ਡੇਂਗੂ ਦਾ ਖ਼ਤਰਾ, ਕੋਰੋਨਾ ਦਾ ਕਹਿਰ, ਅਪਣੀ ਜ਼ਿੰਮੇਵਾਰੀ ਨੂੰ ਸਮਝੇ ਸ਼ਹਿਰ
Published : Apr 29, 2020, 12:41 pm IST
Updated : Apr 29, 2020, 12:41 pm IST
SHARE ARTICLE
ਡੇਂਗੂ ਦਾ ਖ਼ਤਰਾ, ਕੋਰੋਨਾ ਦਾ ਕਹਿਰ, ਅਪਣੀ ਜ਼ਿੰਮੇਵਾਰੀ ਨੂੰ ਸਮਝੇ ਸ਼ਹਿਰ
ਡੇਂਗੂ ਦਾ ਖ਼ਤਰਾ, ਕੋਰੋਨਾ ਦਾ ਕਹਿਰ, ਅਪਣੀ ਜ਼ਿੰਮੇਵਾਰੀ ਨੂੰ ਸਮਝੇ ਸ਼ਹਿਰ

ਕੋਵਿਡ -19 ਤੇ ਡੇਂਗੂ ਦੇ ਸੰਭਾਵਤ ਖ਼ਤਰੇ ਨਾਲ ਲੜਨ ਲਈ ਜਾਗਰੂਕਤਾ ਹੀ ਇਕ ਹਥਿਆਰ : ਪੂਨਮਦੀਪ ਕੌਰ

ਪਟਿਆਲਾ 28 ਅਪ੍ਰੈਲ (ਤੇਜਿੰਦਰ ਫ਼ਤਿਹਪੁਰ) : ਜਿਸ ਤਰੀਕੇ ਨਾਲ ਸ਼ਹਿਰ ਨੇ ਹੁਣ ਤੱਕ ਕੋਰੋਨਾ ਵਾਇਰਸ ਕੋਵਿਡ -19 ਨਾਲ ਆਪਣੀ ਲੜਾਈ ਨੂੰ ਸਫਲਤਾਪੂਰਵਕ ਅੰਜਾਮ ਦਿੱਤਾ ਹੈ। ਮੁਸ਼ਕਿਲ ਦੀ ਇਸ ਘੜੀ ਵਿੱਚ ਡੇਂਗੂ ਦਾ ਖ਼ਤਰਾ ਹੀ ਆਉਣ ਵਾਲੇ ਸਮੇਂ ਵਿੱਚ ਆਪਣਾ ਮੂੰਹ ਖੋਲੀ ਖੜ੍ਹਾ ਦਿਖਾਈ ਦੇ ਰਿਹਾ ਹੈ। ਕਾਰਪੋਰੇਸ਼ਨ ਕਮਿਸ਼ਨਰ ਪੂਨਮਦੀਪ ਕੌਰ ਦਾ ਕਹਿਣਾ ਹੈ ਕਿ ਸੰਕਟ ਦੀ ਇਸ ਘੜੀ ਵਿਚ ਕੋਰੋਨਾ ਅਤੇ ਡੇਂਗੂ ਵਰਗੀਆਂ ਘਾਤਕ ਸਮੱਸਿਆਵਾਂ ਤੋਂ ਬਚਣਾ ਕਿਸੇ ਚੁਣੌਤੀ ਤੋਂ ਘੱਟ ਨਹੀਂ ਹੈ ਅਤੇ ਸ਼ਹਿਰ ਦੇ ਹਰ ਵਿਅਕਤੀ ਨੂੰ ਇਸ ਚੁਣੌਤੀ ਨੂੰ ਪੂਰ ਪਾਉਣ ਲਈ ਆਪਣਾ ਯੋਗਦਾਨ ਦੇਣਾ ਹੋਵੇਗਾ। ਕਾਰਪੋਰੇਸ਼ਨ ਨਾਗਰਿਕਾਂ ਦੀ ਰੱਖਿਆ ਲਈ ਹਰ ਕੋਸ਼ਿਸ਼ ਕਰ ਰਹੀ ਹੈ, ਪਰ ਕੋਰੋਨਾ ਦੇ ਨਾਲ-ਨਾਲ ਡੇਂਗੂ ਦੇ ਸੰਭਾਵਿਤ ਖ਼ਤਰੇ ਨਾਲ ਨਜਿੱਠਣਾ ਲੋਕਾਂ ਦੇ ਸਹਿਯੋਗ ਤੋਂ ਬਿਨਾਂ ਅਸਾਨ ਨਹੀਂ ਹੋਵੇਗਾ। ਸਾਲ 1997 ਤੋਂ ਜਦੋਂ ਤੋਂ ਪੂਰੇ ਪੰਜਾਬ ਵਿੱਚ ਡੇਂਗੂ ਦਾ ਪ੍ਰਕੋਪ ਵਧਿਆ ਹੈ, ਸਰਕਾਰੀ ਅੰਕੜਿਆਂ ਦੀ ਸੂਚੀ ਵਿੱਚ ਪਟਿਆਲਾ ਦਾ ਨਾਮ ਸਾਲ 2018 ਦੀ ਸੂਚੀ ਵਿੱਚ ਸਭ ਤੋਂ ਉੱਪਰ ਰਿਹਾ।

ਸਰਕਾਰੀ ਅੰਕੜੇ ਗਵਾਹੀ ਦਿੰਦੇ ਹਨ ਕਿ ਜਾਗਰੂਕਤਾ ਦੇ ਅਧਾਰ 'ਤੇ, ਜਿਸ ਤਰ੍ਹਾਂ ਪਟਿਆਲਾ ਨਿਵਾਸੀਆਂ ਨੇ ਸਾਲ 2019 ਦੌਰਾਨ ਮੇਅਰ ਸੰਜੀਵ ਸ਼ਰਮਾ ਦੀ ਅਗਵਾਈ ਹੇਠ ਮੁਹਿੰਮ ਦੀ ਅਗਵਾਈ ਕੀਤੀ ਅਤੇ ਜਾਗਰੂਕਤਾ ਮੁਹਿੰਮ ਫੈਲਾ ਕੇ ਡੇਂਗੂ ਉੱਤੇ ਜਿੱਤ ਦਰਜ ਕਰਾਈ, ਉਸੇ ਹੀ ਉਦਾਹਰਣ ਨੂੰ ਇਕ ਵਾਰ ਫਿਰ ਸ਼ਹਿਰ ਵਾਸੀਆਂ ਨੂੰ ਦੁਹਰਾਉਣਾ ਪਵੇਗਾ।


ਡੇਂਗੂ ਦਾ ਕਾਰਨ ਬਣਨ ਵਾਲੇ ਸਰੋਤਾਂ ਨੂੰ ਖ਼ਤਮ ਕਰੋ : ਸ਼ਹਿਰ ਨੂੰ ਡੇਂਗੂ ਤੋਂ ਬਚਾਉਣ ਲਈ ਮੇਅਰ ਸੰਜੀਵ ਸ਼ਰਮਾ ਬਿੱਟੂ ਅਤੇ ਨਿਗਮ ਕਮਿਸ਼ਨਰ ਨੇ ਮੰਗਲਵਾਰ ਨੂੰ ਗੰਭੀਰ ਵਿਚਾਰ ਵਟਾਂਦਰੇ ਕੀਤੇ। ਮੀਟਿੰਗ ਦੌਰਾਨ ਨਿਗਮ ਕਮਿਸ਼ਨਰ ਨੇ ਦੱਸਿਆ ਕਿ ਨਿਗਮ ਦੀ ਟੀਮ ਨੇ ਡੇਂਗੂ ਦੇ ਸਰੋਤਾਂ ਨੂੰ ਖ਼ਤਮ ਕਰਨ ਲਈ ਚੁਣੇ ਗਏ ਸ਼ਹਿਰ ਦੇ ਹਿੱਸਿਆਂ ਵਿੱਚ ਰਸਾਇਣਾਂ ਪਾਉਣੀਆਂ ਸ਼ੁਰੂ ਕਰ ਦਿੱਤੀਆਂ ਹਨ। ਇਸ ਦੇ ਨਾਲ ਹੀ ਸ਼ਹਿਰ ਵਿਚ ਫੌਗਿੰਗ ਦਾ ਕੰਮ ਜੰਗੀ ਪੱਧਰ 'ਤੇ ਸ਼ੁਰੂ ਹੋ ਗਿਆ ਹੈ।

ਲੋਕਾਂ ਦੇ ਘਰਾਂ ਦੀਆਂ ਛੱਤਾਂ 'ਤੇ ਪੰਛੀਆਂ ਲਈ ਰੱਖਿਆ ਜਾਣ ਵਾਲਾ ਪਾਣੀ, ਛੱਤਾਂ ਉਪਰ ਪੁਰਾਣੇ ਬਰਤਨ, ਪੁਰਾਣੇ ਟਾਇਰਾਂ, ਖਾਲੀ ਬੋਤਲਾਂ ਆਦਿ ਵਿੱਚ ਭਰਿਆ ਮੀਂਹ ਦਾ ਪਾਣੀ ਡੇਂਗੂ ਦੇ ਲਾਰਵੇ ਦੀ ਜਨਮ ਥਾਂ ਬਨਣ ਸ਼ਕਤੀ ਹੈ। ਇਸ ਲਈ ਕਿਸੇ ਵੀ ਜਗ੍ਹਾ ਤੇ ਪਾਣੀ ਨੂੰ ਨਾ ਖੜ੍ਹਾ ਹੋਣ ਦਿਓ। ਇੱਥੇ ਸਾਰਿਆਂ ਨੂੰ ਇਹ ਧਿਆਨ ਵਿੱਚ ਰੱਖਣ ਦੀ ਲੋੜ ਹੈ ਕਿ ਡੇਂਗੂ ਦਾ ਲਾਰਵਾ ਸਾਫ਼ ਪਾਣੀ ਵਿੱਚ ਹੀ ਪੈਦਾ ਹੁੰਦਾ ਹੈ ਅਤੇ ਬੋਤਲ ਦੇ ਇਕ ਟੱਕਣ ਵਿੱਚ ਖੜੇ ਸਾਫ਼ ਪਾਣੀ ਵਿੱਚ ਵੀ ਪੈਦਾ ਹੋ ਸਕਦਾ ਹੈ।

 
ਕੀ ਕਹਿੰਦੇ ਹਨ ਸਰਕਾਰ ਦੇ ਅੰਕੜੇ : ਨੈਸ਼ਨਲ ਵੈਕਟਰ ਬੋਰਨ ਰੋਗ ਕੰਟਰੋਲ ਪ੍ਰੋਗਰਾਮ (ਐਨਵੀਬੀਡੀਸੀਪੀ) ਦੇ ਸਟੇਟ ਪ੍ਰੋਗਰਾਮ ਦਫ਼ਤਰ ਤੋਂ ਲਈ ਗਈ ਜਾਣਕਾਰੀ ਦੇ ਅਨੁਸਾਰ, ਪੰਜਾਬ ਵਿੱਚ ਡੇਂਗੂ, ਮਲੇਰੀਆ ਅਤੇ ਚਿਕਨਗੁਨੀਆ ਦੇ ਮਾਮਲਿਆਂ ਵਿੱਚ ਵਾਧਾ ਚਿੰਤਾ ਦਾ ਵਿਸ਼ਾ ਰਿਹਾ ਹੈ, ਪਰ ਪਿਛਲੇ ਸਾਲ, ਪਟਿਆਲਾ ਨਗਰ ਨਿਗਮ ਨੇ ਜਾਗਰੂਕਤਾ ਕਾਰਨ ਡੇਂਗੂ ਦੇ ਕੰਟਰੋਲ ਦੀ ਪ੍ਰਸ਼ੰਸਾ ਕੀਤੀ ਹੈ।

ਪੁਰਾਣੇ ਅੰਕੜਿਆਂ ਦੇ ਅਨੁਸਾਰ, ਪਟਿਆਲਾ ਜ਼ਿਲ੍ਹਾ ਅਤੇ ਸ਼ਹਿਰ ਉਪਰੋਕਤ ਬਿਮਾਰੀਆਂ ਤੋਂ ਬਹੁਤ ਅੱਗੇ ਰਿਹਾ ਹੈ। ਅੰਕੜੇ ਦੱਸਦੇ ਹਨ ਕਿ ਪੰਜਾਬ ਵਿਚ 2015 ਵਿਚ ਡੇਂਗੂ ਦੇ 14149, ਸਾਲ 2016 ਵਿਚ 10439, 2017 ਵਿਚ 15398 ਅਤੇ ਸਾਲ 2018 ਵਿਚ 16223 ਮਾਮਲੇ ਸਾਹਮਣੇ ਆਏ ਹਨ। ਸਾਲ 2018 ਦੌਰਾਨ ਪਟਿਆਲਾ ਜ਼ਿਲ੍ਹੇ ਵਿੱਚ 2434 ਅਤੇ ਪਟਿਆਲਾ ਸ਼ਹਿਰ ਵਿੱਚ 1630 ਮਾਮਲੇ ਸਾਹਮਣੇ ਆਏ ਹਨ। ਸਾਲ 2019 ਦੌਰਾਨ ਜਾਗਰੂਕਤਾ ਪੱਧਰ 'ਤੇ ਪਟਿਆਲਾ ਸ਼ਹਿਰ ਵਿੱਚ ਡੇਂਗੂ ਦੇ 92 ਪ੍ਰਤੀਸ਼ਤ ਘੱਟ ਪਾਏ ਗਏ। ਧਿਆਨ ਰਹੇ ਕਿ ਡੇਂਗੂ ਦਾ ਪਹਿਲਾ ਕੇਸ ਭਾਰਤ ਵਿੱਚ 1954 ਵਿੱਚ ਸਾਹਮਣੇ ਆਇਆ ਸੀ ਜਦੋਂ ਕਿ ਪੰਜਾਬ ਦਾ ਪਹਿਲਾ ਕੇਸ 1997 ਵਿੱਚ ਸਾਹਮਣੇ ਆਇਆ ਸੀ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement