ਨਸ਼ਿਆਂ ਵਿਰੁਧ ਖੰਨਾ ਪੁਲਿਸ ਦੀ ਕਾਰਵਾਈ: 4 ਕੁਇੰਟਲ ਭੁੱਕੀ ਸਣੇ 4 ਤਸਕਰ ਗ੍ਰਿਫ਼ਤਾਰ
Published : Aug 29, 2023, 6:10 pm IST
Updated : Aug 29, 2023, 6:10 pm IST
SHARE ARTICLE
4 quintal poppy husk seized, 4 arrested
4 quintal poppy husk seized, 4 arrested

ਸੁਖਵਿੰਦਰ ਸਿੰਘ, ਗੁਰਪ੍ਰੀਤ ਸਿੰਘ, ਯੂਸਫ ਮਸੀਹ ਅਤੇ ਗੋਗੋ ਦੇਵੀ ਵਜੋਂ ਹੋਈ ਪਛਾਣ

 

ਖੰਨਾ: ਪੰਜਾਬ ਪੁਲਿਸ ਦੀ ਨਸ਼ਾ ਵਿਰੋਧੀ ਮੁਹਿੰਮ ਤਹਿਤ ਖੰਨਾ ਪੁਲਿਸ ਨੂੰ ਵੱਡੀ ਸਫ਼ਲਤਾ ਮਿਲੀ ਹੈ। ਪੁਲਿਸ ਨੇ ਦੋ ਵੱਖ-ਵੱਖ ਮਾਮਲਿਆਂ ਵਿਚ ਕਰੀਬ 4 ਕੁਇੰਟਲ ਭੁੱਕੀ ਬਰਾਮਦ ਕਰਕੇ 4 ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ। ਇਨ੍ਹਾਂ ਵਿਚ ਇਕ ਔਰਤ ਵੀ ਸ਼ਾਮਲ ਹੈ। ਪੁਲਿਸ ਨੇ ਦਸਿਆ ਕਿ ਇਕ ਟਰੱਕ ਅਤੇ ਕਾਰ ਵਿਚ ਨਸ਼ੇ ਦੀ ਖੇਪ ਲਿਜਾਈ ਜਾ ਰਹੀ ਸੀ, ਪੁਲਿਸ ਨੇ ਨਾਕਿਆਂ ਉਤੇ ਚੈਕਿੰਗ ਦੌਰਾਨ ਇਨ੍ਹਾਂ ਨੂੰ ਕਾਬੂ ਕੀਤਾ ਹੈ।

ਇਹ ਵੀ ਪੜ੍ਹੋ: ਭਾਰਤ-ਨਿਊਜ਼ੀਲੈਂਡ ਸਿੱਧੀ ਹਵਾਈ ਯਾਤਰਾ 2026 ਦੇ ਵਿਚ ਸ਼ੁਰੂ ਕਰਨ ਦੀ ਸਹਿਮਤੀ ਬਣੀ 

ਐਸ.ਐਸ.ਪੀ. ਅਮਨੀਤ ਕੌਂਡਲ ਨੇ ਦਸਿਆ ਕਿ ਖੰਨਾ ਦੇ ਡੀ.ਐਸ.ਪੀ. ਰਾਜੇਸ਼ ਸ਼ਰਮਾ ਦੀ ਅਗਵਾਈ ਹੇਠ ਸਦਰ ਥਾਣਾ ਐਸ.ਐਚ.ਓ. ਗੁਰਮੀਤ ਸਿੰਘ, ਐਸ.ਆਈ. ਤਰਵਿੰਦਰ ਕੁਮਾਰ ਬੇਦੀ ਦੀ ਟੀਮ ਨੇ ਦਹੇੜੂ ਪੁਲ ਨੇੜੇ ਇਕ ਟਰੱਕ ਨੂੰ ਰੋਕਿਆ। ਇਸ ਟਰੱਕ ਵਿਚ ਲੋਹੇ ਦੀਆਂ ਪਾਈਪਾਂ ਲੱਦੀਆਂ ਹੋਈਆਂ ਸਨ। ਪੁਲਿਸ ਨੂੰ ਸ਼ੱਕ ਹੋਇਆ ਕਿ ਇਸ ਵਿਚ ਨਸ਼ੀਲੇ ਪਦਾਰਥਾਂ ਦੀ ਖੇਪ ਹੈ। ਜਦੋਂ ਟਰੱਕ ਦੀ ਤਲਾਸ਼ੀ ਲਈ ਗਈ ਤਾਂ ਉਸ ਵਿਚੋਂ 2 ਕੁਇੰਟਲ 48 ਕਿਲੋ ਭੁੱਕੀ ਬਰਾਮਦ ਹੋਈ। ਇਸ ਦੌਰਾਨ ਸੁਖਵਿੰਦਰ ਸਿੰਘ ਲਾਡੀ ਵਾਸੀ ਸਹੋਲੀ (ਪਟਿਆਲਾ) ਅਤੇ ਗੁਰਪ੍ਰੀਤ ਸਿੰਘ ਸੋਢੀ ਵਾਸੀ ਕੁਲਗਰਾਵਾਂ (ਰੂਪਨਗਰ) ਨੂੰ ਮੌਕੇ ’ਤੇ ਹੀ ਕਾਬੂ ਕਰ ਲਿਆ ਗਿਆ। ਦੋਵਾਂ ਕੋਲੋਂ 500 ਗ੍ਰਾਮ ਅਫੀਮ ਵੀ ਬਰਾਮਦ ਹੋਈ। ਇਹਨਾਂ ਕੋਲੋਂ ਅਗਲੀ ਪੁਛਗਿਛ ਕਰ ਕੇ ਇਹ ਪਤਾ ਕੀਤਾ ਜਾ ਰਿਹਾ ਹੈ ਕਿ ਇਹ ਖੇਪ ਕਿਥੇ ਸਪਲਾਈ ਕੀਤੀ ਜਾਣੀ ਸੀ।

ਇਹ ਵੀ ਪੜ੍ਹੋ: 20,000 ਰੁਪਏ ਰਿਸ਼ਵਤ ਲੈਂਦਾ ਟਰੈਵਲ ਏਜੰਟ ਦਾ ਸਹਿਯੋਗੀ ਵਿਜੀਲੈਂਸ ਵਲੋਂ ਕਾਬੂ

ਦੂਜੇ ਮਾਮਲੇ ਵਿਚ ਪੁਲਿਸ ਨੇ ਕਾਰ ਵਿਚੋਂ ਡੇਢ ਕੁਇੰਟਲ ਭੁੱਕੀ ਬਰਾਮਦ ਕੀਤੀ। ਐਸ.ਐਸ.ਪੀ. ਨੇ ਦਸਿਆ ਕਿ ਡੀ.ਐਸ.ਪੀ. ਪਾਇਲ ਨਿਖਿਲ ਗਰਗ ਅਤੇ ਮਲੌਦ ਥਾਣਾ ਐਸ.ਐਚ.ਓ. ਵਿਨੋਦ ਕੁਮਾਰ ਦੀ ਟੀਮ ਨੇ ਮਲੇਰਕੋਟਲਾ ਤੋਂ ਕੁੱਪ ਕਲਾਂ ਵੱਲ ਆ ਰਹੀ ਗੱਡੀ ਨੂੰ ਸ਼ੱਕ ਦੇ ਆਧਾਰ ’ਤੇ ਰੋਕਿਆ। ਕਾਰ ਵਿਚ ਯੂਸਫ ਮਸੀਹ ਵਾਸੀ ਮੁੱਲਾਂਪੁਰ ਸਾਦਿਕਪੁਰ (ਫਤਿਹਗੜ੍ਹ ਸਾਹਿਬ) ਅਤੇ ਗੋਗੋ ਦੇਵੀ ਵਾਸੀ ਖਤੌਲੀ (ਪਟਿਆਲਾ) ਸਵਾਰ ਸਨ। ਕਾਰ ਵਿਚੋਂ  ਪਲਾਸਟਿਕ ਦੇ 6 ਥੈਲਿਆਂ ਵਿਚ ਭਰੀ ਡੇਢ ਕੁਇੰਟਲ ਭੁੱਕੀ ਬਰਾਮਦ ਹੋਈ। ਪੁਲਿਸ ਨੇ ਦਸਿਆ ਕਿ ਸਾਲ 2016 'ਚ ਯੂ.ਪੀ. ਦੇ ਮੁਜ਼ੱਫਰਨਗਰ ਥਾਣੇ 'ਚ ਯੂਸਫ ਮਸੀਹ ਵਿਰੁਧ 20 ਕਿਲੋ ਭੁੱਕੀ ਦਾ ਮਾਮਲਾ ਦਰਜ ਹੋਇਆ ਸੀ। ਗੋਗੋ ਦੇਵੀ ਵਿਰੁਧ ਪਟਿਆਲਾ ਵਿਚ ਸ਼ਰਾਬ ਤਸਕਰੀ ਦੇ ਤਿੰਨ ਕੇਸ ਦਰਜ ਹਨ। ਯੂਸਫ ਮਸੀਹ ਪੁਲਿਸ ਤੋਂ ਬਚਣ ਲਈ ਕਾਰ 'ਚ ਅਪਣੇ ਨਾਲ ਗੋਗੋ ਦੇਵੀ ਨੂੰ ਬਿਠਾ ਲੈਂਦਾ ਸੀ ਤਾਂਕਿ ਕਿਸੇ ਨੂੰ ਸ਼ੱਕ ਨਾ ਹੋਵੇ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM

Rana Balachauria Murder Case | Gangster Harpinder Singh Encounter :ਪੁਲਿਸ ਨੇ ਆਖਿਰ ਕਿਵੇਂ ਕੀਤਾ ਐਨਕਾਊਂਟਰ

18 Dec 2025 3:12 PM

Rana Balachauria Murder : ਕਬੱਡੀ ਖਿਡਾਰੀ ਦੇ ਸਿਰ ‘ਚ ਮਾਰੀਆਂ ਗੋਲ਼ੀਆਂ, ਸਿੱਧੂ ਮੂਸੇਵਾਲਾ ਕਤਲ ਨਾਲ਼ ਸੰਪਰਕ ਨਹੀਂ

17 Dec 2025 3:28 PM
Advertisement