
ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਖ਼ਾਲਿਸਤਾਨੀ ਸਮੱਰਥਕ ਗੋਪਾਲ...
ਜਲੰਧਰ (ਸਸਸ) : ਕਰਤਾਰਪੁਰ ਲਾਂਘੇ ਦੇ ਨੀਂਹ ਪੱਥਰ ਸਮਾਗਮ ਵਿਚ ਪੰਜਾਬ ਦੇ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦਾ ਖ਼ਾਲਿਸਤਾਨੀ ਸਮੱਰਥਕ ਗੋਪਾਲ ਸਿੰਘ ਚਾਵਲਾ ਦੇ ਨਾਲ ਫ਼ੋਟੋ ਖਿੱਚਵਾਉਣ ਦਾ ਇਕ ਨਵਾਂ ਮੁੱਦਾ ਉੱਠਿਆ ਹੈ। ਚਾਵਲਾ ਦੇ ਨਾਲ ਸਿੱਧੂ ਦੀ ਵਾਇਰਲ ਹੋਈ ਤਸਵੀਰ ਨੂੰ ਲੈ ਕੇ ਉੱਠੇ ਵਿਵਾਦ ‘ਤੇ ਪੰਜਾਬ ਕਾਂਗਰਸ ਦੇ ਪ੍ਰਧਾਨ ਸੁਨੀਲ ਜਾਖੜ ਉਨ੍ਹਾਂ ਦੇ ਹੱਕ ਵਿਚ ਉਤਰੇ ਹਨ।
Gobind Singh Longowal & Gopal Chawlaਮੀਡੀਆ ਨਾਲ ਗੱਲਬਾਤ ਕਰਦੇ ਹੋਏ ਜਾਖੜ ਨੇ ਕਿਹਾ ਕਿ ਪਾਕਿਸਤਾਨ ‘ਚ ਸਿੱਧੂ ਦੇ ਨਾਲ ਹਰ ਕੋਈ ਫ਼ੋਟੋ ਖਿੱਚਵਾਉਣਾ ਚਾਹੁੰਦਾ ਹੈ। ਅਕਾਲੀ ਦਲ ‘ਤੇ ਨਿਸ਼ਾਨਾ ਸਾਧਦੇ ਹੋਏ ਜਾਖੜ ਨੇ ਕਿਹਾ ਕਿ ਜੇਕਰ ਅਕਾਲੀ ਦਲ, ਸਿੱਧੂ ‘ਤੇ ਸਵਾਲ ਚੁੱਕ ਰਿਹਾ ਹੈ ਤਾਂ ਉਹ ਗੋਬਿੰਦ ਸਿੰਘ ਲੌਂਗੋਵਾਲ ਤੋਂ ਵੀ ਜਵਾਬ ਮੰਗਣ। ਸਿੱਧੂ ਨੂੰ ਗੱਦਾਰ ਕਹਿਣ ਵਾਲੇ ਖ਼ੁਦ ਕਿਵੇਂ ਪਾਕਿਸਤਾਨ ਚਲੇ ਗਏ? ਸਿੱਧੂ ਦੇ ਅਸਤੀਫ਼ੇ ਦੀ ਮੰਗ ‘ਤੇ ਬੋਲਦੇ ਹੋਏ ਜਾਖੜ ਨੇ ਕਿਹਾ ਕਿ ਕੀ ਅਕਾਲੀ ਦਲ ਵੀ ਗੋਬਿੰਦ ਸਿੰਘ ਲੌਂਗੋਵਾਲ ਤੋਂ ਅਸਤੀਫ਼ਾ ਲਵੇਗਾ।
Navjot Singh Sidhu & Gopal Chawlaਜਾਖੜ ਨੇ ਕਿਹਾ ਕਿ ਸਾਨੂੰ ਕੋਈ ਇਤਰਾਜ਼ ਨਹੀਂ ਹੈ ਕਿ ਸਿੱਧੂ ਨੇ ਗੋਪਾਲ ਚਾਵਲਾ ਦੇ ਨਾਲ ਫ਼ੋਟੋ ਖਿੱਚਵਾਈ। ਅਕਾਲੀ ਸਿਰਫ਼ ਸਿੱਧੂ ‘ਤੇ ਉਂਗਲ ਚੁੱਕਣ ਦਾ ਬਹਾਨਾ ਲੱਭਦੇ ਹਨ ਅਤੇ ਨਾਲ ਹੀ ਕਿਹਾ ਕਿ ਅਕਾਲੀ ਗਿਰਗਟ ਦੀ ਤਰ੍ਹਾਂ ਰੰਗ ਬਦਲਦੇ ਰਹਿੰਦੇ ਹਨ। ਸਿੱਧੂ ‘ਤੇ ਸ਼ੱਕ ਕਰਨਾ ਭਾਵਨਾਵਾਂ ਨੂੰ ਨੁਕਸਾਨ ਪਹੁੰਚਾਉਣ ਵਾਲੀ ਗੱਲ ਹੈ। ਨਾਲ ਹੀ ਜਾਖੜ ਨੇ ਕਿਹਾ ਕਿ ਜੇਕਰ ਮੈਨੂੰ ਪਾਕਿਸਤਾਨ ਤੋਂ ਸੱਦਾ ਆਉਂਦਾ ਤਾਂ ਮੈਂ ਵੀ ਜ਼ਰੂਰ ਪਾਕਿਸਤਾਨ ਜਾਣਾ ਸੀ।