
ਘਟਨਾ CCTV 'ਚ ਹੋਈ ਕੈਦ
ਅੰਮ੍ਰਿਤਸਰ: ਅੰਮ੍ਰਿਤਸਰ ਵਿਚ ਗੁਆਂਢੀ ਨੇ ਇਕ ਬਜ਼ੁਰਗ ਨੂੰ ਅਪਣੀ ਕਾਰ ਹੇਠ ਕੁਚਲ ਦਿਤਾ। ਦਰਅਸਲ, ਗੁਆਂਢੀ ਕਾਰ ਨੂੰ ਪਿਛੇ ਕਰ ਰਿਹਾ ਸੀ। ਹਾਦਸਾ ਇੰਨਾ ਭਿਆਨਕ ਸੀ ਕਿ ਮ੍ਰਿਤਕ ਨੂੰ ਕਾਰ ਦੇ ਹੇਠਾਂ ਤੋਂ ਉਤਾਰਨਾ ਪਿਆ। ਉਸ ਨੂੰ ਤੁਰੰਤ ਹਸਪਤਾਲ ਲਿਜਾਇਆ ਗਿਆ, ਜਿਥੇ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿਤਾ। ਪੁਲਿਸ ਨੇ ਪਰਿਵਾਰ ਵਾਲਿਆਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ ਸ਼ੁਰੂ ਕਰ ਦਿਤੀ ਹੈ।
ਇਹ ਵੀ ਪੜ੍ਹੋ: ਖੰਨਾ 'ਚ ਹਾਈਵੇਅ 'ਤੇ ਪਲਟਿਆ ਕੰਟੇਨਰ, ਲੋਕਾਂ ਨੇ ਭੱਜ ਕੇ ਬਚਾਈ ਜਾਨ
ਘਟਨਾ ਅੰਮ੍ਰਿਤਸਰ ਦੇ ਬਿਊਟੀ ਐਵੇਨਿਊ ਦੀ ਹੈ। ਮ੍ਰਿਤਕ ਬਿਸ਼ਨਦਾਸ ਚੌਧਰੀ ਰਾਤ ਕਰੀਬ 11 ਵਜੇ ਕੁੱਤਿਆਂ ਨੂੰ ਰੋਟੀ ਪਾਉਣ ਲਈ ਘਰੋਂ ਨਿਕਲਿਆ ਸੀ। ਇਸੇ ਦੌਰਾਨ ਗੁਆਂਢੀ ਨੇ ਅਪਣੀ ਇਨੋਵਾ ਕਾਰ ਨੂੰ ਪਿੱਛੇ ਕਰਨਾ ਸ਼ੁਰੂ ਕਰ ਦਿੱਤਾ। ਰਾਤ ਸਮੇਂ ਉਸ ਨੂੰ ਆਪਣੇ ਪਿੱਛੇ ਆ ਰਹੇ ਬਜ਼ੁਰਗ ਦਾ ਪਤਾ ਨਹੀਂ ਲੱਗਿਆ ਅਤੇ ਕਾਰ ਉਸ ਦੇ ਉੱਪਰੋਂ ਚੜਾ ਦਿਤੀ। ਘਟਨਾ ਨੂੰ ਮ੍ਰਿਤਕ ਦੇ ਪੁੱਤਰ ਗੌਰਵ ਚੌਧਰੀ ਨੇ ਦੇਖਿਆ। ਉਹ ਤੁਰੰਤ ਕਾਰ ਕੋਲ ਗਿਆ ਅਤੇ ਸਾਰਿਆਂ ਨੇ ਮਿਲ ਕੇ ਕਾਰ ਤੋਂ ਹੇਠਾਂ ਬਜ਼ੁਰਗ ਨੂੰ ਬਾਹਰ ਕੱਢਿਆ।
ਇਹ ਵੀ ਪੜ੍ਹੋ: ਅਮਰੀਕਾ 'ਚ ਪਾਣੀ ਦੇ ਟਰੱਕ ਨਾਲ ਟਕਰਾਉਣ ਤੋਂ ਬਾਅਦ ਪਟੜੀ ਤੋਂ ਉਤਰੀ ਟਰੇਨ, ਯਾਤਰੀ ਫੱਟੜ
ਗੌਰਵ ਚੌਧਰੀ ਨੇ ਦਸਿਆ ਕਿ ਉਸ ਦੇ ਪਿਤਾ ਨੂੰ ਤੁਰੰਤ ਕਾਰ ਹੇਠਾਂ ਕੱਢ ਕੇ ਈਐਮਸੀ ਹਸਪਤਾਲ ਗ੍ਰੀਨ ਐਵੇਨਿਊ ਲਿਜਾਇਆ ਗਿਆ ਪਰ ਡਾਕਟਰਾਂ ਨੇ ਉਸ ਨੂੰ ਮ੍ਰਿਤਕ ਐਲਾਨ ਦਿੱਤਾ। ਉਸ ਨੇ ਪੁਲਿਸ-ਪ੍ਰਸ਼ਾਸਨ ਤੋਂ ਉਹਨਾਂ ਨ੍ ਇਨਸਾਫ਼ ਦਿਵਾਉਣ ਦੀ ਮੰਗ ਕੀਤੀ ਹੈ। ਪੁਲਿਸ ਨੂੰ ਬਿਆਨ ਦਰਜ ਕਰਵਾਏ ਗਏ ਹਨ।
ਥਾਣਾ ਸਿਵਲ ਲਾਈਨ ਪੁਲਿਸ ਨੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਪੁਲਿਸ ਦਾ ਕਹਿਣਾ ਹੈ ਕਿ ਪਰਿਵਾਰ ਦੇ ਬਿਆਨਾਂ ਦੇ ਆਧਾਰ 'ਤੇ ਹੀ ਦੋਸ਼ੀ ਖਿਲਾਫ ਕਾਰਵਾਈ ਕੀਤੀ ਜਾਵੇਗੀ। ਸੀਸੀਟੀਵੀ ਵੀ ਕਬਜ਼ੇ ਵਿਚ ਲੈ ਲਿਆ ਗਿਆ ਹੈ, ਜਿਸ ਵਿਚ ਸਾਰੀ ਦੁਰਘਟਨਾ ਰਿਕਾਰਡ ਕੀਤੀ ਗਈ ਹੈ।