ਬਠਿੰਡਾ ਦੀ ਗਊਸ਼ਾਲਾ 'ਚ ਜ਼ਹਿਰੀਲੇ ਪਦਾਰਥ ਨਾਲ 15 ਗਊਆਂ ਦੀ ਮੌਤ
Published : Jun 29, 2018, 1:23 pm IST
Updated : Jun 29, 2018, 1:23 pm IST
SHARE ARTICLE
Animal Experts while Reviewing the Dead Cows
Animal Experts while Reviewing the Dead Cows

ਸਥਾਨਕ ਡੱਬਵਾਲੀ ਰੋਡ 'ਤੇ ਸਥਿਤ ਗਊਸ਼ਾਲਾ ਵਿਖੇ ਅੱਜ ਸਵੇਰੇ ਚਾਰਾ ਖਾਣ ਤੋਂ ਬਾਅਦ ਸਵਾ ਦਰਜ਼ਨ ਗਊਆਂ ਦੀ ਮੌਤ ਹੋ ਗਈ......

ਬਠਿੰਡਾ : ਸਥਾਨਕ ਡੱਬਵਾਲੀ ਰੋਡ 'ਤੇ ਸਥਿਤ ਗਊਸ਼ਾਲਾ ਵਿਖੇ ਅੱਜ ਸਵੇਰੇ ਚਾਰਾ ਖਾਣ ਤੋਂ ਬਾਅਦ ਸਵਾ ਦਰਜ਼ਨ ਗਊਆਂ ਦੀ ਮੌਤ ਹੋ ਗਈ। ਮ੍ਰਿਤਕ ਗਊਆਂ ਦੀਆਂ ਖ਼ੁਰਲੀਆਂ ਵਿਚ ਇਕ ਸ਼ੱਕੀ ਚਿੱਟਾ ਪਦਾਰਥ ਮਿਲਿਆ ਹੈ। ਮਰਨ ਵਾਲੀਆਂ ਸਾਰੀਆਂ ਹੀ ਗਊਆਂ ਗਰਭਵਤੀ ਦੱਸੀਆਂ ਜਾ ਰਹੀਆਂ ਹਨ। ਘਟਨਾ ਦਾ ਪਤਾ ਚੱਲਦੇ ਹੀ ਸ਼ਹਿਰ ਦੇ ਲੋਕਾਂ ਵਿਚ ਰੋਸ ਫ਼ੈਲ ਗਿਆ। ਪੁਲਿਸ ਅਤੇ ਸਿਵਲ ਵਿਭਾਗ ਦੇ ਉੱਚ ਅਧਿਕਾਰੀਆਂ ਨੇ ਪਸ਼ੂ ਪਾਲਣ ਵਿਭਾਗ ਦੇ ਅਧਿਕਾਰੀਆਂ ਨੂੰ ਮੌਕੇ 'ਤੇ ਬੁਲਾ ਕੇ ਘਟਨਾ ਦਾ ਜਾਇਜ਼ਾ ਲਿਆ। ਗਊਸ਼ਾਲਾ ਪ੍ਰਬੰਧਕਾਂ ਨੂੰ ਕਿਸੇ ਵਿਅਕਤੀ ਵਲੋਂ ਗਊਆਂ ਨੂੰ ਹਰੇ-ਚਾਰੇ ਵਿਚ ਜ਼ਹਿਰੀਲਾ ਪਦਾਰਥ ਮਿਲਾਉਣ ਦਾ ਸ਼ੱਕ ਹੈ।

ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਵਲੋਂ 5 ਗਊਆਂ ਦਾ ਪੋਸਟਮਾਰਟਮ ਕੀਤਾ ਹੈ।  ਇਸ ਤੋਂ ਇਲਾਵਾ ਮ੍ਰਿਤਕ ਗਊਆਂ ਦੀ ਖ਼ੁਰਲੀ ਵਿਚ ਬਚੇ ਪਏ ਹਰੇ ਚਾਰੇ ਤੋਂ ਇਲਾਵਾ ਸ਼ੱਕੀ ਚਿੱਟੇ ਪਦਾਰਥ ਨੂੰ ਸੀਲ ਕਰ ਕੇ ਉਸ ਦੇ ਪਸ਼ੂ ਮਾਹਰਾਂ ਵਲੋਂ ਸੈਂਪਲ ਲਏ ਹਨ।  ਬਾਅਦ ਦੁਪਿਹਰ ਗਊਸ਼ਾਲਾ ਪ੍ਰਬੰਧਕਾਂ ਅਤੇ ਜ਼ਿਲ੍ਹਾ ਪ੍ਰਸ਼ਾਸਨ ਵਲੋਂ ਸ਼ਹਿਰ ਵਾਸੀਆਂ ਦੀ ਹਾਜ਼ਰੀ ਵਿਚ ਮ੍ਰਿਤਕ ਗਊਆਂ ਨੂੰ ਦਫ਼ਨਾ ਦਿਤਾ। ਸਥਾਨਕ ਕੈਨਾਲ ਕਾਲੋਨੀ ਪੁਲਿਸ ਨੇ ਗਊਸ਼ਾਲਾ ਦੇ ਸਕੱਤਰ ਸਾਧੂ ਰਾਮ ਕੁਸ਼ਲਾ ਦੇ ਬਿਆਨਾਂ ਉਪਰ ਅਗਿਆਤ ਵਿਅਕਤੀਆਂ ਵਿਰੁਧ ਵੱਖ-ਵੱਖ ਧਾਰਾਵਾਂ ਤਹਿਤ ਕੇਸ ਦਰਜ ਕਰ ਲਿਆ ਹੈ।

ਸ੍ਰੀ ਕੁਸਲਾ ਨੇ ਸਪੋਕਸਮੈਨ ਨੂੰ ਦਸਿਆ ਕਿ ਘਟਨਾ ਦਾ ਅੱਜ ਸਵੇਰੇ ਕਰੀਬ 11 ਵਜੇ ਉਸ ਸਮੇਂ ਪਤਾ ਲੱਗਿਆ ਜਦ ਸੇਵਾਦਾਰ ਗਊਸ਼ਾਲਾ ਵਿਚ ਰੱਖੀਆਂ ਗਰਭਵਤੀ ਗਊਆਂ ਨੂੰ ਚਾਰਾ ਦੇਣ ਗਿਆ। ਉਸ ਸਮੇਂ ਗਊਆਂ ਦੀ ਹਾਲਾਤ ਜ਼ਿਆਦਾ ਖ਼ਰਾਬ ਸੀ ਤੇ ਉਹ ਬੁਰੀ ਤਰ੍ਹਾਂ ਤੜਫ਼ ਰਹੀਆਂ ਸਨ। ਸੇਵਾਦਾਰ ਨੇ ਇਸ ਘਟਨਾ ਦੀ ਸੂਚਨਾ ਤੁਰਤ ਗਊਸ਼ਾਲਾ ਦੇ ਪ੍ਰਬੰਧਕਾਂ ਨੂੰ ਦਿਤੀ, ਜਿਹੜੇ ਮੌਕੇ 'ਤੇ ਪੁੱਜ ਗਏ। ਇਸ ਤੋਂ ਇਲਾਵਾ ਪਸ਼ੂ ਪਾਲਣ ਵਿਭਾਗ ਦੇ ਡਾਕਟਰਾਂ ਨੂੰ ਵੀ ਬੁਲਾਇਆ ਪਰ ਕੁੱਝ ਹੀ ਸਮੇਂ ਵਿਚ ਇਕ ਤੋਂ ਬਾਅਦ ਇਕ 15 ਗਊਆਂ ਮੌਕੇ 'ਤੇ ਹੀ ਤੜਫ਼ ਤੜਫ਼ ਕੇ ਮਰ ਗਈਆਂ।

ਗਊਸ਼ਾਲਾ ਦੇ ਸੇਵਾਦਾਰਾਂ ਨੇ ਦਸਿਆ ਕਿ ਜਦੋਂ ਉਨ੍ਹਾਂ ਗਊਆਂ ਨੂੰ ਹਰਾ ਚਾਰਾ ਪਾਇਆ ਤਾਂ ਇਕ ਵਿਅਕਤੀ ਆਇਆ ਜਿਸ ਨੇ ਗਊਆਂ ਨੂੰ ਛੋਲਿਆਂ ਵਿਚ ਮਿਲਾ ਕੇ ਕੁੱਝ ਪਾਇਆ ਜਿਸ ਨੂੰ ਖਾਣ ਤੋਂ ਬਾਅਦ ਗਊਆਂ ਦੀ ਹਾਲਤ ਖ਼ਰਾਬ ਹੋ ਗਈ।  ਪੁਲਿਸ ਅਧਿਕਾਰੀ ਇਸ ਘਟਨਾ ਨੂੰ ਸ਼ਰਾਰਤੀ ਅਨਸਰਾਂ ਵਲੋਂ ਕੀਤਾ ਕਾਰਾ ਮੰਨ ਕੇ ਜਾਂਚ ਕੀਤੀ ਜਾ ਰਹੀ ਹੈ। ਘਟਨਾ ਦਾ ਪਤਾ ਲੱਗਦੇ ਹੀ ਗਊਸ਼ਾਲਾ ਪ੍ਰਬੰਧਕ ਕਮੇਟੀ ਤੋਂ ਇਲਾਵਾ, ਹਿੰਦੂ ਸੰਸਥਾਵਾਂ ਦੇ ਆਗੂ, ਐਸ.ਡੀ. ਐਮ ਬਲਵਿੰਦਰ ਸਿੰਘ, ਡੀ.ਐਸ.ਪੀ ਸਿਟੀ ਦਵਿੰਦਰ ਸਿੰਘ, ਤਹਿਸੀਲਦਾਰ ਸੁਖਬੀਰ ਸਿੰਘ ਬਰਾੜ,

ਪਸ਼ੂ ਪਾਲਣ ਵਿਭਾਗ ਦੇ ਡਿਪਟੀ ਡਾਇਰੈਕਟਰ ਡਾ ਸ਼ੀਤਲ ਜਿੰਦਲ ਸਣੇ ਹੋਰ ਪ੍ਰਸ਼ਾਸਨਿਕ ਅਧਿਕਾਰੀ ਪੁੱਜੇ।  ਇਸ ਮੌਕੇ ਗਊਆਂ ਨੂੰ ਦਿੱਤੇ ਚਾਰੇ ਤੇ ਹੋਰ ਸਮਾਨ ਦੇ ਸੈਂਪਲ ਭਰਕੇ ਲੈਬ ਵਿਚ ਭੇਜੇ ਗਏ ਤੇ ਮ੍ਰਿਤਕ ਗਊਆਂ ਦਾ ਪੋਸਟ ਮਾਰਟਮ ਕੀਤਾ। ਤਹਿਸੀਲਦਾਰ ਸੁਖਬੀਰ ਬਰਾੜ ਨੇ ਕਿਹਾ ਕਿ ਇਸ ਘਟਨਾ ਦੀ ਹਰ ਪਹਿਲੂ ਤੋਂ ਜਾਂਚ ਕੀਤੀ ਜਾ ਰਹੀ ਹੈ ਅਤੇ ਪੋਸਟ ਮਾਰਟਮ ਰੀਪੋਰਟ ਆਉਣ ਤੋ ਬਾਅਦ ਹੀ ਕਾਰਵਾਈ ਕੀਤੀ ਜਾਵੇਗੀ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement