
ਜ਼ਿਲ੍ਹੇ ਦੇ ਰਾਜਾਸਾਂਸੀ ਖੇਤਰ ਦੇ ਆਦਿਵਾਲ ਪਿੰਡ ਵਿਚ ਬੰਬ ਧਮਾਕਾ ਹੋਇਆ ਹੈ। ਇਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ
ਅੰਮ੍ਰਿਤਸਰ (ਪੀਟੀਆਈ) : ਜ਼ਿਲ੍ਹੇ ਦੇ ਰਾਜਾਸਾਂਸੀ ਖੇਤਰ ਦੇ ਅਦਲੀਵਾਲਾ ਪਿੰਡ ਵਿਚ ਬੰਬ ਧਮਾਕਾ ਹੋਇਆ ਹੈ। ਇਸ ਵਿਚ ਦੋ ਲੋਕਾਂ ਦੀ ਮੌਤ ਹੋ ਗਈ ਅਤੇ ਅੱਠ ਲੋਕਾਂ ਦੇ ਜਖ਼ਮੀ ਹੋਣ ਦੀ ਖ਼ਬਰ ਹੈ। ਧਮਾਕਾ ਪਿੰਡ ਦੇ ਨਿਰੰਕਾਰੀ ਭਵਨ ਦੇ ਕੋਲ ਹੋਇਆ ਹੈ। ਇਸ ਨਿਰੰਕਾਰੀ ਭਵਨ ਵਿਚ ਹਰ ਐਤਵਾਰ ਸਤਸੰਗ ਸਭਾ ਦਾ ਪ੍ਰਬੰਧ ਹੁੰਦਾ ਹੈ। ਦੱਸਿਆ ਜਾਂਦਾ ਹੈ ਕਿ ਧਮਾਕਾ ਲਗਭੱਗ 12 ਵਜੇ ਹੋਇਆ।
ਧਮਾਕਾ ਉਸ ਸਮੇਂ ਹੋਇਆ ਜਦੋਂ ਨਿਰੰਕਾਰੀ ਭਵਨ ਵਿਚ ਸਤਸੰਗ ਚੱਲ ਰਿਹਾ ਸੀ। ਇਸ ਦੌਰਾਨ ਦੋ ਨੌਜਵਾਨਾਂ ਨੇ ਸਟੇਜ ‘ਤੇ ਬੰਬ ਸੁੱਟ ਦਿਤਾ। ਇਸ ਤੋਂ ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ ਅਤੇ ਅੱਠ ਤੋਂ ਜ਼ਿਆਦਾ ਲੋਕ ਜਖ਼ਮੀ ਹੋ ਗਏ। ਜਖ਼ਮੀਆਂ ਵਿਚੋਂ ਚਾਰ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ। ਜਖ਼ਮੀਆਂ ਨੂੰ ਸਿਵਲ ਹਸਪਤਾਲ ਵਿਚ ਭਰਤੀ ਕਰਵਾਇਆ ਗਿਆ ਹੈ ।
ਦੱਸਿਆ ਜਾ ਰਿਹਾ ਹੈ ਕਿ ਸਤਸੰਗ ਵਿਚ ਕਾਫ਼ੀ ਸੰਖਿਆ ਵਿਚ ਸ਼ਰਧਾਲੂ ਮੌਜੂਦ ਸਨ। ਸਤਸੰਗ ਪ੍ਰੋਗਰਾਮ ਵਿਚ ਧਾਰਮਿਕ ਪ੍ਰੋਗਰਾਮ ਚੱਲ ਰਿਹਾ ਸੀ ਕਿ ਦੋ ਨੌਜਵਾਨ ਉਥੇ ਪਹੁੰਚੇ ਅਤੇ ਉਨ੍ਹਾਂ ਨੇ ਸਟੇਜ ‘ਤੇ ਬੰਬ ਸੁੱਟ ਦਿਤਾ। ਬੰਬ ਦੇ ਫੱਟਣ ਨਾਲ ਪ੍ਰੋਗਰਾਮ ਵਾਲੀ ਜਗ੍ਹਾ ‘ਤੇ ਭਾਜੜ ਮੱਚ ਗਈ ਅਤੇ ਲੋਕ ਇਧਰ ਉਧਰ ਭੱਜਣ ਲੱਗੇ। ਧਮਾਕੇ ਦੀ ਚਪੇਟ ਵਿਚ ਕਈ ਲੋਕ ਆ ਗਏ। ਦੋ ਲੋਕਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਲੋਕਾਂ ਨੇ ਜ਼ਖ਼ਮੀਆਂ ਨੂੰ ਸੰਭਾਲਿਆ ਅਤੇ ਉਨ੍ਹਾਂ ਨੂੰ ਹਸਪਤਾਲ ਪਹੁੰਚਾਇਆ। ਘਟਨਾ ਦੀ ਜਾਣਕਾਰੀ ਮਿਲਦੇ ਹੀ ਪੁਲਿਸ ਪਹੁੰਚ ਗਈ ਅਤੇ ਪੂਰੇ ਇਲਾਕੇ ਨੂੰ ਘੇਰ ਲਿਆ। ਪੁਲਿਸ ਨੇ ਪੂਰੇ ਖੇਤਰ ਦੀ ਨਾਕਾਬੰਦੀ ਕਰ ਦਿਤੀ ਹੈ ਅਤੇ ਧਮਾਕਾ ਕਰਨ ਵਾਲਿਆਂ ਦੀ ਭਾਲ ਕਰ ਰਹੀ ਹੈ।