
ਡੇਰਾ ਬਾਬਾ ਨਾਨਕ ‘ਚ 26 ਨਵੰਬਰ ਨੂੰ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਨੀਂਹ ਪੱਥਰ ਸਮਾਰੋਹ ‘ਚ ਨੀਂਹ ਪੱਥਰ ‘ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ....
ਚੰਡਗੜ੍ਹ (ਭਾਸ਼ਾ) : ਡੇਰਾ ਬਾਬਾ ਨਾਨਕ ‘ਚ 26 ਨਵੰਬਰ ਨੂੰ ਕਰਤਾਰਪੁਰ ਸਾਹਿਬ ਕਾਰੀਡੋਰ ਦੇ ਨੀਂਹ ਪੱਥਰ ਸਮਾਰੋਹ ‘ਚ ਨੀਂਹ ਪੱਥਰ ‘ਤੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਦੇ ਨਾਮ ਲਿਖੇ ਜਾਣ ਦੇ ਮੁੱਦੇ ‘ਤੇ ਸੂਬੇ ਦੇ ਕੈਬਨਿਟ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਦੀ ਨਾਰਾਜ਼ਗੀ ਘੱਟ ਨਹੀਂ ਹੋਈ। ਹਾਲਾਂਕਿ ਉਹਨਾਂ ਨੇ ਇਸ ਨੀਂਹ ਪੱਥਰ ‘ਤੇ ਕਾਂਗਰਸੀ ਨੇਤਾਵਾਂ ਦੇ ਨਾਮਾਂ ਉਤੇ ਕਾਲੀ ਟੇਪ ਚਿਪਕਾ ਕੇ ਅਪਣਾ ਵਿਰੋਧ ਪ੍ਰਗਟ ਕੀਤਾ ਸੀ ਪਰ ਹੁਣ ਉਹਨਾਂ ਨੇ ਪੂਰੇ ਮਾਮਲੇ ‘ਚ ਕੇਂਦਰ ਸਰਕਾਰ ਤੋਂ ਆਰਟੀਆਈ ਦੇ ਤਹਿਤ ਜਾਣਕਾਰੀ ਮੰਗ ਲਈ ਹੈ।
Sukhjinder Randhawa
ਕੇਂਦਰ ਟ੍ਰਾਂਸਪੋਰਟ ਅਤੇ ਹਾਈਵੇ ਮੰਤਰਾਲਾ ਨੂੰ ਆਨਲਾਈਨ ਭੇਜੀ ਆਰਟੀਆਈ ਵਿਚ ਰੰਧਾਵਾ ਨੇ ਨੀਂਹ ਪੱਥਰ ਸਮਾਰੋਹ ਦੇ ਪ੍ਰਬੰਧਨ ਲਈ ਜਿੰਮੇਵਾਰ ਅਧਿਕਾਰੀਆਂ ਦੇ ਨਾਮ ਪੁਛਣ ਦੇ ਨਾਲ ਹੀ ਸੰਬੰਧਿਤ ਵਿਭਾਗ ਦਾ ਨਾਮ ਅਤੇ ਇਸ ਤਰ੍ਹਾਂ ਦੇ ਪ੍ਰਬੰਧਨਾਂ ਸੰਬੰਧੀ ਸਰਕਾਰ ਦੀ ਪਾਲਿਸੀ ਦੀ ਅਧਿਕਾਰਕ ਕਾਪੀ ਉਪਲਬਧ ਕਰਾਉਣ ਦੀ ਮੰਗ ਕੀਤੀ ਹੈ। ਖ਼ਾਸ ਗੱਲ ਇਹ ਹੈ ਕਿ ਰੰਧਾਵਾ ਨੇ ਆਰਟੀਆਈ ਦੇ ਤਹਿਤ ਜਾਣਨਾ ਚਾਹਿਆ ਹੈ ਕਿ ਪੱਥਰ ਉਤੇ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਸਿੰਘ ਬਾਦਲ ਅਤੇ ਹਰਸਿਮਰਤ ਕੌਰ ਬਾਦਲ ਦੇ ਨਾਮ ਕਿਸ ਦੇ ਆਦੇਸ਼ ‘ਤੇ ਲਿਖੇ ਗਏ ਹਨ।
Sukhjinder Randhawa
ਕਰਤਾਰਪੁਰ ਸਾਹਿਬ ਕਾਰੀਡੋਰ ਮਾਮਲੇ ਉਤੇ ਵੀ ਸੁਖਜਿੰਦਰ ਰੰਧਾਵਾ ਨੇ ਅਕਾਲੀ ਦਲ ਉਤੇ ਨਿਸ਼ਾਨਾ ਸਾਧਿਆ ਹੈ। ਉਹਨਾਂ ਨੇ ਕਿਹਾ ਕਿ ਨੀਂਹ ਪੱਥਰ ਸਮਾਰੋਹ ਦੇ ਦੌਰਾਨ ਫੇਡਰਲ ਢਾਂਚੇ ਦੇ ਪ੍ਰਤੀ ਅਪਣੇ ਕਥਿਤ ਪਿਆਰ ਦਾ ਇਜ਼ਹਾਰ ਕਰਨ ਵਾਲੇ ਅਕਾਲੀ ਦਲ ਦਾ ਅਸਲੀ ਚੇਹਰਾ ਬੇਨਕਾਬ ਹੋ ਗਿਆ ਹੈ। ਜਾਰੀ ਪ੍ਰੈਸ ਬਿਆਨ ਵਿਚ ਰੰਧਾਵਾ ਨੇ ਕਿਹਾ ਕਿ ਡੇਰਾ ਬਾਬਾ ਨਾਨਕ ਦੇ ਸਮਾਰੋਹ ਦੇ ਦੌਰਾਨ ਅਕਾਲੀ ਦਲ ਨੇ ਕੇਂਦਰ ਵਿਚ ਸਹਿਯੋਗੀ ਭਾਜਪਾ ਦੇ ਨਾਲ ਮਿਲ ਕੇ ਧਾਰਮਿਕ ਸਮਾਰੋਹ ਦਾ ਸਿਆਸੀਕਰਨ ਕਰਦੇ ਹੋਏ ਗੈਰਕਾਨੂੰਨੀ ਤੌਰ ‘ਤੇ ਸਾਬਕਾ ਮੁੱਖ ਮੰਤਰੀ ਅਤੇ ਸਾਬਕਾ ਉਪ ਮੁੱਖ ਮੰਤਰੀ ਦੇ ਨਾਮ ਨੀਂਹ ਪੱਥਰ ਉਤੇ ਲਿਖਵਾਏ।
Sukhjinder Randhawa
ਉਹਨਾਂ ਨੇ ਕਿਹਾ ਕਿ ਪੰਜਾਬ ਦੇ ਲੋਕਾਂ ਦੀ ਚੁਣੀ ਹੋਈ ਸਰਕਾਰ ਦੇ ਨੁਮਾਇੰਦਿਆਂ ਦੀ ਅਣਗਹਿਲੀ ਕਰਕੇ ਬਾਦਲ ਪਰਵਾਰ ਨੇ ਔਛੀ ਰਾਜਨੀਤੀ ਕੀਤੀ ਹੈ, ਅਤੇ ਪ੍ਰੋਟੋਕਾਲ ਦੀ ਵੀ ਉਲੰਘਣਾ ਕੀਤੀ ਹੈ।