ਸਾਢੇ ਤਿੰਨ ਸਾਲਾ ਕੁੰਵਰਪ੍ਰਤਾਪ ਸਿੰਘ ਨੇ ਵਿਲੱਖਣ ਯਾਦ ਸ਼ਕਤੀ ਲਈ ਕਈ ਰੀਕਾਰਡ ਅਪਣੇ ਨਾਂ ਕੀਤੇ
Published : Jul 29, 2021, 6:40 am IST
Updated : Jul 29, 2021, 6:40 am IST
SHARE ARTICLE
image
image

ਸਾਢੇ ਤਿੰਨ ਸਾਲਾ ਕੁੰਵਰਪ੍ਰਤਾਪ ਸਿੰਘ ਨੇ ਵਿਲੱਖਣ ਯਾਦ ਸ਼ਕਤੀ ਲਈ ਕਈ ਰੀਕਾਰਡ ਅਪਣੇ ਨਾਂ ਕੀਤੇ


ਲੁਧਿਆਣਾ, 28 ਜੁਲਾਈ (ਸਪੋਕਸਮੈਨ ਸਮਾਚਰ ਸੇਵਾ): ਇਕ ਮਸ਼ਹੂਰ ਕਹਾਵਤ ਕਿ ਉਮਰ ਸਿਰਫ਼ ਇਕ ਗਿਣਤੀ ਹੈ, ਨੂੰ  ਸੱਚ ਕਰ ਕੇ ਵਿਖਾਉਂਦਿਆਂ ਸਾਢੇ ਤਿੰਨ ਸਾਲ ਦੇ ਕੁੰਵਰਪ੍ਰਤਾਪ ਸਿੰਘ ਨੇ ਇੰਡੀਆ ਬੁੱਕ ਆਫ਼ ਰਿਕਾਰਡ ਅਤੇ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡ ਵਿਚ ਅਪਣਾ ਨਾਂ ਦਰਜ ਕਰਵਾਇਆ ਹੈ | ਇਸ ਨਾਲ ਹੀ ਉਸ ਨੂੰ  ਤੇਜ਼ ਯਾਦਦਾਸ਼ਤ ਲਈ ਚਾਈਲਡ ਪ੍ਰੋਡਿਜੀ ਮੈਗਜ਼ੀਨ ਲਈ ਵੀ ਚੁਣਿਆ ਗਿਆ ਹੈ |
ਕੁੰਵਰਪ੍ਰਤਾਪ ਸਿੰਘ ਸਰਾਭਾ ਨਗਰ ਵਿਚ ਸੈਕਰਡ ਹਾਰਟ ਕਾਨਵੈਂਟ ਸਕੂਲ ਦਾ ਵਿਦਿਆਰਥੀ ਹੈ | ਅਪਣੀ ਵਿਲੱਖਣ ਯਾਦਦਾਸ਼ਤ ਦੀਆਂ ਕੁਸ਼ਲਤਾਵਾਂ ਨਾਲ, ਕੁੰਵਰਪ੍ਰਤਾਪ ਨੇ 5ਵੀਂ ਗ੍ਰੇਡ ਦੇ ਵਿਦਿਆਰਥੀ ਨੂੰ  ਪਛਾੜ ਦਿਤਾ | ਕੁੰਵਰਪ੍ਰਤਾਪ ਨੂੰ  1 ਤੋਂ 40 ਤਕ ਪਹਾੜੇ, ਵਿਸ਼ਵ ਦੇ ਸਾਰੇ ਦੇਸ਼ਾਂ ਦੀਆਂ ਰਾਜਧਾਨੀਆਂ, ਕਿਸੇ ਵੀ ਸੰਖਿਆ ਦੀ ਗੁਣਾ ਅਤੇ ਅਭਾਜ ਸੰਖਿਆਵਾਂ ਬਾਰੇ ਸੱਭ ਕੁੱਝ ਜੁਬਾਨੀ ਯਾਦ ਹੈ | ਕਿਤਾਬਾਂ ਪ੍ਰਤੀ ਉਸ ਦਾ ਜਾਨੂੰਨ ਉਸ ਦੀ ਕਿਤਾਬਾਂ ਪੜ੍ਹਨ ਅਤੇ ਭਾਸ਼ਾ ਬੋਲਣ ਦੀ ਪ੍ਰਵਿਰਤੀ ਤੋਂ ਝਲਕਦਾ ਹੈ | ਉਹ ਲੰਬੇ ਸ਼ਬਦਾਂ ਦਾ ਉਚਾਰਨ ਆਸਾਨੀ ਨਾਲ ਕਰ ਸਕਦਾ ਹੈ ਅਤੇ ਪੜ੍ਹਨ ਵਿਚ ਵੀ ਉਹ ਕਾਫ਼ੀ ਮਾਹਰ ਹੈ | ਗੁਣਾ, ਘਟਾਉ ਅਤੇ ਵੰਡ ਦੇ ਸਵਾਲਾਂ ਨੂੰ  ਜ਼ੁਬਾਨੀ ਹੱਲ ਕਰਨ ਵਿਚ ਉਸ ਦਾ ਅਦਭੁੱਤ ਹੁਨਰ ਹਰ ਕਿਸੇ ਨੂੰ  ਹੈਰਾਨ ਕਰ ਦਿੰਦਾ ਹੈ |
ਕੁੰਵਰਪ੍ਰਤਾਪ ਦੇ ਮਾਪਿਆਂ ਨੇ ਦਸਿਆ ਕਿ ਸੇਕਰਡ ਹਾਰਟ ਵਿਖੇ ਪੜ੍ਹਨਾ ਉਸ ਦੀ ਖ਼ੁਸ਼ਕਿਸਮਤੀ ਹੈ ਕਿਉਂਕਿ 
ਕੁੰਵਰਪ੍ਰਤਾਪ ਵਲੋਂ 'ਸੇਅਰਿੰਗ ਐਂਡ ਕੇਅਰਿੰਗ' ਦੀ ਅਹਿਮੀਅਤ ਨੂੰ  ਇੰਨੀ ਚੰਗੀ ਤਰ੍ਹਾਂ ਸਮਝਦਾ ਹੈ ਕਿ ਉਸ ਨੂੰ  ਅਪਣੇ ਨਾਲ ਖੇਡਣ ਵਾਲੇ ਹਮਉਮਰ ਬੱਚਿਆਂ ਨੂੰ  ਪੜ੍ਹਾਉਣਾ ਚੰਗਾ ਲਗਦਾ ਹੈ | ਉਸ ਨੂੰ  ਕਲੋਨੀ ਦੇ ਸਾਰੇ ਵਸਨੀਕਾਂ ਦੇ ਨਾਮ, ਮਕਾਨ ਨੰਬਰ ਅਤੇ  ਹੋਰ ਵੇਰਵੇ ਵੀ ਯਾਦ ਹਨ | ਉਹ ਉਲੰਪਿਆਡ ਵੀ ਬਹੁਤ ਆਸਾਨੀ ਨਾਲ ਕਰ ਲੈਂਦਾ ਹੈ ਅਤੇ ਉਸ ਦੇ ਨਾਂ 'ਤੇ ਕਈ ਵਿਸ਼ਵ ਰਿਕਾਰਡ ਦਰਜ ਹਨ | ਤਸਵੀਰਾਂ ਨੂੰ  ਯਾਦ ਰੱਖਣ ਦੀ ਅਪਣੀ ਵਿਲੱਖਣ ਯਾਦ ਸ਼ਕਤੀ ਨਾਲ ਉਹ ਇਕ ਸਾਲ ਅਤੇ ਉਸ ਤੋਂ ਪਹਿਲਾਂ ਹੋਈ ਕਿਸੇ ਵੀ ਗੱਲ ਜਾਂ ਘਟਨਾ ਨੂੰ  ਤੁਰਤ ਯਾਦ ਕਰ ਸਕਦਾ ਹੈ |
ਇੰਡੀਆ ਬੁੱਕ ਆਫ਼ ਰਿਕਾਰਡਜ਼ ਵਿਚ, ਉਸ ਨੂੰ  1 ਮਿੰਟ ਵਿਚ 27 ਸਮਾਰਕਾਂ ਦੇ ਨਾਂ ਦਸਣ ਅਤੇ 1 ਮਿੰਟ ਵਿਚ 14 ਪਹਾੜੇ ਸੁਣਾਉਣ ਲਈ ਗ੍ਰੈਂਡ ਮਾਸਟਰ ਦਾ ਖ਼ਿਤਾਬ ਦਿਤਾ ਗਿਆ | ਇੰਨੀ ਛੋਟੀ ਉਮਰ ਵਿਚ 1 ਤੋਂ 30 ਤਕ ਪਹਾੜੇ ਸੁਣਾਉਣ, 48 ਸਕਿੰਟਾਂ ਵਿਚ ਸਾਰੇ ਭਾਰਤੀ ਰਾਜਾਂ ਦੀਆਂ ਰਾਜਧਾਨੀਆਂ ਦੇ ਨਾਂ ਦਸਣ, 23 ਮਿੰਟ 48 ਸਕਿੰਟਾਂ ਵਿਚ 27 ਕਿਤਾਬਾਂ ਪੜ੍ਹਨ ਲਈ ਉਸ ਦਾ ਨਾਂ ਇੰਟਰਨੈਸ਼ਨਲ ਬੁੱਕ ਆਫ਼ ਰਿਕਾਰਡਜ਼ ਵਿਚ ਦਰਜ ਹੈ |  ਚਾਈਲਡ ਪ੍ਰੋਡਿਜੀ ਮੈਗਜ਼ੀਨ ਵਿਚ, ਉਸ ਨੂੰ  ਪੂਰੇ ਭਾਰਤ ਵਿਚੋਂ ਚੋਟੀ ਦੇ 100 ਬੱਚਿਆਂ ਵਿਚੋਂ ਚੁਣਿਆ ਗਿਆ |
ਫ਼ੋਟੋ ਵੀ ਹੈ

SHARE ARTICLE

ਏਜੰਸੀ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement