
ਅਧਿਆਪਕ ਦੀ ਸੋਚ ਨੂੰ ਸਲਾਮ,ਖੋਲ੍ਹਿਆ ਕਿਤਾਬਾਂ ਦਾ ਠੇਕਾ
ਚੰਡੀਗੜ੍ਹ: ਪੰਜਾਬ 'ਚ ਜਿੱਥੇ ਥਾਂ-ਥਾਂ 'ਤੇ ਸ਼ਰਾਬ ਦੇ ਠੇਕੇ ਖੋਲ੍ਹੇ ਜਾ ਰਹੇ ਹਨ। ਉੱਥੇ ਹੀ ਖੰਨਾ ਦੇ ਜਰਗੜੀ ਪਿੰਡ 'ਚ ਲੋਕਾਂ ਨੂੰ ਪੜ੍ਹਾਈ ਦਾ ਨਸ਼ਾਂ ਕਰਵਾਉਣ ਲਈ ਕਿਤਾਬਾਂ ਦਾ ਠੇਕਾ ਖੋਲ੍ਹਿਆ ਗਿਆ ਹੈ। ਦਰਅਸਲ, ਸਰਕਾਰੀ ਸਕੂਲ ਦੇ ਅਧਿਆਪਕ ਦਰਸ਼ਨਦੀਪ ਸਿੰਘ ਗਿੱਲ ਵੱਲੋਂ ਫਾਮਹਾਊਸ 'ਚ ਖੋਲ੍ਹਿਆ ਅੰਗਰੇਜ਼ੀ ਅਤੇ ਦੇਸੀ ਕਿਤਾਬਾਂ ਦਾ ਠੇਕਾ ਸਾਰੇ ਲੋਕਾਂ ਲਈ ਖਿੱਚ ਦਾ ਕੇਂਦਰ ਬਣ ਰਿਹਾ ਹੈ।
Theka, Kitab Desi and Angreji
ਜ਼ਿਕਰਯੋਗ ਹੈ ਕਿ ਇਸ ਠੇਕੇ ਵਿੱਚ ਵਿੱਚ 2 ਹਜ਼ਾਰ ਦੇ ਕਰੀਬ ਕਿਤਾਬਾਂ ਰੱਖੀਆ ਗਈਆ ਹਨ,,ਅਤੇ ਇਹਨਾਂ ਕਿਤਾਬਾਂ ਨੂੰ ਬੱਚੇ ਮੁਫ਼ਤ ਪੜ੍ਹਨ ਲਈ ਲਿਜਾ ਸਕਦੇ ਹਨ। ਇਸ ਮੌਕੇ 'ਤੇ ਕਿਤਾਬਾਂ ਦੇ ਠੇਕੇਦਾਰ ਦਰਸ਼ਨਦੀਪ ਸਿੰਘ ਨੇ ਕਿਹਾ ਕਿ ਉਹਨਾਂ ਵੱਲੋਂ ਸ਼ਰਾਬ ਦੇ ਠੇਕੇ ਨੂੰ ਛੱਡ ਕੇ ਬੱਚਿਆਂ ਨੂੰ ਚੰਗੀ ਸਿੱਖਿਆ ਦੇਣ ਲਈ ਕਿਤਾਬਾਂ ਦਾ ਠੇਕਾ ਖੋਲ੍ਹਿਆ ਗਿਆ ਹੈ। ਦਰਸ਼ਨਦੀਪ ਸਿੰਘ ਨੇ ਕਿਹਾ ਕਿ ਜਿੱਥੇ ਲੋਕ ਫੇਸਬੁੱਕ, ਇੰਟਰਨੈਟ 'ਤੇ ਆਪਣਾ ਕੀਮਤੀ ਸਮਾਂ ਬਰਬਾਦ ਕਰ ਰਹੇ ਹਨ। ਉੱਥੇ ਹੀ ਉਹਨਾਂ ਲੋਕਾਂ ਨੂੰ ਬੁਢੇਪੇ ਵਿੱਚ ਆਪਣੀ ਗਲਤੀ ਦਾ ਅਹਿਸਾਸ ਹੋਵੇਗਾ।
Teacher, Darshandeep
ਉਹਨਾਂ ਕਿਹਾ ਕਿ ਜੇਕਰ ਲੋਕ ਸਿੱਖਿਅਤ ਹੋਣਗੇ ਤਾਂ ਲੋਕ ਆਪਣੀਆਂ ਲੋੜਾਂ ਪੂਰੀਆ ਕਰ ਸਕਦੇ ਹਨ। ਦੱਸ ਦੇਈਏ ਕਿ ਦਰਸ਼ਨਦੀਪ ਸਿੰਘ 1 ਸਰਕਾਰੀ ਸਕੂਲ ਦੇ ਅਧਿਆਪਕ ਹਨ। ਉਹਨਾਂ ਵੱਲੋਂ ਲੋਕਾਂ ਨੂੰ ਸਿੱਖਿਆ ਦੇਣ ਲਈ ਕਰੀਬ 2000 ਕਿਤਾਬਾਂ ਦਾ ਠੇਕਾ ਖੋਲ੍ਹਿਆ ਗਿਆ ਹੈ। ਜਿਸ ਵਿੱਚ ਹਰ ਇਨਸਾਨ ਮੁਫ਼ਤ 'ਚ ਕਿਤਾਬ ਨੂੰ ਲੈ ਕੇ ਪੜ੍ਹ ਸਕਦਾ ਹੈ।