BSNL News : BSNL ਨੇ ਯੂਜ਼ਰਸ ਨੂੰ ਦਿੱਤਾ ਧਮਾਕੇਦਾਰ ਪਲਾਨ, ਦੋ ਪਲਾਨ ’ਚ ਮਿਲੇਗਾ 4000 ਜੀਬੀ ਡਾਟਾ, ਇੰਟਰਨੈੱਟ ਸਪੀਡ ਦੁੱਗਣੀ

By : BALJINDERK

Published : Mar 29, 2024, 3:47 pm IST
Updated : Mar 29, 2024, 3:47 pm IST
SHARE ARTICLE
BSNL
BSNL

BSNL News : ਯੂਜ਼ਰਸ ਨੂੰ ਹੁਣ 125Mbps ਤੱਕ ਦੀ ਸਪੀਡ ਦਾ ਮਿਲੇਗਾ ਫ਼ਾਇਦਾ

BSNL News : BSNL ਨੇ ਯੂਜ਼ਰਸ ਨੂੰ ਧਮਾਕੇਦਾਰ ਤੋਹਫਾ ਦਿੱਤਾ ਹੈ। ਜਨਤਕ ਖੇਤਰ ਦੀ ਟੈਲੀਕਾਮ ਕੰਪਨੀ ਨੇ ਆਪਣੇ ਦੋ ਬ੍ਰਾਡਬੈਂਡ ਪਲਾਨ ਦੀ ਸਪੀਡ ਵਧਾ ਦਿੱਤੀ ਹੈ। ਇਸ ਤੋਂ ਇਲਾਵਾ ਇਨ੍ਹਾਂ ਬ੍ਰਾਡਬੈਂਡ ਇੰਟਰਨੈੱਟ ਪਲਾਨ ’ਚ ਯੂਜ਼ਰਸ ਨੂੰ ਜ਼ਿਆਦਾ ਡਾਟਾ ਲਿਮਿਟ ਦੇਣ ਦਾ ਵੀ ਫੈਸਲਾ ਕੀਤਾ ਗਿਆ ਹੈ। ਭਾਰਤ ਸੰਚਾਰ ਨਿਗਮ ਲਿਮਟਿਡ ਦੇ ਇਹ ਬਰਾਡਬੈਂਡ ਪਲਾਨ ਭਾਰਤਨੈੱਟ ਫਾਈਬਰ ਦੇ ਤਹਿਤ ਪੇਸ਼ ਕੀਤੇ ਜਾ ਰਹੇ ਹਨ। ਕੰਪਨੀ ਦੀ ਅਧਿਕਾਰਤ ਵੈੱਬਸਾਈਟ ਮੁਤਾਬਕ ਯੂਜ਼ਰਸ ਨੂੰ ਹੁਣ ਇਨ੍ਹਾਂ ਪਲਾਨ ’ਚ 125Mbps ਤੱਕ ਦੀ ਸਪੀਡ ਮਿਲੇਗੀ।

ਇਹ ਵੀ ਪੜੋ:Punjab News: ਈਡੀ ਨੇ ਅਮਰੂਦ ਬਾਗ ਘੁਟਾਲੇ ’ਚ ਛਾਪੇਮਾਰੀ ਦੌਰਾਨ 3.89 ਕਰੋੜ ਰੁਪਏ ਕੀਤੇ ਜ਼ਬਤ

ਆਓ, ਜਾਣਦੇ ਹਾਂ ਇਨ੍ਹਾਂ ਦੋ ਬ੍ਰਾਡਬੈਂਡ ਪਲਾਨ ਬਾਰੇ...

ਭਾਰਤ ਸੰਚਾਰ ਨਿਗਮ ਲਿਮਟਿਡ ਪਹਿਲਾਂ ਇਸ ਬ੍ਰਾਡਬੈਂਡ ਪਲਾਨ ਵਿੱਚ 60Mbps ਦੀ ਸਪੀਡ ਨਾਲ ਪੂਰੇ ਮਹੀਨੇ ਲਈ (ਉਚਿਤ ਵਰਤੋਂ ਨੀਤੀ) ਸੀਮਾ ਦੇ ਤਹਿਤ 3300GB ਡੇਟਾ ਦੀ ਪੇਸ਼ਕਸ਼ ਕਰ ਰਿਹਾ ਸੀ। ਹੁਣ ਇਸ ਬ੍ਰਾਡਬੈਂਡ ਪਲਾਨ ’ਚ ਯੂਜ਼ਰਸ ਨੂੰ ਕੁਲ 4000 ਜੀਬੀ ਡਾਟਾ ਦਾ ਫਾਇਦਾ FUP ਲਿਮਿਟ ਦੇ ਨਾਲ ਮਿਲੇਗਾ। ਇਸ ਸੀਮਾ ਦੇ ਖਤਮ ਹੋਣ ਤੋਂ ਬਾਅਦ, ਇੰਟਰਨੈੱਟ ਦੀ ਸਪੀਡ 4Mbps ਹੋ ਜਾਵੇਗੀ। ਇੰਨਾ ਹੀ ਨਹੀਂ, ਇਸ ਪਲਾਨ ’ਚ ਯੂਜ਼ਰਸ ਨੂੰ ਹੁਣ 75Mbps ਦੀ ਸਪੀਡ ’ਤੇ ਇੰਟਰਨੈੱਟ ਦਾ ਫਾਇਦਾ ਮਿਲੇਗਾ।

ਇਹ ਵੀ ਪੜੋ:Baltimore bridge collapse: ਬਾਲਟੀਮੋਰ ਬ੍ਰਿਜ ਡਿੱਗਣ ਦੇ ਇੱਕ ਦਿਨ ਬਾਅਦ ਡੁੱਬੇ ਟਰੱਕ ’ਚੋਂ ਦੋ ਲਾਸ਼ਾਂ ਬਰਾਮਦ

BSNL ਦਾ 699 ਰੁਪਏ ਦਾ ਬ੍ਰਾਡਬੈਂਡ ਪਲਾਨ
BSNLਦੇ ਇਸ ਬ੍ਰਾਡਬੈਂਡ ਪਲਾਨ ’ਚ ਪਹਿਲਾਂ ਯੂਜ਼ਰਸ ਨੂੰ 60Mbps  ਦੀ ਸਪੀਡ ਨਾਲ ਪੂਰੇ ਮਹੀਨੇ ਲਈ 3300ਜੀਬੀ ਡਾਟਾ FUP ਲਿਮਿਟ ਦੇ ਨਾਲ ਪੇਸ਼ਕਸ਼ ਕੀਤੀ ਜਾ ਰਹੀ ਸੀ। ਹੁਣ ਇਸ ਪਲਾਨ ’ਚ ਯੂਜ਼ਰਸ ਨੂੰ 4,000GB ਡਾਟਾ ਦਾ ਫਾਇਦਾ ਮਿਲੇਗਾ। ਇਸ ਤੋਂ ਇਲਾਵਾ ਇਸ ਪਲਾਨ ਦੀ ਇੰਟਰਨੈੱਟ ਸਪੀਡ ਵੀ 60 Mbps  ਤੋਂ ਵਧਾ ਕੇ 125 Mbps ਕੀਤੀ ਗਈ ਹੈ। BSNL ਦੇ ਇਸ ਬ੍ਰਾਡਬੈਂਡ ਪਲਾਨ ’ਚ ਯੂਜ਼ਰਸ ਨੂੰ OTT ਐਪ ਦੀ ਸਬਸਕ੍ਰਿਪਸ਼ਨ ਵੀ ਆਫਰ ਕੀਤੀ ਜਾ ਰਹੀ ਹੈ।

ਇਹ ਵੀ ਪੜੋ:Chandigarh News : ਚੰਡੀਗੜ੍ਹ ਪੁਲਿਸ ਨੇ ਚੋਣ ਜ਼ਾਬਤੇ ਦੀ ਪਾਲਣਾ ਲਈ 15 ਟੀਮਾਂ ਦਾ ਗਠਨ ਕੀਤਾ 

ਇਸ ਪਲਾਨ ਦੇ ਨਾਲ ਉਪਭੋਗਤਾਵਾਂ ਨੂੰ Disney+ Hotsta ਸਬਸਕ੍ਰਿਪਸ਼ਨ ਮੁਫ਼ਤ ’ਚ ਆਫਰ ਕੀਤਾ ਜਾ ਰਿਹਾ ਹੈ। ਇਨ੍ਹਾਂ ਦੋਵਾਂ ਬ੍ਰਾਡਬੈਂਡ ਪਲਾਨਸ ਦੇ ਨਾਲ ਯੂਜ਼ਰਸ ਨੂੰ ਅਨਲਿਮਟਿਡ ਕਾਲਿੰਗ ਦੀ ਵੀ ਪੇਸ਼ਕਸ਼ ਕੀਤੀ ਜਾ ਰਹੀ ਹੈ। ਨਵੇਂ ਬ੍ਰਾਡਬੈਂਡ ਪਲਾਨ ਲੈਣ ਵਾਲੇ ਯੂਜ਼ਰਸ ਨੂੰ ਇਨ੍ਹਾਂ ਪਲਾਨ ਨਾਲ ਇਹ ਆਫਰ ਮਿਲੇਗਾ। Airtel ਅਤੇ jio ਆਪਣੇ ਬ੍ਰਾਡਬੈਂਡ ਉਪਭੋਗਤਾਵਾਂ ਨੂੰ 30 Mbps ਤੋਂ 300 Mbps ਤੱਕ ਦੀ ਇੰਟਰਨੈਟ ਸਪੀਡ ਦੇ ਨਾਲ ਇੰਟਰਨੈਟ ਡੇਟਾ ਦੀ ਪੇਸ਼ਕਸ਼ ਕਰ ਰਹੇ ਹਨ।

ਇਹ ਵੀ ਪੜੋ:Noida News : ਪ੍ਰੇਮੀ ਨੇ ਪ੍ਰੇਮਿਕਾ ਦਾ ਗਲਾ ਵੱਢ ਕੀਤਾ ਕਤਲ, ਖੁਦ ਵੀ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼

 (For more news apart from BSNL users will get 4000 GB data, double internet speed in two plans News in punjabi  News in Punjabi, stay tuned to Rozana Spokesman)

Location: India, Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 29/06/2025

29 Jun 2025 12:27 PM

MLA Kunwar Vijay Pratap has been expelled from the party. Bikram Singh Majithia | CM Bhagwant Mann

29 Jun 2025 12:21 PM

Bikram Majithia House Vigilance Raid : 540 ਕਰੋੜ ਰੁਪਏ ਤੋਂ ਵੱਧ Drug Money, ਘਰਵਾਲੀ ਦੀ ਜਾਇਦਾਦ 'ਚ ਵਾਧਾ

26 Jun 2025 3:19 PM

Punjabi Youtuber Sukhbir Singh Linked With Shahzad bhatti | NIA Raid At Youtuber House | NIA Raid

26 Jun 2025 3:19 PM

ਨਸ਼ੇ ਦਾ ਮੁੱਦਾ ਭਾਰੀ... ਪੰਜਾਬ ਦੀ ਬਰਬਾਦੀ 'ਚਿੱਟਾ' ਲਿਆਇਆ ਕੌਣ?... ਕਿਹੜੀ ਸਰਕਾਰ ਜ਼ਿੰਮੇਵਾਰ?...

25 Jun 2025 9:00 PM
Advertisement