
ਭਾਰਤ ਨੇ ਕੈਨੇਡਾ ਨੂੰ 7-3 ਗੋਲਾਂ ਦੇ ਫਰਕ ਨਾਲ ਹਰਾ ਕੇ ਟੂਰਨਾਮੈਂਟ ਦੇ ਅਖੀਰਲੇ ਪੜਾਅ ਵਿੱਚ ਦਾਖਲਾ ਲਿਆ...
ਇਪੋਹ : ਭਾਰਤ ਨੇ ਕੈਨੇਡਾ ਨੂੰ 7-3 ਗੋਲਾਂ ਦੇ ਫਰਕ ਨਾਲ ਹਰਾ ਕੇ ਟੂਰਨਾਮੈਂਟ ਦੇ ਅਖੀਰਲੇ ਪੜਾਅ ਵਿੱਚ ਦਾਖਲਾ ਲਿਆ। ਮਲੇਸ਼ੀਆ ਵਿੱਚ ਜਾਰੀ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ ਦੇ ਫਾਈਨਲ ਵਿੱਚ ਭਾਰਤ ਨੇ ਆਪਣੀ ਥਾਂ ਬਣਾ ਲਈ ਹੈ। ਬੁੱਧਵਾਰ ਨੂੰ ਹੋਏ ਮੈਚ ਵਿੱਚ ਭਾਰਤੀ ਟੀਮ ਦੇ ਮਨਦੀਪ ਸਿੰਘ ਨੇ ਤਿੰਨ ਗੋਲ ਕੀਤੇ।
FT: ?? 3-7 ??
— Hockey India (@TheHockeyIndia) March 27, 2019
Yet again, an all-round India managed to put up a sensational performance in the goal fest against Canada.#IndiaKaGame #SultanAzlanShahCup2019 pic.twitter.com/bBNV4AEGwb
ਵਰੁਣ ਕੁਮਾਰ, ਅਮਿਤ ਰੋਹਿਤਦਾਸ, ਵਿਵੇਕ ਪ੍ਰਸਾਦ ਅਤੇ ਨੀਲਾਕਾਂਤ ਸ਼ਰਮਾ ਨੇ ਇੱਕ-ਇੱਕ ਗੋਲ ਦਾ ਯੋਗਦਾਨ ਪਾਇਆ। ਭਾਰਤੀ ਖਿਡਾਰੀਆਂ ਨੇ 60 ਮਿੰਟਾਂ ਵਿੱਚ ਮੈਦਾਨ 'ਤੇ ਆਪਣਾ ਦਬਦਬਾ ਰੱਖਿਆ ਅਤੇ 12ਵੇਂ ਤੋਂ ਲੈਕੇ 58 ਮਿੰਟ ਵਿੱਚ ਗੋਲ ਦਾਗੇ। ਕੈਨੇਡਾ ਦੀ ਟੀਮ ਭਾਰਤੀ ਖਿਡਾਰੀਆਂ ਸਾਹਮਣੇ ਪਸਤ ਨਜ਼ਰ ਆਈ।
Hocky Team India
ਦੂਜੇ ਹਾਫ ਵਿੱਚ ਦੇ ਖੇਡ ਦੇ 35ਵੇਂ ਮਿੰਟ ਵਿੱਚ ਮਾਰਕ ਪੀਅਰਸਨ, ਫਿਨ ਬੋਥਰਾਇਡ ਨੇ 50ਵੇਂ ਅਤੇ ਜੇਮਜ਼ ਵੇਲੇਸ ਨੇ 57ਵੇਂ ਮਿੰਟ ਵਿੱਚ ਇੱਕ-ਇੱਕ ਗੋਲ ਕੀਤਾ। ਭਾਰਤੀ ਟੀਮ ਦੀ ਅਗਵਾਈ ਮਨਪ੍ਰੀਤ ਸਿੰਘ ਕਰ ਰਹੇ ਹਨ। ਟੂਰਨਾਮੈਂਟ ਵਿੱਚ ਭਾਰਤ ਦੀ ਤੀਜੀ ਜਿੱਤ ਹੈ, ਜਦਕਿ ਕੋਈ ਹਾਰ ਸ਼ਾਮਲ ਨਹੀਂ ਹੈ।
Final score : India 7 Canada 3 pic.twitter.com/GoIStBFxbv
— Azlan Shah Cup (@azlancup) March 27, 2019
ਟੂਰਨਾਮੈਂਟ ਦੇ ਸਭ ਤੋਂ ਪਹਿਲੇ ਮੈਚ ਵਿੱਚ ਭਾਰਤ ਨੇ ਏਸ਼ੀਆਈ ਚੈਂਪੀਅਨ ਜਾਪਾਨ ਨੂੰ 2-0 ਗੋਲਾਂ ਨਾਲ ਹਰਾਇਆ, ਦੂਜਾ ਮੈਚ ਕੋਰੀਆ ਨਾਲ ਹੋਇਆ ਜੋ 1-1 ਦੀ ਬਰਾਬਰੀ 'ਤੇ ਰਿਹਾ। ਮੰਗਲਵਾਰ ਨੂੰ ਮੇਜ਼ਬਾਨ ਮਲੇਸ਼ੀਆ ਨੂੰ ਭਾਰਤ ਨੇ 4-2 ਨਾਲ ਮਾਤ ਦਿੱਤੀ ਸੀ।