Punjab News: ਗ੍ਰਹਿ ਵਿਭਾਗ ਪੰਜਾਬ ਨੇ ਡਿਪਟੀ ਕਮਿਸ਼ਨਰ ਕਪੂਰਥਲਾ ਵਿਰੁਧ ਕਾਰਵਾਈ ਲਈ ਡੀਜੀਪੀ ਨੂੰ ਲਿਖਿਆ ਪੱਤਰ
Published : Jan 29, 2024, 2:45 pm IST
Updated : Jan 29, 2024, 2:45 pm IST
SHARE ARTICLE
Home Affairs Department wrote letter to DGP for action against DC Kapurthala
Home Affairs Department wrote letter to DGP for action against DC Kapurthala

23 ਕਨਾਲ ਪੰਜ ਮਰਲੇ ਜ਼ਮੀਨ ਦੇ ਰਿਕਾਰਡ ਨਾਲ ਛੇੜਛਾੜ ਕਰਨ 'ਚ ਮਦਦ ਦੇ ਇਲਜ਼ਾਮ

Punjab News: ਗ੍ਰਹਿ ਵਿਭਾਗ ਨੇ ਡੀਜੀਪੀ ਪੰਜਾਬ ਨੂੰ ਪੱਤਰ ਲਿਖ ਕੇ ਕਪੂਰਥਲਾ ਦੇ ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਸਿੰਘ ਵਿਰੁਧ ਮਿਲੀਆਂ ਸ਼ਿਕਾਇਤ 'ਤੇ ਕਾਨੂੰਨੀ ਕਾਰਵਾਈ ਕਰਨ ਦੀ ਮੰਗ ਕੀਤੀ ਹੈ। ਸ਼ਿਕਾਇਤਕਰਤਾ ਰਾਮਜੀਤ ਸਿੰਘ ਆਹਲੂਵਾਲੀਆ (ਟੀਨੂੰ ਵਾਲੀਆ) ਨੇ ਡਿਪਟੀ ਕਮਿਸ਼ਨਰ ਕਪੂਰਥਲਾ 'ਤੇ ਵਿਧਾਇਕ ਰਾਣਾ ਗੁਰਜੀਤ ਸਿੰਘ ਦੀ ਜ਼ਮੀਨ ਦੇ ਮਾਮਲੇ 'ਚ ਮਦਦ ਕਰਨ ਦਾ ਇਲਜ਼ਾਮ ਲਾਇਆ ਸੀ।

ਵਿਧਾਇਕ ਰਾਣਾ ਗੁਰਜੀਤ ਸਿੰਘ ਨੇ ਹਾਲ ਹੀ ਵਿਚ ਕਪੂਰਥਲਾ ਦੇ ਸਰਕੂਲਰ ਰੋਡ 'ਤੇ ਅਪਣੀ ਪਤਨੀ ਦੇ ਨਾਮ 'ਤੇ ਰਜਿਸਟਰਡ 23 ਕਨਾਲ-5 ਮਰਲੇ ਜ਼ਮੀਨ 'ਤੇ ਚਾਰਦੀਵਾਰੀ ਬਣਾਉਣੀ ਸ਼ੁਰੂ ਕੀਤੀ ਸੀ। ਨਿਊ ਜੀਟੀਬੀ ਨਗਰ, ਜਲੰਧਰ ਦੇ ਵਸਨੀਕ ਰਾਮਜੀਤ ਸਿੰਘ ਆਹਲੂਵਾਲੀਆ (ਟੀਨੂੰ ਵਾਲੀਆ) ਨੇ ਦਸਿਆ ਕਿ ਉਕਤ ਜ਼ਮੀਨ ਉਸ ਦੇ ਨਾਮ 'ਤੇ ਹੈ ਅਤੇ ਇਸ ਦਾ ਖਸਰਾ ਨੰਬਰ 4915/4 ਹੈ।  ਰਾਣਾ ਰਾਜਬੰਸ ਕੌਰ ਦੇ ਨਾਮ 'ਤੇ 4915/1 ਖਸਰਾ ਨੰਬਰ ਵਾਲੀ ਜ਼ਮੀਨ ਹੈ। ਜਿਸ ਦਾ ਕਬਜ਼ਾ ਪਹਿਲਾਂ ਹੀ ਰਾਣਾ ਰਾਜਬੰਸ ਕੌਰ ਕੋਲ ਹੈ। ਇਸ ਤੋਂ ਬਾਅਦ ਨਗਰ ਨਿਗਮ ਨੇ ਉਕਤ ਥਾਂ 'ਤੇ ਜੇਸੀਬੀ ਵੀ ਚਲਾਈ ਸੀ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਦੂਜੇ ਪਾਸੇ  ਰਾਣਾ ਗੁਰਜੀਤ ਸਿੰਘ ਨੇ ਮੀਡੀਆ ਨੂੰ ਦਸਿਆ ਸੀ ਕਿ ਉਕਤ ਜ਼ਮੀਨ ਦਾ ਮਾਮਲਾ ਅਦਾਲਤ 'ਚ ਚੱਲ ਰਿਹਾ ਹੈ, ਅਦਾਲਤ ਨੇ ਉਨ੍ਹਾਂ ਦੇ ਹੱਕ 'ਚ ਸਟੇਅ ਲਗਾ ਦਿਤੀ ਹੈ। ਦਸਿਆ ਜਾ ਰਿਹਾ ਹੈ ਕਿ ਜਿਸ ਜ਼ਮੀਨ 'ਤੇ ਰਾਣਾ ਰਾਜਬੰਸ ਕੌਰ ਨੇ ਚਾਰਦੀਵਾਰੀ ਕੀਤੀ ਹੈ, ਉਸ 'ਤੇ ਖਸਰਾ ਨੰਬਰ 4914/4 ਹੈ, ਜੋ ਕਿ ਇਕ ਐਨਆਰਆਈ ਔਰਤ ਦੇ ਨਾਂ 'ਤੇ ਦੱਸੀ ਜਾ ਰਹੀ ਹੈ। ਇਸ ਨੂੰ ਲੈ ਕੇ ਹਾਈ ਕੋਰਟ 'ਚ ਕੇਸ ਵੀ ਦਾਇਰ ਕੀਤਾ ਗਿਆ ਹੈ। ਇਸ ਮਾਮਲੇ ਦੀ ਸੁਣਵਾਈ ਜਸਟਿਸ ਵਿਕਾਸ ਬਹਿਲ ਕੋਲ ਗਈ ਸੀ, ਜਿਨ੍ਹਾਂ ਨੇ ਮਾਮਲੇ ਦੀ ਸੁਣਵਾਈ ਕਰਨ ਤੋਂ ਇਨਕਾਰ ਕਰ ਦਿਤਾ।

ਟੋਨੂੰ ਵਾਲੀਆ ਨੇ ਇਸ ਮਾਮਲੇ ਦੀ ਸ਼ਿਕਾਇਤ ਕੇਂਦਰ ਸਰਕਾਰ ਦੇ ਗ੍ਰਹਿ ਵਿਭਾਗ ਨੂੰ ਲਿਖੀ ਸੀ ਕਿ ਡਿਪਟੀ ਕਮਿਸ਼ਨਰ ਕੈਪਟਨ ਕਰਨੈਲ ਉਕਤ ਜ਼ਮੀਨ ਦੇ ਦਸਤਾਵੇਜ਼ਾਂ (ਰਿਕਾਰਡ) ਨਾਲ ਛੇੜਛਾੜ ਕਰਨ ਵਿਚ ਸ਼ਾਮਲ ਸਨ। ਐਸਡੀਐਮ ਲਾਲ ਬਿਸਵਾਸ ਅਤੇ ਪਟਵਾਰੀ ਹਰਦੀਪ ਸਿੰਘ ਨੇ ਮਦਦ ਕੀਤੀ ਹੈ। ਸ਼ਿਕਾਇਤ ਦੇ ਬਾਵਜੂਦ ਮਾਮਲੇ ਵਿਚ ਕੋਈ ਕਾਰਵਾਈ ਨਹੀਂ ਕੀਤੀ ਗਈ।

ਭੈਣ ਦੀ ਜ਼ਮੀਨ ਉਤੇ ਕਬਜ਼ਾ ਕਰਨਾ ਚਾਹੁੰਦੇ ਨੇ ਵਿਧਾਇਕ: ਆਹਲੂਵਾਲੀਆ

ਇਸ ਸਬੰਧੀ ਰਾਮਜੀਤ ਆਹਲੂਵਾਲੀਆ ਪੁੱਤਰ ਗਿਆਨ ਸਿੰਘ ਵਾਸੀ ਨਿਊ ਜੀਟੀਬੀ ਨਗਰ, ਜਲੰਧਰ ਨੇ ਦਸਿਆ ਕਿ ਵਿਧਾਇਕ ਰਾਣਾ ਗੁਰਜੀਤ ਸਿੰਘ ਉਨ੍ਹਾਂ ਦੀ ਐਨਆਰਆਈ ਭੈਣ ਦੀ ਜ਼ਮੀਨ 'ਤੇ ਕਬਜ਼ਾ ਕਰਨਾ ਚਾਹੁੰਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਇਸ ਵਿਚ ਉਨ੍ਹਾਂ ਦੀ ਪੂਰੀ ਮਦਦ ਕਰ ਰਿਹਾ ਹੈ। ਰਾਮਜੀਤ ਆਲੂਵਾਲੀਆ ਨੇ ਦਸਿਆ ਕਿ ਉਨ੍ਹਾਂ ਨੇ 6 ਅਕਤੂਬਰ ਨੂੰ ਡੀਸੀ ਕੋਲ ਸ਼ਿਕਾਇਤ ਕੀਤੀ ਤਾਂ ਉਨ੍ਹਾਂ ਨੇ ਐਸਡੀਐਮ ਦੀ ਤਸੱਲੀ ਕਰਵਾਉਣ ਲਈ ਕਿਹਾ ਪਰ ਐਸਡੀਐਮ ਨੇ ਕੋਰਟ ਦੇ ਕਾਗਜ਼ ਮੰਨਣ ਤੋਂ ਇਨਕਾਰ ਕਰ ਦਿਤਾ। ਇਸ ਮਗਰੋਂ ਡੀਸੀ ਨੇ ਕਿਹਾ ਕਿ ਉਹ ਕਾਨੂੰਨ ਅਨੁਸਾਰ ਕਾਰਵਾਈ ਕਰਨਗੇ, ਜਿਸ ਮਗਰੋਂ ਜ਼ਮੀਨ ਦੀ ਨਿਸ਼ਾਨਦੇਹੀ ਕਰਵਾ ਦਿਤੀ ਗਈ। ਇਸ ਤੋਂ ਬਾਅਦ ਉਨ੍ਹਾਂ ਨੇ ਇਸ ਦੀ ਸ਼ਿਕਾਇਤ ਪੰਜਾਬ ਸਰਕਾਰ ਅਤੇ ਕੇਂਦਰ ਸਰਕਾਰ ਨੂੰ ਕੀਤੀ। ਉਨ੍ਹਾਂ ਨੂੰ ਉਮੀਦ ਹੈ ਕਿ ਉਨ੍ਹਾਂ ਨੂੰ ਇਨਸਾਫ਼ ਜ਼ਰੂਰ ਮਿਲੇਗਾ।

 (For more Punjabi news apart from Home Affairs Department wrote letter to DGP for action against DC Kapurthala, stay tuned to Rozana Spokesman)

Location: India, Punjab, Kapurthala

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Gurpreet Ghuggi Gets Emotional Remembering Surjit Patar | ਬੋਲੇ, "ਪਾਤਰ ਸਾਬ੍ਹ ਪੰਜਾਬ ਦੇ ਵਿਰਸੇ ਦੇ ਆਖ਼ਰੀ

13 May 2024 2:56 PM

Surjit Patar ਦੇ ਸ਼ੇਅਰ ਸੁਣਾ ਕੇ ਭਾਵੁਕ ਹੋ ਗਏ CM MANN, ਯਾਦ 'ਚ ਬਣਾਵਾਂਗੇ ਯਾਦਗਾਰ" | LIVE

13 May 2024 1:33 PM

Congress Leader Raja Warring Wife Amrita Warring Interview | Lok Sabha Election 2024

13 May 2024 1:28 PM

AAP ਉਮੀਦਵਾਰ Pawan Tinu ਨੂੰ ਅੱਜ ਵੀ ਲੱਗਦਾ ਹੈ Akali Dal ਚੰਗਾ ! 'ਚਰਨਜੀਤ ਚੰਨੀ ਨੇ ਡੇਰਾ ਬੱਲਾਂ ਨੂੰ ਨਕਲੀ ਚੈੱਕ

13 May 2024 9:15 AM

Pakistan 'ਚ ਸੁਲਗੀ ਬਗਾਵਤ ਦੀ ਅੱਗ, ਲੋਕਾਂ ਨੇ ਲਹਿਰਾਇਆ ਭਾਰਤੀ ਤਿਰੰਗਾ, ਪੁਲਿਸ ਨੂੰ ਘੇਰ-ਘੇਰ ਕੁੱਟ ਰਹੇ

12 May 2024 5:06 PM
Advertisement