
ਖਹਿਰਾ ਮਾਮਲੇ ਚ ਡੈਮੈਜ਼ ਕੰਟਰੋਲ ਵੱਲ ਤੁਰੀ ਹਾਈਕਮਾਨ
ਚੰਡੀਗੜ, 29 ਜੁਲਾਈ, (ਨੀਲ ਭਲਿੰਦਰ ਸਿਂੰਘ) ਆਮ ਆਦਮੀ ਪਾਰਟੀ ਨੇ ਅਜ ਪੰਜਾਬ ਤੋਂ ਆਪਣੇ ਸਾਰੇ ਵਿਧਾਇਕਾਂ ਨੂੰ ਹੰਗਾਮੀ ਬੈਠਕ ਲਈ ਦਿਲੀ ਸਦ ਲਿਆ ਹੈ. ਇਸ ਬਾਬਤ ਬਕਾਇਦਾ ਨਿਜੀ ਸੁਨੇਹੇ ਭੇਜ ਸਾਰੇ ਵਿਧਾਇਕਾਂ ਨੂੰ ਫੌਰਨ ਦਿਲੀ ਸਦਿਆ ਗਿਆ ਹੈ।
AAPਅੰਦਰੂਨੀ ਸੂਤਰਾਂ ਕੋਲੋਂ ਮਿਲ ਰਹੀ ਜਾਣਕਾਰੀ ਮੁਤਾਬਿਕ ਪਾਰਟੀ ਦੇ ਕਰੀਬ ਚਾਰ ਵਿਧਾਇਕਾਂ ਨੇ ਸੁਖਪਾਲ ਖਹਿਰਾ ਨੂੰ ਬਤੌਰ ਨੇਤਾ ਵਿਰੋਧੀ ਧਿਰ ਅਤੇ ਪਾਰਟੀ ਦੇ ਵਿਧਾਇਕ ਦਲ ਦੇ ਨੇਤਾ ਵਜੋਂ ਅਚਨਚੇਤ ਲਾਂਭੇ ਕੀਤਾ ਗਿਆ ਹੋਣ ਮਗਰੋਂ ਬਣੇ ਹਾਲਾਤ ਸਾਂਭਣ ਦਾ ਹਾਈਕਮਾਨ ਨੂੰ ਤਰਲਾ ਕੀਤਾ ਹੈ। ਇਸ ਤੋਂ ਪਹਿਲਾਂ ਖਹਿਰਾ ਵਲੋਂ ਅੱਠ ਵਿਧਾਇਕਾਂ ਸਮੇਤ ਪ੍ਰੈਸ ਕਨਫਰੰਸ ਦੌਰਾਨ ਸ਼ਕਤੀ ਪ੍ਰਦਰਸ਼ਨ ਕਰਕੇ
Sukhpal Khehraਹਾਈਕਮਾਨ ਉਤੇ ਫ਼ੈਸਲੇ ਨੂੰ ਮੁੜ ਵਿਚਾਰਣ ਲਈ ਮਜਬੂਰ ਕੀਤਾ ਗਿਆ ਹੋਣ ਦਾ ਵੀ ਸਿਟਾ ਇਸ ਹੰਗਾਮੀ ਬੈਠਕ ਨੂੰ ਮੰਨਿਆ ਜਾ ਰਿਹਾ ਹੈ। ਇਹ ਵੀ ਪਤਾ ਲੱਗਾ ਹੈ ਕਿ ਹਾਈਕਮਾਨ ਅਤੇ ਪੰਜਾਬ ਦੇ ਬਹੁਤੇ ਵਿਧਾਇਕ ਖਹਿਰਾ ਖਿਲਾਫ ਕਰਵਾਈ ਦੀ ਜ਼ਿਮੇਵਾਰੀ ਲੋਕ ਇਨਸਾਫ਼ ਪਾਰਟੀ ਵਾਲੇ ਬੈਂਸ ਭਰਾਵਾਂ ਸਿਰ ਸੁਟ ਪਾਰਟੀ ਅੰਦਰ ਵਿਧਾਇਕਾਂ ਨੂੰ ਇਕਜੁਟ ਰੱਖਣ ਦੀ ਰਣਨੀਤੀ ਵੱਲ ਜਾ ਰਹੀ ਹੈ।