
ਇਹ ਇਕ ਕ੍ਰੈਡਿਟ ਜਾਂ ਡੈਬਿਟ ਕਾਰਡ ਵਰਗਾ ਹੈ।
ਲੁਧਿਆਣਾ: ਸੜਕ ਆਵਾਜਾਈ ਅਤੇ ਰਾਜਮਾਰਗ ਮੰਤਰੀ ਨਿਤਿਨ ਗਡਕਰੀ ਨੇ ਘੋਸ਼ਣਾ ਕੀਤੀ ਹੈ ਕਿ 1 ਦਸੰਬਰ, 2019 ਤੋਂ ਸਾਰੇ ਵਾਹਨਾਂ, ਨਿੱਜੀ ਅਤੇ ਵਪਾਰਕ ਲਈ ਫਾਸਟੈਗ ਲਾਜ਼ਮੀ ਬਣ ਜਾਣਗੇ। ਇਸ ਲਈ, ਇਹ ਜ਼ਰੂਰੀ ਹੈ ਕਿ ਤੁਸੀਂ ਆਪਣੇ ਵਾਹਨ 'ਤੇ ਫਾਸਟੈਗ ਲਗਾ ਲਵੋ। ਫਾਸਟੈਗ ਬਾਰੇ ਸਾਰੀ ਜਾਣਕਾਰੀ ਇਸ ਪ੍ਰਕਾਰ ਹੈ। ਫਾਸਟੈਗ ਇੱਕ ਛੋਟਾ ਇਲੈਕਟ੍ਰਾਨਿਕ ਉਪਕਰਣ ਹੈ। ਇਹ ਇਕ ਕ੍ਰੈਡਿਟ ਜਾਂ ਡੈਬਿਟ ਕਾਰਡ ਵਰਗਾ ਹੈ।
Photoਹਾਲਾਂਕਿ, ਆਕਾਰ ਵਿਚ ਇਹ ਕ੍ਰੈਡਿਟ ਕਾਰਡ ਨਾਲੋਂ ਅੱਧਾ ਜਾਂ ਛੋਟਾ ਹੈ। ਇਸ ਵਿਚ ਇਕ ਚਿੱਪ ਹੈ, ਜਿਸ ਦੇ ਅੰਦਰ ਤੁਹਾਡੇ ਵਾਹਨ ਨਾਲ ਜੁੜੀ ਸਾਰੀ ਜਾਣਕਾਰੀ ਮੌਜੂਦ ਹੈ। ਜਿਵੇਂ ਹੀ ਤੁਸੀਂ ਟੋਲ ਪਲਾਜ਼ਾ 'ਤੇ ਜਾਓਗੇ, ਤੁਹਾਡੇ ਵਾਹਨ ਨਾਲ ਜੁੜੀ ਸਾਰੀ ਜਾਣਕਾਰੀ ਦਰਜ ਕੀਤੀ ਜਾਏਗੀ ਅਤੇ ਟੋਲ ਦੀ ਰਕਮ ਆਪਣੇ ਆਪ ਕੱਟ ਦਿੱਤੀ ਜਾਏਗੀ। ਪਰ ਇਸ ਦੇ ਦਿਨ-ਬ-ਦਿਨ ਨੁਕਸਾਨ ਜ਼ਿਆਦਾ ਹੋ ਰਹੇ ਹਨ। ਗਰੀਬ ਲੋਕਾਂ ਨੂੰ ਇਸ ਦੀ ਜ਼ਿਆਦਾ ਮਾਰ ਝੱਲਣੀ ਪੈ ਰਹੀ ਹੈ।
Toll Plaza ਮਾਮਲਾ ਮੁੰਬਈ ਸ਼ਹਿਰ ਦਾ ਹੈ। ਜਿਥੇ ਕਿ ਵਿਸ਼ਾਲ ਸ਼ਰਮਾ ਨਾਲ ਠੱਗੀ ਹੋਈ ਹੈ। ਫਾਸਟੈਗ ਦਾ ਰਿਚਾਰਜ ਕਰਵਾਉਂਦਿਆਂ ਹੀ ਆਏ ਇਕ ਲਿੰਕ 'ਤੇ ਕਲਿਕ ਕਰਨ ਮਗਰੋਂ ਮੁੰਬਈ ਦੀ ਕੰਪਨੀ 'ਚ ਏਜੀਐੱਮ ਦੇ ਖ਼ਾਤੇ 'ਚੋਂ ਨੌਸਰਬਾਜ਼ ਨੇ 93 ਹਜ਼ਾਰ ਰੁਪਏ ਉਡਾ ਲਏ। ਪਲਾਸਟਿਕ ਉਤਪਾਦ ਬਣਾਉਣ ਵਾਲੀ ਮੁੰਬਈ ਦੀ ਕੰਪਨੀ ਦੇ ਏਜੀਐੱਮ ਲੁਧਿਆਣਾ ਦੇ ਦਰੇਸੀ ਵਾਸੀ ਵਿਸ਼ਾਲ ਸ਼ਰਮਾ ਫਾਸਟੈਗ ਲਗਵਾ ਕੇ ਅਜੇ ਪਹੁੰਚੇ ਵੀ ਨਹੀਂ ਸਨ ਕਿ ਰਸਤੇ 'ਚ ਉਨ੍ਹਾਂ ਨੂੰ ਨੌਸਰਬਾਜ਼ ਦਾ ਫੋਨ ਆਇਆ।
Fastagਨੌਸਰਬਾਜ਼ ਨੇ ਵਿਸ਼ਾਲ ਨੂੰ ਕਿਹਾ ਕਿ ਉਨ੍ਹਾਂ ਵੱਲੋਂ ਦਿੱਤਾ ਗਿਆ ਮੋਬਾਈਲ ਨੰਬਰ ਫਾਸਟੈਗ ਨਾਲ ਅਟੈਚ ਨਹੀਂ ਹੈ। ਜੇ ਨੰਬਰ ਅਟੈਚ ਕਰਵਾਉਣਾ ਹੈ ਤਾਂ ਭੇਜੇ ਗਏ ਐੱਸਐੱਮਐੱਸ 'ਤੇ ਕਲਿਕ ਕਰ ਕੇ ਆਪਣਾ ਮੋਬਾਈਲ ਨੰਬਰ ਲਿਖ ਦਿਓ। ਵਿਸ਼ਾਲ ਨੇ ਲਿੰਕ 'ਤੇ ਕਲਿਕ ਕਰ ਕੇ ਆਪਣਾ ਮੋਬਾਈਲ ਨੰਬਰ ਭੇਜਿਆ ਤਾਂ ਉਸ ਦੇ ਖਾਤੇ 'ਚੋਂ ਕਈ ਵਾਰ ਟਰਾਂਜ਼ੈਕਸ਼ਨ ਕਰ ਕੇ ਨੌਸਰਬਾਜ਼ ਨੇ 93 ਹਜ਼ਾਰ ਰੁਪਏ ਉਡਾ ਲਏ।
Bank Account ਪੀੜਤ ਨੇ 93 ਹਜ਼ਾਰ ਦੇ ਮੈਸੇਜ ਦੇਖਣ ਤੋਂ ਬਾਅਦ ਤੁਰੰਤ ਨੌਸਰਬਾਜ਼ ਦੇ ਨੰਬਰ 'ਤੇ ਫੋਨ ਕੀਤਾ ਪਰ ਨੰਬਰ ਬੰਦ ਆਉਣ ਲੱਗਾ। ਜਦੋਂ ਵਿਸ਼ਾਲ ਸ਼ਰਮਾ ਠੱਗੀ ਦੀ ਸ਼ਿਕਾਇਤ ਕੋਤਵਾਲੀ ਥਾਣੇ 'ਚ ਕਰਨ ਗਏ ਤਾਂ ਉੱਥੇ ਪੁਲਿਸ ਅਧਿਕਾਰੀ ਨੇ ਸ਼ਿਕਾਇਤ ਲੈਣ ਤੋਂ ਨਾਂਹ ਕਰ ਦਿੱਤੀ। ਪੁਲਿਸ ਅਧਿਕਾਰੀ ਦਾ ਕਹਿਣਾ ਸੀ ਕਿ ਆਨਲਾਈਨ ਠੱਗੀ ਦੀ ਸ਼ਿਕਾਇਤ ਪੁਲਿਸ ਕਮਿਸ਼ਨਰ ਨੂੰ ਹੀ ਕਰਨੀ ਹੋਵੇਗੀ ਤੇ ਉੱਥੇ ਇਸ ਦੀ ਜਾਂਚ ਹੋਵੇਗੀ।
ਇਸ ਤੋਂ ਬਾਅਦ ਪੀੜਤ ਨੇ ਇਸ ਦੀ ਸ਼ਿਕਾਇਤ ਪੁਲਿਸ ਕਮਿਸ਼ਨਰ (ਸੀਪੀ) ਨੂੰ ਕੀਤੀ ਹੈ। ਸੀਪੀ ਦਫ਼ਤਰ ਨੇ ਮਾਮਲਾ ਜਾਂਚ ਲਈ ਸਾਈਬਰ ਸੈੱਲ ਨੂੰ ਭੇਜ ਦਿੱਤਾ ਹੈ। ਏਡੀਸੀਪੀ ਸਚਿਨ ਗੁਪਤਾ ਨੇ ਐਡਵਾਇਜ਼ਰੀ ਜਾਰੀ ਕੀਤੀ ਹੈ ਕਿ ਮੋਬਾਇਲ 'ਤੇ ਆਉਣ ਵਾਲੇ ਐੱਸਐੱਮਐੱਸ ਦੇ ਲਿੰਕ 'ਤੇ ਕਲਿਕ ਨਾ ਕਰੋ ਤੇ ਪਲੇਅ ਸਟੋਰ ਤੋਂ ਕੋਈ ਐਪ ਡਾਊਨਲੋਡ ਕਰਨ ਸਮੇਂ ਚੌਕਸ ਰਹੋ।
ਐਪ ਦੀ ਮਦਦ ਨਾਲ ਨੌਸਰਬਾਜ਼ ਮੋਬਾਈਲ ਨੂੰ ਰਿਮੋਰਟ 'ਤੇ ਲੈ ਲੈਂਦੇ ਹਨ ਤੇ ਉਸ 'ਤੇ ਆਉਣ ਵਾਲੇ ਸਾਰੇ ਮੈਸੇਜ ਉਸ ਕੋਲ ਆਪਣ ਆਪ ਚਲੇ ਜਾਂਦੇ ਹਨ, ਜਿਸ ਅਕਾਊਂਟ ਨਾਲ ਤੁਹਾਡਾ ਬੈਂਕ ਨੰਬਰ ਅਟੈਚ ਹੁੰਦਾ ਹੈ, ਉਸ ਜ਼ਰੀਏ ਪੈਸੇ ਟਰਾਂਸਫਰ ਕਰ ਲੈਂਦੇ ਹਨ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।