7 ਅਕਤੂਬਰ ਰੈਲੀਆਂ ਤੇ ਮਾਰਚਾਂ ਦਾ ਦਿਨ
Published : Sep 29, 2018, 12:36 pm IST
Updated : Sep 29, 2018, 12:36 pm IST
SHARE ARTICLE
Sunil Kumar Jakhar
Sunil Kumar Jakhar

ਸਾਲ 2007-17 ਤਕ ਲਗਾਤਾਰ 10 ਸਾਲ ਪੰਜਾਬ ਵਿਚ ਰਾਜ ਕਰਨ ਉਪ੍ਰੰਤ ਅਕਾਲੀ-ਬੀਜੇਪੀ ਗੱਨਜੋੜ ਦੀਆਂ ਆਰਥਿਕ, ਵਿਕਾਸ, ਸਿਹਤ ਸੇਵਾਵਾਂ..............

ਚੰਡੀਗੜ : ਸਾਲ 2007-17 ਤਕ ਲਗਾਤਾਰ 10 ਸਾਲ ਪੰਜਾਬ ਵਿਚ ਰਾਜ ਕਰਨ ਉਪ੍ਰੰਤ ਅਕਾਲੀ-ਬੀਜੇਪੀ ਗੱਨਜੋੜ ਦੀਆਂ ਆਰਥਿਕ, ਵਿਕਾਸ, ਸਿਹਤ ਸੇਵਾਵਾਂ, ਸਿਖਿਆ ਦੇ ਖੇਤਰ ਤੇ ਵਿਸ਼ੇਸ਼ ਕਰਕੇ ਧਾਰਮਿਕ ਖੇਤਰ 'ਚ ਆਈਆਂ ਕਮਜ਼ੋਰੀਆਂ ਤੇ ਖਾਮੀਆਂ ਨੂੰ ਮੌਜੂਦਾ ਕਾਂਗਰਸ ਸਰਕਾਰ ਨੇ ਪਿਛਲੇ ਡੇਢ ਸਾਲ 'ਚ ਕਾਫੀ ਸੁਧਾਰਨ ਦੀ ਕੋਸ਼ਿਸ਼ ਕੀਤੀ ਹੈ। ਬੁਰੀ ਤਰ੍ਹਾਂ ਫੇਲ੍ਹ ਹੋਈ ਕਿਸਾਨੀ ਨੂੰ ਲੀਹ 'ਤੇ ਲਿਆਉਣ, ਨੌਜਵਾਨੀ ਨੂੰ ਨਸ਼ਿਆਂ ਦੀ ਦਲਦਲ 'ਚੋਂ ਕੱਢਣ, ਉਨ੍ਹਾਂ ਨੂੰ ਰੋਜ਼ਗਾਰ ਦੇਣ ਅਤੇ ਪ੍ਰਸ਼ਾਸਨ 'ਚ ਕਾਫੀ ਸੁਧਾਰ ਲਿਆਉਣ ਦੇ ਇਰਾਦੇ ਨਾਲ ਦੋ ਤਿਹਾਈ ਬਹੁਮੱਤ ਵਾਲੀ ਇਹ ਕਾਂਗਰਸ ਸਰਕਾਰ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅਤੇ

ਉਸ ਦੀ 18 ਮੈਂਬਰੀ ਮੰਤਰੀ-ਮੰਡਲ ਦੀ ਅਗਵਾਈ ਹੇਠ ਇਸ ਸਰਹੱਦੀ ਸੂਬੇ ਦੇ ਪੇਂਡੂ ਤੇ ਸ਼ਹਿਰੀ ਖੇਤਰ ਦੇ ਲੋਕਾਂ ਦੀਆਂ ਸਮੱਸਿਆਵਾਂ ਦਾ ਪੱਕਾ ਹੱਲ ਲੱਭਣ ਦੇ ਪੁਖਤਾ ਯਤਨ ਕਰ ਰਹੀ ਹੈ। ਤਿੰਨ ਸਾਲ ਪਹਿਲਾਂ ਬਰਗਾੜੀ, ਬਹਿਬਲ ਕਲਾਂ, ਬੁਰਜ ਜਵਾਹਰ, ਕੋਟਕਪੂਰਾ ਸਮੇਤ 122 ਥਾਂਵਾਂ 'ਤੇ ਸ਼ਰਾਰਤੀ ਅਨਸਰਾਂ ਵਲੋਂ ਧਾਰਮਿਕ ਗ੍ਰੰਥਾਂ ਦੀਆਂ ਕੀਤੀਆਂ ਬੇਅਦਬੀਆਂ ਦੀ ਜਾਂਚ ਪੜਤਾਲ ਦੀ ਰੀਪੋਰਟ ਦੀ ਪਹਿਲੀ ਕਾਪੀ 30 ਜੂਨ ਨੂੰ ਜਸਟਿਸ ਰਣਜੀਤ ਸਿੰਘ ਵਲੋਂ ਸੌਂਪਣ ਨਾਲ ਸੂਬੇ ਦਾ ਸਾਰਾ ਮਹੌਲ ਤੇ ਤਾਣਾ-ਬਾਣਾ ਬਾਦਲ ਪਰਿਵਾਰ ਨੂੰ ਲੀਰੋ-ਲੀਰ ਕਰਨ 'ਚ ਕਾਮਯਾਬ ਹੋ ਗਿਆ।

Sukhbir Singh BadalSukhbir Singh Badal

ਦੋਵੇਂ ਧਿਰਾਂਂ ਵਲੋਂ ਬਿਆਨਬਾਜ਼ੀ ਉਪ੍ਰੰਤ 28 ਅਗਸਤ ਨੂੰ ਪੰਜਾਬ ਵਿਧਾਨ ਸਭਾ ਸੈਸ਼ਨ ਦੌਰਾਨ ਅਕਾਲੀ ਦਲ ਬਿਲਕੁਲ ਜ਼ੀਰੋ ਹੋ ਗਿਆ ਤੇ ਵੱਡਾ  ਬਾਦਲ, ਜਿਨ੍ਹਾਂ ਇਜਲਾਸ 'ਚ ਹਾਜ਼ਰੀ ਨਹੀਂ ਭਰੀ, ਬਿਮਾਰੀ ਦਾ ਬਹਾਨਾ ਲਾਇਆ, ਹੁਣ ਹੋਰ ਟਕਸਾਲੀ ਅਕਾਲੀ ਲੀਡਰਾਂ ਨਾਲ ਮੁੱਖ ਮੰਤਰੀ ਦੇ ਅਸੈਂਬਲੀ ਹਲਕੇ ਪਟਿਆਲਾ 'ਚ 7 ਅਕਤੂਬਰ ਦੀ ਰੈਲੀ ਕਰਨ ਵਾਸਤੇ ਅੱਡੀ ਚੋਟੀ ਦਾ ਜ਼ੋਰ ਲਾ ਰਹੇ ਹਨ। ਸੱਤਾਧਾਰੀ ਕਾਗਰਸ ਦੇ ਪ੍ਰਧਾਨ ਸੁਨੀਲ ਜਾਖੜ ਨੇ ਕਲ੍ਹ 5 ਮੰਤਰੀਆਂ ਤੇ ਦਰਜਨ ਤੋਂ ਵੱਧ ਵਿਧਾਇਕਾਂ ਤੇ ਹੋਰ ਸਿਰਕੱਢ ਕਾਂਗਰਸੀ ਆਗੂਆਂ ਨਾਲ ਸਲਾਹ ਮਸ਼ਵਰਾ ਕਰਕੇ ਬਾਦਲਾਂ ਦੇ ਗੜ੍ਹ ਲੰਬੀ-ਮੁਕਤਸਰ ਦੀ ਕਿੱਲਿਆਂ ਵਾਲੀ ਮੰਡੀ 'ਚ 2 ਲੱਖ ਦੀ

ਹਾਜ਼ਰੀ 'ਚ ਬਾਦਲਾਂ ਦੇ ਪੋਲ ਖੋਲ੍ਹਣ ਅਤੇ ਸ਼ੋਮਣੀ ਕਮੇਟੀ-ਸਿੱਖ ਪੰਥ 'ਤੇ ਉਨ੍ਹਾਂ ਦੇ ਕੰਟਰੋਲ ਨੂੰ ਆਖ਼ਰੀ ਚੋਟ ਮਾਰਨ ਦੀ ਵਿਉਂਤ ਬਣਾਈ ਹੈ। ਬਰਗਾੜੀ 'ਚ ਬੇਅਦਬੀਆਂ ਖਿਲਾਫ ਪਿਛਲੇ 3 ਮਹੀਨੇ ਤੋਂ ਧਰਨੇ 'ਤੇ ਬੈਠੇ ਪੰਥ ਦਰਦੀ ਨੇਤਾਵਾਂ ਦਾ ਕਹਿਣਾ ਹੈ ਕਿ ਅਕਾਲੀ ਤੇ ਕਾਂਗਰਸੀ ਲੀਡਰ ਸਭ ਡਰਾਮੇਬਾਜ਼ੀ ਕਰ ਰਹੇ ਹਨ ਅਤੇ ਪੰਜਾਬ ਸਰਕਾਰ ਦੋਸ਼ੀ ਬਾਦਲਾਂ ਤੇ ਡੇਰੇ ਵਾਲਿਆਂ ਖਿਲਾਫ ਕੋਈ ਐਕਸ਼ਨ ਨਹੀਂ ਲੈ ਰਹੀ ਹੈ। ਦੂਜੇ ਪਾਸੇ ਵਿਧਾਨ ਸਭਾ 'ਚ ਵਿਰੋਧੀ ਧਿਰ ਦੀ ਭੂਮਿਕਾ ਨਿਭਾਅ ਰਹੀ ਆਪ, ਜੋ ਦੋ ਗੁਟਾਂ 'ਚ ਵੰਡੀ ਹੋਈ ਹੈ, ਦਾ ਖਹਿਰਾ ਗਰੁਪ ਭਲਕੇ ਫਰੀਦਕੋਟ ਮੀਟਿੰਗ ਕਰ ਕੇ 7 ਅਕਤੂਬਰ ਨੂੰ ਕੋਟਕਪੂਰਾ ਤੋਂ ਬਰਗਾੜੀ ਤਕ ਅਪਣੀ ਵੱਖਰੀ

Sukhpal Singh KhairaSukhpal Singh Khaira

ਮਾਰਚ ਕੱਢ ਰਿਹਾ ਹੈ। ਖਹਿਰਾ ਦਾ ਕਹਿਣਾ ਹੈ ਕਿ ਸੱਤਾਧਾਰੀ ਕਾਂਗਰਸ ਤੇ ਅਕਾਲੀ ਦਲ, ਦੋਣਾਂ ਨੂੰ ਗੁਰੂ ਗ੍ਰੰਥ ਸਾਹਿਬ 'ਚ ਦਰਜ ਬਾਣੀ ਤੇ ਸਿੱਖ ਸਿਧਾਂਤਾ ਨਾਲ ਕੋਈ ਹਮਦਰਦੀ ਨਹੀਂ ਹੈ ਅਤੇ ਨਾ ਹੀ ਪੰਜਾਬੀਆਂ ਦੀਆਂ ਭਾਵਨਾਵਾਂ ਨਾਲ ਕੋਈ ਸਰੋਕਾਰ ਹੈ। ਅੱਜ ਬੀਜੇਪੀ ਦੇ ਪ੍ਰਧਾਨ ਅਤੇ ਰਾਜ ਸਭਾ ਐਮਪੀ ਸ਼ਵੇਤ ਮਲਿਕ ਨੇ ਇੱਥੇ ਸੈਕਟਰ 37 'ਚ ਪ੍ਰੈਸ ਕਾਨਫਰੰਸ ਕਰਕੇ ਅਕਾਲੀ ਦਲ ਦਾ ਪੱਖ ਪੂਰਦਿਆਂ ਕਿਹਾ ਕਿ ਉਨ੍ਹਾਂ ਦੀ ਪਾਰਟੀ ਨੇ 2 ਅਕਤੂਬਰ ਗਾਂਧੀ ਜੈਅੰਤੀ ਮੌਕੇ ਜਲੰਧਰ ਤੋਂ ਪੈਦਲ ਯਾਤਰਾ ਕੱਢਣ ਦਾ ਪ੍ਰੋਗਰਾਮ ਬਣਾਇਆ ਹੈ। ਸ਼ਵੇਤ ਮਲਿਕ ਨੇ ਦੋਸ਼ ਲਾਇਆ ਕਿ ਧਾਰਮਿਕ ਬੇਅਦਬੀਆਂ ਦੇ ਮੁੱਦੇ ਨੂੰ ਲੈ ਕੇ ਪੰਜਾਬ ਅੰਦਰ ਵੱਖਵਾਦੀ ਤੱਤਾਂ ਨੂੰ

ਸ਼ਹਿ ਦੇਣ ਅਤੇ ਸੂਬੇ 'ਚ ਗਰਮ ਦਲੀਏ ਸਿੱਖਾਂ ਦੀ ਪਿੱਠ ਪੂਰ ਕੇ ਕਾਂਗਰਸ ਫਿਰ ਇੱਕ ਵਾਰ ਸ਼ਰਾਰਤ ਕਰ ਰਹੀ ਹੈ। ਸ਼ਵੇਤ ਮਲਿਕ ਦਾ ਕਹਿਣਾ ਹੈ ਕਿ ਲਗਾਤਾਰ 3 ਮਹੀਨੇ ਤੋਂ, ਅਪਣੀ ਸਰਕਾਰ ਦੀਆਂ ਨਾਕਾਮੀਆਂ ਨੂੰ ਛੁਪਾਉਣ ਲਈ, ਮੁੱਖ ਮੰਤਰੀ, ਕਾਂਗਰਸ ਪ੍ਰਧਾਨ, ਮਾਝੇ ਦੇ ਮਤੰਰੀ ਤੇ ਹੋਰ ਵੱਖਵਾਦੀ ਸੋਚ ਦੇ ਲੀਡਰ, ਬਾਦਲ ਨੂੰ ਮੋਹਰਾ ਬਣਾ ਕੇ, ਸੂਬੇ ਨੂੰ ਫਿਰ ਕਾਲੇ ਦੌਰ 'ਚ ਧੱਕਣਾ ਚਾਹੁੰਦੇ ਹਨ। ਸ਼ਵੇਤ ਮਲਿਕ ਨੇ ਕਿਹਾ ਕਿ ਕਾਂਗਰਸ ਸਰਕਾਰ ਨੇ ਚੋਣਾਂ ਸਮੇਂ ਕੀਤੇ ਵਾਇਦਿਆਂ ਚੋਂ ਇਕ ਵੀ ਪੂਰਾ ਨਹੀ ਕੀਤਾ ਅਤੇ ਹੁਣ ਲੋਕਾਂ ਦਾ ਧਿਆਨ ਉਲਟੇ ਪਾਸੇ ਲਾਉਣ ਦੀ ਪੂਰੀ ਯੋਜਨਾ ਬਣਾਈ ਗਈ ਹੈ।

Shweat MalikShweat Malik

ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਭਾਈ ਗੋਬਿੰਦ ਸਿੰਘ ਲੌਂਗੋਵਾਲ ਤੋ ਹੋਰ ਧਾਰਮਿਕ ਨੇਤਾਵਾਂ ਸਮੇਤ ਸਾਬਕਾ ਮੰਤਰੀਆਂ, ਟਕਸਾਲੀ ਆਗੂਆ ਦੀ ਰਾਇ ਹੈ ਕਿ ਕਾਂਗਰਸ ਪਾਰਟੀ ਅਤੇ ਇਸ ਦੇ ਨਿਰਪੱਖ ਲੀਡਰਾਂ ਨੂੰ ਸਿੱਖ ਧਰਮ ਤੇ ਹੋਰ ਧਰਮ ਦੇ ਅਦਾਰਿਆਂ 'ਚ ਦਖਲ ਦੇਣ ਤੋਂ ਗੁਰੇਜ਼ ਕਰਨਾ ਚਾਹੀਦਾ ਹੈ ਤੇ ਵਿਸ਼ੇਸ਼ ਕਰਕੇ ਸੱਤਾਧਾਰੀ ਪਾਰਟੀ ਨੂੰ ਲੋਕਾਂ ਦੀਆਂ ਭਾਵਨਾਵਾਂ ਦਾ ਬਹਾਨਾ ਬਣਾ ਕੇ ਗੰਦੀ ਸਿਆਸਤ ਨਹੀਂ ਖੇਡਣੀ ਚਾਹੀਦੀ ਜਿਸ ਨਾਲ ਅਮਨ ਸ਼ਾਂਤੀ ਦਾ ਮਹੌਲ ਖ਼ਰਾਬ ਹੁੰਦਾ ਹੋਵੇ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement