ਮੋੜ ਬੰਬ ਕਾਂਡ: ਦੋਸ਼ੀਆਂ ਨੂੰ ਕਾਬੂ ਕਰਨ ਲਈ ਪੁਲਿਸ ਮੁੜ ਸਰਗਰਮ
Published : Jan 29, 2019, 8:49 pm IST
Updated : Jan 29, 2019, 8:49 pm IST
SHARE ARTICLE
Maur Mandi Bomb Blast
Maur Mandi Bomb Blast

ਦੋ ਸਾਲ ਪਹਿਲਾਂ ਵਾਪਰੇ ਮੋੜ ਬੰਬ ਕਾਂਡ ਦੇ ਦੋਸ਼ੀਆਂ ਦੀ ਭਾਲ ਲਈ ਪੁਲਿਸ ਮੁੜ ਸਰਗਰਮ ਹੋ ਗਈ ਹੈ। ਕਰੀਬ ਤਿੰਨ ਮਹੀਨੇ ਪਹਿਲਾਂ ਤਲਵੰਡੀ ਸਾਬੋ ਦੀ...

ਬਠਿੰਡਾ : ਦੋ ਸਾਲ ਪਹਿਲਾਂ ਵਾਪਰੇ ਮੋੜ ਬੰਬ ਕਾਂਡ ਦੇ ਦੋਸ਼ੀਆਂ ਦੀ ਭਾਲ ਲਈ ਪੁਲਿਸ ਮੁੜ ਸਰਗਰਮ ਹੋ ਗਈ ਹੈ। ਕਰੀਬ ਤਿੰਨ ਮਹੀਨੇ ਪਹਿਲਾਂ ਤਲਵੰਡੀ ਸਾਬੋ ਦੀ ਅਦਾਲਤ ਦੁਆਰਾ ਭਗੋੜੇ ਕਰਾਰ ਦਿਤੇ ਗਏ ਤਿੰਨ ਕਥਿਤ ਮੁੱਖ ਦੋਸ਼ੀਆਂ ਦੀ ਸੂਚਨਾ ਪ੍ਰਾਪਤ ਕਰਨ ਲਈ ਵੱਡੀ ਪੱਧਰ 'ਤੇ ਉਨ੍ਹਾਂ ਦੇ ਪੋਸਟਰ ਲਾਏ ਹਨ। 
  ਸੂਤਰਾਂ ਅਨੁਸਾਰ ਇਸ ਬੰਬ ਕਾਂਡ ਦੇ ਮੁੱਖ ਸਾਜਸ਼ਕਰਤਾ ਗੁਰਤੇਜ ਸਿੰਘ ਕਾਲਾ, ਅਵਤਾਰ ਸਿੰਘ ਤੇ ਅਮਰੀਕ ਸਿੰਘ ਨੂੰ ਗ੍ਰਿਫ਼ਤਾਰ ਕਰਨ ਲਈ ਵਿਸ਼ੇਸ਼ ਜਾਂਚ ਟੀਮ ਦੇ ਨਾਲ ਜ਼ਿਲ੍ਹਾ ਪੁਲਿਸ ਵਲੋਂ ਵੀ ਇਕ ਟੀਮ ਬਣਾਈ ਗਈ ਹੈ।

ਸੂਤਰਾਂ ਮੁਤਾਬਕ ਲੋਕ ਸਭਾ ਚੋਣਾਂ ਨਜ਼ਦੀਕ ਆਉਂਦੇ ਹੀ ਪੁਲਿਸ ਉਪਰ ਇਸ ਕੇਸ ਨੂੰ ਜਲਦੀ ਹੱਲ ਕਰਨ ਦਾ ਦਬਾਅ ਵਧਦਾ ਜਾ ਰਿਹਾ ਹੈ। ਸੂਚਨਾ ਮੁਤਾਬਕ ਮੁਲਜ਼ਮ ਡੇਰਾ ਮੁਖੀ ਦੀਆਂ ਕਾਰਾਂ ਨੂੰ ਫ਼ਿਲਮਾਂ ਵਿਚ ਵਰਤਣ ਲਈ 'ਮੋਡੀਫ਼ਾਈ' ਕਰਨ ਵਾਲੀ ਵਰਕਸ਼ਾਪ ਦਾ ਮੁੱਖ ਇੰਚਾਰਜ ਸੀ, ਜਿਥੇ ਬਲਾਸਟ ਵਾਲੀ ਮਾਰੂਤੀ ਕਾਰ ਮੁੜ ਤਿਆਰ ਕੀਤੀ ਗਈ ਸੀ। ਇਸੇ ਤਰ੍ਹਾਂ ਬਿਜਲੀ ਮੈਕੇਨਿਕ ਅਵਤਾਰ ਸਿੰਘ ਉਪਰ ਸ਼ੱਕ ਹੈ ਕਿ ਉਸਨੇ ਬਲਾਸਟ ਲਈ ਬੈਟਰੀ ਅਤੇ ਪ੍ਰੈਸ਼ਰ ਕੂਕਰ ਮਾਰੂਤੀ ਕਾਰ ਵਿਚ ਫਿਟ ਕੀਤੇ ਸਨ

ਜਦੋਂ ਕਿ ਇਸ ਕਾਂਡ 'ਚ ਵਰਤਿਆਂ ਗਿਆ ਪ੍ਰੈਸ਼ਰ ਕੂਕਰ ਅਮਰੀਕ ਸਿੰਘ ਵਾਸੀ ਭੀਖੀ ਵਲੋਂ ਲਿਆਂਦਾ ਗਿਆ ਸੀ। ਉਧਰ ਮੋੜ ਬੰਬ ਕਾਂਡ 'ਚ ਪੀੜਤਾਂ ਨੂੰ ਇਨਸਾਫ਼ ਦਿਵਾਉਣ ਲਈ ਬਣੀ ਕਮੇਟੀ ਨੇ ਵੀ ਅੱਜ ਮੀਟਿੰਗ ਕਰਕੇ 31 ਜਨਵਰੀ ਨੂੰ ਦੂਜੀ ਬਰਸੀ ਮੌਕੇ ਸੰਘਰਸ਼ ਵਿੱਢਣ ਦਾ ਫ਼ੈਸਲਾ ਲਿਆ ਹੈ। ਇਹ ਵੀ ਪਤਾ ਚਲਿਆ ਹੈ ਕਿ ਬੀਤੇ ਕੱਲ ਉਕਤ ਇਨਸਾਫ਼ ਕਮੇਟੀ ਦੇ ਮੈਂਬਰ ਮਹਿਰਾਜ ਵਿਖੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੂੰ ਮਿਲਣ ਲਈ ਪੁੱਜੇ ਸਨ ਪ੍ਰੰਤੂ ਉਨ੍ਹਾਂ ਨੂੰ ਕੈਪਟਨ ਨਾਲ ਨਹੀਂ ਮਿਲਾਇਆ ਗਿਆ। 

ਕੁੱਝ ਦਿਨ ਪਹਿਲਾਂ ਇਸ ਕਾਂਡ 'ਚ ਮੋੜ ਪੁਲਿਸ ਨੇ ਸਾਬਕਾ ਮੰਤਰੀ ਹਰਮਿੰਦਰ ਸਿੰਘ ਜੱਸੀ ਦੇ ਕਥਿਤ ਰਿਸ਼ਤੇਦਾਰ ਭੁਪਿੰਦਰ ਸਿੰਘ ਗੋਰਾ ਦੇ ਵੀ ਬਿਆਨ ਲਏ ਗਏ ਸਨ ਅਤੇ ਹੁਣ ਜਲਦੀ ਹੀ ਜੱਸੀ ਦੇ ਵੀ ਬਿਆਨ ਦਰਜ ਕੀਤੇ ਜਾ ਰਹੇ ਹਨ। ਉਧਰ ਮੌੜ ਬੰਬ ਕਾਂਡ ਦੀ ਜਾਂਚ ਲਈ ਬਣੀ ਵਿਸ਼ੇਸ਼ ਜਾਂਚ ਟੀਮ ਦੇ ਮੁਖੀ ਡੀਆਈਜੀ ਰਣਬੀਰ ਸਿੰਘ ਖਟੜਾ ਨੇ ਦਾਅਵਾ ਕੀਤਾ ਕਿ 'ਇਹ ਪੋਸਟਰ ਪਹਿਲਾਂ ਵੀ ਲਾਏ ਗਏ ਸਨ ਪ੍ਰੰਤੂ ਉਤਰਨ ਕਾਰਨ ਦੁਬਾਰਾ ਲਾਏ ਗਏ ਹਨ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

24 Apr 2024 4:56 PM

ਦਿਨੇ ਕਰਦਾ Bank 'ਚ ਨੌਕਰੀ, ਸ਼ਾਮੀਂ ਵੇਚਦਾ ਕੜੀ-ਚੌਲ, ਸਰਦਾਰ ਮੁੰਡੇ ਨੇ ਸਾਬਿਤ ਕਰ ਦਿੱਤਾ

24 Apr 2024 4:47 PM

Roaways Bus Update : Chandigarh 'ਚ Punjab ਦੀਆਂ Buses ਦੀ No-Entry, ਖੜਕ ਗਈ ਚੰਡੀਗੜ੍ਹ CTU ਨਾਲ!

24 Apr 2024 1:08 PM

'AAP ਦੇ 13-0 ਦਾ ਮਤਲਬ - 13 ਮਰਦ ਉਮੀਦਵਾਰ ਅਤੇ 0 ਔਰਤਾਂ'

24 Apr 2024 12:14 PM

Amritsar News: ਕੰਡਮ ਹੋਏ ਘੜੁੱਕੇ 'ਤੇ ਪਈ 28 ਕੁਇੰਟਲ ਤੂੜੀ, ਨਾਕੇ ਤੇ ਖੜ੍ਹੇ Police ਵਾਲੇ ਵੀ ਰਹਿ ਗਏ ਹੈਰਾਨ..

24 Apr 2024 10:59 AM
Advertisement