
ਠੰਡ 'ਚ ਕੁਰਸੀਆਂ ਦੀ ਬਜਾਏ ਦਰੀਆਂ 'ਤੇ ਬੈਠਦੇ ਨੇ ਬੱਚੇ
ਜਲੰਧਰ: ਜ਼ਿਲੇ ਦੇ ਲਗਭਗ ਸਾਰੇ ਸਰਕਾਰੀ ਸਕੂਲ ਸਮਾਰਟ ਬਣ ਚੁੱਕੇ ਹਨ। ਸਰਕਾਰ ਨੇ ਪ੍ਰਾਇਮਰੀ ਸਕੂਲਾਂ ਨੂੰ 58 ਹਜ਼ਾਰ ਦੀ ਗ੍ਰਾਂਟ ਜਾਰੀ ਕੀਤੀ ਸੀ ਤਾਂ ਜੋ ਸਕੂਲਾਂ ਦੀਆਂ ਕੰਧਾਂ ਨੂੰ ਚਮਕਾਇਆ ਜਾਵੇ। ਐਜੂਕੇਸ਼ਨ ਪਾਰਕ ਬਣਾਈ ਜਾਵੇ ਕਿਚਨ ਗਾਰਡਨ ਬਣੇ।
Photoਵਿਦਿਆਰਥੀਆਂ ਦੇ ਵਿਕਾਸ ਲਈ ਇਹ ਸਾਰੀਆਂ ਚੀਜ਼ਾਂ ਜ਼ਰੂਰੀ ਹਨ। ਜ਼ਿਲੇ ਦੇ ਕਰੀਬ 40 ਫੀਸਦੀ ਸਕੂਲ ਅੱਜ ਵੀ ਅਜਿਹੇ ਹਨ ਜਿਥੇ ਵਿਦਿਆਰਥੀ ਡੈਕਸਾਂ 'ਤੇ ਬੈਠਣ ਦੀ ਬਜਾਏ ਜ਼ਮੀਨ 'ਤੇ ਬੈਠਦੇ ਹਨ।
Studentsਸਕੂਲ ਵਲੋਂ ਕਈ ਵਾਰ ਵਿਭਾਗ ਤੋਂ ਡੈਕਸਾਂ ਦੀ ਡਿਮਾਂਡ ਕੀਤੀ ਜਾ ਚੁੱਕੀ ਹੈ ਪਰ ਅਜੇ ਤੱਕ ਇਸ ਦਾ ਕੋਈ ਹੱਲ ਨਹੀਂ ਹੋ ਸਕਿਆ। ਠੰਡ 'ਚ ਕਈ ਸਕੂਲਾਂ 'ਚ ਬੱਚੇ ਦਰੀਆਂ 'ਤੇ ਬੈਠ ਰਹੇ ਹਨ ਤਾਂ ਕਈ ਸਕੂਲਾਂ 'ਚ ਬੱਚਿਆਂ ਨੂੰ ਗੱਦਿਆਂ 'ਤੇ ਬਿਠਾਏ ਜਾ ਰਹੇ ਹਨ। ਹਾਲਾਂਕਿ ਵਿਭਾਗ ਵਲੋਂ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ ਕਿ ਪ੍ਰੀ-ਪ੍ਰਾਇਮਰੀ ਕਲਾਸ 'ਚ ਵੱਧ ਤੋਂ ਵੱਧ ਦਾਖਲੇ ਕਰਵਾਏ ਜਾਣ।
Photo ਇਸ ਦੇ ਲਈ ਪ੍ਰਤੀ ਸਕੂਲ 7 ਹਜ਼ਾਰ ਰੁਪਏ ਦੀ ਗ੍ਰਾਂਟ ਵੀ ਜਾਰੀ ਕੀਤੀ ਸੀ। ਦਾਖਲੇ ਨੂੰ ਲੈ ਕੇ ਮੁਹਿੰਮ ਸ਼ੁਰੂ ਕੀਤੀ ਗਈ ਸੀ। ਇਸ ਸਭ 'ਚ ਵਿਭਾਗ ਨੂੰ ਬੇਸਿਕ ਸੁਵਿਧਾਵਾਂ 'ਤੇ ਵੀ ਧਿਆਨ ਦੇਣਾ ਚਾਹੀਦਾ। ਡੀ.ਆਈ.ਓ. ਪ੍ਰਾਇਮਰੀ ਰਾਮਪਾਲ ਨੇ ਕਿਹਾ ਕਿ ਉਨ੍ਹਾਂ ਨੂੰ ਜਿਹੜੇ-ਜਿਹੜੇ ਸਕੂਲਾਂ 'ਚ ਡੈਕਸਾਂ ਦੀ ਘਾਟ ਹੈ, ਉਥੇ ਪਹੁੰਚਾਏ ਜਾ ਰਹੇ ਹਨ। 90 ਫੀਸਦੀ ਸਕੂਲਾਂ 'ਚ ਡੈਕਸ ਪਹੁੰਚਾਉਣ ਦਾ ਕੰਮ ਪੂਰਾ ਹੋ ਚੁੱਕਾ ਹੈ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।