ਦਰਦਨਾਕ: ਬੇਟੇ ਨੂੰ ਬਚਾਉਣ ਟੋਏ ’ਚ ਉਤਰੀ ਗਰਭਵਤੀ ਮਾਂ, ਦੋਵਾਂ ਦੀ ਮੌਤ
Published : May 29, 2019, 8:47 pm IST
Updated : May 29, 2019, 8:48 pm IST
SHARE ARTICLE
Gurdaspur News
Gurdaspur News

ਔਰਤ ਦੀ ਪਤੀ ਦੀ ਮੌਤ ਕੁਝ ਮਹੀਨੇ ਹੋਈ ਸੀ ਪਹਿਲਾਂ, ਹੁਣ ਪਰਵਾਰ ’ਚ ਬਚੀ ਸਿਰਫ਼ ਡੇਢ ਸਾਲਾਂ ਮਾਸੂਮ

ਗੁਰਦਾਸਪੁਰ: ਗੁਰਦਾਸਪੁਰ ’ਚ ਅੱਜ ਸ਼ਾਮ ਬਹੁਤ ਹੀ ਦਰਦਨਾਕ ਹਾਦਸਾ ਵਾਪਰ ਜਾਣ ਦੀ ਖ਼ਬਰ ਮਿਲੀ ਹੈ। ਇਸ ਹਾਦਸੇ ਵਿਚ ਗਰਭਵਤੀ ਮਾਂ ਤੇ ਉਸ ਦੇ ਢਾਈ ਸਾਲਾਂ ਬੇਟੇ ਦੀ ਮੌਤ ਹੋ ਗਈ। ਦਰਅਸਲ, ਦੋਵਾਂ ਦੀ ਮੌਤ ਪਾਣੀ ਨਾਲ ਭਰੇ ਇਕ ਟੋਏ ਵਿਚ ਡਿੱਗ ਜਾਣ ਨਾਲ ਹੋਈ ਹੈ। ਔਰਤ ਦੇ ਪਤੀ ਦੀ ਵੀ ਮੌਤ ਕੁਝ ਮਹੀਨੇ ਪਹਿਲਾਂ ਹੀ ਹੋਈ ਸੀ। ਹੁਣ ਔਰਤ ਤੇ ਉਸ ਦੇ ਬੇਟੇ ਦੀ ਮੌਤ ਤੋਂ ਬਾਅਦ ਪਰਵਾਰ ਵਿਚ ਸਿਰਫ਼ ਡੇਢ ਸਾਲਾਂ ਦੀ ਇਕ ਮਾਸੂਮ ਬੱਚੀ ਹੀ ਰਹਿ ਗਈ ਹੈ।

DeathDeath

ਜਾਣਕਾਰੀ ਦਿੰਦਿਆਂ ਉਕਤ ਮ੍ਰਿਤਕ ਔਰਤ ਦੀ ਭਾਬੀ ਰੇਖਾ ਤੇ ਜਿੰਦਰ ਨੇ ਦੱਸਿਆ ਕਿ ਉਨ੍ਹਾਂ ਦੀ ਨਨਾਣ ਮਨਜੀਤ ਕੌਰ ਸ਼ਹਿਜ਼ਾਦਾ ਨੰਗਲ ਮੁਹੱਲੇ ਵਿਚ ਰਹਿੰਦੀ ਹੈ, ਜੋ ਦਿਮਾਗੀ ਤੌਰ ’ਤੇ ਥੋੜੀ ਕਮਜ਼ੋਰ ਸੀ। ਉਸ ਦੇ ਪਤੀ ਦੀ ਮੌਤ ਵੀ ਕੁਝ ਮਹੀਨੇ ਪਹਿਲਾਂ ਹੀ ਹੋਈ ਸੀ। ਇਸ ਔਰਤ ਦਾ ਇਕ ਢਾਈ ਸਾਲਾਂ ਬੇਟਾ ਸੋਨੂੰ ਸੀ ਤੇ ਡੇਢ ਸਾਲਾਂ ਬੇਟੀ ਹੈ।

ਅੱਜ ਦੁਪਹਿਰ ਬਾਅਦ 3 ਵਜੇ ਦੇ ਲਗਭੱਗ ਜਦੋਂ ਉਸ ਦਾ ਬੇਟਾ ਸੋਨੂੰ ਰੇਲਵੇ ਸਟੇਸ਼ਨ ਵੱਲ ਨੂੰ ਆ ਗਿਆ, ਜਿੱਥੇ ਰੇਲਵੇ ਵਲੋਂ ਕੁਆਟਰਾਂ ਦੀ ਉਸਾਰੀ ਲਈ ਪੁੱਟੇ ਗਏ ਇਕ ਟੋਏ ਵਿਚ ਉਹ ਡਿੱਗ ਪਿਆ। ਬੇਟੇ ਨੂੰ ਬਚਾਉਣ ਲਈ ਮਨਜੀਤ ਨੇ ਵੀ ਟੋਏ ਵਿਚ ਛਾਲ ਮਾਰ ਦਿਤੀ, ਜਿਸ ਕਾਰਨ ਦੋਵਾਂ ਦੀ ਮੌਤ ਹੋ ਗਈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM

Auto Driver ਨਾਲ ਦਿਲ ਦੀਆ ਗੱਲਾਂ ! ਡਰਾਈਵਰਾਂ ਦੀ ਜ਼ਿੰਦਗੀ ਨਜ਼ਾਰੇਦਾਰ ਜਾਂ…Life Easy or Tough?

18 Mar 2026 2:44 PM
Advertisement