ਕੱਚੇ ਤੇਲ ਦੀ ਕੀਮਤ ਵਧੀ, ਹਿੱਲ ਸਕਦੈ ਆਮ ਆਦਮੀ ਦਾ ਬਜਟ
Published : Sep 29, 2022, 1:05 am IST
Updated : Sep 29, 2022, 1:05 am IST
SHARE ARTICLE
image
image

ਕੱਚੇ ਤੇਲ ਦੀ ਕੀਮਤ ਵਧੀ, ਹਿੱਲ ਸਕਦੈ ਆਮ ਆਦਮੀ ਦਾ ਬਜਟ

ਨਵੀਂ ਦਿੱਲੀ, 28 ਸਤੰਬਰ : ਅੰਤਰਰਾਸ਼ਟਰੀ ਬਾਜ਼ਾਰ ਵਿਚ ਕੱਚੇ ਤੇਲ ਦੀਆਂ ਕੀਮਤਾਂ ਵਿਚ ਵੱਡਾ ਬਦਲਾਅ ਆਇਆ ਹੈ | ਕੱਚਾ ਤੇਲ 9 ਮਹੀਨਿਆਂ ਦੇ ਹੇਠਲੇ ਪੱਧਰ ਤੋਂ ਲਗਭਗ 2 ਡਾਲਰ ਪ੍ਰਤੀ ਬੈਰਲ ਵਧ ਗਿਆ ਹੈ | ਮੈਕਸੀਕੋ ਦੀ ਖਾੜੀ ਵਿਚ ਤੂਫ਼ਾਨ ਅਤੇ 20 ਸਾਲਾਂ ਵਿਚ ਅਮਰੀਕੀ ਡਾਲਰ ਦੇ ਕਮਜ਼ੋਰ ਹੋਣ ਤੋਂ ਬਾਅਦ ਤੇਲ ਦੀਆਂ ਕੀਮਤਾਂ ਵਿਚ ਵਾਧਾ ਹੋਇਆ ਹੈ | ਦੂਜੇ ਪਾਸੇ, ਪਟਰੌਲੀਅਮ ਬਰਾਮਦ ਕਰਨ ਵਾਲੇ ਦੇਸ਼ਾਂ ਅਤੇ ਸਹਿਯੋਗੀ ਦੇਸ਼ਾਂ ਦੁਆਰਾ ਸਪਲਾਈ ਵਿਚ ਕਟੌਤੀ ਦੇ ਡਰ ਕਾਰਨ ਵੀ ਕੀਮਤਾਂ 'ਚ ਵਾਧਾ ਹੋਇਆ ਹੈ |
ਕੌਮਾਂਤਰੀ ਬਾਜ਼ਾਰ 'ਚ ਬ੍ਰੈਂਟ ਕਰੂਡ 2.21 ਡਾਲਰ ਜਾਂ 2.6 ਫ਼ੀ ਸਦੀ ਵਧ ਕੇ 86.27 ਡਾਲਰ ਪ੍ਰਤੀ ਬੈਰਲ 'ਤੇ ਬੰਦ ਹੋਇਆ | ਇਸ ਤੋਂ ਪਹਿਲਾਂ ਸੋਮਵਾਰ ਨੂੰ  ਇਹ ਡਿੱਗ ਕੇ 83.65 ਡਾਲਰ 'ਤੇ ਆ ਗਿਆ, ਜੋ ਜਨਵਰੀ ਤੋਂ ਬਾਅਦ ਸੱਭ ਤੋਂ ਘੱਟ ਹੈ | ਦੂਜੇ ਪਾਸੇ ਭਾਰਤ 'ਚ ਤੇਲ ਕੰਪਨੀਆਂ ਨੇ ਪਟਰੌਲ ਅਤੇ ਡੀਜ਼ਲ ਦੀਆਂ ਨਵੀਆਂ ਦਰਾਂ ਨੂੰ  ਅਪਡੇਟ ਕੀਤਾ ਹੈ |
ਕੱੁਝ ਸ਼ਹਿਰਾਂ 'ਚ ਤੇਲ ਦੀਆਂ ਕੀਮਤਾਂ ਵਧੀਆਂ ਹਨ ਜਦਕਿ ਕੱੁਝ ਸ਼ਹਿਰਾਂ 'ਚ ਇਹ ਘਟੀਆਂ ਹਨ | ਤੇਲ ਦੀਆਂ ਕੀਮਤਾਂ 'ਚ ਵਾਧੇ ਦੇ ਬਾਵਜੂਦ ਦਿੱਲੀ, ਮੁੰਬਈ, ਚੇਨਈ ਅਤੇ ਕੋਲਕਾਤਾ 'ਚ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ | ਜ਼ਿਕਰਯੋਗ ਹੈ ਕਿ ਸਰਕਾਰੀ ਪੱਧਰ 'ਤੇ ਪਿਛਲੇ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੋਂ ਪਟਰੌਲ ਅਤੇ ਡੀਜ਼ਲ ਦੀਆਂ ਕੀਮਤਾਂ 'ਚ ਕੋਈ ਬਦਲਾਅ ਨਹੀਂ ਹੋਇਆ ਹੈ |
 ਉਧਰ ਮਹਾਂਨਗਰਾਂ ਵਿਚ ਤੇਲ ਦੀਆਂ ਕੀਮਤਾਂ ਫ਼ਿਲਹਾਲ ਸਥਿਰ ਹਨ | ਬੁੱਧਵਾਰ 28 ਸਤੰਬਰ ਨੂੰ  ਦਿੱਲੀ 'ਚ ਪਟਰੌਲ ਦੀ ਕੀਮਤ 96.72 ਰੁਪਏ ਅਤੇ ਡੀਜ਼ਲ ਦੀ ਕੀਮਤ 89.62 ਰੁਪਏ ਪ੍ਰਤੀ ਲੀਟਰ ਹੈ | ਮੁੰਬਈ 'ਚ ਪਟਰੌਲ 106.31 ਰੁਪਏ ਪ੍ਰਤੀ ਲੀਟਰ ਅਤੇ ਡੀਜ਼ਲ 94.27 ਰੁਪਏ ਪ੍ਰਤੀ ਲੀਟਰ ਮਿਲ ਰਿਹਾ ਹੈ | ਚੇਨਈ 'ਚ ਪਟਰੌਲ ਦੀ ਕੀਮਤ 102.63 ਰੁਪਏ ਅਤੇ ਡੀਜ਼ਲ ਦੀ ਕੀਮਤ 94.24 ਰੁਪਏ ਪ੍ਰਤੀ ਲੀਟਰ ਹੈ | ਕੋਲਕਾਤਾ ਵਿਚ ਇਕ ਲੀਟਰ ਪਟਰੌਲ 106.03 ਰੁਪਏ ਅਤੇ ਡੀਜ਼ਲ 92.76 ਰੁਪਏ ਵਿਚ ਵਿਕ ਰਿਹਾ ਹੈ | (ਏਜੰਸੀ)

SHARE ARTICLE

ਏਜੰਸੀ

Advertisement

ਟਰੰਪ ਕੋਲ ਭਾਰਤ ਦੀ ਚਾਬੀ ?ਰੂਸ ਤੋਂ ਤੇਲ ਖਰੀਦਣ ਲਈ ਅਮਰੀਕਾ ਤੋਂ ਮਨਜ਼ੂਰੀ ਕਿਉਂ ?

08 Mar 2026 1:58 PM

ਹੈਪੀ ਸਰਪੰਚ ਕਤਲ ਕੇਸ 'ਚ ਸੋਸ਼ਲ ਮੀਡੀਆ 'ਤੇ ਵੀਡੀਓ ਪਾਉਣ ਵਾਲੀ ਮਹਿਲਾ ਦਾ ਸਹੁਰਾ ਪਰਿਵਾਰ ਆਇਆ ਕੈਮਰੇ ਸਾਹਮਣੇ

08 Mar 2026 1:57 PM

3 ਮਹੀਨੇ 'ਚ 3 ਸਰਪੰਚਾਂ ਦਾ ਕ.ਤ.ਲ! ਕਿਸ ਦੇ ਨਿਸ਼ਾਨੇ 'ਤੇ ਮੌਜੂਦਾ ਸਰਪੰਚ,ਕਤਲਾਂ ਪਿੱਛੇ ਕੀ ਹੋ ਸਕਦੈ ਕਾਰਨ?

07 Mar 2026 4:05 PM

ਦੇਖੋ ਨੈਨਸੀ ਗਰੇਵਾਲ ਬਾਰੇ ਕੀ ਬੋਲੀ ਪੰਜਾਬੀ ਗਾਇਕਾ ਸੁੱਖੀ ਬਰਾੜ

07 Mar 2026 4:03 PM

ਕਦੇ ਮਟੀਰੀਅਲ ਕਹਿੰਦੇ, ਕਦੇ ਕਹਿੰਦੇ ਵਿਧਾਨ ਸਭਾ ਚ ਕਿੱਥੋਂ ਉੱਠ ਕੇ ਆ ਗਏ'

06 Mar 2026 2:46 PM
Advertisement