ਅਪਰੇਸ਼ਨ ਸਮੇਂ ਔਰਤ ਦੇ ਸਰੀਰ ‘ਚੋਂ ਕੀ ਨਿਕਲਿਆ, ਡਾਕਟਰ ਵੀ ਹੋਏ ਹੈਰਾਨ
Published : Aug 29, 2019, 4:21 pm IST
Updated : Aug 29, 2019, 6:01 pm IST
SHARE ARTICLE
At the time of the operation, 1,500 stones exited the woman's body
At the time of the operation, 1,500 stones exited the woman's body

ਵਿਵਾਦਾਂ ਚ ਰਹਿਣ ਵਾਲਾ ਲੁਧਿਆਣਾ ਦਾ ਸਿਵਲ ਹਸਪਤਾਲ ਬਣਿਆ ਮਿਸਾਲ

ਲੁਧਿਆਣਾ: ਲੁਧਿਆਣਾ ਦੇ ਸਿਵਲ ਹਸਪਤਾਲ ਚ 1 ਹੈਰਾਨ ਕਰ ਦੇਣ ਵਾਲਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ ਡਾਕਟਰ ਵਰਨ ਸਾਗਰ ਅਤੇ ਡਾ ਮਿਲਨ ਵਰਮਾ ਨੇ ਇੱਕ ਔਰਤ ਦਾ ਆਪ੍ਰੇਸ਼ਨ ਕਰਕੇ ਉਸ ਦੇ ਸਰੀਰ ਚੋਂ 1500 ਪੱਥਰੀਆਂ ਨੂੰ ਬਾਹਰ ਕੱਢੀਆਂ ਹਨ। ਇਸ ਮਾਮਲੇ ‘ਚ ਡਾਕਟਰਾਂ ਦਾ ਕਹਿਣਾ ਹੈ ਕਿ ਆਪਰੇਸ਼ਨ ਦੂਰਬੀਨ ਲੈਪ੍ਰੋਸਕੋਪਿਕ ਤਕਨੀਕ ਦੇ ਰਾਹੀਂ ਕੀਤਾ ਗਿਆ।

Stones Stones

ਉੱਥੇ ਹੀ ਡਾ. ਵਰਨ ਸਾਗਰ ਅਤੇ ਮਿਲਨ ਵਰਮਾ ਨੇ ਕਿਹਾ ਕਿ ਜਦੋਂ ਪ੍ਰੇਮ ਲਤਾ ਉਨ੍ਹਾਂ ਕੋਲ ਆਈ ਸੀ ਤਾਂ ਉਸ ਦੀ ਹਾਲਤ ਦਰਦ ਹੋਣ ਕਾਰਨ ਕਾਫੀ ਖਰਾਬ ਸੀ। ਆਰਥਿਕ ਤੰਗੀ ਕਾਰਨ ਅਪਰੇਸ਼ਨ ਨਹੀਂ ਕਰਵਾ ਸਕਦੀ ਸੀ ਪਰ ਪੰਜਾਬ ਸਰਕਾਰ ਵੱਲੋਂ ਦਿੱਤੀਆਂ ਜਾਣ ਵਾਲੀਆਂ ਮੁਫ਼ਤ ਸਿਹਤ ਸਹੂਲਤਾਂ ਦੇ ਚੱਲਦਿਆਂ ਇਹ ਘੱਟ ਖਰਚੇ ਤੇ ਆਧੁਨਿਕ ਤਕਨੀਕ ਦੇ ਨਾਲ ਮਹਿਲਾ ਦਾ ਆਪਰੇਸ਼ਨ ਕੀਤਾ ਗਿਆ।

DoctorsDoctors

ਉਧਰ ਦੂਜੇ ਪਾਸੇ ਅਪਰੇਸ਼ਨ ਕਰਵਾਉਣ ਵਾਲੀ ਮਹਿਲਾ ਨੇ ਦੱਸਿਆ ਕਿ ਉਹ ਦਰਦ ਤੋਂ ਕਾਫੀ ਪ੍ਰੇਸ਼ਾਨ ਸੀ ਪਰ ਆਪਰੇਸ਼ਨ ਤੋਂ ਬਾਅਦ ਉਹ ਠੀਕ ਮਹਿਸੂਸ ਕਰ ਰਹੀ ਹੈ ਉਨ੍ਹਾਂ ਇਹ ਵੀ ਕਿਹਾ ਕਿ ਉਸ ਦੇ ਅੰਦਰੋਂ ਇੰਨੀ ਵੱਡੀ ਤਾਦਾਦ ਚ ਪੱਥਰੀਆਂ ਨਿਕਲਣ ਤੇ ਉਹ ਖੁਦ ਵੀ ਹੈਰਾਨ ਹੈ। ਦੱਸ ਦੇਈਏ ਕਿ ਮਣੀਪੁਰ ਤੋਂ ਆਈ ਹੋਈ ਮਹਿਲਾ ਪ੍ਰੇਮ ਲਤਾ ਪੱਥਰੀ ਦੀ ਬੀਮਾਰੀ ਤੋਂ ਕਾਫੀ ਲੰਮੇ ਸਮੇਂ ਤੋਂ ਪੀੜਤ ਸੀ।

ਸਿਵਲ ਹਸਪਤਾਲ ਚ ਉਸ ਦਾ ਆਪ੍ਰੇਸ਼ਨ ਬਿਲਕੁਲ ਮੁਫ਼ਤ ਕੀਤਾ ਗਿਆ ਹੈ ਅਤੇ ਵਿਵਾਦਾਂ ਚ ਰਹਿਣ ਵਾਲਾ ਲੁਧਿਆਣਾ ਦਾ ਸਿਵਲ ਹਸਪਤਾਲ ਹੋਰਨਾਂ ਹਸਪਤਾਲਾਂ ਲਈ ਇੱਕ ਵੱਡੀ ਮਿਸਾਲ ਬਣਿਆ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement