
ਕਿਹਾ, ਘੱਟ-ਗਿਣਤੀਆਂ ਨੂੰ ਜ਼ਲੀਲ ਕਰ ਕੇ 2019 ਦੀਆਂ ਚੋਣਾਂ ਜਿੱਤਣ ਲਈ ਸਿੱਖਾਂ ਨੂੰ ਆਈਐਸਆਈਐਸ ਨਾਲ ਜੋੜਨ ਦਾ ਪ੍ਰਾਪੇਗੰਡਾ ਕੀਤਾ ਜਾ ਰਿਹ
ਕੇਂਦਰ ਦੀ ਮੋਦੀ ਸਰਕਾਰ 'ਤੇ ਸ਼ਬਦੀ ਹਮਲਾ ਕਰਦਿਆਂ ਸ਼੍ਰੋਮਣੀ ਅਕਾਲੀ ਦਲ ਦਿੱਲੀ ਦੇ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇ ਦਾਅਵਾ ਕੀਤਾ ਹੈ ਕਿ ਬਹੁਗਿਣਤੀ ਦੇ ਆਸਰੇ 2019 ਦੀਆਂ ਚੋਣਾਂ ਜਿੱਤਣ ਲਈ ਹੀ ਘੱਟ-ਗਿਣਤੀਆਂ ਤੇ ਸਿੱਖਾਂ ਵਿਰੁਧ ਆਈਐਸਆਈਐਸ ਨਾਲ ਜੁੜੇ ਹੋਣ ਦਾ ਅਖੌਤੀ ਪ੍ਰਾਪੇਗੰਡਾ ਕੀਤਾ ਜਾ ਰਿਹਾ ਹੈ। ਇਥੇ ਬੀਤੇ ਦਿਨੀਂ ਇਕ ਸਮਾਗਮ ਨੂੰ ਸੰਬੋਧਨ ਕਰਦਿਆਂ ਸਰਨਾ ਨੇ ਸਰਕਾਰ ਵਲੋਂ ਸਿੱਖਾਂ ਨੂੰ ਆਈਐਸ ਨਾਲ ਜੋੜਨ 'ਤੇ ਹਾਜ਼ਰ ਸਿੱਖਾਂ ਨੂੰ ਸਵਾਲ ਕੀਤਾ ਕਿ ਪੰਜਾਬ ਦੇ ਲੋਕ (ਸਿੱਖ) ਅਪਣੀਆਂ ਜ਼ਮੀਨਾਂ ਜਾਇਦਾਦਾਂ ਵੇਚ ਕੇ ਯੂਰਪ ਗਏ, ਕੈਨੇਡਾ, ਅਮਰੀਕਾ ਅਤੇ ਸਾਊਥ ਅਫ਼ਰੀਕਾ ਜਾ ਕੇ ਵੱਸ ਗਏ। ਇਨ੍ਹਾਂ ਵਿਚੋਂ ਜਿੰਨੇ ਵਪਾਰੀ ਸਨ, ਸਾਰੇ ਅਰਬਾਪਤੀ ਬਣ ਗਏ। ਜਿਹੜੇ ਪ੍ਰੋਫ਼ੈਸਰ, ਡਾਕਟਰ ਗਏ, ਉਹ ਵੀ ਅਰਬਪਤੀ ਬਣ ਗਏ। ਟੈਕਸੀਆਂ ਚਲਾਉਣ ਵਾਲੇ ਵੀ ਕਰੋੜਾਂ ਪਤੀ ਬਣ ਗਏ।
Narendra Modi
ਕਿਹੜੀ ਦੁਨੀਆਂ ਦੀ ਸੰਸਥਾ ਹੈ ਜੋ ਉਨ੍ਹਾਂ ਨੂੰ ਹਜ਼ਾਰ ਦੋ ਹਜ਼ਾਰ ਡਾਲਰ ਨਾਲ ਖ਼ਰੀਦ ਕੇ ਕਹੇਗੀ ਕਿ ਖ਼ੂਨ ਖ਼ਰਾਬਾ ਕਰੋ। ਭਲਾ, ਜਿਹੜੇ ਸਿੱਖ ਬੰਗਲਾਦੇਸ਼ ਜਾ ਕੇ, ਰੋਹਿੰਗਿਆਂ ਸ਼ਰਨਾਰਥੀਆਂ ਲਈ ਲੰਗਰ ਲਾਉਂਦੇ ਹਨ, ਉਹ ਸਿਖਲਾਈ ਲੈਣਗੇ? ਸਿੱਖ ਸੇਵਾ ਵਾਸਤੇ ਮੋਹਰੀ ਹਨ, ਬੇਦੋਸ਼ਿਆਂ ਦਾ ਖ਼ੂਨ ਵਹਾਉਣ ਲਈ ਨਹੀਂ। ਅਸੀਂ ਇਹ ਬਿਲਕੁਲ ਬਰਦਾਸ਼ਤ ਨਹੀਂ ਕਰਾਂਗੇ। ਬਾਦਲ ਦਲ ਇਸ ਬਾਰੇ ਕਿਉਂ ਨਹੀਂ ਬੋਲਦਾ?' ਉਨ੍ਹਾਂ ਬੰਦੀ ਸਿੰਘਾਂ ਦੀ ਰਿਹਾਈ ਦਾ ਮੁੱਦਾ ਵੀ ਚੁਕਿਆ ਤੇ ਕਿਹਾ ਕਿ ਸੰਸਦ ਵਿਚ ਮਤਾ ਪਾਸ ਕਰ ਕੇ ਸਾਰੇ ਧਰਮਾਂ ਦੇ ਕੈਦੀਆਂ ਨੂੰ ਰਿਹਾਅ ਕੀਤਾ ਜਾਵੇ।