ਕੈਨੇਡਾ ਮਾਊਂਟਿਡ ਪੁਲਿਸ ਦੇ ਪਹਿਲੇ ਦਸਤਾਰਧਾਰੀ ਸਿੱਖ ਅਫ਼ਸਰ ਬਣੇ ਬਲਤੇਜ ਸਿੰਘ ਢਿੱਲੋਂ
Published : Mar 29, 2019, 10:30 am IST
Updated : Mar 29, 2019, 10:30 am IST
SHARE ARTICLE
Baltej Singh
Baltej Singh

ਉਂਝ ਮੌਜੂਦਾ ਸਮੇਂ ਵਿਚ ਭਾਵੇਂ ਕੈਨੇਡਾ ਦੀ ਪੁਲਿਸ ਵਿਚ ਬਹੁਤ ਸਾਰੇ ਸਿੱਖ ਨੌਜਵਾਨ ਭਰਤੀ ਹੋ ਚੁੱਕੇ ਹਨ...

ਚੰਡੀਗੜ੍ਹ : ਉਂਝ ਮੌਜੂਦਾ ਸਮੇਂ ਵਿਚ ਭਾਵੇਂ ਕੈਨੇਡਾ ਦੀ ਪੁਲਿਸ ਵਿਚ ਬਹੁਤ ਸਾਰੇ ਸਿੱਖ ਨੌਜਵਾਨ ਭਰਤੀ ਹੋ ਚੁੱਕੇ ਹਨ ਪਰ ਕੀ ਤੁਹਾਨੂੰ ਪਤਾ ਹੈ ਕਿ ਕੈਨੇਡਾ ਵਿਚ ਰਾਇਲ ਕੈਨੇਡੀਅਨ ਮਾਊਂਟਿਡ ਪੁਲਿਸ ਵਿਚ ਪਹਿਲੇ ਦਸਤਾਰਧਾਰੀ ਸਿੱਖ ਕੌਣ ਸਨ? ਗੱਲ ਕਰਾਂਗੇ ਸਰਦਾਰ ਬਲਤੇਜ ਸਿੰਘ ਢਿੱਲੋਂ ਜੀ ਦੀ, ਜਿੰਨ੍ਹਾਂ ਨੂੰ ਕੈਨੇਡਾ ਦੀ ਪੁਲਿਸ ਵਿਚ ਪਹਿਲੇ ਦਸਤਾਰਧਾਰੀ ਸਿੱਖ ਪੁਲਿਸ ਅਫ਼ਸਰ ਬਣਨ ਦਾ ਮਾਣ 1990 ਵਿਚ ਹਾਸਲ ਹੋਇਆ। ਬਲਤੇਜ ਸਿੰਘ ਢਿੱਲੋਂ ਦਾ ਇਹ ਸਫ਼ਰ ਬਹੁਤ ਹੀ ਮੁਸ਼ਕਿਲਾਂ ਭਰਿਆ ਸੀ।

Baltej Singh Baltej Singh

ਉਨ੍ਹਾਂ ਨੂੰ ਇਸ ਸ਼ੁਰੂਆਤੀ ਸਫ਼ਰ ਵਿਚ ਥਾਂ-ਥਾਂ ’ਤੇ ਕਈ ਚੁਣੌਤੀਆਂ ਦਾ ਸਾਹਮਣਾ ਕਰਨਾ ਪਿਆ ਪਰ ਬਲਤੇਜ ਸਿੰਘ ਢਿੱਲੋਂ ਨੇ ਹਿੰਮਤ ਨਹੀਂ ਸੀ ਹਾਰੀ ਅਤੇ ਆਉਦੀਆਂ ਮੁਸ਼ਕਿਲਾਂ ਦਾ ਹੱਸ ਕੇ ਤੇ ਬੜੀ ਬਹਾਦਰੀ ਨਾਲ ਸਾਹਮਣਾ ਕੀਤਾ। ਬਲਤੇਜ ਸਿੰਘ ਢਿੱਲੋਂ ਨੇ ਪੁਲਿਸ ਵਿਚ ਭਰਤੀ ਹੋਣ ਲਈ ਸਾਰੇ ਟੈੱਸਟ ਬੜੀ ਇਮਾਨਦਾਰੀ ਨਾਲ ਪਾਸ ਕੀਤੇ ਪਰ ਇਸ ਦੇ ਬਾਵਜੂਦ ਉਨ੍ਹਾਂ ਨੂੰ ਇਸ ਦੀ ਇਜਾਜ਼ਤ ਨਹੀਂ ਦਿਤੀ ਗਈ ਸੀ ਕਿਉਂਕਿ ਉਥੇ ਕੋਈ ਦਸਤਾਰਧਾਰੀ ਨੌਕਰੀ ਨਹੀਂ ਕਰ ਰਿਹਾ ਸੀ ਪਰ ਇਸ ਲਈ ਉਨ੍ਹਾਂ ਨੂੰ ਕਾਫ਼ੀ ਸਮੇਂ ਤੱਕ ਸੰਘਰਸ਼ ਕਰਨਾ ਪਿਆ, ਫਿਰ ਉਨ੍ਹਾਂ ਨੂੰ 1990 ਵਿਚ ਪੁਲਿਸ ਵਿਚ ਭਰਤੀ ਹੋਣ ਦਾ ਮੌਕਾ ਮਿਲਿਆ।

Baltej Singh Baltej Singh

ਨੌਕਰੀ ਮਿਲਣ ਤੋਂ ਬਾਅਦ ਵੀ ਉਨ੍ਹਾਂ ਨੂੰ ਕੁਝ ਲੋਕਾਂ ਵਲੋਂ ਪ੍ਰੇਸ਼ਾਨ ਕੀਤਾ ਗਿਆ ਅਤੇ ਕਈ ਲੋਕਾਂ ਨੇ ਤਾਂ ਚਿੱਠੀਆਂ ਲਿਖ ਕੇ ਉਨ੍ਹਾਂ ਨੂੰ ਮਾਰਨ ਦੀਆਂ ਧਮਕੀਆਂ ਤੱਕ ਵੀ ਦਿਤੀਆਂ ਪਰ ਉਨ੍ਹਾਂ ਨੇ ਕਦੇ ਹਾਰ ਨਹੀਂ ਸੀ ਮੰਨੀ ਕਿਉਂਕਿ ਉਹ ਹਮੇਸ਼ਾ ਵਾਹਿਗੁਰੂ ਜੀ ਨੂੰ ਅਪਣੇ ਅੰਗ-ਸੰਗ ਸਮਝਦੇ ਅਤੇ ਪਰਮਾਤਮਾ ਵਿਚ ਅਪਣੇ ਵਿਸ਼ਵਾਸ ਅਟੱਲ ਬਣਾ ਕੇ ਰੱਖਦੇ। 27 ਸਾਲਾਂ ਤੋਂ ਉਹ ਅਪਣੀ ਡਿਊਟੀ ਕਰਦੇ ਆ ਰਹੇ ਹਨ ਅਤੇ ਹੁਣ ਤਕ 5-6 ਵਾਰ ਉਨ੍ਹਾਂ ਦੀ ਪ੍ਰਮੋਸ਼ਨ ਹੋ ਚੁੱਕੀ ਹੈ। ਹੁਣ ਉਹ ਇੰਸਪੈਕਟਰ ਦੇ ਅਹੁਦੇ 'ਤੇ ਹਨ।

Baltej Singh Baltej Singh

ਅਪਣੇ ਪਿਛੋਕੜ ਬਾਰੇ ਦਸਦਿਆਂ ਢਿੱਲੋਂ ਨੇ ਕਈ ਵਾਰ ਕਿਹਾ ਹੈ ਕਿ ਉਨ੍ਹਾਂ ਦਾ ਜਨਮ 1966 ਵਿਚ ਮਲੇਸ਼ੀਆ ਵਿਚ ਹੋਇਆ ਅਤੇ ਉਹ 16 ਸਾਲ ਉੱਥੇ ਹੀ ਰਹੇ। ਇਸ ਤੋਂ ਬਾਅਦ ਉਹ ਪਰਿਵਾਰ ਸਮੇਤ ਕੈਨੇਡਾ ਆ ਗਏ। ਉਨ੍ਹਾਂ ਕੈਨੇਡਾ ਦੀ ਸਿਫ਼ਤ ਕਰਦਿਆਂ ਵੀ ਕਈ ਵਾਰ ਮੀਡੀਆ ਵਿਚ ਕਿਹਾ ਕਿ ਇੱਥੇ ਕਾਨੂੰਨ ਦਾ ਜ਼ੋਰ ਹੈ ਅਤੇ ਕਿਸੇ ਨਾਲ ਕੋਈ ਵੀ ਧੱਕਾ ਨਹੀਂ ਹੁੰਦਾ। ਭਾਵੇਂ ਕੋਈ ਇੱਥੇ ਸ਼ਰਨਾਰਥੀ ਹੋਵੇ ਜਾਂ ਇੱਥੋਂ ਦਾ ਪੱਕਾ ਨਾਗਰਿਕ। ਉਨ੍ਹਾਂ ਨੂੰ 2011 ਵਿਚ ਪੰਜਾਬ ਵਿਚ ਬੁਲਾ ਕੇ  ਮਾਣ ਸਤਿਕਾਰ ਦਿਤਾ ਗਿਆ ਸੀ। ਉਹ ਅਪਣੀ ਪਤਨੀ ਅਤੇ ਦੋ ਧੀਆਂ ਨਾਲ ਸਰੀ ਵਿਚ ਰਹਿ ਰਹੇ ਹਨ। ਉਨ੍ਹਾਂ ਦੀ ਧੀ ਕੈਨੇਡਾ ਦੀ ਮਿਲਟਰੀ ਵਿਚ ਸੇਵਾ ਨਿਭਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਬਾਬਾ ਤਰਸੇਮ ਸਿੰਘ ਦੇ ਕਤਲ ਦਾ CCTV, ਦੇਖੋ ਕਿਵੇਂ ਕੁਰਸੀ 'ਤੇ ਬੈਠੇ ਬਾਬਾ ਤਰਸੇਮ ਸਿੰਘ ਨੂੰ ਬਦਮਾਸ਼ਾਂ ਨੇ ਮਾਰੀਆਂ..

28 Mar 2024 4:40 PM

'ਸਾਈਕਲ ਦਾ ਵੀ ਸਟੈਂਡ ਹੁੰਦਾ, ਆਹ ਰਿੰਕੂ ਦਾ ਕੋਈ ਸਟੈਂਡ ਹੀ ਨਹੀਂ, ਮੈਂ ਤਾਂ ਹੈਰਾਨ ਹਾਂ'

28 Mar 2024 3:17 PM

Debate: BJP ਨੇ ਪੰਜਾਬ 'ਚ ਮਚਾਈ ਤਰਥੱਲੀ, ਪੱਟ ਲਏ ਵੱਡੇ ਲੀਡਰ! ਚੱਲਦੀ ਡਿਬੇਟ 'ਚ ਭਿੜ ਗਏ AAP ਤੇ BJP ਆਗੂ, ਰੱਜ ਕੇ

28 Mar 2024 3:09 PM

ਬੱਸ ਤੇ ਕਾਰ ਦੀ ਸਿੱਧੀ ਟੱਕਰ ਮਚ ਗਿਆ ਚੀਕ-ਚਿਹਾੜਾ ਫਿਰੋਜ਼ਪੁਰ ਦੇ ਜੀਰਾ ’ਚ ਵਾਪਰਿਆ ਦਰਦਨਾਕ ਹਾਦਸਾ

28 Mar 2024 1:08 PM

Punjab 'ਚ ਵਿਕ ਰਿਹਾ ਨਕਲੀ ਸੀਮਿੰਟ! Ambuja ਤੇ ACC ਸੀਮਿੰਟ ਦੇ ਗੱਟਿਆਂ ਨਾਲ ਭਰਿਆ ਟਰੱਕ Police ਨੇ ਫੜਿਆ

28 Mar 2024 12:50 PM
Advertisement