Mohali News: ਛੇੜਛਾੜ ਕਰਨ ਤੋਂ ਰੋਕਣ ’ਤੇ ਦਿਉਰ ਨੇ ਭਰਜਾਈ ਨੂੰ ਮਾਰੀ ਗੋਲੀ
Published : Jul 29, 2024, 12:08 pm IST
Updated : Jul 29, 2024, 12:08 pm IST
SHARE ARTICLE
Deor shot and killed sister-in-law
Deor shot and killed sister-in-law

Mohali News: ਕਤਲ ਤੋਂ ਬਾਅਦ ਮੁਲਜ਼ਮ ਫ਼ਰਾਰ, ਤਿੰਨ ਵਿਰੁਧ ਮਾਮਲਾ ਦਰਜ

Mohali Crime News:  ਸੋਹਾਣਾ ਖੇਤਰ ’ਚ ਪੈਂਦੇ ਪਿੰਡ ਨਾਨੂਮਾਜਰਾ ’ਚ ਦਿਉਰ ਨੇ ਅਪਣੀ ਭਰਜਾਈ ਦੀ ਗੋਲੀ ਮਾਰ ਕੇ ਹੱਤਿਆ ਕਰ ਦਿਤੀ। ਹੱਤਿਆ ਦਾ ਕਾਰਨ ਛੇੜਛਾੜ ਦੱਸਿਆ ਜਾ ਰਿਹਾ ਹੈ। ਦਿਉਰ ਅਪਣੀ ਭਰਜਾਈ ਨਾਲ ਛੇੜਛਾੜ ਕਰ ਰਿਹਾ ਸੀ, ਜਦੋਂ ਉਸ ਨੇ ਉਸ ਨੂੰ ਅਜਿਹਾ ਕਰਨ ਤੋਂ ਰੋਕਿਆ ਤਾਂ ਮੁਲਜ਼ਮ ਨੇ ਉਸ ਨੂੰ ਗੋਲੀ ਮਾਰ ਦਿਤੀ। ਔਰਤ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਮ੍ਰਿਤਕ ਔਰਤ ਦੀ ਪਛਾਣ 22 ਸਾਲਾ ਸਵਾਤੀ ਵਜੋਂ ਹੋਈ ਹੈ, ਜੋ ਮੂਲ ਰੂਪ ਤੋਂ ਯੂਪੀ ਦੇ ਮੁਰਾਦਾਬਾਦ ਜ਼ਿਲ੍ਹੇ ਦੇ ਪਿੰਡ ਉਚਾ ਕਾਨੀ ਦੀ ਰਹਿਣ ਵਾਲੀ ਸੀ।

ਪੜ੍ਹੋ  ਇਹ ਖ਼ਬਰ :  Haryana Politics: ਭਾਜਪਾ ਕੇਂਦਰੀ ਮੰਤਰੀ ਰਵਨੀਤ ਬਿੱਟੂ ਨੂੰ ਹਰਿਆਣਾ ਤੋਂ ਰਾਜ ਸਭਾ ਭੇਜਣ ਦੀ ਕਰ ਰਹੀ ਤਿਆਰੀ!

ਮੁਲਜ਼ਮ ਦੀ ਪਛਾਣ ਰਾਜੀਵ ਵਜੋਂ ਹੋਈ ਹੈ। ਘਟਨਾ ਸਨਿਚਰਵਾਰ ਰਾਤ 7:45 ਵਜੇ ਦੀ ਹੈ। ਹੱਤਿਆ ਦੇ ਬਾਅਦ ਤੋਂ ਮੁਲਜ਼ਮ ਫ਼ਰਾਰ ਦਸਿਆ ਜਾ ਰਿਹਾ ਹੈ। ਇਸ ਮਾਮਲੇ ਵਿਚ ਥਾਣਾ ਸੋਹਾਣਾ ਦੀ ਪੁਲਿਸ ਨੇ ਤਿੰਨ ਵਿਅਕਤੀਆਂ ਵਿਰੁਧ ਬੀਐਨਐਸ ਦੀ ਧਾਰਾ 103, 61(2) ਅਤੇ ਅਸਲਾ ਐਕਟ ਤਹਿਤ ਪਰਚਾ ਦਰਜ ਕੀਤਾ ਹੈ। 

ਹੱਤਿਆ ਨੂੰ ਲੁਕਾਉਣ ਲਈ ਮੁਲਜ਼ਮ ਰਾਜੀਵ ਦੇ ਨਾਲ-ਨਾਲ ਮ੍ਰਿਤਕ ਦੀ ਸੱਸ ਸੀਮਾ ਅਤੇ ਸਹੁਰਾ ਸ਼ਿਆਮ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਗਿਆ ਹੈ।
ਮੁਲਜ਼ਮ ਰਾਜੀਵ ਸਵਾਤੀ ਦੇ ਸਹੁਰੇ ਦੇ ਵੱਡੇ ਭਰਾ ਰਾਜੂ ਦਾ ਪੁੱਤਰ ਹੈ। ਇਹ ਸਾਰੇ ਨਾਨੂਮਾਜਰਾ ਵਿਚ ਕਿਰਾਏ ਦੇ ਕਮਰਿਆਂ ਵਿਚ ਰਹਿੰਦੇ ਹਨ ਅਤੇ ਦਿਹਾੜੀ ਦਾ ਕੰਮ ਕਰਦੇ ਹਨ।

ਪੜ੍ਹੋ  ਇਹ ਖ਼ਬਰ :   Minor Driving In India: ਜੇਕਰ ਤੁਸੀਂ ਕਿਸੇ ਨਾਬਾਲਗ ਨੂੰ ਆਪਣਾ ਵਾਹਨ ਚਲਾਉਣ ਦਿੰਦੇ ਹੋ, ਤਾਂ ਤੁਹਾਨੂੰ ਜੇਲ੍ਹ ਜਾਣਾ ਪਵੇਗਾ! ਜਾਣੋ ਨਿਯਮ

ਸਵਾਤੀ ਦਾ ਵਿਆਹ ਕਰੀਬ ਸੱਤ ਸਾਲ ਪਹਿਲਾਂ ਸ਼ਿਵਮ ਕੁਮਾਰ ਨਾਲ ਹੋਇਆ ਸੀ। ਉਨ੍ਹਾਂ ਦੇ ਤਿੰਨ ਬੱਚੇ ਹਨ। ਪੁਛਗਿਛ ਦੌਰਾਨ ਇਹ ਗੱਲ ਸਾਹਮਣੇ ਆਈ ਹੈ ਕਿ ਇਸ ਤੋਂ ਪਹਿਲਾਂ ਵੀ ਰਾਜੀਵ ਅਪਣੀ ਭਰਜਾਈ ਸਵਾਤੀ ਨਾਲ ਕਈ ਵਾਰ ਛੇੜਛਾੜ ਕਰ ਚੁੱਕਾ ਸੀ। ਸਵਾਤੀ ਉਸ ਨੂੰ ਰੋਕਦੀ ਸੀ ਅਤੇ ਇਸ ਬਾਰੇ ਅਪਣੇ ਪਤੀ ਨਾਲ ਗੱਲ ਵੀ ਕਰਦੀ ਸੀ।

ਸ਼ਨਿੱਚਰਵਾਰ ਰਾਤ ਕਰੀਬ ਪੌਣੇ ਅੱਠ ਵਜੇ ਸਵਾਤੀ, ਉਸ ਦਾ ਵੱਡਾ ਬੇਟਾ ਦੀਪੂ ਅਤੇ ਸੱਸ ਤੇ ਸਹੁਰਾ ਕਮਰੇ ਵਿਚ ਸਨ। ਇਸ ਦੌਰਾਨ ਰਾਜੀਵ ਨੇ ਆ ਕੇ ਸਵਾਤੀ ਨਾਲ ਉਸ ਦੀ ਸੱਸ ਤੇ ਸਹੁਰੇ ਸਾਹਮਣੇ ਅਸ਼ਲੀਲ ਹਰਕਤਾਂ ਕਰਨੀਆਂ ਸ਼ੁਰੂ ਕਰ ਦਿੱਤੀਆਂ।

ਸਵਾਤੀ ਨੇ ਉਸ ਦਾ ਵਿਰੋਧ ਕੀਤਾ ਅਤੇ ਰਾਜੀਵ ਨੇ ਦੇਸੀ ਪਿਸਤੌਲ ਕੱਢ ਕੇ ਸਵਾਤੀ ਨੂੰ ਗੋਲੀ ਮਾਰ ਦਿਤੀ, ਜਿਸ ਤੋਂ ਬਾਅਦ ਰਾਜੀਵ ਫ਼ਰਾਰ ਹੋ ਗਿਆ। ਇਸ ਉਪਰੰਤ ਸਵਾਤੀ ਦੇ ਮਾਮੇ ਅਤੇ ਸਹੁਰੇ ਨੂੰ ਫ਼ੋਨ ’ਤੇ ਇਸ ਸਬੰਧੀ ਸੂਚਨਾ ਦਿੱਤੀ ਗਈ ਅਤੇ ਉਹ ਸਵਾਤੀ ਦੇ ਪਤੀ ਸ਼ਿਵਮ ਨਾਲ ਘਰ ਪਹੁੰਚ ਗਏ। ਸ਼ਿਵਮ ਦੇ ਬੇਟੇ ਦੀਪੂ ਨੇ ਅਪਣੇ ਪਿਤਾ ਨੂੰ ਦੱਸਿਆ ਕਿ ਰਾਜੀਵ ਚਾਚਾ ਨੇ ਉਸ ਦੀ ਮਾਂ ਨੂੰ ਗੋਲੀ ਮਾਰੀ ਹੈ। ਸ਼ਿਵਮ ਨੇ ਇਸ ਦੀ ਸੂਚਨਾ ਪੁਲਿਸ ਨੂੰ ਦਿੱਤੀ। 

ਪੜ੍ਹੋ  ਇਹ ਖ਼ਬਰ :   Stock Market: ਬਾਜ਼ਾਰ ਵਿਚ ਰਿਕਾਰਡ ਵਾਧਾ, 350 ਅੰਕ ਵਧਿਆ ਸੈਂਸੈਕਸ

ਐਸ.ਐਚ.ਓ. ਸੋਹਾਣਾ ਨੇ ਮੌਕੇ ’ਤੇ ਪੁੱਜ ਕੇ ਲਾਸ਼ ਨੂੰ ਕਬਜ਼ੇ ਵਿਚ ਲੈ ਕੇ ਸਿਵਲ ਹਸਪਤਾਲ ਪਹੁੰਚਾਇਆ। ਐਤਵਾਰ ਨੂੰ ਪੋਸਟਮਾਰਟਮ ਕਰਵਾਉਣ ਤੋਂ ਬਾਅਦ ਲਾਸ਼ ਪਰਿਵਾਰਕ ਮੈਂਬਰਾਂ ਨੂੰ ਸੌਂਪ ਦਿੱਤੀ ਗਈ। ਸਵਾਤੀ ਦਾ ਦੇਰ ਸ਼ਾਮ ਬਲੌਂਗੀ ਦੇ ਸ਼ਮਸ਼ਾਨਘਾਟ ਵਿਚ ਅੰਤਿਮ ਸਸਕਾਰ ਕਰ ਦਿੱਤਾ ਗਿਆ।

ਜਾਂਚ ਅਧਿਕਾਰੀ ਓਮ ਪ੍ਰਕਾਸ਼ ਨੇ ਦੱਸਿਆ ਕਿ ਮਾਮਲੇ ਵਿਚ ਸਵਾਤੀ ਦੀ ਸੱਸ ਸੀਮਾ ਅਤੇ ਸਹੁਰਾ ਸ਼ਿਆਮ ਨੂੰ ਵੀ ਨਾਮਜ਼ਦ ਕੀਤਾ ਗਿਆ ਹੈ। ਉਨ੍ਹਾਂ ਨੇ ਦੱਸਿਆ ਕਿ ਸਵਾਤੀ ਦੀ ਸੱਸ ਅਤੇ ਸਹੁਰੇ ਨੇ ਹੱਤਿਆ ਨੂੰ ਲੁਕਾਇਆ ਸੀ। ਉਨ੍ਹਾਂ ਝੂਠੀ ਕਹਾਣੀ ਘੜੀ ਕਿ ਸਵਾਤੀ ਦੀ ਮੌਤ ਮੋਬਾਈਲ ਦੀ ਬੈਟਰੀ ਫਟਣ ਕਾਰਨ ਹੋਈ ਹੈ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਉਨ੍ਹਾਂ ਮੁਲਜ਼ਮ ਰਾਜੀਵ ਨੂੰ ਬਚਾਉਣ ਦੀ ਕੋਸ਼ਿਸ਼ ਕੀਤੀ ਅਤੇ ਸੱਚਾਈ ਛੁਪਾਈ। ਉਨ੍ਹਾਂ ਨੇ ਦੱਸਿਆ ਕਿ ਸਹੁਰੇ ਦੀ ਮੌਜੂਦਗੀ ਵਿਚ ਰਾਜੀਵ ਨੇ ਅਪਣੀ ਭਰਜਾਈ ਨਾਲ ਛੇੜਛਾੜ ਕਰਨ ਦੀ ਕੋਸ਼ਿਸ਼ ਕੀਤੀ। ਜੇ ਸਵਾਤੀ ਦੇ ਸੱਸ-ਸਹੁਰਾ ਚਾਹੁੰਦੇ ਤਾਂ ਉਸ ਨੂੰ ਰੋਕ ਸਕਦੇ ਸੀ ਅਤੇ ਸਵਾਤੀ ਦਾ ਕਤਲ ਨਾ ਹੁੰਦਾ। 

(For more Punjabi news apart from Deor shot and killed sister-in-law, stay tuned to Rozana Spokesman)

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Kulgam Encounter: ਸ਼ਹੀਦ ਜਵਾਨ Pritpal Singh ਦੀ ਮ੍ਰਿਤਕ ਦੇਹ ਪਿੰਡ ਪਹੁੰਚਣ ਤੇ ਭੁੱਬਾਂ ਮਾਰ ਮਾਰ ਰੋਇਆ ਸਾਰਾ ਪਿੰਡ

10 Aug 2025 3:08 PM

Kulgam Encounter : ਫੌਜੀ ਸਨਮਾਨਾਂ ਨਾਲ਼ ਸ਼ਹੀਦ ਪ੍ਰਿਤਪਾਲ ਸਿੰਘ ਦਾ ਹੋਇਆ ਅੰਤਿਮ ਸਸਕਾਰ

10 Aug 2025 3:07 PM

Shaheed Udham singh grandson Story : 'ਮੈਨੂੰ ਚਪੜਾਸੀ ਦੀ ਹੀ ਨੌਕਰੀ ਦੇ ਦਿਓ, ਕੈਪਟਨ ਨੇ ਨੌਕਰੀ ਦੇਣ ਦਾ ਐਲਾਨ...

09 Aug 2025 12:37 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 09/08/2025

09 Aug 2025 12:34 PM

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM
Advertisement