ਚੰਡੀਗੜ੍ਹ ਵਿਚ ਚੱਲਣਗੀਆਂ 20 ਇਲੈਕਟ੍ਰਿਕ ਬੱਸਾਂ, ISBT-43 ਤੇ 17 ’ਤੇ ਬਣਾਏ ਗਏ ਚਾਰਜਰ ਪੁਆਇੰਟ
Published : Sep 29, 2021, 3:54 pm IST
Updated : Sep 29, 2021, 3:54 pm IST
SHARE ARTICLE
20 Electric Buses are ready to run in Chandigarh City
20 Electric Buses are ready to run in Chandigarh City

ਚੰਡੀਗੜ੍ਹ ਵਿਚ 1 ਅਕਤੂਬਰ ਤੋਂ 20 ਇਲੈਕਟ੍ਰਿਕ ਬੱਸਾਂ ਚੱਲਣਗੀਆਂ।

 

ਚੰਡੀਗੜ੍ਹ: ਚੰਡੀਗੜ੍ਹ ਵਿਚ 1 ਅਕਤੂਬਰ ਤੋਂ 20 ਇਲੈਕਟ੍ਰਿਕ ਬੱਸਾਂ (Electric Buses) ਚੱਲਣਗੀਆਂ। ਹੁਣ ਤੱਕ ਪਾਇਲਟ ਪ੍ਰੋਜੈਕਟ ਵਜੋਂ ਸਿਰਫ਼ ਇੱਕ ਬੱਸ ਹੀ ਚੱਲ ਰਹੀ ਸੀ, ਪਰ ਹੁਣ ਬਾਕੀ 19 ਬੱਸਾਂ ਵੀ ਸ਼ਹਿਰ ਵਿਚ ਵੱਖ-ਵੱਖ ਰੂਟ ’ਤੇ ਚੱਲਣਗੀਆਂ। ਜਲਦ ਹੀ ਚੰਡੀਗੜ੍ਹ ਟ੍ਰਾਂਸਪੋਰਟ ਅੰਡਰਟੇਕਿੰਗ (CTU) ਨੂੰ ਬੱਸਾਂ ਮਿਲ ਜਾਣਗੀਆਂ।

ਹੋਰ ਪੜ੍ਹੋ: ਵੱਡੀ ਲਾਪਰਵਾਹੀ: ਇੱਕ ਵਿਅਕਤੀ ਨੂੰ ਕੋਰੋਨਾ ਵੈਕਸੀਨ ਦੀ ਥਾਂ ਲਗਾਇਆ Rabies ਦਾ ਟੀਕਾ, ਨਰਸ ਮੁਅੱਤਲ

20 Electric Buses are ready to run in Chandigarh20 Electric Buses are ready to run in Chandigarh

ਤੁਹਾਨੂੰ ਦੱਸ ਦੇਈਏ ਕਿ ਸਤੰਬਰ ਦੇ ਅੰਤ ਤੱਕ ਇਲੈਕਟ੍ਰਿਕ ਬੱਸਾਂ ਦੀ ਗਿਣਤੀ 20 ਤੱਕ ਪਹੁੰਚ ਜਾਵੇਗੀ। ਇਸ ਤੋਂ ਬਾਅਦ ਅਕਤੂਬਰ ਦੇ ਅੰਤ ਤੱਕ ਇਹ ਗਿਣਤੀ ਵਧ ਕੇ 40 ਹੋ ਜਾਵੇਗੀ। ਇਨ੍ਹਾਂ ਬੱਸਾਂ ਦੀ ਖਾਸ ਗੱਲ ਇਹ ਹੋਵੇਗੀ ਕਿ ਕਿਰਾਇਆ ਡੀਜ਼ਲ ਬੱਸਾਂ ਦੇ ਬਰਾਬਰ ਹੀ ਹੋਵੇਗਾ। ਵਾਤਾਵਰਣ ਪ੍ਰਦੂਸ਼ਣ ਵੀ ਨਹੀਂ ਹੋਵੇਗਾ ਅਤੇ ਲੋਕਾਂ ਨੂੰ ਬੱਸ ਦੇ ਸ਼ੋਰ ਤੋਂ ਵੀ ਰਾਹਤ ਮਿਲੇਗੀ।

ਹੋਰ ਪੜ੍ਹੋ: ਨਵਜੋਤ ਸਿੱਧੂ ਦੀ ਨਾਰਾਜ਼ਗੀ ਬਾਰੇ ਬੋਲੇ ਮੁੱਖ ਮੰਤਰੀ, “ਉਹਨਾਂ ਨਾਲ ਬੈਠ ਕੇ ਕਰਾਂਗੇ ਗੱਲਬਾਤ”

20 Electric Buses are ready to run in Chandigarh City20 Electric Buses are ready to run in Chandigarh

ਇਹ ਇਲੈਕਟ੍ਰਿਕ ਬੱਸ ਅਸ਼ੋਕ ਲੇਲੈਂਡ ਕੰਪਨੀ ਦੁਆਰਾ ਵਿਕਸਤ ਕੀਤੀ ਗਈ ਹੈ। ਇੱਕ ਬੱਸ ਚਾਰਜ ਹੋਣ ਵਿਚ ਦੋ ਘੰਟੇ ਲੈਂਦੀ ਹੈ। ਚਾਰਜਿੰਗ ਲਈ ਫਾਸਟ ਚਾਰਜਰ ਪੁਆਇੰਟ (Fast Charger points) ISBT-43 (Bus Stop) ਅਤੇ 17 ’ਤੇ ਬਣਾਏ ਗਏ ਹਨ। ਇੱਕ ਵਾਰ ਪੂਰੀ ਤਰ੍ਹਾਂ ਚਾਰਜ ਕਰਨ ਤੋਂ ਬਾਅਦ, ਬੱਸ 180 ਕਿਲੋਮੀਟਰ ਦੀ ਦੂਰੀ ਤੈਅ ਕਰ ਸਕਦੀ ਹੈ।ਦਿਨ ਭਰ ਰੂਟ ’ਤੇ ਚੱਲਣ ਤੋਂ ਬਾਅਦ, ਇਸ ਨੂੰ ਸ਼ਾਮ ਨੂੰ ਦੁਬਾਰਾ ਚਾਰਜ ਕਰਨ ਦੀ ਜ਼ਰੂਰਤ ਹੋਏਗੀ। 

ਹੋਰ ਪੜ੍ਹੋ: ਪੰਜਾਬ ਪਹੁੰਚਦੇ ਹੀ ਕੇਜਰੀਵਾਲ ਨੇ CM ਚੰਨੀ ਨੂੰ ਦਿੱਤੀ ਚੁਣੌਤੀ, ਕਿਹਾ- ਹੱਲ ਕਰਨ ਇਹ ਮੁੱਦੇ

ਇਹ ਦਾਅਵਾ ਕੀਤਾ ਜਾ ਰਿਹਾ ਹੈ ਕਿ ਇਲੈਕਟ੍ਰਿਕ ਬੱਸ ਪੂਰੀ ਤਰ੍ਹਾਂ ਭਾਰਤ ਵਿਚ ਬਣੀ ਹੈ। ਚੰਡੀਗੜ੍ਹ ਪ੍ਰਸ਼ਾਸਨ ਨੇ ਇਹ ਬੱਸ ਖਰੀਦੀ ਨਹੀਂ ਹੈ, ਬਲਕਿ ਇਸ ਬੱਸ ਨੂੰ 60 ਰੁਪਏ ਪ੍ਰਤੀ ਕਿਲੋਮੀਟਰ ਦੇ ਖਰਚ ’ਤੇ ਚਲਾਇਆ ਜਾਵੇਗਾ। ਬੱਸ ਦੇ ਅੰਦਰ, ਡਰਾਈਵਰ ਕੰਪਨੀ ਦਾ ਹੋਵੇਗਾ, ਜਦੋਂ ਕਿ ਕੰਡਕਟਰ ਸੀਟੀਯੂ ਦਾ ਹੋਵੇਗਾ। ਸੀਟੀਯੂ ਟਿਕਟ ਦੀ ਆਮਦਨੀ ਦਾ ਸਾਰਾ ਕੰਮ ਦੇਖੇਗੀ। ਲਾਭ ਹੋਵੇ ਜਾਂ ਨੁਕਸਾਨ, ਕੰਪਨੀ ਨੂੰ 60 ਰੁਪਏ ਪ੍ਰਤੀ ਕਿਲੋਮੀਟਰ ਦਾ ਭੁਗਤਾਨ ਕਰਨਾ ਪਵੇਗਾ।

20 Electric Buses are ready to run in Chandigarh20 Electric Buses are ready to run in Chandigarh

ਚੰਡੀਗੜ੍ਹ ਪ੍ਰਸ਼ਾਸਨ ਵੱਲੋਂ ਇਲੈਕਟ੍ਰਿਕ ਵਾਹਨਾਂ ਲਈ ਬਣਾਈ ਨੀਤੀ ਦੇ ਤਹਿਤ ਸਾਰੇ ਵਾਹਨਾਂ ਨੂੰ ਰੋਡ ਟੈਕਸ ਅਤੇ ਰਜਿਸਟਰੇਸ਼ਨ ਫੀਸ ਤੋਂ ਛੋਟ ਦਿੱਤੀ ਗਈ ਹੈ। ਇਨ੍ਹਾਂ ਵਾਹਨਾਂ ਦੀਆਂ ਨੰਬਰ ਪਲੇਟਾਂ ਹਰੀਆਂ ਹਨ। ਪਾਰਕਿੰਗ ਫੀਸ ਅਤੇ ਟੋਲ ਟੈਕਸ ਵੀ ਮੁਆਫ਼ ਕੀਤੇ ਗਏ ਹਨ। ਕੰਪਨੀ ਅਨੁਸਾਰ, ਬੱਸ ਵਿਚ 36 ਲੋਕਾਂ ਦੇ ਬੈਠਣ ਦੀ ਸਮਰੱਥਾ ਹੈ ਅਤੇ ਵੱਧ ਤੋਂ ਵੱਧ 54 ਲੋਕ ਸਫ਼ਰ ਕਰ ਸਕਣਗੇ।

Location: India, Chandigarh

SHARE ARTICLE

ਏਜੰਸੀ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement