BSF Recruitment News: BSF ’ਚ SI ਸਮੇਤ ਕਈ ਅਸਾਮੀਆਂ ਲਈ ਭਰਤੀ ਸ਼ੁਰੂ, 10ਵੀਂ ਪਾਸ 15 ਅਪ੍ਰੈਲ ਤੱਕ ਕਰੋ ਅਪਲਾਈ

By : BALJINDERK

Published : Mar 29, 2024, 2:20 pm IST
Updated : Mar 29, 2024, 2:20 pm IST
SHARE ARTICLE
BSF
BSF

BSF Recruitment News: ਕੁੱਲ 82 ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ

BSF Recruitment News: ਫੌਜ ਦੀਆਂ ਨੌਕਰੀਆਂ ਦੀ ਤਿਆਰੀ ਕਰ ਰਹੇ ਉਮੀਦਵਾਰਾਂ ਲਈ ਬੰਪਰ ਭਰਤੀ ਸ਼ੁਰੂ ਹੋ ਗਈ ਹੈ। ਉਨ੍ਹਾਂ ਨੌਜਵਾਨਾਂ ਦੇ ਲਈ ਇਹ ਸੁਨਹਿਰੀ ਮੌਕਾ ਹੈ ਜੋ ਕਿ ਸਰਕਾਰੀ ਨੌਕਰੀ ਦੀ ਤਲਾਸ਼ ਕਰ ਰਹੇ ਹਨ। BSF ਵਿੱਚ SI, ASI, ਹੈੱਡ ਕਾਂਸਟੇਬਲ ਸਮੇਤ ਕਈ ਅਸਾਮੀਆਂ ਦੀ ਭਰਤੀ ਲਈ 17 ਮਾਰਚ 2024 ਨੂੰ ਅਰਜ਼ੀ ਦੀ ਪ੍ਰਕਿਰਿਆ ਸ਼ੁਰੂ ਹੋ ਚੁੱਕੀ ਹੈ। ਦਿਲਚਸਪੀ ਰੱਖਣ ਵਾਲੇ ਉਮੀਦਵਾਰ ਆਖ਼ਰੀ ਮਿਤੀ 15 ਅਪ੍ਰੈਲ 2024 ਤੱਕ ਅਧਿਕਾਰਤ ਵੈੱਬਸਾਈਟ ’ਤੇ ਜਾ ਕੇ ਅਪਲਾਈ ਕਰ ਸਕਦੇ ਹਨ।

ਇਹ ਵੀ ਪੜੋ:Noida News : ਪ੍ਰੇਮੀ ਨੇ ਪ੍ਰੇਮਿਕਾ ਦਾ ਗਲਾ ਵੱਢ ਕੀਤਾ ਕਤਲ, ਖੁਦ ਵੀ ਖੁਦਕੁਸ਼ੀ ਕਰਨ ਦੀ ਕੀਤੀ ਕੋਸ਼ਿਸ਼ 

ਇਸ ਭਰਤੀ ਤਹਿਤ ਕੁੱਲ 82 ਅਸਾਮੀਆਂ ਲਈ ਭਰਤੀ ਕੀਤੀ ਜਾਵੇਗੀ।  ਆਓ ਅਪਲਾਈ ਕਰਨ ਤੋਂ ਪਹਿਲਾਂ, ਸਾਨੂੰ ਲਾਜ਼ਮੀ ਵਿਦਿਅਕ ਯੋਗਤਾ, ਉਮਰ ਸੀਮਾ, ਅਰਜ਼ੀ ਪ੍ਰਕਿਰਿਆ, ਅਸਾਮੀਆਂ ਦੇ ਵੇਰਵਿਆਂ ਆਦਿ ਬਾਰੇ ਵਿਸਥਾਰ ਵਿੱਚ ਜਾਣੋ

ਪੋਸਟਾਂ ਦਾ ਵੇਰਵਾ
-ਸਬ-ਇੰਸਪੈਕਟਰ ਵਰਕਸ- 13 ਪੋਸਟਾਂ
-ਜੂਨੀਅਰ ਇੰਜੀਨੀਅਰ/ਸਬ ਇੰਸਪੈਕਟਰ ਇਲੈਕਟਰੀਕਲ - 9 ਪੋਸਟਾਂ
-ਹੈੱਡ ਕਾਂਸਟੇਬਲ ਪਲੰਬਰ - 10ਵੀਂ ਪਾਸ ਅਤੇ ਆਈ.ਟੀ.ਆਈ. ਅਤੇ ਤਿੰਨ ਸਾਲ ਦਾ ਤਜਰਬਾ ਜ਼ਰੂਰੀ ਹੈ- 1 ਪੋਸਟ
-ਹੈੱਡ ਕਾਂਸਟੇਬਲ ਕਾਰਪੇਂਟਰ - 10ਵੀਂ ਪਾਸ ਅਤੇ ਆਈ.ਟੀ.ਆਈ. ਅਤੇ ਤਿੰਨ ਸਾਲ ਦਾ ਤਜਰਬਾ ਜ਼ਰੂਰੀ ਹੈ- 1 ਪੋਸਟ
-ਕਾਂਸਟੇਬਲ ਜਨਰੇਟਰ ਆਪਰੇਟਰ - 10ਵੀਂ ਪਾਸ ਅਤੇ ਆਈ.ਟੀ.ਆਈ. (ਇਲੈਕਟਰੀਸ਼ੀਅਨ, ਵਾਇਰਮੈਨ ਜਾਂ ਡੀਜ਼ਲ/ਮੋਟਰ ਮਕੈਨਿਕ) ਅਤੇ ਤਿੰਨ ਸਾਲ ਦਾ ਤਜਰਬਾ ਜ਼ਰੂਰੀ ਹੈ- 13 ਪੋਸਟਾਂ
-ਕਾਂਸਟੇਬਲ ਜਨਰੇਟਰ ਮਕੈਨਿਕ - 10ਵੀਂ ਪਾਸ ਅਤੇ ਆਈਟੀਆਈ ਡੀਜ਼ਲ/ਮੋਟਰ ਮਕੈਨਿਕ - 14 ਪੋਸਟਾਂ

-ਕਾਂਸਟੇਬਲ ਲਾਈਨਮੈਨ - 10ਵੀਂ ਪਾਸ ਅਤੇ ਆਈ.ਟੀ.ਆਈ. ਇਲੈਕਟਰੀਕਲ ਵਾਇਰਮੈਨ ਜਾਂ ਲਾਈਨਮੈਨ ਅਤੇ ਤਿੰਨ ਸਾਲ ਦਾ ਤਜਰਬਾ ਜ਼ਰੂਰੀ-9 ਪੋਸਟਾਂ
-ਅਸਿਸਟੈਂਟ ਏਅਰਕ੍ਰਾਫਟ ਮਕੈਨਿਕ ਏਐਸਆਈ - ਸੰਬੰਧਿਤ ਵਪਾਰ ਵਿੱਚ ਡਿਪਲੋਮਾ ਹੋਣਾ ਚਾਹੀਦਾ -8 ਪੋਸਟਾਂ
-ਸਹਾਇਕ ਰੇਡੀਓ ਮਕੈਨਿਕ ਏਐਸਆਈ - ਸਬੰਧਤ ਵਪਾਰ ਵਿੱਚ ਡਿਪਲੋਮਾ ਹੋਣਾ ਚਾਹੀਦਾ ਹੈ- 11ਪੋਸਟਾਂ
-ਕਾਂਸਟੇਬਲ ਸਟੋਰਮੈਨ - 10ਵੀਂ ਪਾਸ ਹੋਣੀ ਚਾਹੀਦੀ ਹੈ - 3 ਪੋਸਟਾਂ

ਸਾਰੀਆਂ ਪੋਸਟਾਂ ਲਈ ਵੱਖ ਵੱਖ ਉਮਰ ਸੀਮਾ ਹੈ, ਜਿਸ ਵਿੱਚ ਘੱਟ ਤੋਂ ਘੱਟ ਉਮਰ 18 ਸਾਲ ਅਤੇ ਵੱਧ ਤੋਂ ਵੱਧ ਉਮਰ 28 ਸਾਲ ਹੋਣੀ ਚਾਹੀਦੀ ਹੈ। 

ਇਹ ਵੀ ਪੜੋ:Chandigarh News : ਚੰਡੀਗੜ੍ਹ ਪੁਲਿਸ ਨੇ ਚੋਣ ਜ਼ਾਬਤੇ ਦੀ ਪਾਲਣਾ ਲਈ 15 ਟੀਮਾਂ ਦਾ ਗਠਨ ਕੀਤਾ

ਇਸ ਤਰ੍ਹਾਂ ਕਰੋ ਅਪਲਾਈ
-ਸਬ-ਇੰਸਪੈਕਟਰ ਵਰਕਸ- ਸਿਵਲ ਇੰਜੀਨੀਅਰਿੰਗ ਵਿੱਚ ਤਿੰਨ ਸਾਲਾਂ ਦਾ ਡਿਪਲੋਮਾ ਜ਼ਰੂਰੀ ਹੈ।
-ਜੂਨੀਅਰ ਇੰਜੀਨੀਅਰ/ਸਬ ਇੰਸਪੈਕਟਰ ਇਲੈਕਟਰੀਕਲ - ਇਲੈਕਟਰੀਕਲ ਇੰਜੀਨੀਅਰਿੰਗ ਵਿੱਚ ਤਿੰਨ ਸਾਲਾਂ ਦਾ ਡਿਪਲੋਮਾ ਜ਼ਰੂਰੀ ਹੈ।
-ਹੈੱਡ ਕਾਂਸਟੇਬਲ ਪਲੰਬਰ - 10ਵੀਂ ਪਾਸ ਅਤੇ ਆਈ.ਟੀ.ਆਈ. ਅਤੇ ਤਿੰਨ ਸਾਲ ਦਾ ਤਜਰਬਾ ਜ਼ਰੂਰੀ ਹੈ।
-ਹੈੱਡ ਕਾਂਸਟੇਬਲ ਕਾਰਪੇਂਟਰ - 10ਵੀਂ ਪਾਸ ਅਤੇ ਆਈ.ਟੀ.ਆਈ. ਅਤੇ ਤਿੰਨ ਸਾਲ ਦਾ ਤਜਰਬਾ ਜ਼ਰੂਰੀ ਹੈ।
-ਕਾਂਸਟੇਬਲ ਜਨਰੇਟਰ ਆਪਰੇਟਰ - 10ਵੀਂ ਪਾਸ ਅਤੇ ਆਈ.ਟੀ.ਆਈ. (ਇਲੈਕਟਰੀਸ਼ੀਅਨ, ਵਾਇਰਮੈਨ ਜਾਂ ਡੀਜ਼ਲ/ਮੋਟਰ ਮਕੈਨਿਕ) ਅਤੇ ਤਿੰਨ ਸਾਲ ਦਾ ਤਜਰਬਾ ਜ਼ਰੂਰੀ ਹੈ।
-ਕਾਂਸਟੇਬਲ ਜਨਰੇਟਰ ਮਕੈਨਿਕ - 10ਵੀਂ ਪਾਸ ਅਤੇ ਆਈ.ਟੀ.ਆਈ. ਡੀਜ਼ਲ/ਮੋਟਰ ਮਕੈਨਿਕ ਅਤੇ ਤਿੰਨ ਸਾਲ ਦਾ ਤਜ਼ਰਬਾ ਲੋੜੀਂਦਾ ਹੈ।
-ਕਾਂਸਟੇਬਲ ਲਾਈਨਮੈਨ - 10ਵੀਂ ਪਾਸ ਅਤੇ ਆਈ.ਟੀ.ਆਈ. ਇਲੈਕਟਰੀਕਲ ਵਾਇਰਮੈਨ ਜਾਂ ਲਾਈਨਮੈਨ ਅਤੇ ਤਿੰਨ ਸਾਲ ਦਾ ਤਜਰਬਾ ਜ਼ਰੂਰੀ ਹੈ।
-ਅਸਿਸਟੈਂਟ ਏਅਰਕ੍ਰਾਫਟ ਮਕੈਨਿਕ ਏਐਸਆਈ - ਸੰਬੰਧਿਤ ਵਪਾਰ ਵਿੱਚ ਡਿਪਲੋਮਾ ਹੋਣਾ ਚਾਹੀਦਾ ਹੈ।
ਸਹਾਇਕ ਰੇਡੀਓ ਮਕੈਨਿਕ ਏਐਸਆਈ - ਸਬੰਧਤ ਵਪਾਰ ਵਿੱਚ ਡਿਪਲੋਮਾ ਹੋਣਾ ਚਾਹੀਦਾ ਹੈ।
ਕਾਂਸਟੇਬਲ ਸਟੋਰਮੈਨ - 10ਵੀਂ ਪਾਸ ਹੋਣੀ ਚਾਹੀਦੀ ਹੈ।

ਇਹ ਵੀ ਪੜੋ:Baltimore bridge collapse: ਬਾਲਟੀਮੋਰ ਬ੍ਰਿਜ ਡਿੱਗਣ ਦੇ ਇੱਕ ਦਿਨ ਬਾਅਦ ਡੁੱਬੇ ਟਰੱਕ ’ਚੋਂ ਦੋ ਲਾਸ਼ਾਂ ਬਰਾਮਦ  


ਇੰਝ ਕਰੋ ਅਪਲਾਈ
ਅਪਲਾਈ ਕਰਨ ਲਈ ਪਹਿਲਾਂ ਅਧਿਕਾਰਤ ਵੈੱਬਸਾਈਟ rectt.bsf.gov.in ’ਤੇ ਜਾਓ।
ਹੋਮ ਪੇਜ ’ਤੇ ਮੌਜੂਦ ਭਰਤੀ ਲਿੰਕ ’ਤੇ ਜਾਓ।
 ਸਾਰੀ ਲੋੜੀਂਦੀ ਜਾਣਕਾਰੀ ਭਰੋ।
ਲੋੜੀਂਦੇ ਦਸਤਾਵੇਜ਼ਾਂ ਦੀਆਂ ਸਕੈਨ ਕੀਤੀਆਂ ਕਾਪੀਆਂ ਅਪਲੋਡ ਕਰੋ।
ਅਰਜ਼ੀ ਪ੍ਰਕਿਰਿਆ ਨੂੰ ਪੂਰਾ ਕਰਨ ਲਈ ਨਿਰਧਾਰਤ ਅਰਜ਼ੀ ਫੀਸ ਆਨਲਾਈਨ ਅਦਾ ਕਰੋ।
ਅਰਜ਼ੀ ਦੀ ਪ੍ਰਕਿਰਿਆ ਪੂਰੀ ਹੋਣ ਤੋਂ ਬਾਅਦ, ਆਪਣਾ ਅਰਜ਼ੀ ਫਾਰਮ ਆਪਣੇ ਕੋਲ ਰੱਖੋ।

ਇਹ ਵੀ ਪੜੋ:Punjab News: ਈਡੀ ਨੇ ਅਮਰੂਦ ਬਾਗ ਘੁਟਾਲੇ ’ਚ ਛਾਪੇਮਾਰੀ ਦੌਰਾਨ 3.89 ਕਰੋੜ ਰੁਪਏ ਕੀਤੇ ਜ਼ਬਤ  

 (For more news apart from BSF started Recruitment for many posts including SI News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

40 ਤੋਂ ਵੱਧ ਹੋਈ Speed ਤਾਂ ਹੋਵੇਗਾ ਮੋਟਾ Challan, ਟ੍ਰੈਫ਼ਿਕ ਪੁਲਿਸ ਨੇ ਘੇਰ-ਘੇਰ ਕੇ ਸਕੂਲੀ ਬੱਸਾਂ ਦੇ ਕੀਤੇ ਚਲਾਨ

27 Apr 2024 1:21 PM

Chandigarh ਤੋਂ ਸਸਤੀ ਸ਼ਰਾਬ ਲਿਆਉਣ ਵਾਲੇ ਹੋ ਜਾਣ ਸਾਵਧਾਨ ! Punjab Police ਕਰ ਰਹੀ ਹਰ ਇੱਕ ਗੱਡੀ ਦੀ Checking !

27 Apr 2024 12:30 PM

UK ਜਾਣਾ ਚਾਹੁੰਦੇ ਹੋ ਤਾਂ ਇਹ ਇੰਟਰਵਿਊ ਪੂਰਾ ਵੇਖ ਲਿਓ, Agent ਨੇ ਦੱਸੀਆਂ ਸਾਰੀਆਂ ਅੰਦਰਲੀਆਂ ਗੱਲਾਂ

27 Apr 2024 11:26 AM

ਕਿਉਂ ਨਹੀਂ Sheetal Angural ਦਾ ਅਸਤੀਫ਼ਾ ਹੋਇਆ ਮਨਜ਼ੂਰ ? ਪਾਰਟੀ ਬਦਲਣ ਬਾਅਦ ਸ਼ੀਤਲ ਅੰਗੁਰਾਲ ਦਾ ਵੱਡਾ ਬਿਆਨ

27 Apr 2024 11:17 AM

'ਭਾਰਤ ਛੱਡ ਦੇਵਾਂਗੇ' Whatsapp ਨੇ ਕੋਰਟ 'ਚ ਦਿੱਤਾ ਵੱਡਾ ਬਿਆਨ, ਸੁਣੋ ਕੀ ਪੈ ਗਿਆ ਰੌਲਾ,ਕੀ ਬੰਦ ਹੋਵੇਗਾ Whatsapp

27 Apr 2024 9:38 AM
Advertisement