
ਨਸ਼ੇ ਨਾਲ ਪੀੜਤ ਅਤੇ ਕਪੂਰਥਲਾ ਦੇ ਨਸ਼ਾ ਛੁਡਾਊ ਕੇਂਦਰ ਵਿਚ ਦਾਖ਼ਲ ਰਹੀ ਇਕ ਮੁਟਿਆਰ ਨੇ ਪੰਜਾਬ ਪੁਲਿਸ.......
ਜਲੰਧਰ : ਨਸ਼ੇ ਨਾਲ ਪੀੜਤ ਅਤੇ ਕਪੂਰਥਲਾ ਦੇ ਨਸ਼ਾ ਛੁਡਾਊ ਕੇਂਦਰ ਵਿਚ ਦਾਖ਼ਲ ਰਹੀ ਇਕ ਮੁਟਿਆਰ ਨੇ ਪੰਜਾਬ ਪੁਲਿਸ ਦੇ ਇਕ ਡੀਐਸਪੀ ਉੱਪਰ ਉਸ ਨੂੰ ਨਸ਼ਿਆਂ ਦੀ ਦਲਦਲ ਵਿਚ ਧੱਕਣ ਦੇ ਅੱਜ ਫਿਰ ਗੰਭੀਰ ਇਲਜ਼ਾਮ ਲਗਾਏ ਹਨ। ਦੂਜੇ ਪਾਸੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਹਦਾÎਇਤ 'ਤੇ ਅਮਲ ਕਰਦਿਆਂ ਪੰਜਾਬ ਪੁਲੀਸ ਨੇ ਅੱਜ ਡੀਐਸਪੀ ਦਲਜੀਤ ਸਿੰਘ ਨੂੰ ਮੁਅੱਤਲ ਕਰ ਦਿਤਾ। ਪੰਜਾਬ ਪੁਲੀਸ ਅਕੈਡਮੀ ਫਿਲੌਰ ਦੀ ਡਾਇਰੈਕਟਰ ਅਨੀਤਾ ਪੁੰਜ ਆਈਪੀਐਸ ਲੜਕੀ ਵਲੋਂ ਡੀਐਸਪੀ ਉਪਰ ਲਾਏ ਦੋਸ਼ਾਂ ਦੀ ਜਾਂਚ ਕਰੇਗੀ। ਮੁੱਖ ਮੰਤਰੀ ਨੇ ਪੁਲੀਸ ਦੇ ਮੁੱਖੀ ਸੁਰੇਸ਼ ਅਰੋੜਾ ਨੂੰ ਕਿਹਾ ਹੈ
ਕਿ ਉਹ ਇਸ ਜਾਂਚ ਦੀ ਨਿਰਪੱਖਤਾ ਯਕੀਨੀ ਬਣਾਉਣ। ਜਾਂਚ ਰੀਪੋਰਟ ਇਕ ਹਫ਼ਤੇ ਵਿਚ ਦੇਣੀ ਹੋਵੇਗੀ। ਡੀਐਸਪੀ ਦੋਸ਼ੀ ਸਾਬਤ ਹੋਣ 'ਤੇ ਸਖ਼ਤ ਕਾਰਵਾਈ ਹੋਵੇਗੀ। ਜਲੰਧਰ ਦੇ ਪ੍ਰੈੱਸ ਕਲੱਬ ਵਿਖੇ ਪੀੜਤ ਲੜਕੀ ਤਰਵਿੰਦਰ ਕੌਰ (ਬਦਲਿਆ ਨਾਂ) ਨੇ ਪੰਜਾਬ ਵਿਧਾਨ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਸੁਖਪਾਲ ਖਹਿਰਾ ਅਤੇ ਲੁਧਿਆਣਾ ਤੋਂ ਵਿਧਾਇਕ ਸਿਮਰਜੀਤ ਸਿੰਘ ਬੈਂਸ ਦੀ ਮੌਜੂਦਗੀ ਵਿਚ ਹੱਥ ਲਿਖਤ ਬਿਆਨ ਜਾਰੀ ਕਰਦਿਆਂ ਦਸਿਆ ਕਿ 2011 ਵਿਚ ਉਸ ਨੂੰ ਘਰਦਿਆਂ ਨੇ ਕਾਲਜ ਪੜ੍ਹਨ ਲਗਾਇਆ ਪਰ ਉਸ ਦੀ ਪੜ੍ਹਾਈ ਵਿਚ ਬਹੁਤੀ ਰੁਚੀ ਨਾ ਹੋਣ ਕਾਰਨ
ਉਹ ਇਕ ਮੌਲ 'ਚ ਪ੍ਰਾਈਵੇਟ ਨੌਕਰੀ ਕਰਨ ਲੱਗ ਗਈ ਸੀ। ਇੱਥੇ ਉਸ ਦੀ ਮੁਲਾਕਾਤ ਰੁਪਿੰਦਰ ਮਾਨ ਨਾਂ ਦੀ ਤਲਾਕਸ਼ੁਦਾ ਔਰਤ ਨਾਲ ਹੋਈ। ਉਕਤ ਔਰਤ ਉਸ ਨੂੰ ਇਕ ਦਿਨ ਅਪਣੇ ਨਾਲ ਵੇਰਕਾ ਨਜ਼ਦੀਕ ਇੰਦਰ ਨਗਰ ਵਿਚ ਅਪਣੇ ਘਰ ਲੈ ਗਈ ਜਿੱਥੇ ਉਸਦੇ ਦੋਸਤ ਅਮਨ ਨਾਲ ਉਸ ਦੀ ਜਾਣ ਪਛਾਣ ਵਿਧਾਇਕ ਦੇ ਬੇਟੇ ਵਜੋਂ ਕਰਵਾਈ ਗਈ। 2013 ਦੀਆਂ ਗਰਮੀਆਂ ਦੌਰਾਨ ਰੁਪਿੰਦਰ ਨੇ ਉਸ ਨੂੰ ਦਰਬਾਰ ਸਾਹਿਬ ਅਤੇ ਤਰਨਤਾਰਨ ਕਿਸੇ ਕੰਮ ਜਾਣ ਦੇ ਬਹਾਨੇ ਨਾਲ ਜਾਣ ਲਈ ਤਿਆਰ ਕਰ ਲਿਆ ਪਰ ਕੁੱਝ ਦੇਰ ਬਾਅਦ ਰੁਪਿੰਦਰ ਤਬੀਅਤ ਖ਼ਰਾਬ ਹੋਣ ਦੇ ਬਹਾਨੇ ਰੁਕ ਗਈ।
ਉਸ ਨੂੰ ਅਮਨ ਜ਼ੋਰ ਪਾ ਕੇ ਅਪਣੇ ਨਾਲ ਲੈ ਗਿਆ। ਤਰਵਿੰਦਰ ਅਨੁਸਾਰ ਅਮਨ ਉਸ ਨੂੰ ਤਰਨਤਾਰਨ ਵਿਖੇ ਇਕ ਡੀਐਸਪੀ ਦਲਜੀਤ ਢਿੱਲੋਂ ਦੇ ਘਰ ਆਈਸੀਆਈਸੀਆਈ ਬੈਂਕ ਰੋਡ ਵਿਖੇ ਲੈ ਗਿਆ ਜਿੱਥੇ ਕਥਿੱਤ ਤੌਰ 'ਤੇ ਉਕਤ ਡੀਐਸਪੀ ਨੇ ਉਸ ਨੂੰ ਭੂਰੇ ਰੰਗ ਦੀ ਇਕ ਡਲੀ ਵਿਖਾਈ ਅਤੇ ਹੈਰੋਇਨ ਪੀਣ ਲਈ ਉਕਸਾਇਆ। ਡੀਐਸਪੀ ਨੇ ਉਸ ਨੂੰ ਅਪਣਾ ਫੋਨ ਨੰਬਰ ਵੀ ਦਿਤਾ ਅਤੇ ਮੁੜ ਅਪਣਾ ਮੋਬਾਈਲ ਨੰਬਰ ਦੇ ਕੇ ਲੁਧਿਆਣਾ ਵਿਖੇ ਹੀ ਸੰਪਰਕ ਕਰਨ ਲਈ ਕਿਹਾ।
ਪੀੜਤ ਅਨੁਸਾਰ 20 ਕੁ ਦਿਨਾਂ ਬਾਅਦ ਜਦੋਂ ਉਸ ਨੂੰ ਨਸ਼ੇ ਦੀ ਤੋੜ ਲੱਗੀ ਤਾਂ ਉਸ ਨੇ ਉਕਤ ਨੰਬਰ 'ਤੇ ਡੀਐਸਪੀ ਨਾਲ ਸੰਪਰਕ ਕੀਤਾ ਤਾਂ
ਉਸ ਨੂੰ ਰੁਪਿੰਦਰ ਮਾਨ ਸਮੇਤ ਆ ਕੇ ਮਿਲਣ ਲਈ ਆਖਿਆ ਗਿਆ। ਉਸ ਨੂੰ ਨਸ਼ਾ ਕਰਵਾਉਣ ਉਪਰੰਤ ਉਸ ਨੂੰ ਚੁਬਾਰੇ ਵਿਚ ਲਿਜਾ ਕੇ ਉਸ ਨਾਲ ਉਕਤ ਪੁਲਿਸ ਅਧਿਕਾਰੀ ਨੇ ਜਬਰੀ ਸਰੀਰਕ ਸਬੰਧ ਬਣਾਏ। ਬਾਅਦ ਵਿਚ ਉਨ੍ਹਾਂ ਨੂੰ ਮੰਗ ਕਰਨ 'ਤੇ ਤੋਲ ਕੇ 5 ਗ੍ਰਾਮ ਹੈਰੋਇਨ ਪ੍ਰਦਾਨ ਕੀਤੀ ਗਈ ਅਤੇ ਉਕਤ ਅਸ਼ੋਕ ਨਾਂ ਦਾ ਵਿਅਕਤੀ ਡੀਐਸਪੀ ਦੀ ਨੀਲੀ ਬੱਤੀ ਲੱਗੀ ਗੱਡੀ ਵਿਚ ਉਨ੍ਹਾਂ ਨੂੰ ਬਸ ਅੱਡੇ ਤੱਕ ਛੱਡ ਕੇ ਵੀ ਗਿਆ।
ਫਿਰ ਤੋਂ ਮੰਗ ਕਰਨ ਉੱਪਰ ਉਸ ਨੂੰ ਹੋਰ ਨਵੀਆਂ ਕੁੜੀਆਂ ਨੂੰ ਨਸ਼ੇ ਦੇ ਚੱਕਰ ਵਿਚ ਫਸਾਉਣ ਅਤੇ ਉਨ੍ਹਾਂ ਨੂੰ ਸਪਲਾਈ ਕਰ ਕੇ ਪੈਸੇ ਕਮਾਉਣ ਦੀ ਗੱਲ ਆਖੀ ਗਈ। ਇਸ 'ਤੇ ਮੁੱਲਾਂਪੁਰ ਦੀ ਪ੍ਰੀਤ ਨਾਂ ਦੀ ਕੁੜੀ ਨਾਲ ਉਸ ਨੇ ਡੀਐਸਪੀ ਦੀ ਉਕਤ ਗੱਲ ਕੀਤੀ ਤਾਂ ਉਹ ਉਸ ਦੌਰਾਨ ਕਪੂਰਥਲਾ ਬਦਲ ਕੇ ਜਾ ਚੁੱਕੇ ਉਕਤ ਡੀਐਸਪੀ ਕੋਲੋਂ 2000 ਰੁਪਏ ਪ੍ਰਤੀ ਗਰਾਮ ਦੇ ਭਾਅ