
ਨਾਮੀ ਬਾਡੀ ਬਿਲਡਰ ਅਤੇ ਮਾਡਲ ਸਤਨਾਮ ਖਟੜਾ ਦੀ ਦਿਲ ਦਾ ਦੌਰਾ ਪੈਣ ਕਾਰਨ ਹੋਈ ਮੌਤ
ਪਟਿਆਲਾ, 29 ਅਗੱਸਤ (ਤੇਜਿੰਦਰ ਫ਼ਤਿਹਪੁਰ) : ਬਾਡੀ ਬਿਲਡਿੰਗ ਦੀ ਦੁਨੀਆ ਵਿਚ ਅਪਣਾ ਨਾਮ ਕਮਾਉਣ ਅਤੇ ਅਹਿਮ ਸਥਾਨ ਰੱਖਣ ਵਾਲੇ ਮਸ਼ਹੂਰਾ ਸਤਨਾਮ ਸਿੰਘ ਖਟੜਾ ਜੋ ਕਿ ਬਾਡੀ ਬਿਲਡਰ ਦੇ ਨਾਲ-ਨਾਲ ਮਾਡਲਿੰਗ ਵੀ ਕਰਦਾ ਸੀ ਦੀ ਬੀਤੀ ਰਾਤ ਦਿਲ ਦਾ ਦੌਰਾ ਪੈਣ ਕਾਰਨ ਮੌਤ ਹੋ ਗਈ। ਸੂਤਰਾਂ ਅਨੁਸਾਰ ਸਤਨਾਮ ਖਟੜਾ ਨੂੰ ਸਵੇਰੇ 3 ਵਜੇ ਦੇ ਕਰੀਬ ਖ਼ੂਨ ਵਾਲੀ ਉਲਟੀ ਆਈ ਜਿਸ 'ਤੇ ਪਰਵਾਰ ਉਸ ਨੂੰ ਕਾਰ ਵਿਚ ਲੈ ਕੇ ਪਟਿਆਲਾ ਦੇ ਰਜਿੰਦਰਾ ਹਸਪਤਾਲ ਲਈ ਰਵਾਨਾ ਹੋ ਗਿਆ ਪਰ ਰਸਤੇ ਵਿਚ ਹੀ ਪਿੰਡ ਟੌਹੜਾ ਨੇੜੇ ਉਹimage