
-ਕੈਪਟਨ ਦੇ ਦੰਭ ਨੂੰ ਨੰਗਾ ਕਰਨਾ ਮੋਦੀ ਹਕੂਮਤ ਖਿਲਾਫ ਘੋਲ਼ ਨੂੰ ਕਮਜ਼ੋਰ ਨਹੀਂ ਤਕੜਾਈ ਦੇਣਾ ਹੈ :ਬੀਕੇਯੂ ਉਗਰਾਹਾਂ
ਭਵਾਨੀਗੜ੍ਹ : ਕੇਂਦਰ ਦੀ ਮੋਦੀ ਹਕੂਮਤ ਵਲੋਂ ਲੋਕਾਂ ਤੇ ਮੜ੍ਹੇ ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਪੰਜਾਬ ਸਰਕਾਰ ਵੱਲੋਂ ਦੁਆਰਾ ਪਾਸ ਕੀਤੇ ਕਾਨੂੰਨਾਂ ਦੇ ਦੰਭ ਨੂੰ ਸੰਘਰਸ਼ ਕਰ ਰਹੇ ਕਿਸਾਨਾਂ ਤੇ ਲੋਕਾਂ ਦੇ ਸਾਹਮਣੇ ਨਸ਼ਰ ਕਰਨਾ ਕੇਂਦਰ ਦੀ ਭਾਜਪਾ ਹਕੂਮਤ ਖਿਲਾਫ ਘੋਲ਼ ਨੂੰ ਕਿਸੇ ਤਰ੍ਹਾਂ ਵੀ ਕਮਜ਼ੋਰ ਨਹੀਂ ਕਰਦਾ ਸਗੋਂ ਮਜ਼ਬੂਤੀ ਪ੍ਰਦਾਨ ਕਰਦਾ ਹੈ। ਇਸ ਮੌਕੇ ਕੀਤੇ ਬਲਾਕ ਆਗੂ ਹਰਜਿੰਦਰ ਸਿੰਘ ਘਰਾਚੋਂ, ਜਸਵੀਰ ਸਿੰਘ ਗੱਗੜਪੁਰ ਨੇ ਆਖਿਆ ਕਿ ਬੀਤੇ ਕੱਲ੍ਹ ਉਹਨਾਂ ਦੀ ਜਥੇਬੰਦੀ ਵੱਲੋਂ ਕੈਪਟਨ ਸਰਕਾਰ ਵੱਲੋਂ ਵਿਧਾਨ ਸਭਾ ਦੇ ਵਿਸ਼ੇਸ਼ ਸੈਸ਼ਨ ਦੌਰਾਨ ਕੇਂਦਰ ਵੱਲੋਂ ਪਾਸ ਕੀਤੇ
Farmar protest
ਕਾਲੇ ਖੇਤੀ ਕਾਨੂੰਨਾਂ ਨੂੰ ਰੱਦ ਕਰਕੇ ਨਵੇਂ ਕਾਨੂੰਨ ਬਣਾਉਣ ਦੇ ਦੰਭ ਨੂੰ ਇਹਨਾਂ ਕਾਨੂੰਨਾਂ 'ਚ ਕੀਤੀਆਂ ਸੋਧਾਂ ਰਾਹੀਂ ਠੋਸ ਤੱਥਾਂ ਸਾਹਿਤ ਬੇਪਰਦ ਕਰਦੇ ਹੋਏ ਕਿਸਾਨਾਂ ਨੂੰ ਇਹਨਾਂ ਦੀ ਅਸਲੀਅਤ ਤੋਂ ਜਾਣੂ ਕਰਾਉਂਦੇ ਹੋਏ ਕਿਸੇ ਤਰ੍ਹਾਂ ਦੇ ਬਹਿਕਾਵੇ ਨਾਂ ਆਉਣ ਦਾ ਸੱਦਾ ਦਿੱਤਾ ਗਿਆ ਸੀ ਪਰ ਇੱਕ ਅਖਬਾਰ ਚ ਇਸ ਬਿਆਨ ਨੂੰ ਪੰਜਾਬ ਸਰਕਾਰ ਖ਼ਿਲਾਫ਼ ਘੋਲ਼ ਸੇਧਤ ਕਰਨ ਦੇ ਪੈਂਤੜੇ ਵਜੋਂ ਪੇਸ਼ ਕੀਤਾ ਜੋ ਕਿ ਦਰੁਸਤ ਨਹੀਂ । ਉਹਨਾਂ ਦਾਅਵਾ ਕੀਤਾ ਉਹਨਾਂ ਦੀ ਜਥੇਬੰਦੀ ਵੱਲੋਂ ਖੇਤੀ ਕਾਨੂੰਨਾਂ ਖਿਲਾਫ਼ ਲੜਿਆ ਜਾ ਰਿਹਾ ਘੋਲ਼ ਭਾਜਪਾ ਸਰਕਾਰ ਤੇ ਕਾਰਪੋਰੇਟ ਘਰਾਣਿਆਂ ਦੇ ਖਿਲਾਫ ਪੂਰੇ ਜੀ ਜਾਨ ਨਾਲ ਲੜਿਆ ਜਾ ਰਿਹਾ ਹੈ ।
Pm modi
ਜਿਸਦੀ ਉੱਘੜਵੀ ਮਿਸਾਲ ਉਹਨਾਂ ਵੱਲੋਂ ਪੰਜਾਬ ਦੇ 6 ਜ਼ਿਲਿਆਂ ਚ 9 ਭਾਜਪਾ ਆਗੂਆਂ ਦੇ ਘਰਾਂ ਅੱਗੇ ਇੱਕ ਅਕਤੂਬਰ ਤੋਂ ਲਗਾਤਾਰ ਧਰਨੇ ਦੇਣ ਤੋਂ ਇਲਾਵਾ ਪ੍ਰਧਾਨ ਮੰਤਰੀ ਦੇ ਚਹੇਤੇ ਅੰਡਾਨੀ ਦੇ ਮੋਗਾ 'ਚ ਸੀਲੋ ਗੁਦਾਮ ਅਤੇ ਵੇਦਾਂਤਾ ਕੰਪਨੀ ਦੇ ਬਣਾਂਵਾਲੀ ਥਰਮਲ ਪਲਾਂਟ ਤੇ ਲਾਰਸਨ ਟਰਬੋ ਕੰਪਨੀ ਦੇ ਰਾਜਪੁਰਾ ਥਰਮਲ ਦੇ ਘਿਰਾਓ ਕਰਨ ਸਮੇਤ ਪੰਜ ਦਰਜਨ ਤੋਂ ਥਾਵਾਂ ਤੇ ਧੜਵੈਲ ਕੰਪਨੀਆਂ ਦੇ ਟੋਲ ਪਲਾਜੇ ਤੇ ਹੋਰ ਕਾਰੋਬਾਰ ਠੱਪ ਕਰਨ ਤੋਂ ਮਿਲਦੀ ਹੈ। ਉਹਨਾਂ ਆਖਿਆ ਕਿ ਜਿੰਨਾ ਜਿਆਦੇ ਕਿਸਾਨ ਪੰਜਾਬ ਸਰਕਾਰ ਵੱਲੋਂ ਕਾਲ਼ੇ ਖੇਤੀ ਕਾਨੂੰਨਾਂ ਨੂੰ ਰੱਦ ਕਰਨ ਲਈ ਬਣਾਏ ਕਾਨੂੰਨਾਂ ਦੇ ਥੋਥ ਤੇ ਹੋਰ ਚਾਲਾਂ ਤੋਂ ਸੁਚੇਤ ਹੋਣਗੇ, ਓਨਾ ਜ਼ਿਆਦਾ ਹੀ ਉਹ ਇਹਨਾਂ ਕਾਨੂੰਨਾਂ ਨੂੰ ਰੱਦ ਕਰਾਉਣ ਲਈ ਭਾਜਪਾ ਹਕੂਮਤ ਖਿਲਾਫ ਸੰਘਰਸ਼ ਨੂੰ ਤੇਜ਼ ਕਰਨਗੇ।