ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਫਿਰ ਬਣਿਆ ਸਬਜ਼ੀ ਘਪਲੇ ਦਾ ਕੇਂਦਰ
Published : Jun 29, 2020, 7:05 am IST
Updated : Jun 29, 2020, 11:03 am IST
SHARE ARTICLE
Takhat Sri Kesgarh Sahib
Takhat Sri Kesgarh Sahib

ਧਰਮ ਨੂੰ ਧੰਦਾ ਸਮਝਣ ਵਾਲਿਆਂ ਕੋਲੋਂ ਮੁਕਤ ਕਰਵਾਏ ਜਾਣ ਗੁਰੂ ਘਰ : ਪੰਥ ਹਿਤੈਸ਼ੀ

ਸ੍ਰੀ ਅਨੰਦਪੁਰ ਸਾਹਿਬ: ਤਖ਼ਤ ਸ੍ਰੀ ਕੇਸਗੜ੍ਹ ਸਾਹਿਬ 'ਤੇ ਜਦੋਂ ਤੋਂ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ 'ਤੇ ਬਾਦਲਾਂ ਦਾ ਕਬਜ਼ਾ ਹੋਇਆ ਇਸ ਨੇ ਪੰਜਾਬ ਤੇ ਸਿੱਖ ਵਿਰੋਧੀ ਭਾਰਤੀ ਜਨਤਾ ਪਾਰਟੀ ਨਾਲ ਰਲ ਕੇ ਜਿਥੇ ਸਿੱਖ ਕੌਮ, ਪੰਜਾਬ, ਪੰਜਾਬੀ ਬੋਲੀ ਤੇ ਪੰਜਾਬੀ ਸਭਿਆਚਾਰ ਦਾ ਬੇੜਾ ਗਰਕ ਕੀਤਾ ਹੈ ਉਸ ਨਾਲ ਸ੍ਰੋਮਣੀ ਕਮੇਟੀ 'ਤੇ ਕਬਜ਼ਾ ਕਰ ਕੇ ਇਸ ਦੇ ਪ੍ਰਬੰਧਾਂ ਦਾ ਵੀ ਇਕ ਤਰ੍ਹਾਂ ਦਾ ਨਾਸ਼ ਕਰ ਦਿਤਾ ਹੈ। ਸਿੱਖ ਪੰਥ ਦੇ ਹਿਤੈਸ਼ੀਆਂ ਵਿਚ ਇਹ ਗੱਲਾਂ ਆਮ ਪ੍ਰਚਲਤ ਹਨ।

Takhat Sri Kesgarh SahibTakhat Sri Kesgarh Sahib

ਸ੍ਰੀ ਅਨੰਦਪੁਰ ਸਾਹਿਬ ਵਿਖੇ ਭਰਤੀ ਕੀਤੇ ਗਏ ਕਈ ਮੈਨੇਜਰਾਂ ਸਮੇਤ ਕਈ ਕਰਮਚਾਰੀ ਇੰਨੇ ਭ੍ਰਿਸ਼ਟ ਹਨ, ਜਿਹੜੇ ਸਮੇਂ-ਸਮੇਂ ਜਦੋਂ ਵੀ ਇਨ੍ਹਾਂ ਦਾ ਦਾਅ ਲਗਦਾ ਹੈ ਇਹ ਗੁਰਦਵਾਰਿਆਂ ਵਿਚ ਘਪਲੇ ਕਰਦੇ ਰਹਿੰਦੇ ਹਨ, ਜਿਹੋ ਜਿਹਾ ਹੁਣ ਸਬਜ਼ੀ ਦਾ ਲੱਖਾਂ ਰੁਪਏ ਦਾ ਘਪਲਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਇਆ ਜੱਗ ਜ਼ਾਹਰ ਹੋ ਰਿਹਾ ਹੈ।

Takhat Sri Kesgarh SahibTakhat Sri Kesgarh Sahib

ਲਗਭਗ ਦੋ ਦਹਾਕੇ ਪਹਿਲਾਂ ਵੀ ਇਸ ਤੋਂ ਵੀ ਵੱਡਾ ਸਬਜ਼ੀ ਦਾ ਘਪਲਾ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਵਿਖੇ ਹੋਇਆ ਸੀ। ਉਦੋਂ ਵੀ ਇਸ ਘਪਲੇ ਦੀਆਂ ਖ਼ਬਰਾਂ ਕਈ ਅਖ਼ਬਾਰਾਂ ਵਿਚ ਛਪੀਆਂ ਸਨ।

photoTakhat Sri Kesgarh Sahib

ਉਸ ਘਪਲੇ ਵਿਚ ਵੀ ਸਥਾਨਕ ਇਕ ਸਬਜ਼ੀ ਦੀ ਦੁਕਾਨ ਤੋਂ ਜਿਥੇ ਆਲੂਆਂ ਦੀ ਥਾਂ 'ਤੇ ਆਂਡੇ ਵਗ਼ੈਰਾ ਵਗ਼ੈਰਾ ਕਈ ਹੋਰ ਚੀਜ਼ਾਂ ਇਸ ਪਵਿੱਤਰ ਅਸਥਾਨ ਦੇ ਪ੍ਰਬੰਧਕਾਂ ਵਲੋਂ ਮੰਗਵਾਈਆਂ ਜਾਂਦੀਆਂ ਸਨ, ਉਥੇ ਬਿਲਾਂ ਵਿਚ ਵੀ ਸਨਖਨੀਖੇਜ ਘਪਲਾ ਹੁੰਦਾ ਰਿਹਾ।

ਇਕੋ ਨੰਬਰ ਦੇ ਬਿਲਾਂ ਵਿਚ ਦੋ ਰਕਮਾਂ ਫੜੀਆਂ ਗਈਆਂ ਸਨ। ਉਦਾਹਰਣ ਵਜੋਂ ਇਕੋ ਨੰਬਰ ਦੇ ਬਿਲ ਵਿਚ ਇਕ ਬਿਲ ਵਿਚ ਜੇਕਰ ਦੋ ਹਜ਼ਾਰ ਦੀ ਰਕਮ ਸੀ ਤਾਂ ਉਸੇ ਨੰਬਰ ਦੇ ਬਿਲ ਵਿਚ ਵੀਹ ਹਜ਼ਾਰ ਰੁਪਏ ਦੀ ਰਕਮ ਗੁਰਦਵਾਰੇ ਦੇ ਬਿਲਾਂ ਵਿਚ ਦਿਖਾਈ ਗਈ ਸੀ।

ਉਸ ਸਮੇਂ ਵੀ ਇਸ ਸਾਰੇ ਘਪਲੇ ਦੀ ਉੱਚ ਪਧਰੀ ਹੋਈ ਜਾਂਚ ਪੜਤਾਲ ਉਪਰੰਤ ਇਸ ਅਸਥਾਨ 'ਤੇ ਸੇਵਾ ਨਿਭਾ ਰਹੇ ਅਤੇ ਕੁੱਝ ਸਾਲ ਪਹਿਲਾਂ ਨਿਭਾਅ ਚੁਕੇ ਕਈ ਮੈਨੇਜਰਾਂ ਨੂੰ ਹਜ਼ਾਰਾਂ ਰੁਪਏ ਜੁਰਮਾਨੇ ਵੀ ਕੀਤੇ ਗਏ ਦਸੇ ਜਾਂਦੇ ਹਨਨ ਅਤੇ ਕੁੱਝ ਮੈਨੇਜਰਾਂ ਦੇ ਇਹ ਵੀ ਹੁਕਮ ਕੀਤੇ ਗਏੇ ਸਨ ਕਿ ਉਹ ਸੇਵਾ ਮੁਕਤੀ ਹੋਣ ਤਕ ਤਖ਼ਤ ਸ੍ਰੀ ਕੇਸ ਗੜ੍ਹ ਸਾਹਿਬ ਵਿਖੇ ਦੁਬਾਰਾ ਨਿਯੁਕਤ ਨਹੀਂ ਕੀਤੇ ਜਾਣਗੇ।

ਇਹ ਵੀ ਲੋਕਾਂ ਵਿਚ ਚਰਚਾ ਹੈ ਕਿ ਇਸ ਅਸਥਾਨ  ਵਿਚ ਸੇਵਾ ਨਿਭਾਅ ਰਹੇ ਕਈ ਕਰਮਚਾਰੀ ਜਿਥੇ ਕਈ ਪ੍ਰਕਾਰ ਦੇ ਨਸ਼ਿਆਂ ਦੇ ਆਦੀ ਦਸੇ ਜਾਂਦੇ ਹਨ ਉਥੇ ਇਸ ਅਸਥਾਨ 'ਤੇ ਬੈਠ ਕੇ ਉਹ ਐਨੀਆਂ ਗੰਦੀਆਂ ਗਾਲਾਂ ਕਢਦੇ ਹਨ ਕਿ ਪੁਲਿਸ ਕਰਮਚਾਰੀ ਵੀ ਸ਼ਰਮਸਾਰ ਹੋ ਜਾਣ।

ਇਸ ਸੱਭ ਕੁੱਝ ਦੀ ਜੇਕਰ ਗੁਪਤ ਪੜਤਾਲ ਕੀਤੀ ਜਾਵੇ ਤਾਂ ਸਪਸ਼ਟ ਸਬੂਤ  ਵੀ ਮਿਲ ਜਾਣਗੇ। ਸਥਾਨਕ ਲੋਕਾਂ ਦਾ ਇਹ ਵੀ ਕਹਿਣਾ ਹੈ ਕਿ ਜੇਕਰ ਇਸ ਅਸਥਾਨ 'ਤੇ ਸੇਵਾ ਨਿਭਾਅ ਰਹੇ ਕਰਮਚਾਰੀਆਂ ਦਾ ਨਸ਼ਾ ਟੈਸਟ ਕਰਵਾਇਆ ਜਾਵੇ ਤਾਂ ਦੁੱਧ ਦਾ ਦੁੱਧ ਤੇ ਪਾਣੀ ਦਾ ਪਾਣੀ ਹੋ ਜਾਵੇਗਾ।

ਸਿੱਖ ਬੁੱਧੀਜੀਵੀਆਂ ਨੇ ਸਿੱਖ ਕੌਮ ਨੂੰ ਅਪੀਲ ਕੀਤੀ ਹੈ ਕਿ ਇੱਕਠਿਆਂ ਹੋ ਕੇ ਗੁਰਦਵਾਰਾ ਪ੍ਰਬੰਧਾਂ ਵਿਚ ਆਏ ਨਿਘਾਰਾਂ ਨੂੰ ਠੀਕ ਕਰਨ ਲਈ ਅਪਣੀ ਜ਼ਿੰਮੇਵਾਰੀ ਨਿਭਾਈ ਜਾਵੇ, ਬਾਦਲਾਂ ਕੋਲੋਂ ਵੀ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਗੁਰਦਵਾਰਾ ਪ੍ਰਬੰਧਕ ਕਮੇਟੀ ਨੂੰ ਮੁਕਤ ਕਰਵਾਇਆ ਜਾਵੇ ਤਾਕਿ ਗੁਰੂ ਘਰਾਂ ਦੇ ਪ੍ਰਬੰਧਕੀ ਨਿਘਾਰ ਠੀਕ ਹੋ ਸਕਣ।

 ਅਨੰਦਪੁਰ ਸਾਹਿਬ ਦੀਆਂ ਸਮਾਜਕ, ਮੁਲਾਜ਼ਮ ਜਥੇਬੰਦੀਆਂ ਦੇ ਆਗੂਆਂ ਨੇ ਮੰਗ ਕੀਤੀ ਹੈ ਕਿ ਗੁਰੂਘਰ, ਧਰਮ ਨੂੰ ਧੰਦਾ ਸਮਝਣ ਵਾਲਿਆਂ ਕੋਲੋਂ ਮੁਕਤ ਕਰਵਾਏ ਜਾਣ, ਇਸ ਘਪਲੇ ਦੀ ਨਿਰੱਪਖ ਜਾਂਚ ਕਰਵਾਈ ਜਾਵੇ ਅਤੇ ਜਿਹੜੇ ਵੀ ਅਧਿਕਾਰੀ ਜਾਂ ਕਰਮਚਾਰੀ ਇਸ ਘਪਲੇ ਵਿਚ ਦੋਸ਼ੀ ਪਾਏ ਜਾਂਦੇ ਹਨ ਉਨ੍ਹਾਂ ਵਿਰੁਧ ਸਖ਼ਤ ਕਾਰਵਾਈ ਕੀਤੀ ਜਾਵੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

Raja Raj Singh Clash With Police : ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

Panjab university senate issue :ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM

PU Protest:ਨਿਹੰਗ ਸਿੰਘਾਂ ਦੀ ਫ਼ੌਜ ਲੈ ਕੇ Panjab University ਪਹੁੰਚ ਗਏ Raja Raj Singh , ਲਲਕਾਰੀ ਕੇਂਦਰ ਸਰਕਾਰ

09 Nov 2025 3:09 PM

Partap Bajwa | PU Senate Election: ਪੰਜਾਬ ਉੱਤੇ RSS ਕਬਜ਼ਾ ਕਰਨਾ ਚਾਹੁੰਦੀ ਹੈ ਤਾਂ ਹੀ ਅਜਿਹੇ ਫੈਸਲੈ ਲੈ ਰਹੀ ਹੈ

09 Nov 2025 2:51 PM
Advertisement