
ਨਵਜੋਤ ਸਿੱਧੂ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਹੱਕ-ਸੱਚ ਦੀ ਲੜਾਈ ਆਖਰੀ ਸਾਹ ਤੱਕ ਲੜਦੇ ਰਹਿਣਗੇ।
ਚੰਡੀਗੜ੍ਹ: ਪੰਜਾਬ ਕਾਂਗਰਸ ਦੀ ਪ੍ਰਧਾਨਗੀ ਤੋਂ ਅਸਤੀਫਾ ਦੇਣ ਮਗਰੋਂ ਨਵਜੋਤ ਸਿੱਧੂ ਨੇ ਅਪਣਾ ਬਿਆਨ ਜਾਰੀ ਕੀਤਾ ਹੈ। ਨਵਜੋਤ ਸਿੱਧੂ ਨੇ ਟਵੀਟ ਕਰਦਿਆਂ ਕਿਹਾ ਕਿ ਉਹ ਹੱਕ-ਸੱਚ ਦੀ ਲੜਾਈ ਆਖਰੀ ਸਾਹ ਤੱਕ ਲੜਦੇ ਰਹਿਣਗੇ। ਇਸ ਦੇ ਨਾਲ ਉਹਨਾਂ ਨੇ ਇਕ ਵੀਡੀਓ ਸੰਦੇਸ਼ ਵੀ ਜਾਰੀ ਕੀਤਾ।
Navjot Sidhu
ਹੋਰ ਪੜ੍ਹੋ: ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੀ ਅਗਵਾਈ ਵਿਚ ਦੂਜੀ ਕੈਬਨਿਟ ਮੀਟਿੰਗ ਜਾਰੀ
ਨਵਜੋਤ ਸਿੱਧੂ ਨੇ ਕਿਹਾ ਕਿ, “ ਪੰਜਾਬ ਦੇ ਲੋਕਾਂ ਦੀ ਜ਼ਿੰਦਗੀ ਨੂੰ ਬਿਹਤਰ ਬਣਾਉਣਾ ਅਤੇ ਮੁੱਦਿਆਂ ਦੀ ਰਾਜਨੀਤੀ ਦੇ ਉੱਤੇ ਸਟੈਂਡ ਲੈ ਕੇ ਖੜਨਾ। ਇਹੀ ਮੇਰਾ ਧਰਮ ਸੀ ਤੇ ਇਹੀ ਮੇਰਾ ਫਰਜ਼ ਸੀ। ਮੈਂ ਨਿੱਜੀ ਲੜਾਈਆਂ ਨਹੀਂ ਲੜੀਆਂ। ਮੇਰੀ ਲੜਾਈ ਪੰਜਾਬ ਪੱਖੀ ਏਜੰਡੇ ਦੀ ਹੈ। ਇਸ ਵਿਚ ਕੋਈ ਸਮਝੌਤਾ ਨਹੀਂ ਸੀ”
Tweet
ਹੋਰ ਪੜ੍ਹੋ: ਦੋ ਗੁੱਟਾਂ ਵਿਚਾਲੇ ਜ਼ਬਰਦਸਤ ਝੜਪ, ਗੋਲੀ ਲੱਗਣ ਕਾਰਨ ਚਾਚੇ-ਭਤੀਜੇ ਦੀ ਮੌਤ
ਉਹਨਾਂ ਅੱਗੇ ਕਿਹਾ, “ ਜਦੋਂ ਮੈਂ ਦੇਖਦਾ ਹਾਂ ਕਿ ਜਿਨ੍ਹਾਂ ਨੇ ਛੇ ਸਾਲ ਪਹਿਲਾਂ ਬਾਦਲਾਂ ਨੂੰ ਕਲੀਨ ਚਿੱਟਾਂ ਦਿੱਤੀਆਂ। ਜਿਨ੍ਹਾਂ ਨੇ ਬਲੈਂਕੇਟ ਬੇਲ ਦਿੱਤੀ, ਉਹ ਐਡਵੋਕੇਟ ਜਨਰਲ ਹੈ। ਮੇਰੀ ਰੂਹ ਕੰਮ ਉੱਠਦੀ ਹੈ। ਮੈਂ ਨਾ ਤਾਂ ਹਾਈ ਕਮਾਂਡ ਨੂੰ ਗੁੰਮਰਾਹ ਕਰ ਸਕਦਾ ਹਾਂ ਤੇ ਨਾ ਹੀ ਗੁੰਮਰਾਹ ਹੋਣ ਦੇ ਸਕਦਾ ਹਾਂ। ਗੁਰੂ ਦੇ ਇਨਸਾਫ ਲਈ ਲੜਾਈ ਲੜਨ ਲਈ ਮੈਂ ਕਿਸੇ ਵੀ ਚੀਜ਼ ਦੀ ਕੁਰਬਾਨੀ ਦੇਵਾਂਗਾ। ਪਰ ਸਿਧਾਂਤਾਂ ਉਤੇ ਖੜਾਂਗਾ। ਇਸ ਦੇ ਲਈ ਮੈਨੂੰ ਸੋਚਣ ਦੀ ਲੋੜ ਨਹੀਂ”।
Navjot Sidhu
ਹੋਰ ਪੜ੍ਹੋ: ਅੱਜ ਤੋਂ ਦੋ ਦਿਨ ਦੇ ਪੰਜਾਬ ਦੌਰੇ ’ਤੇ ਅਰਵਿੰਦ ਕੇਜਰੀਵਾਲ, ਕਰ ਸਕਦੇ ਨੇ ਵੱਡਾ ਐਲਾਨ
ਅਪਣੇ ਬਿਆਨ ਵਿਚ ਸਿੱਧੂ ਨੇ ਕਿਹਾ, “ਦਾਗੀ ਲੀਡਰਾਂ ਅਤੇ ਦਾਗੀ ਅਫਸਰਾਂ ਦਾ ਸਿਸਟਮ ਤਾਂ ਭੰਨਿਆ ਸੀ। ਦੁਬਾਰਾ ਉਹਨਾਂ ਨੂੰ ਲਿਆ ਕੇ ਸਿਸਟਮ ਭੰਨਿਆ ਨਹੀਂ ਜਾ ਸਕਦਾ। ਮੈਂ ਉਹਨਾਂ ਦਾ ਵਿਰੋਧ ਕਰਦਾ ਹਾਂ। ਮਾਵਾਂ ਦੀਆਂ ਕੁੱਖਾਂ ਰੋਲਣ ਵਾਲਿਆਂ ਨੂੰ ਪਹਿਰੇਦਾਰ ਨਹੀਂ ਬਣਾਇਆ ਜਾ ਸਕਦਾ। ਮੈਂ ਇਸ ਲਈ ਅੜਾਂਗਾ ਵੀ ਤੇ ਲੜਾਂਗਾ ਵੀ। ਜਾਂਦਾ ਸਭ ਕੁੱਝ ਜਾਵੇ” ।