
ਮੋਹਾਲੀ ਦੇ ਪਿੰਡ ਕੰਡਾਲਾ 'ਚ 100 ਤੋਂ ਵੱਧ ਦੁਧਾਰੂ ਪਸ਼ੂਆਂ ਦੀ ਮੌਤ ਦਾ ਮਾਮਲਾ
ਚੰਡੀਗੜ੍ਹ : ਮੋਹਾਲੀ ਦੇ ਪਿੰਡ ਕੰਡਾਲਾ ਸਥਿਤ ਦੋ ਭਰਾਵਾਂ ਦੇ ਡੇਅਰੀ ਫ਼ਾਰਮਾਂ ਵਿਚ ਜ਼ਹਿਰੀਲਾ ਚਾਰਾ ਖਾਣ ਨਾਲ ਬੀਤੇ ਦਿਨੀਂ 100 ਤੋਂ ਵੱਧ ਦੁਧਾਰੂ ਪਸ਼ੂਆਂ ਦੀ ਮੌਤ ਹੋ ਗਈ ਸੀ। ਪੰਜਾਬ ਦੇ ਪਸ਼ੂ, ਮੱਛੀ ਪਾਲਣ ਅਤੇ ਡੇਅਰੀ ਵਿਕਾਸ ਮੰਤਰੀ ਤ੍ਰਿਪਤ ਰਜਿੰਦਰ ਸਿੰਘ ਬਾਜਵਾ ਨੇ ਇਸ ਘਟਨਾ ਨੂੰ ਅਫ਼ਸੋਸਨਾਕ ਦਸਦਿਆਂ ਕਿਹਾ ਕਿ ਇਸ ਘਟਨਾ ਦੀ ਚੱਲ ਰਹੀ ਜਾਂਚ ਵਿਚ ਉਨ੍ਹਾਂ ਦੇ ਵਿਭਾਗ ਦੀ ਕੋਈ ਕੁਤਾਹੀ ਸਾਹਮਣੇ ਆਉਣ ਦੀ ਸੂਰਤ ਵਿਚ ਜ਼ਿੰਮੇਵਾਰ ਵਿਅਕਤੀਆਂ ਵਿਰੁਧ ਬਣਦੀ ਕਾਰਵਾਈ ਕੀਤੀ ਜਾਵੇਗੀ। ਇਸ ਦੇ ਨਾਲ ਹੀ ਉਨ੍ਹਾਂ ਪਸ਼ੂ ਪਾਲਕਾਂ ਖਾਸ ਕਰ ਕੇ ਡੇਅਰੀ ਫ਼ਾਰਮ ਚਲਾ ਰਹੇ ਕਿਸਾਨਾਂ ਨੂੰ ਅਪੀਲ ਕੀਤੀ ਹੈ ਕਿ ਉਹ ਆਪਣੀ ਪਸ਼ੂਆਂ ਦੀ ਖੁਰਾਕ ਦਾ ਖਿਆਲ ਰੱਖਣ।
Tript Bajwa orders to conduct inquiry into death of cattles in Mohali
ਬਾਜਵਾ ਨੇ ਪਸ਼ੂ ਪਾਲਕਾਂ ਨੁੰ ਸਲਾਹ ਦਿਤੀ ਕਿ ਉਹ ਆਪਣੇ ਪਸ਼ੂਆਂ ਨੂੰ ਗੁਰੂ ਅੰਗਦ ਦੇਵ ਵੈਟਰਨਰੀ ਯੂਨੀਵਰਸਿਟੀ ਦੇ ਮਾਹਰਾਂ ਵਲੋਂ ਦੱਸੇ ਅਨੁਸਾਰ ਹੀ ਚਾਰਾ ਅਤੇ ਖ਼ੁਰਾਕ ਪਾਉਣ ਅਤੇ ਹੋਟਲਾਂ-ਢਾਬਿਆਂ ਤੋਂ ਬਚਿਆ-ਖੁੱਚਿਆ ਖਾਣਾ ਪਾਉਣ ਤੋਂ ਗੁਰੇਜ਼ ਕਰਨ। ਉਨ੍ਹਾਂ ਕਿਹਾ ਕਿ ਬਰਸਾਤ ਦੇ ਮੌਸਮ ਵਿਚ ਪਸ਼ੂਆਂ ਦੀ ਖ਼ੁਰਾਕ ਦਾ ਖਾਸ ਖ਼ਿਆਲ ਰੱਖਣਾ ਚਾਹੀਦਾ ਹੈ, ਕਿਉਂਕਿ ਇਸ ਮੌਸਮ ਵਿਚ ਚਾਰੇ ਅਤੇ ਹੋਰ ਖਾਧ ਪਦਾਰਥਾਂ ਨੂੰ ਛੇਤੀ ਉੱਲੀ ਲੱਗ ਜਾਂਦੀ ਹੈ ਜੋ ਪਸ਼ੂਆਂ ਦੀ ਜਾਨ ਦਾ ਖੌਅ ਬਣ ਸਕਦੀ ਹੈ।
Tripat Rajinder Singh Bajwa
ਇਸ ਦੌਰਾਨ ਪਸ਼ੂ ਪਾਲਣ ਵਿਭਾਗ ਦੇ ਡਾਇਰੈਕਟਰ ਡਾ. ਇੰਦਰਜੀਤ ਸਿੰਘ ਨੇ ਪਸ਼ੂ ਪਾਲਕਾਂ ਨੂੰ ਪਸ਼ੂਆਂ ਦੇ ਦਾਣੇ ਅਤੇ ਫ਼ੀਡ ਨੂੰ ਸਿੱਲ ਤੋਂ ਬਚਾ ਕੇ ਰੱਖਣ ਦੀ ਸਲਾਹ ਦਿਤੀ ਹੈ ਕਿਉਂਕਿ ਸਿੱਲ ਨਾਲ ਖ਼ੁਰਾਕ ਵਿਚ ਮਾਈਕੋਟੌਕਸਿਨ (ਉੱਲੀ) ਪੈਦਾ ਹੋ ਜਾਂਦੀ ਹੈ ਜੋ ਪਸ਼ੂਆਂ ਲਈ ਘਾਤਕ ਸਾਬਤ ਹੋ ਸਕਦੀ ਹੈ। ਉਨ੍ਹਾਂ ਕਿਹਾ ਕਿ ਖ਼ਰਾਬ ਹੋਇਆ ਅਨਾਜ, ਜਿਸ ਨੂੰ ਆਦਮੀਆਂ ਦੇ ਖਾਣ ਵਾਸਤੇ ਯੋਗ ਨਹੀਂ ਸਮਝਿਆ ਜਾਂਦਾ, ਅਕਸਰ ਹੀ ਪਸ਼ੂਆਂ ਅਤੇ ਮੁਰਗੀਆਂ ਨੂੰ ਪਾ ਦਿੱਤਾ ਜਾਂਦਾ ਹੈ ਜੋ ਬਹੁਤ ਹੀ ਗ਼ੈਰ-ਸਿਹਤਮੰਦ ਰੁਝਾਨ ਹੈ। ਉਨ੍ਹਾਂ ਕਿਹਾ ਕਿ ਇਸ ਖ਼ਰਾਬ ਅਨਾਜ ਦਾ ਪਸ਼ੂਆਂ ਖਾਸ ਕਰ ਕੇ ਮੱਝਾਂ ਦੀ ਸਿਹਤ ਉੱਤੇ ਬਹੁਤ ਮਾੜਾ ਅਸਰ ਹੁੰਦਾ ਹੈ।
Tript Bajwa orders to conduct inquiry into death of cattles in Mohali
ਡਾ. ਇੰਦਰਜੀਤ ਸਿੰਘ ਨੇ ਕਿਹਾ ਕਿ ਜ਼ਹਿਰੀਲੀ ਉੱਲੀ ਤੋਂ ਰੋਕਥਾਮ ਲਈ ਪਸ਼ੂਆਂ ਨੂੰ ਮਿਆਰੀ ਖੁਰਾਕ ਪਾਈ ਜਾਵੇ, ਕਮਰਾ ਹਵਾਦਾਰ ਹੋਵੇ ਅਤੇ ਖੁਰਾਕ ਅਤੇ ਪਾਣੀ ਲਈ ਸਾਫ਼ ਬਰਤਨ ਵਰਤਣੇ ਚਾਹੀਦੇ ਹਨ ਹਨ। ਖੁਰਾਕ ਨੂੰ ਸਟੋਰ ਕਰਨ ਅਤੇ ਢੋਆ ਢੁਆਈ ਦੀਆਂ ਚੰਗੀਆਂ ਸਹੂਲਤਾਂ ਹੋਣ ਤਾਂ ਜੋ ਨਮੀ ਤੋਂ ਬਚਾਓ ਹੋ ਸਕੇ।ਉਹਨਾਂ ਕਿਹਾ ਕਿ ਜੇ ਚਾਰੇ ਜਾਂ ਫੀਡ ਨੂੰ ਉੱਲੀ ਲੱਗ ਜਾਵੇ ਤਾਂ ਇਹਨਾਂ ਨੂੰ ਪਸ਼ੂਆਂ ਨੂੰ ਪਾਉਣ ਦੀ ਬਜਾਇ ਨਸ਼ਟ ਕਰ ਦੇਣਾ ਚਾਹੀਦਾ ਹੈ।