
ਬਜ਼ੁਰਗ ਰੂਪਨਾਥ ਨੇ ਉਹਨਾਂ ਦੀ ਲੱਤ ਵਿਚ ਰਾੜ...
ਸੰਗਰੂਰ: ਭਵਾਨੀਗੜ੍ਹ ਦੇ ਸਨਸਰ ਮੁਹੱਲੇ ਵਿਚ ਇਕ ਬਹੁਤ ਹੀ ਗਰੀਬ ਪਰਿਵਾਰ ਰਹਿ ਰਿਹਾ ਹੈ। ਇਸ ਪਰਿਵਾਰ ਵਿਚ ਪਤੀ-ਪਤਨੀ ਜੋ ਕਿ ਬਜ਼ੁਰਗ ਹਨ ਤੇ ਉਹਨਾਂ ਦਾ ਦੋਹਤਾ ਤੇ ਦੋਹਤੀ ਰਹਿੰਦੇ ਹਨ। ਇਸ ਪਰਿਵਾਰ ਦਾ ਕਮਾਈ ਸਾਧਨ ਕੋਈ ਨਹੀਂ ਹੈ ਤੇ ਬਜ਼ੁਰਗ ਔਰਤ ਵੱਲੋਂ ਲੋਕਾਂ ਕੋਲੋਂ ਪੈਸੇ ਮੰਗ ਕੇ ਘਰ ਦਾ ਗੁਜ਼ਾਰਾ ਕੀਤਾ ਜਾਂਦਾ ਹੈ ਪਰਿਵਾਰ ਦੇ ਆਗੂ ਦੀ ਲੱਤ ਵਿਚ ਰਾੜ ਪਈ ਹੋਈ ਹੈ ਤੇ ਉਹ ਕੰਮ ਕਰਨ ਵਿਚ ਅਸਮਰਥ ਹਨ।
Poor Family
ਬਜ਼ੁਰਗ ਰੂਪਨਾਥ ਨੇ ਉਹਨਾਂ ਦੀ ਲੱਤ ਵਿਚ ਰਾੜ ਪਈ ਨੂੰ 8 ਸਾਲ ਹੋ ਚੁੱਕੇ ਹਨ। ਉਹਨਾਂ ਨੇ ਅਪਣੀ ਲੱਤ ਦਾ ਅਪਰੇਸ਼ਨ ਪੀਜੀਆਈ ਵਿਚੋਂ ਕਰਵਿਆ ਸੀ ਪਰ ਬਾਅਦ ਵਿਚ ਜਦੋਂ ਉਹ ਲੱਤ ਖੁਲ੍ਹਵਾਉਣ ਲਈ ਗਏ ਤਾਂ ਡਾਕਟਰਾਂ ਪਾਸੋਂ ਪੈਸੇ ਮੰਗੇ ਗਏ।
Poor Family
ਪੈਸੇ ਨਾ ਦੇਣ ਤੇ ਉਹਨਾਂ ਵੱਲੋਂ ਕਰੜੇ ਸਬਦਾਂ ਵਿਚ ਕਿਹਾ ਗਿਆ ਹੈ ਕਿ ਉਹ ਜਿੱਥੋਂ ਮਰਜ਼ੀ ਅਪਣਾ ਇਲਾਜ ਕਰਵਾਉਣ ਪਰ ਉੱਥੇ ਵਾਪਸ ਨਾ ਆਉਣ। ਡਾਕਟਰਾਂ ਵੱਲੋਂ ਸਿੱਧੇ ਤੌਰ ਤੇ ਰਿਸ਼ਵਤ ਮੰਗੀ ਗਈ। ਉਹਨਾਂ ਦੀ ਪਤਨੀ ਲੋਕਾਂ ਦੇ ਘਰਾਂ ਵਿਚ ਪੋਚੇ ਲਗਾ ਕੇ ਘਰ ਦਾ ਗੁਜ਼ਾਰਾ ਕਰਦੇ ਹਨ। ਜਦੋਂ ਉਹਨਾਂ ਨੇ ਅਪਣੀ ਲੱਤ ਦਾ ਅਪਰੇਸ਼ਨ ਕਰਵਾਉਣਾ ਸੀ ਉਸ ਸਮੇਂ ਤਾਂ ਲੋਕਾਂ ਨੇ ਮਦਦ ਕੀਤੀ ਸੀ ਪਰ ਫਿਰ ਲੋਕਾਂ ਨੇ ਵੀ ਬਾਂਹ ਨਹੀਂ ਫੜੀ।
Poor Family
ਰੋਟੀ ਵੀ ਗੁਰਦੁਆਰੇ ਤੋਂ ਲੈਂਦੇ ਹਨ ਤੇ ਉਹ ਅਪਣੀ ਦਵਾਈ ਵੀ ਮੰਗ ਕੇ ਹੀ ਲਿਆਉਂਦੇ ਹਨ। ਪੀਜੀਆਈ ਵਿਚ ਉਹਨਾਂ ਤੋਂ ਰਾੜ ਖੁਲ੍ਹਾਈ ਦਾ 14000 ਰੁਪਏ ਮੰਗੇ ਗਏ ਹਨ। ਉਹਨਾਂ ਕੋਲ ਚੰਡੀਗੜ੍ਹ ਜਾਣ ਲਈ ਪੈਸੇ ਨਹੀਂ ਹਨ ਜਦ ਉਹਨਾਂ ਨੇ ਜਾਣਾ ਹੁੰਦਾ ਹੈ ਤਾਂ ਮੁਹੱਲਾਵਾਸੀ ਜਾਂ ਗਊਸ਼ਾਲਾ ਵੱਲੋਂ ਦਾਨ ਕੀਤੇ ਜਾਂਦੇ ਹਨ। ਇਸ ਪਰਿਵਾਰ ਲਈ ਇਹੀ ਕਿਹਾ ਜਾ ਸਕਦਾ ਹੈ ਕਿ ਜਿੰਨੀਆਂ ਵੀ ਸਮਾਜਿਕ ਸੰਸਥਾਵਾਂ ਹਨ ਉਹ ਇਸ ਪਰਿਵਾਰ ਦੀ ਮਦਦ ਜ਼ਰੂਰ ਕਰਨ ਤਾਂ ਜੋ ਇਹਨਾਂ ਦੇ ਹਾਲਾਤ ਵੀ ਸੁਧਰ ਸਕਣ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।