
ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ........
ਸੋਨੀਪਤ: ਹਰਿਆਣਾ ਦੇ ਸੋਨੀਪਤ ਜ਼ਿਲ੍ਹੇ ਵਿੱਚ ਇੱਕ ਦਿਲ ਦਹਿਲਾਉਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਜ਼ਿਲੇ ਦੇ ਕੁੰਡਾਲੀ ਖੇਤਰ ਵਿਚ ਟਿੱਕ-ਟਾਕ ਸਟਾਰ ਸ਼ਿਵਾਨੀ ਦੀ ਗਲਾ ਘੁੱਟ ਕੇ ਹੱਤਿਆ ਕਰ ਦਿੱਤੀ ਗਈ। ਕੁੰਡਲੀ ਦੇ ਰਹਿਣ ਵਾਲੇ ਆਰਿਫ਼ 'ਤੇ ਕਤਲ ਦਾ ਇਲਜ਼ਾਮ ਹੈ।
Tiktok
ਦੋਸ਼ੀ ਸ਼ਿਵਾਨੀ ਦੀ ਮ੍ਰਿਤਕ ਦੇਹ ਨੂੰ ਸੈਲੂਨ ਵਿਚ ਰੱਖੇ ਬਿਸਤਰੇ ਵਿਚ ਪਾ ਕੇ ਫਰਾਰ ਹੋ ਗਿਆ। ਐਤਵਾਰ ਨੂੰ ਜਦੋਂ ਮ੍ਰਿਤਕ ਦੀ ਭੈਣ ਦੇ ਦੋਸਤ ਨੇ ਬਿਸਤਰਾ ਖੋਲ੍ਹਿਆ ਤਾਂ ਉਸ ਦੀ ਲਾਸ਼ ਮਿਲੀ। ਇਸ ਤੋਂ ਬਾਅਦ ਪਰਿਵਾਰ ਵਾਲਿਆਂ ਨੇ ਇਸ ਬਾਰੇ ਪੁਲਿਸ ਨੂੰ ਸੂਚਿਤ ਕੀਤਾ। ਪੁਲਿਸ ਨੇ ਦੱਸਿਆ ਕਿ ਸ਼ਿਵਾਨੀ ਖੋਬੀਆ ਦੀ ਕੁੰਡਲੀ ਵਿਚ ਟੱਚ ਐਂਡ ਫੇਅਰ ਨਾਮ ਦਾ ਸੈਲੂਨ ਚਲਾਉਂਦੀ ਸੀ। ਟਿੱਕ-ਟਾਕ 'ਤੇ ਉਸ ਦੇ 1 ਲੱਖ ਤੋਂ ਜ਼ਿਆਦਾ ਫਾਲੋਅਰਜ਼ ਹਨ।
Tik tok Star
ਸ਼ਿਵਾਨੀ ਦੀ ਭੈਣ ਸ਼ਵੇਤਾ ਦੇ ਅਨੁਸਾਰ 26 ਜੂਨ ਨੂੰ ਆਰਿਫ ਆਪਣੇ ਬਿਊਟੀ ਪਾਰਲਰ ਵਿੱਚ ਸ਼ਿਵਾਨੀ ਨੂੰ ਮਿਲਣ ਆਇਆ ਸੀ। ਸ਼ਿਵਾਨੀ ਨੇ ਹੀ ਸ਼ਵੇਤਾ ਦੇ ਫੋਨ 'ਤੇ ਇਹ ਗੱਲ ਦੱਸੀ ਸੀ। ਸ਼ਵੇਤਾ ਨੇ ਰਾਤ ਨੂੰ ਮੈਸੇਜ਼ ਕੀਤਾ। ਜਦੋਂ ਸ਼ਿਵਾਨੀ ਉਸ ਰਾਤ ਘਰ ਵਾਪਸ ਨਹੀਂ ਆਈ ਸੀ। ਮੈਸੇਜ਼ ਦੇ ਜਵਾਬ ਵਿੱਚ, ਸ਼ਿਵਾਨੀ ਨੂੰ ਫੋਨ ਤੋਂ ਜਵਾਬ ਮਿਲਿਆ ਕਿ ਉਹ ਹਰਿਦੁਆਰ ਆਈ ਹੈ ਅਤੇ ਮੰਗਲਵਾਰ ਨੂੰ ਵਾਪਸ ਪਰਤੇਗੀ।
Bauty Parlor
ਜਦੋਂ ਭੈਣ ਦੇ ਦੋਸਤ ਨੇ ਦਰਵਾਜ਼ਾ ਖੋਲ੍ਹਿਆ ਤਾਂ ਉਸਨੂੰ ਸ਼ਿਵਾਨੀ ਦੀ ਲਾਸ਼ ਮਿਲੀ
ਇਸ ਘਟਨਾ ਤੋਂ ਦੋ ਦਿਨ ਬਾਅਦ ਸ਼ਵੇਤਾ ਦੇ ਦੋਸਤ ਨੀਰਜ ਨੇ ਬਿਊਟੀ ਪਾਰਲਰ ਖੋਲ੍ਹਿਆ ਤਾਂ ਉਸ ਨੂੰ ਦੁਰਗੰਧ ਆਈ। ਨੀਰਜ ਨੇ ਬਿਊਟੀ ਪਾਰਲਰ ਦੇ ਅਲਮਾਰੀ ਦਾ ਦਰਵਾਜ਼ਾ ਖੋਲ੍ਹਿਆ ਤਾਂ ਉਸ ਵਿਚ ਸ਼ਿਵਾਨੀ ਦੀ ਲਾਸ਼ ਮਿਲੀ। ਸ਼ਿਵਾਨੀ ਦੇ ਪਿਤਾ ਵਿਨੋਦ ਦੀ ਸ਼ਿਕਾਇਤ 'ਤੇ ਪੁਲਿਸ ਨੇ ਆਰਿਫ਼ ਦੇ ਖ਼ਿਲਾਫ਼ ਕਤਲ ਦਾ ਕੇਸ ਦਰਜ ਕਰ ਲਿਆ ਹੈ।
Bauty Parlor
ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ
ਪੁਲਿਸ ਨੇ ਦੱਸਿਆ ਕਿ ਸੈਲੂਨ ਓਪਰੇਟਰ ਵੱਲੋਂ ਉਸ ਦੀ ਗਲਾ ਘੁੱਟ ਕੇ ਹੱਤਿਆ ਕਰਨ ਤੋਂ ਬਾਅਦ ਲਾਸ਼ ਨੂੰ ਬਿਸਤਰੇ ਵਿੱਚ ਪਾ ਦਿੱਤਾ ਗਿਆ। ਪਿਤਾ ਦੇ ਬਿਆਨ ਅਨੁਸਾਰ ਉਸਦੇ ਦੋਸਤ ਖਿਲਾਫ ਬਿਆਨ ਦਰਜ ਕਰ ਲਿਆ।
ਪੁਲਿਸ ਨੇ ਲਾਸ਼ ਨੂੰ ਕਬਜ਼ੇ ਵਿੱਚ ਲੈ ਕੇ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਭੇਜ ਦਿੱਤਾ ਹੈ। ਮ੍ਰਿਤਕ ਦੇਹ ਦਾ ਪੋਸਟ ਮਾਰਟਮ ਸੋਮਵਾਰ ਨੂੰ ਕੀਤਾ ਜਾਵੇਗਾ। ਮੁਲਜ਼ਮ ਨੂੰ ਜਲਦੀ ਹੀ ਗ੍ਰਿਫ਼ਤਾਰ ਕਰ ਲਿਆ ਜਾਵੇਗਾ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ