ਅਟਾਰੀ ਬਾਰਡਰ ਤੋਂ ਕਾਰੋਬਾਰ ਕਰਨ ਦਾ ਮੁੱਦਾ ਚੁੱਕਣਗੇ ਵਪਾਰੀ!  
Published : Nov 29, 2019, 2:48 pm IST
Updated : Nov 29, 2019, 2:48 pm IST
SHARE ARTICLE
Pakistan trade business
Pakistan trade business

ਆਰਥਿਕ ਸੰਕਟ ਵਿਚ ਫਸੀ ਪੰਜਾਬ ਸਰਕਾਰ ਨੇ ਇੰਡਸਟਰੀ 'ਤੇ ਫੌਕਸ ਕੀਤਾ ਹੈ।

ਜਲੰਧਰ : ਜੇ ਕਾਰੋਬਾਰੀ ਸੰਗਠਨਾਂ ਦੇ ਦਬਾਅ ਦਾ ਪੰਜਾਬ ਸਰਕਾਰ 'ਤੇ ਅਸਰ ਹੋਇਆ ਤਾਂ ਅਟਾਰੀ ਬਾਰਡਰ ਤੋਂ ਪਾਕਿਸਤਾਨ ਨਾਲ ਕਾਰੋਬਾਰ ਖੋਲ੍ਹਣ ਦਾ ਮਾਮਲਾ ਕੈਪਟਨ ਸਰਕਾਰ ਕੇਂਦਰੀ ਵਿੱਤੀ ਵਿਭਾਗ ਅਤੇ ਮਨਿਸਟਰੀ ਆਫ ਕਾਰਪੋਰੇਟ ਅਫੇਅਰਸ ਸਾਹਮਣੇ ਰੱਖ ਸਕਦੀ ਹੈ। ਇਨਵੈਸਟ ਪੰਜਾਬ ਸਮਿਟ 5 ਦਸੰਬਰ ਤੋਂ ਹੈ। ਇਸ ਤੋਂ ਪਹਿਲਾਂ ਪੰਜਾਬ ਦੀਆਂ ਚੋਟੀ ਦੀਆਂ ਕੰਪਨੀਆਂ ਦੀ ਮੀਟਿੰਗ ਅੱਜ ਚੰਡੀਗੜ੍ਹ ਦੇ ਉਦਯੋਗ ਭਵਨ ਵਿਚ ਰੱਖੀ ਗਈ ਸੀ।

PhotoPhoto ਇਸ ਨੂੰ ਇਨਵੈਸਟ ਪੰਜਾਬ ਪ੍ਰਮੁੱਖ ਵਿਨੀ ਮਹਾਜਨ ਚੇਅਰ ਕਰਨਗੇ। ਫੈਡਰੇਸ਼ਨ ਆਫ ਇੰਡੀਅਨ ਐਕਸਪਰਟ ਆਰਗੇਨਾਈਜ਼ੇਸ਼ਨ ਅਤੇ ਇੰਪੋਰਟਸ ਐਸੋਸੀਏਸ਼ਨ ਅੰਮ੍ਰਿਤਸਰ ਨੇ ਪੰਜਾਬ ਸਰਕਾਰ ਤੋਂ ਮੰਗ ਕੀਤੀ ਹੈ ਕਿ ਅਟਾਰੀ ਤੋਂ ਬਾਰਡਰ ਖੋਲ੍ਹਣ ਨਾਲ ਇੰਪੋਰਟ ਕੰਪਨੀਆਂ ਤੋਂ ਇਲਾਵਾ 1500 ਟਰੱਕ ਸਮੇਤ 5000 ਪਰਿਵਾਰਾਂ ਤੋਂ ਖੁੱਸਿਆ ਰੋਜ਼ਗਾਰ ਮਿਲੇਗਾ। ਆਰਥਿਕ ਸੰਕਟ ਵਿਚ ਫਸੀ ਪੰਜਾਬ ਸਰਕਾਰ ਨੇ ਇੰਡਸਟਰੀ 'ਤੇ ਫੌਕਸ ਕੀਤਾ ਹੈ।

PhotoPhoto ਇੰਡਸਟਰੀ ਦੀਆਂ ਅਜਿਹੀਆਂ ਸਮੱਸਿਆਵਾਂ ਜਿਨ੍ਹਾਂ ਦਾ ਤੁਰੰਤ ਹੱਲ ਹੋ ਸਕਦਾ ਹੈ, ਨੂੰ ਦੂਰ ਕਰਨ ਲਈ ਇਹ ਮੀਟਿੰਗ ਰੱਖੀ ਗਈ ਹੈ। ਇਸ ਵਿਚ ਕੁੱਲ 22 ਏਜੰਡੇ ਰੱਖੇ ਗਏ ਹਨ। ਇਨ੍ਹਾਂ ਵਿਚੋਂ ਸਭ ਤੋਂ ਪਹਿਲਾ ਏਜੰਡਾ ਪਾਕਿਸਤਾਨ ਦੇ ਨਾਲ ਵਪਾਰ ਖੁੱਲ੍ਹਵਾਉਣਾ ਹੈ। ਕਾਰੋਬਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਨਾਲ 2.5 ਬਿਲੀਅਨ ਯੂ.ਐੱਸ. ਡਾਲਰ ਦਾ ਵਪਾਰ ਹੁੰਦਾ ਹੈ। ਭਾਰਤ ਤੋਂ 1.9 ਬਿਲੀਅਨ ਯੂ.ਐੱਸ. ਡਾਲਰ ਦਾ ਐਕਸਪੋਰਟ ਹੁੰਦਾ ਹੈ, ਜਿਸ ਨੂੰ ਸਮੁੰਦਰ ਰਾਹੀਂ ਇਸ ਰੀਜਨ 'ਚ ਭੇਜਿਆ ਜਾਂਦਾ ਹੈ।

PhotoPhotoਕਾਰੋਬਾਰੀਆਂ ਨੇ ਕਿਹਾ ਕਿ ਭਾਰਤ ਅਤੇ ਪਾਕਿਸਤਾਨ ਸਾਫਤਾ ਦੇ ਮੈਂਬਰ ਹਨ। ਜੇ ਜੀ. ਓ. ਸਿਆਸੀ ਮੁੱਦੇ ਵੱਖ ਰੱਖ ਕੇ ਕਾਰੋਬਾਰ ਖੋਲ੍ਹਣ ਦੇ ਬਾਰੇ 'ਚ ਸੋਚਿਆ ਜਾਵੇ ਤਾਂ ਸਾਨੂੰ ਆਰਥਿਕ ਲਾਭ ਹੋਵੇਗਾ। ਮੀਟਿੰਗ ਵਿਚ ਇੰਡਸਟਰੀਜ਼ ਡਾਇਰੈਕਟਰ ਡੀ. ਪੀ. ਐੱਸ. ਖਰਬੰਦਾ, ਰਜਤ ਅਗਰਵਾਲ ਸਮੇਤ ਤਮਾਮ ਅਫਸਰ ਸ਼ਾਮਲ ਹੋਣਗੇ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM
Advertisement