ਡਿਊਟੀ ਵਿਚ ਕੁਤਾਹੀ ਦੇ ਇਲਜ਼ਾਮ ਤਹਿਤ SDM ਨੰਗਲ ਉਦੇਦੀਪ ਸਿੰਘ ਸਿੱਧੂ ਮੁਅੱਤਲ
Published : Aug 29, 2023, 4:30 pm IST
Updated : Aug 29, 2023, 5:27 pm IST
SHARE ARTICLE
Uday Deep Singh Sidhu
Uday Deep Singh Sidhu

ਹੜ੍ਹਾਂ ਦੌਰਾਨ ਡਿਊਟੀ ਪ੍ਰਤੀ ਗੈਰ ਜ਼ਿੰਮੇਵਾਰਾਨਾ ਰਵੱਈਏ ਦੇ ਚਲਦਿਆਂ ਹੋਈ ਕਾਰਵਾਈ

 

ਰੂਪਨਗਰ: ਹੜ੍ਹਾਂ ਦੌਰਾਨ ਡਿਊਟੀ ਵਿਚ ਕੁਤਾਹੀ ਦੇ ਇਲਜ਼ਾਮ ਤਹਿਤ ਪੰਜਾਬ ਸਰਕਾਰ ਵਲੋਂ ਐਸ.ਡੀ.ਐਮ. ਨੰਗਲ ਉਦੇਦੀਪ ਸਿੰਘ ਨੂੰ ਮੁਅੱਤਲ ਕਰ ਦਿਤਾ ਗਿਆ ਹੈ। ਡਿਪਟੀ ਕਮਿਸ਼ਨਰ ਰੂਪਨਗਰ ਵਲੋਂ ਜਾਰੀ ਪੱਤਰ ਅਨੁਸਾਰ ਉਦੇਦੀਪ ਸਿੰਘ ਸਿੱਧੂ, ਪੀ.ਸੀ.ਐਸ. ’ਤੇ ਬਤੌਰ ਉਪ ਮੰਡਲ ਮੈਜਿਸਟਰੇਟ, ਨੰਗਲ ਵਿਖੇ ਤੈਨਾਤੀ ਦੌਰਾਨ ਸਬ ਡਵੀਜਨ, ਨੰਗਲ ਵਿਖੇ ਹੜ੍ਹਾਂ ਦੀ ਅਪਾਤਕਾਲੀਨ ਸਥਿਤੀ ਸਮੇਂ ਫਲੈਂਡ ਸਾਈਟ ਦੇ ਦੌਰੇ ਦੌਰਾਨ ਜ਼ਿਲ੍ਹਾ ਰੂਪਨਗਰ ਦੇ ਸੀਨੀਅਰ ਅਧਿਕਾਰੀਆਂ ਦੀ ਮੌਜੂਦਗੀ ਵਿਚ ਅਚਾਨਕ ਗੈਰ-ਹਾਜ਼ਰ ਰਹਿਣ ਅਤੇ ਉੱਚ ਅਧਿਕਾਰੀਆਂ ਨਾਲ ਕੋਈ ਤਾਲਮੇਲ ਕਾਇਮ ਨਾ ਕਰਨ ਦੇ ਇਲਜ਼ਾਮ ਹਨ।

ਇਹ ਵੀ ਪੜ੍ਹੋ: ਇਮਰਾਨ ਖ਼ਾਨ ਨੂੰ ਰਾਹਤ ਤੋਂ ਬਾਅਦ ਝਟਕਾ, ਰਿਹਾਈ ਤੋਂ ਬਾਅਦ ਹੁਣ ਸਿਫ਼ਰ ਮਾਮਲੇ 'ਚ ਗ੍ਰਿਫ਼ਤਾਰ 

Photo

ਇਸ ਦੇ ਚਲਦਿਆਂ ਡਿਊਟੀ ਪ੍ਰਤੀ ਗੈਰ-ਜਿੰਮੇਵਾਰਾਨਾ ਰਵੱਈਆਂ ਦਿਖਾਉਣ ਕਾਰਨ ਉਨ੍ਹਾਂ ਨੂੰ ਪੰਜਾਬ ਸਿਵਲ ਸੇਵਾਵਾਂ (ਸਜ਼ਾ ਅਤੇ ਅਪੀਲ) ਨਿਯਮਾਂਵਲੀ 1970 ਦੇ ਨਿਯਮ 4(1) ਅਧੀਨ ਤੁਰਤ ਪ੍ਰਭਾਵ ਤੋਂ ਸਰਕਾਰੀ ਸੇਵਾ ਤੋਂ ਮੁਅੱਤਲ ਕੀਤਾ ਗਿਆ ਹੈ।

ਇਹ ਵੀ ਪੜ੍ਹੋ: ਦੁਨੀਆਂ ਦੇ ਸਭ ਤੋਂ ਪ੍ਰਦੂਸ਼ਿਤ ਸ਼ਹਿਰ ਦਿੱਲੀ ’ਚ ਲੋਕਾਂ ਦੀ ਜੀਣ ਦੀ ਸੰਭਾਵਨਾ 11.9 ਸਾਲ ਘੱਟ ਹੋਣ ਦਾ ਖਦਸ਼ਾ

ਜਾਰੀ ਪੱਤਰ ਅਨੁਸਾਰ ਮੁਅੱਤਲੀ ਦੌਰਾਨ ਅਧਿਕਾਰੀ ਨੂੰ ਪੰਜਾਬ ਸਿਵਲ ਸੇਵਾਵਾਂ ਨਿਯਮਾਂਵਲੀ, ਜਿਲਦ-1, ਭਾਗ-1 ਦੇ ਨਿਯਮ 7.2 ਅਧੀਨ ਦਰਜ ਉਪਬੰਧਾਂ ਅਨੁਸਾਰ ਗੁਜ਼ਾਰਾ ਭੱਤਾ ਮਿਲੇਗਾ।  ਇਸ ਤੋਂ ਇਲਾਵਾ ਅਧਿਕਾਰੀ ਦਾ ਹੈੱਡ ਕੁਆਟਰ, ਚੰਡੀਗੜ੍ਹ ਵਿਖੇ ਹੋਵੇਗਾ ਅਤੇ ਉਹ ਸਮਰੱਥ ਅਥਾਰਟੀ ਦੀ ਪੂਰਵ ਪ੍ਰਵਾਨਗੀ ਤੋਂ ਬਗੈਰ ਆਪਣਾ ਹੈੱਡ ਕੁਆਟਰ ਨਹੀਂ ਛੱਡੇਗਾ।

Location: India, Punjab, Rup Nagar

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement