
ਵੱਖ ਵੱਖ ਇਤਿਹਾਸਕ ਸਥਾਨਾਂ ਵਿਚੋਂ ਹੁੰਦਾ ਹੋਇਆ ਇਹ ਇਤਿਹਾਸਕ ਨਗਰ ਕੀਰਤਨ ਅੱਜ ਸਵੇਰੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋ ਗਿਆ ਹੈ।
ਅਨੰਦਪੁਰ ਸਾਹਿਬ: ਸ੍ਰੀ ਗੁਰੂ ਨਾਨਕ ਦੇਵ ਜੀ ਦੇ 550 ਸਾਲਾ ਪ੍ਰਕਾਸ਼ ਗੁਰਪੁਰਬ ਨੂੰ ਸਮਰਪਿਤ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵਲੋਂ ਪਹਿਲੀ ਅਗੱਸਤ ਤੋਂ ਗੁਰਦੁਆਰਾ ਸ੍ਰੀ ਨਨਕਾਣਾ ਸਾਹਿਬ ਪਾਕਿਸਤਾਨ ਤੋਂ ਪਹਿਲਾ ਇਤਿਹਾਸਕ ਅਤੇ ਅੰਤਰਰਾਸ਼ਟਰੀ ਨਗਰ ਕੀਰਤਨ ਸਿੱਖ ਰਵਾਇਤਾਂ ਅਤੇ ਪੰਥਕ ਜਾਹੋ-ਜਲਾਲ ਨਾਲ ਆਰੰਭ ਕੀਤਾ ਗਿਆ ਹੈ। ਵੱਖ ਵੱਖ ਇਤਿਹਾਸਕ ਸਥਾਨਾਂ ਵਿਚੋਂ ਹੁੰਦਾ ਹੋਇਆ ਇਹ ਇਤਿਹਾਸਕ ਨਗਰ ਕੀਰਤਨ ਅੱਜ ਸਵੇਰੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਸ੍ਰੀ ਅਨੰਦਪੁਰ ਸਾਹਿਬ ਤੋਂ ਅਗਲੇ ਪੜਾਅ ਲਈ ਰਵਾਨਾ ਹੋ ਗਿਆ ਹੈ।
Nagar kirtan
ਅਨੰਦਪੁਰ ਸਾਹਿਬ ਤੋਂ ਝੱਜ ਚੌਂਕ, ਨੂਰਪੁਰ ਬੇਦੀ, ਰੋਪੜ ਸ਼ਹਿਰ, ਬੇਲਾ ਚੌਂਕ ਬਾਈਪਾਸ, ਖੈਰਾਬਾਦ, ਬੁੱਢਾ ਭੋਰਾ, ਬੇਲਾ, ਚਮਕੌਰ ਸਾਹਿਬ, ਮੋਰਿੰਡਾ, ਕੁਰਾਲੀ, ਖਰੜ, ਲਾਂਡਰਾਂ ਆਦਿ ਸ਼ਹਿਰਾਂ ਤੋਂ ਹੁੰਦਾ ਹੋਇਆ ਇਹ ਇਤਿਹਾਸਕ ਨਗਰ ਕੀਰਤਨ ਮੋਹਾਲੀ ਵਿਖੇ ਗੁਰਦੁਆਰਾ ਅੰਬ ਸਾਹਿਬ ਵਿਖੇ ਵਿਸ਼ਰਾਮ ਕਰੇਗਾ। ਇਸ ਉਪਰੰਤ ਇਹ ਨਗਰ ਕੀਰਤਨ ਹਰਿਆਣਾ ਲਈ ਰਵਾਨਾ ਹੋਵੇਗਾ।
Nagar kirtan
ਦੱਸ ਦਈਏ ਕਿ ਇਹ ਨਗਰ ਕੀਰਤਨ 1 ਅਗਸਤ ਤੋਂ ਜਨਮ ਅਸਥਾਨ ਸ੍ਰੀ ਗੁਰੂ ਨਾਨਕ ਦੇਵ ਜੀ ਸ੍ਰੀ ਨਨਕਾਣਾ ਸਾਹਿਬ ਤੋਂ ਆਰੰਭ ਹੋਇਆ ਸੀ। ਇਹ ਨਗਰ ਕੀਰਤਨ ਅਟਾਰੀ ਸਰਹੱਦ ਰਾਹੀਂ ਭਾਰਤ ਪੁੱਜਿਆ। ਨਨਕਾਣਾ ਸਾਹਿਬ ਤੋਂ ਅਟਾਰੀ ਸਰਹੱਦ ਤੱਕ ਕਾਫ਼ਲੇ ਦੇ ਨਾਲ-ਨਾਲ ਫ਼ੌਜ ਅਤੇ ਹੋਰ ਸੁਰੱਖਿਆ ਬਲਾਂ ਦੀਆਂ ਗੱਡੀਆਂ ਵੀ ਚੱਲ ਰਹੀਆਂ ਸਨ।
Gurudwara Amb Sahib
ਬਾਬੇ ਨਾਨਕ ਦੇ 550 ਸਾਲਾ ਪ੍ਰਕਾਸ਼ ਪੁਰਬ ਨੂੰ ਸਮਰਪਿਤ ਇਹ ਨਗਰ ਕੀਰਤਨ 100 ਦਿਨਾਂ ਅੰਦਰ ਭਾਰਤ ਦੇ 65 ਵੱਡੇ ਸ਼ਹਿਰਾਂ, ਦੇਸ਼ ਦੇ 17 ਸੂਬਿਆਂ ਅਤੇ ਪੰਜਾਂ ਤਖ਼ਤ ਸਾਹਿਬਨਾਂ ਅਤੇ ਦੇਸ਼ ਦੇ ਹੋਰ ਕਈ ਇਤਿਹਾਸਕ ਗੁਰਦੁਆਰਿਆਂ ਤੋਂ ਹੁੰਦਾ ਹੋਇਆ ਸੁਲਤਾਨਪੁਰ ਲੋਧੀ ਵਿਖੇ ਗੁਰਦੁਆਰਾ ਬੇਰ ਸਾਹਿਬ ਆ ਕੇ ਸਮਾਪਤੀ ਕਰੇਗਾ। ਇਸ ਨਗਰ ਕੀਰਤਨ ਨਾਲ ਦੋਵੇਂ ਮੁਲਕਾਂ ਵਿਚ ਵਸ ਰਹੀ ਨਾਨਕ ਨਾਮ ਲੇਵਾ ਸੰਗਤ ਦੇ ਦਿਲਾਂ ਵਿਚ ਖੁਸ਼ੀ ਦਾ ਮਾਹੌਲ ਹੈ। ਨਗਰ ਕੀਰਨਤ ਦੇ ਨਾਲ ਨਾਲ ਚਾਰੇ ਪਾਸੇ ‘ਬੋਲੇ ਸੋ ਨਿਹਾਲ ਸਤਿ ਸ੍ਰੀ ਅਕਾਲ’ ਦੇ ਜੈਕਾਰੇ ਗੂੰਜ ਰਹੇ ਹਨ।
Panthak News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।