ਕੀੜੇ ਪੈਣ ਤੋਂ ਬਾਅਦ ਸੜਕ ਕਿਨਾਰੇ ਤੜਪ ਰਿਹਾ ਸੀ ਬਜ਼ੁਰਗ ਲਈ ਮਸੀਹਾ ਬਣ ਆਇਆ ਸਿੱਖ
Published : Jul 29, 2020, 1:09 pm IST
Updated : Jul 29, 2020, 1:09 pm IST
SHARE ARTICLE
Ludhiana Sikh Community Manukhta di sewa sab ton waddi sewa
Ludhiana Sikh Community Manukhta di sewa sab ton waddi sewa

 ਸੜਕ ਕਿਨਾਰੇ ਤੜਪ ਰਿਹਾ ਸੀ ਬਜ਼ੁਰਗ

ਲੁਧਿਆਣਾ:  ਮਨੁੱਖਤਾ ਦੀ ਸੇਵਾ ਸੋਸਾਇਟੀ ਇਕ ਅਜਿਹੀ ਸੋਸਾਇਟੀ ਹੈ ਜੋ ਬੇਰੁਜ਼ਗਾਰ ਬਜ਼ੁਰਗਾਂ ਦੀ ਦੇਖ ਰੇਖ ਕਰਦੀ ਹੈ। ਅੱਜ ਇਸ ਸੋਸਾਇਟੀ ਨੇ ਲਾਇਵ ਹੋ ਕੇ ਲੋਕਾਂ ਨੂੰ ਲਾਹਣਤ ਪਾਈ। ਉਹਨਾਂ ਨੇ ਸੜਕ ’ਤੇ ਪਏ ਇਹ ਬਜ਼ੁਰਗ ਦਾ ਹਾਲ ਦੱਸਿਆ ਜੋ ਕਿ ਲੁਧਿਆਣਾ ਦੇ ਘੰਟਾ ਘਰ ਰੋਡ ਤੇ ਸੜਕ ਕਿਨਾਰੇ ਪਿਆ ਸੀ।

Old ManOld Man

ਜਿਸ ਨੂੰ ਪੁੱਛਣ ਵਾਲਾ ਕੋਈ ਨਹੀਂ ਸੀ ਪਰ ਇਸ ਸੇਵਾ ਸੋਸਾਇਟੀ ਨੇ ਲਾਇਵ ਹੋ ਕੇ ਲੋਕਾਂ ਦੇ ਹਾਲ ਦੱਸੇ। ਵੱਡੀ ਗੱਲ ਇਹ ਸੀ ਕੇ ਉਸ ਬਜ਼ੁਰਗ ਦੇ ਕੀੜੇ ਪੈ ਚੁਕੇ ਸਨ ਜਿਸ ਕੋਲੋਂ ਬਦਬੂ ਵੀ ਆ ਰਹੀ ਸੀ।  ਬਾਬਾ ਜੀ ਨੇ ਅਪਣੇ ਪਰਿਵਾਰ ਬਾਰੇ ਵੀ ਦਸਿਆ ਕਿ ਉਹ ਕੌਣ ਸੀ, ਪਰਿਵਾਰ ਕਿਥੋਂ ਸੀ।

SikhSikh

ਸਿੱਖ ਨੇ ਬਜ਼ੁਰਗ ਦੇ ਪਰਿਵਾਰ ਬਾਰੇ ਅਤੇ ਕਾਰੋਬਾਰ ਬਾਰੇ ਪੁੱਛਿਆ ਤਾਂ ਬਜ਼ੁਰਗ ਦਾ ਕਹਿਣਾ ਸੀ ਕਿ ਉਹਨਾਂ ਦੇ 4 ਭਰਾ ਅਤੇ 1 ਭੈਣ ਹੈ। ਪਹਿਲਾਂ ਉਹ ਫਲਾਂ ਦੀ ਰੇਹੜੀ ਲਗਾਉਂਦੇ ਸਨ। ਉਹਨਾਂ ਦੇ ਇਕ ਭਰਾ ਉਹ ਵੀ ਹੁਣ ਫਲਾਂ ਦੀ ਰੇਹੜੀ ਲਗਾਉਂਦਾ ਹੈ। ਉਹਨਾਂ ਦੇ ਭਰਾਵਾਂ ਨੇ ਵੀ ਇਸ ਮੁਸੀਬਤ ਦੀ ਘੜੀ ਵਿਚ ਉਹਨਾਂ ਦਾ ਸਾਥ ਛੱਡ ਦਿੱਤਾ।

LudhianaLudhiana

ਉਹਨਾਂ ਦੀ ਹਾਲਤ ਬਹੁਤ ਹੀ ਤਰਸਯੋਗ ਹੋ ਚੁੱਕੀ ਹੈ। ਬਜ਼ੁਰਗ ਦੇ ਸਰੀਰ ਵਿਚ ਹੁਣ ਬਿਲਕੁੱਲ ਵੀ ਜਾਨ ਨਹੀਂ ਹੈ ਤੇ ਉਹਨਾਂ ਕੋਲੋਂ ਬਦਬੂ ਵੀ ਆਉਂਦੀ ਹੈ ਕਿਉਂ ਕਿ ਉਹਨਾਂ ਦਾ ਸਰੀਰ ਕੰਮ ਨਹੀਂ ਕਰਦਾ ਇਸ ਲਈ ਉਹ ਅਪਣੀ ਸਾਫ਼-ਸਫ਼ਾਈ ਵੀ ਨਹੀਂ ਰੱਖ ਸਕਦੇ। ਬਜ਼ੁਰਗ ਕੋਲੋਂ ਰੋਟੀਆਂ, ਨੰਬਰ, ਦਵਾਈ ਆਦਿ ਸਮਾਨ ਮਿਲਿਆ ਹੈ।

LudhianaLudhiana

ਉੱਥੇ ਹੀ ਸਿੱਖ ਨੇ ਪੰਜਾਬ ਦੇ ਸਿਸਟਮ ਅਤੇ ਸਮਾਜ ਨੂੰ ਲਾਹਣਤਾਂ ਪਾਉਂਦੇ ਹੋਏ ਕਿਹਾ ਕਿ ਅਜਿਹੇ ਸਮਾਜ ਵਿਚ ਜਿਊਣ ਨਾਲੋਂ ਮਰਨਾ ਚੰਗਾ ਹੈ। ਇਸ ਦੇ ਨਾਲ ਹੀ ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਕਿ ਉਹ ਵੀ ਲੋਕਾਂ ਦੀ ਸੇਵਾ ਵਿਚ ਅਪਣਾ ਯੋਗਦਾਨ ਪਾਉਣ ਤਾਂ ਜੋ ਕਿਸੇ ਦੀ ਜ਼ਿੰਦਗੀ ਬਚ ਸਕੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ  ਲਾਈਕ Twitter  ਤੇ follow ਕਰੋ।

Location: India, Punjab, Ludhiana

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement