PSPCL News: PSPCL ਨੇ ਕਮਾਇਆ 900 ਕਰੋੜ ਰੁਪਏ ਦਾ ਮੁਨਾਫਾ; ਅਰਵਿੰਦ ਕੇਜਰੀਵਾਲ ਨੇ ਦਿਤੀ ਵਧਾਈ
Published : May 29, 2024, 12:26 pm IST
Updated : May 29, 2024, 12:37 pm IST
SHARE ARTICLE
Image: For representation purpose only.
Image: For representation purpose only.

ਕਿਹਾ, ਪਿਛਲੀਆਂ ਸਰਕਾਰਾਂ ਦੌਰਾਨ ਘਾਟੇ ਵਿਚ ਚੱਲ ਰਿਹਾ PSPCL ਅੱਜ ਮੁਫਤ ਬਿਜਲੀ ਦੇਣ ਦੇ ਬਾਵਜੂਦ ਵੀ ਫਾਇਦੇ ਵਿਚ ਹੈ

PSPCL News: ਪੰਜਾਬ ਰਾਜ ਪਾਵਰ ਕਾਰਪੋਰੇਸ਼ਨ ਲਿਮਟਿਡ (ਪੀ.ਐਸ.ਪੀ.ਸੀ.ਐਲ.) ਨੇ ਪਿਛਲੇ ਵਿੱਤੀ ਸਾਲ 2023-24 ਦੌਰਾਨ ਥਰਮਲ ਪਾਵਰ ਉਤਪਾਦਨ ਅਤੇ ਬਿਜਲੀ ਦੀ ਵਿਕਰੀ ਵਿਚ ਸੁਧਾਰ ਤੋਂ ਬਾਅਦ ਲਗਭਗ 900 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ। ਬਿਜਲੀ ਖਪਤਕਾਰ ਰਾਹਤ ਦਾ ਸਾਹ ਲੈ ਸਕਦੇ ਹਨ ਕਿਉਂਕਿ ਬਿਜਲੀ ਰੈਗੂਲੇਟਰ ਦੁਆਰਾ ਬਿਜਲੀ ਦਰਾਂ ਵਿਚ ਕੋਈ ਵਾਧਾ ਕੀਤੇ ਜਾਣ ਦੀ ਸੰਭਾਵਨਾ ਨਹੀਂ ਹੈ।

ਪੀਐਸਪੀਸੀਐਲ ਨੇ ਛਿਮਾਹੀ ਆਡਿਟ ਰਿਪੋਰਟ ਅਨੁਸਾਰ ਸਤੰਬਰ 2023 ਤਕ 564.76 ਕਰੋੜ ਰੁਪਏ ਦਾ ਮੁਨਾਫਾ ਦਰਜ ਕੀਤਾ ਸੀ ਅਤੇ ਮਾਰਚ 2024 ਤਕ 336 ਕਰੋੜ ਰੁਪਏ ਦੀ ਹੋਰ ਕਮਾਈ ਕੀਤੀ ਸੀ। ਇਸ ਤੋਂ ਇਲਾਵਾ, ਅਣ-ਆਡਿਟ ਕੀਤੇ ਅੰਕੜੇ ਪੁਸ਼ਟੀ ਕਰਦੇ ਹਨ ਕਿ ਪੀਐਸਪੀਸੀਐਲ ਨੇ ਇੰਡੀਅਨ ਐਨਰਜੀ ਐਕਸਚੇਂਜ ਵਿਚ ਵਾਧੂ ਬਿਜਲੀ ਵੇਚ ਕੇ ਅਪ੍ਰੈਲ ਅਤੇ ਮਈ 2024 ਲਈ 286 ਕਰੋੜ ਰੁਪਏ ਦੀ ਕਮਾਈ ਕੀਤੀ ਹੈ।

ਜਾਣਕਾਰੀ ਅਨੁਸਾਰ ਪਛਵਾੜਾ ਕੋਲਾ ਖਾਨ ਤੋਂ ਕੋਲੇ ਦੀ ਸਪਲਾਈ ਨੇ ਨਾ ਸਿਰਫ ਰੋਪੜ ਅਤੇ ਲਹਿਰਾ ਮੁਹੱਬਤ ਵਿਖੇ ਥਰਮਲ ਉਤਪਾਦਨ ਵਿਚ ਸੁਧਾਰ ਕੀਤਾ ਹੈ, ਬਲਕਿ ਘਾਟੇ ਵਿਚ ਚੱਲ ਰਹੀ ਪੀਐਸਪੀਸੀਐਲ ਨੂੰ ਮੁਨਾਫਾ ਕਮਾਉਣ ਵਾਲੀ ਕੰਪਨੀ ਵਿਚ ਬਦਲ ਦਿਤਾ ਹੈ। ਪਿਛਲੇ ਵਿੱਤੀ ਸਾਲ ਦੌਰਾਨ ਪੀਐਸਪੀਸੀਐਲ ਨੇ ਗੋਇੰਦਵਾਲ ਸਾਹਿਬ ਥਰਮਲ ਪ੍ਰਾਜੈਕਟ ਨੂੰ ਅਪਣੇ ਕਬਜ਼ੇ ਵਿਚ ਲੈ ਲਿਆ ਸੀ ਅਤੇ ਰਾਜ ਦੇ ਸੈਕਟਰ ਵਿਚ ਤੀਜਾ ਥਰਮਲ ਪਲਾਂਟ ਸ਼ਾਮਲ ਹੋਣ ਨਾਲ ਬਿਜਲੀ ਸਪਲਾਈ ਵਿਚ ਵੀ ਸੁਧਾਰ ਹੋਇਆ ਹੈ।

ਪੀਐਸਪੀਸੀਐਲ ਨੇ ਪਿਛਲੇ ਵਿੱਤੀ ਸਾਲ ਵਿਚ ਐਕਸਚੇਂਜ ਰਾਹੀਂ ਬਿਜਲੀ ਦੀ ਵਿਕਰੀ ਕਰਕੇ 1,003 ਕਰੋੜ ਰੁਪਏ ਤੋਂ ਵੱਧ ਦੀ ਕਮਾਈ ਕੀਤੀ ਹੈ। ਇਕ ਸੀਨੀਅਰ ਅਧਿਕਾਰੀ ਨੇ ਕਿਹਾ, ‘ਇਸ ਸਾਲ ਪੀਐਸਪੀਸੀਐਲ ਨੇ ਅਪ੍ਰੈਲ ਵਿਚ 183 ਕਰੋੜ ਰੁਪਏ ਅਤੇ 26 ਮਈ ਤਕ ਲਗਭਗ 106 ਕਰੋੜ ਰੁਪਏ ਦੀ ਕਮਾਈ ਕੀਤੀ ਅਤੇ ਸਮੇਂ ਸਿਰ ਮਾਨਸੂਨ ਦਾ ਮਤਲਬ ਇਹ ਹੋ ਸਕਦਾ ਹੈ ਕਿ ਪੀਐਸਪੀਸੀਐਲ ਦਾ ਮੁਨਾਫਾ ਵਧ ਸਕਦਾ ਹੈ’।

ਆਲ ਇੰਡੀਆ ਪਾਵਰ ਇੰਜੀਨੀਅਰਜ਼ ਫੈਡਰੇਸ਼ਨ ਦੇ ਬੁਲਾਰੇ ਵੀਕੇ ਗੁਪਤਾ ਨੇ ਕਿਹਾ ਕਿ ਸਰੋਤਾਂ ਦੇ ਬਿਹਤਰ ਪ੍ਰਬੰਧਨ ਅਤੇ ਊਰਜਾ ਐਕਸਚੇਂਜ ਤੋਂ ਬਿਜਲੀ ਦੀ ਖਰੀਦ ਨੂੰ ਯਕੀਨੀ ਬਣਾਉਣ ਨਾਲ ਪੀਐਸਪੀਸੀਐਲ ਨੂੰ ਮਦਦ ਮਿਲੀ ਹੈ।

CM ਅਰਵਿੰਦ ਕੇਜਰੀਵਾਲ ਨੇ ਦਿਤੀ ਵਧਾਈ

ਦਿੱਲੀ ਦੇ ਮੁੱਖ ਮੰਤਰੀ ਅਤੇ ਆਮ ਆਦਮੀ ਪਾਰਟੀ ਦੇ ਕੌਮੀ ਕਨਵੀਨਰ ਅਰਵਿੰਦ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ, “PSPCL ਨੇ 900 ਕਰੋੜ ਰੁਪਏ ਦਾ ਮੁਨਾਫਾ ਕਮਾਇਆ ਹੈ। ਪਿਛਲੀਆਂ ਸਰਕਾਰਾਂ ਦੌਰਾਨ ਘਾਟੇ ਵਿਚ ਚੱਲ ਰਿਹਾ PSPCL ਅੱਜ ਮੁਫਤ ਬਿਜਲੀ ਦੇਣ ਦੇ ਬਾਵਜੂਦ ਵੀ ਫਾਇਦੇ ਵਿਚ ਹੈ। ਇਹ ‘ਆਪ’ ਸਰਕਾਰ ਦੀ ਇਮਾਨਦਾਰੀ ਨਾਲ ਕੀਤੀ ਮਿਹਨਤ ਦੇ ਨਤੀਜੇ ਹਨ। ਮੈਂ ਪੰਜਾਬ ਦੇ 3 ਕਰੋੜ ਲੋਕਾਂ ਅਤੇ ਭਗਵੰਤ ਮਾਨ ਜੀ ਨੂੰ ਇਸ ਸ਼ਾਨਦਾਰ ਪ੍ਰਾਪਤੀ ਲਈ ਸ਼ੁਭਕਾਮਨਾਵਾਂ ਦਿੰਦਾ ਹਾਂ”।

Tags: pspcl

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਵੱਡੀਆਂ ਤੋਂ ਵੱਡੀਆਂ ਬਿਮਾਰੀਆਂ ਨੂੰ ਠੀਕ ਕਰ ਦਿੰਦੇ ਹਨ ਇਹ ਬੂਟੇ ਪਹਿਲੀ ਵਾਰ ਦੇਖੋ 10 ਤਰ੍ਹਾਂ ਦਾ ਪੁਦੀਨਾ

26 Jul 2024 9:31 AM

Big Breaking:ਸਿੱਧੂ ਮੂਸੇਵਾਲਾ ਕ.ਤ.ਲ.ਕਾਂ.ਡ ਨਾਲ ਜੁੜੀ ਅਹਿਮ ਖ਼ਬਰ! ਅੱਜ ਕੋਰਟ ਸੁਣਾ ਸਕਦੀ ਹੈ ਵੱਡਾ ਫੈਸਲਾ

26 Jul 2024 9:25 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:21 AM

ਸੋਨੇ ਦੇ ਗਹਿਣੇ ਖਰੀਦਣ ਦਾ ਹੁਣ ਸਹੀ ਸਮਾਂ ! ਸੋਨੇ-ਚਾਂਦੀ ਦੀਆਂ ਕੀਮਤਾਂ 'ਚ ਲਗਾਤਾਰ ਤੀਜੇ ਦਿਨ ਆਈ ਕਮੀ

26 Jul 2024 9:19 AM

Beadbi ਮਗਰੋਂ ਹੋਏ Goli kand 'ਚ ਗੋ/ਲੀ/ਆਂ ਦੇ ਖੋਲ ਚੁੱਕ ਲੈ ਗੀਆ ਸੀ ਇਕ Leader, ਕਿਹੜੇ ਅਫ਼ਸਰਾਂ ਤੋ ਲੈਕੇ ਲੀਡਰ

26 Jul 2024 9:15 AM
Advertisement