ਪੰਜਾਬ ਵਿਚ ਪ੍ਰਤੀ ਵਿਅਕਤੀ GST ਕਲੈਕਸ਼ਨ ਸਿਰਫ਼ 3420 ਰੁਪਏ, ਬਾਕੀ ਸੂਬਿਆਂ ਤੋਂ ਪਿੱਛੇ
Published : Oct 29, 2022, 11:22 am IST
Updated : Oct 29, 2022, 11:22 am IST
SHARE ARTICLE
Per capita GST collection in Punjab is only Rs 3420
Per capita GST collection in Punjab is only Rs 3420

ਹਿਮਾਚਲ ਵਿਚ ਇਹ 6,311 ਰੁਪਏ, ਚੰਡੀਗੜ੍ਹ ਵਿਚ 9,558 ਰੁਪਏ ਅਤੇ ਹਰਿਆਣਾ ਵਿਚ 14,894 ਰੁਪਏ ਪ੍ਰਤੀ ਵਿਅਕਤੀ ਹੈ।

 

ਚੰਡੀਗੜ੍ਹ: ਪੰਜਾਬ ਸਰਕਾਰ ਦੀਆਂ ਕੋਸ਼ਿਸ਼ਾਂ ਦੇ ਬਾਵਜੂਦ ਸੂਬੇ ਵਿਚ ਜੀਐਸਟੀ ਦੀ ਚੋਰੀ ਨੂੰ ਰੋਕਣ ਦੇ ਮਾਮਲੇ ਘੱਟ ਨਹੀਂ ਹੋ ਰਹੇ। ਇਸ ਗੱਲ ਦੀ ਪੁਸ਼ਟੀ ਇਸ ਤੱਥ ਤੋਂ ਹੁੰਦੀ ਹੈ ਕਿ ਚੰਡੀਗੜ੍ਹ, ਹਿਮਾਚਲ ਅਤੇ ਹਰਿਆਣਾ ਦੇ ਮੁਕਾਬਲੇ ਪੰਜਾਬ ਪ੍ਰਤੀ ਵਿਅਕਤੀ ਜੀਐਸਟੀ ਵਸੂਲੀ ਵਿਚ ਸਭ ਤੋਂ ਪਿੱਛੇ ਹੈ। ਪੰਜਾਬ ਵਿਚ ਚਾਲੂ ਵਿੱਤੀ ਸਾਲ ਦੇ ਅਪ੍ਰੈਲ ਤੋਂ ਸਤੰਬਰ ਤੱਕ ਦੇ 6 ਮਹੀਨਿਆਂ ਵਿਚ ਸਿਰਫ 3,420 ਰੁਪਏ ਪ੍ਰਤੀ ਵਿਅਕਤੀ ਜੀਐਸਟੀ ਕੁਲੈਕਸ਼ਨ ਰਿਕਾਰਡ ਕੀਤਾ ਗਿਆ ਹੈ। ਇਸ ਦੇ ਨਾਲ ਹੀ ਹਿਮਾਚਲ ਵਿਚ ਇਹ 6,311 ਰੁਪਏ, ਚੰਡੀਗੜ੍ਹ ਵਿਚ 9,558 ਰੁਪਏ ਅਤੇ ਹਰਿਆਣਾ ਵਿਚ 14,894 ਰੁਪਏ ਪ੍ਰਤੀ ਵਿਅਕਤੀ ਹੈ।

ਇਹਨਾਂ ਚਾਰ ਸੂਬਿਆਂ ਵਿਚੋਂ ਪੰਜਾਬ ਦੀ ਆਬਾਦੀ ਸਭ ਤੋਂ ਵੱਧ ਹੈ ਅਤੇ ਲਗਜ਼ਰੀ ਕਾਰਾਂ ਤੋਂ ਲੈ ਕੇ ਹੋਰ ਉਤਪਾਦਾਂ ਦੀ ਵਿਕਰੀ ਵੀ ਸਭ ਤੋਂ ਵੱਧ ਹੈ। ਇਸ ਦੇ ਬਾਵਜੂਦ ਪੰਜਾਬ ਵਿਚ ਜੀਐਸਟੀ ਦੀ ਵਸੂਲੀ ਹਰਿਆਣਾ ਨਾਲੋਂ 4 ਗੁਣਾ, ਚੰਡੀਗੜ੍ਹ ਨਾਲੋਂ 3 ਗੁਣਾ ਅਤੇ ਹਿਮਾਚਲ ਨਾਲੋਂ 2 ਗੁਣਾ ਘੱਟ ਹੈ। ਹੁਣ ਤੱਕ ਦੀ ਸਭ ਤੋਂ ਵੱਧ ਜੀਐਸਟੀ ਵਸੂਲੀ ਅਪ੍ਰੈਲ ਵਿਚ ਹੋਈ ਸੀ, ਜੋ ਕਿ 1994 ਕਰੋੜ ਰੁਪਏ ਦਰਜ ਕੀਤੀ ਗਈ।

ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਪਿਛਲੇ ਵਿੱਤੀ ਸਾਲ ਦੇ ਪਹਿਲੇ 6 ਮਹੀਨਿਆਂ 'ਚ ਜੀਐਸਟੀ ਦੇ ਤਹਿਤ 8,650 ਕਰੋੜ ਰੁਪਏ ਵਸੂਲੇ ਗਏ। ਇਸ ਵਾਰ 22.6 ਫੀਸਦੀ ਦਾ ਵਾਧਾ ਦਰਜ ਹੋਇਆ ਹੈ। ਅਸੀਂ ਲਗਾਤਾਰ ਫਰਜ਼ੀ ਬਿਲਿੰਗ ਨੂੰ ਰੋਕ ਰਹੇ ਹਾਂ। ਪੰਜਾਬ ਗੁੱਡਜ਼ ਐਂਡ ਸਰਵਿਸਿਜ਼ ਟੈਕਸ (ਸੋਧ) ਬਿੱਲ 2022 ਵੀ ਪਾਸ ਕਰ ਦਿੱਤਾ ਗਿਆ ਹੈ। ਇਸ ਨਾਲ ਜੀਐਸਟੀ ਵਧਣ ਦੀ ਉਮੀਦ ਹੈ। ਸੀਏ ਉਮਾਕਾਂਤ ਮਹਿਤਾ ਦਾ ਕਹਿਣਾ ਹੈ ਕਿ ਪੰਜਾਬ ਵਿਚ ਜੀਐਸਟੀ ਦੀ ਚੋਰੀ ਅਜੇ ਵੀ ਜਾਰੀ ਹੈ। ਚੋਰੀ ਨੂੰ ਰੋਕਣ ਅਤੇ ਨਵੀਂ ਇੰਡਸਟਰੀ ਲਿਆਉਣ ਦੀ ਲੋੜ ਹੈ। ਇਸ ਨਾਲ ਸੂਬੇ ਦੀ ਜੀਡੀਪੀ ਅਤੇ ਟੈਕਸ ਕੁਲੈਕਸ਼ਨ ਵਿਚ ਵਾਧਾ ਹੋਵੇਗਾ।

 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement