ਪੰਜਾਬ ਵਿਚ ਨਸ਼ੇ ਦਾ ਵਪਾਰ ਹੋ ਰਿਹਾ ਹੈ, ਇਹ ਤਾਂ ਹੁਣ ਸਾਰੇ ਹੀ ਮੰਨਦੇ ਹਨ ਪਰ...
Published : Nov 27, 2019, 9:12 am IST
Updated : Nov 27, 2019, 10:04 am IST
SHARE ARTICLE
Bikram Singh Majithia and Sukhjinder Randhawa
Bikram Singh Majithia and Sukhjinder Randhawa

'ਜੰਗਲ ਰਾਜ' ਪੰਜਾਬ ਦੀਆਂ ਸੜਕਾਂ ਉਤੇ ਨਹੀਂ ਬਲਕਿ ਪੰਜਾਬ ਦੀ ਸਿਆਸਤ ਵਿਚ ਚਲ ਰਿਹਾ ਹੈ ਅਤੇ ਕਾਫ਼ੀ ਚਿਰਾਂ ਤੋਂ ਚਲ ਰਿਹਾ ਹੈ।

'ਜੰਗਲ ਰਾਜ' ਪੰਜਾਬ ਦੀਆਂ ਸੜਕਾਂ ਉਤੇ ਨਹੀਂ ਬਲਕਿ ਪੰਜਾਬ ਦੀ ਸਿਆਸਤ ਵਿਚ ਚਲ ਰਿਹਾ ਹੈ ਅਤੇ ਕਾਫ਼ੀ ਚਿਰਾਂ ਤੋਂ ਚਲ ਰਿਹਾ ਹੈ। ਸ਼ੁਰੂ ਉਦੋਂ ਹੋਇਆ ਸੀ ਜਦੋਂ ਨਸ਼ਾ ਤਸਕਰ ਭੋਲੇ ਨੇ ਅਕਾਲੀ ਆਗੂ ਬਿਕਰਮ ਸਿੰਘ ਮਜੀਠੀਆ ਦਾ ਨਾਂ ਬੋਲ ਦਿਤਾ ਸੀ ਪਰ ਪੂਰੀ ਸਚਾਈ ਸਾਹਮਣੇ ਆਉਣ ਦਾ ਨਾਂ ਹੀ ਨਹੀਂ ਲੈ ਰਹੀ। 2017 ਦੀਆਂ ਚੋਣਾਂ ਤੋਂ ਪਹਿਲਾਂ ਅਕਾਲੀ ਮੰਨਦੇ ਹੀ ਨਹੀਂ ਸਨ ਕਿ ਪੰਜਾਬ ਵਿਚ ਨਸ਼ੇ ਦਾ ਵਪਾਰ ਹੋ ਰਿਹਾ ਹੈ ਤੇ ਅਜਿਹਾ ਕਹਿਣ ਵਾਲੇ ਨੂੰ ਇਹ ਕਹਿ ਕੇ ਪੁੱਠੇ ਹੱਥੀਂ ਪੈ ਜਾਂਦੇ ਸਨ ਕਿ ਇਹ ਬੰਦਾ ਪੰਜਾਬ ਦਾ ਅਕਸ ਖ਼ਰਾਬ ਕਰਨਾ ਚਾਹੁੰਦਾ ਹੈ।

Punjab Punjab

ਪਰ ਚੋਣਾਂ ਹਾਰਨ ਤੋਂ ਬਾਅਦ ਉਨ੍ਹਾਂ ਨੇ ਵੀ ਨਸ਼ੇ ਦੇ ਕਾਰੋਬਾਰ ਦੀ ਚਿੰਤਾ ਕਰਨੀ ਸ਼ੁਰੂ ਕਰ ਦਿਤੀ ਹੈ ਤੇ ਕਹਿ ਰਹੇ ਹਨ ਕਿ ਕਾਂਗਰਸ ਸਰਕਾਰ ਨਸ਼ੇ ਦੇ ਵਪਾਰ ਤੇ ਕਾਬੂ ਨਹੀਂ ਪਾ ਸਕੀ (ਮਤਲਬ ਨਸ਼ਾ-ਸਮੱਸਿਆ ਤਾਂ ਅਕਾਲੀ ਰਾਜ ਵਿਚ ਵੀ ਵਿਕਰਾਲ ਰੂਪ ਵਿਚ ਸੀ ਪਰ...)। ਬਟਾਲਾ ਦੇ ਅਕਾਲੀ ਸਰਪੰਚ ਦੀ ਮੌਤ ਨੂੰ ਲੈ ਕੇ ਹੁਣ ਬਿਕਰਮ ਸਿੰਘ ਮਜੀਠੀਆ ਅਤੇ ਸੁਖਜਿੰਦਰ ਸਿੰਘ ਤੂੰ ਤੂੰ ਮੈਂ ਮੈਂ ਕਰ ਰਹੇ ਹਨ ਜਿਸ ਨੂੰ ਸੁਣ ਕੇ ਮਨ ਖੱਟਾ ਹੋ ਜਾਂਦਾ ਹੈ। ਜਦੋਂ ਜਗਦੀਸ਼ ਭੋਲਾ ਨੇ ਬਿਕਰਮ ਸਿੰਘ ਮਜੀਠੀਆ ਦਾ ਲਾਂ ਲਿਆ ਸੀ, ਉਦੋਂ ਤੋਂ ਹੀ ਇਹ ਸਵਾਲ ਉਠਦਾ ਆ ਰਿਹਾ ਹੈ ਕਿ ਜੇ ਬਿਕਰਮ ਸਿੰਘ ਮਜੀਠੀਆ ਸੱਚੇ ਹਨ, ਦਾਗ਼ਰਹਿਤ ਹਨ ਤਾਂ ਉਨ੍ਹਾਂ ਇਸ ਜਾਂਚ ਨੂੰ ਪੂਰਾ ਕਿਉਂ ਨਹੀਂ ਹੋਣ ਦਿਤਾ?

Majithia with Sukhbir Badal Majithia with Sukhbir Badal

ਇਕ ਮੰਤਰੀ ਵਾਸਤੇ ਕਿਸੇ ਵੀ ਜਾਂਚ ਨੂੰ ਠੰਢੇ ਬਸਤੇ ਵਿਚ ਪਾਉਣਾ ਜਾਂ ਘੰਟਿਆਂ ਵਿਚ ਹੱਲ ਕਰਵਾਉਣਾ ਪਲਾਂ ਦਾ ਕੰਮ ਹੁੰਦਾ ਹੈ। ਪਰ ਬਿਕਰਮ ਸਿੰਘ ਮਜੀਠੀਆ ਦਾ ਨਾਂ ਸੁਰਖ਼ੀਆਂ ਵਿਚੋਂ ਹਟ ਵੀ ਗਿਆ, ਉਹ ਸਦਨ 'ਚ ਰੋ ਵੀ ਪਏ ਪਰ ਇਸ ਜਾਂਚ ਨੂੰ ਪੂਰੀ ਨਾ ਕਰਵਾ ਸਕੇ। ਕਾਂਗਰਸ ਵੀ ਇਸ ਨਸ਼ੇ ਦੇ ਕਾਰੋਬਾਰ ਤੋਂ ਨਿਰਾਸ਼ ਹੋਏ ਪਏ ਪੰਜਾਬ ਵਿਚ ਸਫ਼ਾਈ ਕਰਨ ਆਈ ਸੀ ਪਰ ਅੱਜ ਢਾਈ ਸਾਲਾਂ ਬਾਅਦ ਬਿਕਰਮ ਸਿੰਘ ਮਜੀਠੀਆ ਦਾ ਨਾਂ ਮੁੜ ਚਿੱਟੇ ਦੇ ਵਪਾਰੀਆਂ ਨਾਲ ਜੋੜਿਆ ਜਾ ਰਿਹਾ ਹੈ।

Sukhjinder Singh RandhawaSukhjinder Singh Randhawa

ਬਿਕਰਮ ਸਿੰਘ ਮਜੀਠੀਆ ਨੇ ਕਾਂਗਰਸੀ ਵਿਧਾਇਕ ਉਤੇ ਮੋੜਵਾਂ ਵਾਰ ਕੀਤਾ ਜਿਸ ਦੇ ਜਵਾਬ ਵਿਚ ਸੁਖਜਿੰਦਰ ਸਿੰਘ ਰੰਧਾਵਾ ਨੇ ਹੁਣ ਦੇ ਨਸ਼ਾ ਤਸਕਰਾਂ ਦੇ ਕਿੰਗਪਿੰਨ ਜੱਗੂ ਨਾਲ ਬਿਕਰਮ ਸਿੰਘ ਮਜੀਠੀਆ ਦੀਆਂ ਤਸਵੀਰਾਂ ਵਿਖਾਈਆਂ। ਬਿਕਰਮ ਸਿੰਘ ਮਜੀਠੀਆ ਨੇ ਸੁਖਜਿੰਦਰ ਸਿੰਘ ਰੰਧਾਵਾ ਦੇ ਰਾਜ ਵਿਚ ਜੱਗੂ (ਜੋ ਕਿ ਹੁਣ ਜੇਲ ਵਿਚ ਹੈ) ਦੀ ਵੀਡੀਉ ਸਾਂਝੀ ਕੀਤੀ ਅਤੇ ਇਲਜ਼ਾਮ ਲਾਇਆ ਕਿ ਜੱਗੂ, ਰੰਧਾਵਾ ਦਾ ਖ਼ਾਸ ਬੰਦਾ ਹੈ ਜਿਸ ਕਰ ਕੇ ਉਹ ਜੇਲ ਵਿਚ ਸੁਰੱਖਿਅਤ ਹੈ ਅਤੇ ਐਸ਼ ਕਰਨ ਦੇ ਨਾਲ ਨਾਲ ਅਪਣਾ ਕਾਰੋਬਾਰ ਵੀ ਚਲਾ ਰਿਹਾ ਹੈ।

Shiromani Akali DalShiromani Akali Dal

ਜੇਲ ਵਿਚ ਕਿਸੇ ਕੈਦੀ ਨੂੰ ਰਖਣਾ, ਮੰਤਰੀ ਦੀ ਰਜ਼ਾਮੰਦੀ ਜਾਂ ਦੋਸਤੀ ਦਾ ਸਬੂਤ ਨਹੀਂ ਹੁੰਦਾ ਪਰ ਇਹ ਤਾਂ ਆਮ ਜਾਣੀ ਜਾਂਦੀ ਗੱਲ ਹੈ ਕਿ ਜੇਲਾਂ ਵਿਚ ਨਸ਼ੇ ਦਾ ਕਾਰੋਬਾਰ ਚਲਦਾ ਹੈ। ਸਰਕਾਰ ਵਲੋਂ ਲੱਖ ਕੋਸ਼ਿਸ਼ਾਂ ਦੇ ਬਾਵਜੂਦ ਇਸ ਨੂੰ ਨੱਥ ਨਹੀਂ ਪਾਈ ਜਾ ਸਕੀ। ਬਿਕਰਮ ਸਿੰਘ ਮਜੀਠੀਆ ਨੇ ਅਪਣੀਆਂ ਤਸਵੀਰਾਂ ਦੀ ਸਫ਼ਾਈ ਵਿਚ ਦੋ ਵੀਡੀਉ ਪੇਸ਼ ਕੀਤੇ। ਅੱਜ ਦੇ ਹਾਲਾਤ ਵਿਚ ਕੋਈ ਸੁਧਾਰ ਆ ਰਿਹਾ ਹੈ ਜਾਂ ਨਹੀਂ, ਇਹ ਤਾਂ ਜੇਲ ਅੰਦਰੋਂ ਹੀ ਪਤਾ ਲੱਗੇਗਾ। ਜੇ ਬਿਕਰਮ ਸਿੰਘ ਮਜੀਠੀਆ ਨੂੰ ਫ਼ੇਸਬੁਕ 'ਤੇ ਜੇਲ ਅੰਦਰੋਂ ਧਮਕੀ ਭੇਜੀ ਗਈ ਹੈ ਤਾਂ ਫਿਰ ਜੇਲਾਂ ਵਿਚ ਗੈਂਗਸਟਰਾਂ ਦੀ ਚੜ੍ਹਤ ਅਤੇ ਸਰਦਾਰੀ ਦੀ ਗੱਲ ਬੜੀ ਸਾਫ਼ ਹੈ।

 

ਦੂਜੇ ਪਾਸੇ ਕਿਸੇ ਗੈਂਗਸਟਰ ਜਾਂ ਨਸ਼ਾ ਤਸਕਰ ਨਾਲ ਤਸਵੀਰਾਂ ਦਾ ਮਿਲਣਾ, ਗੁਨਾਹ ਦਾ ਪੱਕਾ ਸਬੂਤ ਨਹੀਂ ਹੁੰਦਾ ਕਿਉਂਕਿ ਇਕ ਸਿਆਸਤਦਾਨ ਨੂੰ ਹੱਥ ਜੋੜ ਕੇ ਸਾਰਿਆਂ ਨਾਲ ਖੜੇ ਹੋਣਾ ਹੀ ਪੈਂਦਾ ਹੈ। ਪਰ ਜੇ ਅਨੇਕਾਂ ਤਸਵੀਰਾਂ ਅਪਰਾਧੀਆਂ ਨਾਲ ਹਨ ਜਿਨ੍ਹਾਂ ਉਤੇ ਸੁਖਜਿੰਦਰ ਸਿੰਘ ਰੰਧਾਵਾ ਮੁਤਾਬਕ, ਕਈ ਪਰਚੇ ਦਰਜ ਹਨ, ਤਾਂ ਫਿਰ ਬਿਕਰਮ ਸਿੰਘ ਮਜੀਠੀਆ ਨੂੰ ਚੌਕਸ ਤਾਂ ਰਹਿਣਾ ਹੀ ਚਾਹੀਦਾ ਹੈ ਕਿ ਉਹ ਆਖ਼ਰਕਾਰ ਬਾਹਰ ਮਿਲ ਕਿਸ ਨੂੰ ਰਹੇ ਹਨ।

drugs free punjabdrugs free punjab

ਪਰ ਦੋਵੇਂ ਪਾਸਿਉਂ ਸਿਰਫ਼ ਸਨਸਨੀਖ਼ੇਜ਼ ਇਲਜ਼ਾਮ ਅਤੇ ਸਬੂਤ ਮੈਦਾਨ ਵਿਚ ਉਤਾਰੇ ਜਾ ਰਹੇ ਹਨ ਜੋ ਦੋਹਾਂ ਨੂੰ ਗੁਨਾਹਗਾਰ ਸਾਬਤ ਨਹੀਂ ਕਰਦੇ, ਲੋਕਾਂ ਨੂੰ ਭੰਬਲਭੂਸੇ ਵਿਚ ਜ਼ਰੂਰ ਪਾ ਦੇਂਦੇ ਹਨ। ਹੁਣ ਦੋਵੇਂ ਇਕ-ਦੂਜੇ ਨੂੰ ਜੇਲ ਭੇਜਣ ਦੀ ਚੇਤਾਵਨੀ ਦੇ ਰਹੇ ਹਨ ਪਰ ਪੰਜਾਬ ਦੇ ਹਿਤ ਵਿਚ ਕੀ ਹੈ? ਪੰਜਾਬ ਨਸ਼ਾ ਮੁਕਤ ਸਮਾਜ ਚਾਹੁੰਦਾ ਹੈ ਜਿਸ ਦੀ ਸਿਆਸਤ ਇਸ ਕਾਲੇ ਕਾਰੋਬਾਰ ਵਿਚ ਨਾ ਧਸੀ ਹੋਵੇ। ਹੁਣ ਤਾਂ ਮੁੱਖ ਮੰਤਰੀ ਨੂੰ ਪੰਜਾਬ ਦੀ ਬੇਨਤੀ ਹੈ ਕਿ ਇਸ ਜੰਗਲਰਾਜ ਨੂੰ ਕਾਬੂ ਕਰ ਕੇ ਪਹਿਲਾਂ ਪੰਜਾਬ ਦਾ ਦਾਮਨ ਸਾਫ਼ ਕਰਨ, ਜਿਸ ਤੋਂ ਬਾਅਦ ਹੀ ਪੰਜਾਬ ਦੀਆਂ ਸੜਕਾਂ ਨਸ਼ਾ ਤਸਕਰਾਂ ਤੋਂ ਸਾਫ਼ ਹੋ ਸਕਣਗੀਆਂ। -ਨਿਮਰਤ ਕੌਰ

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement