ਕਲਾਸ 'ਚ ਸੁੱਤੇ ਪਏ ਬੱਚੇ ਨੂੰ ਬੰਦ ਕਰਕੇ ਚਲਦੀ ਬਣੀ ਅਧਿਆਪਕ
Published : Nov 29, 2019, 3:44 pm IST
Updated : Nov 29, 2019, 3:44 pm IST
SHARE ARTICLE
School
School

ਪਟਿਆਲਾ ਦੇ ਅਰਬਨ ਸਟੇਟ ਫੌਜ 'ਚ ਬਣੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਬੱਚੇ ਦੇ ਕਲਾਸ ਰੂਮ ਬੰਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ 3 ਵਜੇ

ਪਟਿਆਲਾ  : ਪਟਿਆਲਾ ਦੇ ਅਰਬਨ ਸਟੇਟ ਫੌਜ 'ਚ ਬਣੇ ਸਰਕਾਰੀ ਐਲੀਮੈਂਟਰੀ ਸਕੂਲ ਦੇ ਬੱਚੇ ਦੇ ਕਲਾਸ ਰੂਮ ਬੰਦ ਹੋਣ ਦਾ ਮਾਮਲਾ ਸਾਹਮਣੇ ਆਇਆ ਹੈ। ਦਰਅਸਲ 3 ਵਜੇ ਛੁੱਟੀ ਹੋਣ 'ਤੇ ਅਧਿਆਪਕ ਨਰਸਰੀ ਦੇ ਇਕ ਬੱਚੇ ਨੂੰ ਕਮਰੇ 'ਚ ਹੀ ਸੁੱਤਾ ਛੱਡ ਤਾਲਾ ਲਗਾ ਕੇ ਚਲੀ ਗਈ ਬਾਕੀ ਅਧਿਆਪਕ ਵੀ ਬਾਹਰਲੇ ਗੇਟ ਨੂੰ ਤਾਲਾ ਲਗਾ ਜਦੋਂ ਜਾਣ ਲੱਗੇ ਤਾਂ ਬੱਚੇ ਦੀ ਮਾਂ ਘਬਰਾਈ ਹੋਈ ਸਕੂਲ ਪਹੁੰਚੀ।

School School

ਇੰਨੇ ਨੂੰ ਸਕੂਲ ਦੇ ਅੰਦਰ ਕਮਰੇ 'ਚੋਂ ਬੱਚੇ ਦੇ ਰੋਣ ਦੀਆਂ ਆਵਾਜ਼ਾਂ ਆਉਣ ਲੱਗੀਆਂ। ਬੱਚੇ ਦੀਆਂ ਚੀਕਾਂ ਸੁਣ ਅਧਿਆਪਕਾਂ ਨੂੰ ਹੱਥਾਂ-ਪੈਰਾਂ ਦੀ ਪੈ ਗਈ, ਜਿਸ ਤੋਂ ਬਾਅਦ ਉਨ੍ਹਾਂ ਨੇ ਚਾਬੀਆਂ ਮੰਗਵਾ ਸਕੂਲ ਦੇ ਗੇਟ ਅਤੇ ਕਮਰੇ ਦਾ ਦਰਵਾਜ਼ਾ ਖੁੱਲ੍ਹਵਾਇਆ। ਜਦੋਂ ਕਮਰੇ ਨੂੰ ਖੋਲ੍ਹਿਆ ਗਿਆ ਤਾਂ ਬੱਚਾ ਸਹਿਮਿਆ ਹੋਇਆ ਬੈਠਾ ਸੀ, ਜੋ ਆਪਣੀ ਮਾਂ ਨੂੰ ਦੇਖ ਚੁੱਪ ਹੋਇਆ।  

School School

ਸੋਸ਼ਲ ਮੀਡੀਆ 'ਤੇ ਵੀਡੀਓ ਵਾਇਰਲ ਹੋਣ ਮਗਰੋਂ ਜਿਥੇ ਲੋਕਾਂ ਨੇ ਸਕੂਲ 'ਤੇ ਭੜਾਸ ਕੱਢੀ।ਉਥੇ ਹੀ ਬੱਚੇ ਦੀ ਮਾਂ ਨੇ ਵੀ ਅਧਿਆਪਕਾਂ ਦੀ ਗਲਤੀ ਨਾ ਕੱਢਦਿਆਂ ਕਿਹਾ ਕਿ  ਬੱਚਾ ਬੀਮਾਰ ਹੋਣ ਕਰਕੇ ਉਸ ਨੂੰ ਦਵਾਈ ਦਿੱਤੀ ਸੀ ਅਤੇ ਉਸ ਦਾ ਛੋਟਾ ਬੇਟਾ 3 ਵਜੇ ਆਪਣੀ ਭੈਣ ਨਾਲ ਆਉਂਦਾ ਹੈ।

School School

ਉਨ੍ਹਾਂ ਦਾ ਕਹਿਣਾ ਹੈ ਕਿ ਉਨ੍ਹਾਂ ਦਾ ਬੱਚਾ ਸਹੀ-ਸਲਾਮਤ ਹੈ ਇਸ ਲਈ ਉਹ ਕਿਸੇ ਨੂੰ ਕਸੂਰਵਾਰ ਨਹੀਂ ਮੰਨਦੇ।ਦੂਜੇ ਪਾਸੇ ਸਕੂਲ ਪ੍ਰਿੰਸੀਪਲ ਨੇ ਦੱਸਿਆ ਕਿ ਬੱਚਾ ਬੀਮਾਰ ਸੀ, ਜਿਸਨੂੰ ਮਾਂ ਨੇ ਦਵਾਈ ਦੇ ਕੇ ਭੇਜਿਆ ਸੀ ਤੇ ਬੱਚਾ ਕਲਾਸਰੂਮ 'ਚ ਸੌ ਗਿਆ।

School teacherSchool 

ਬਾਕੀ ਅਧਿਆਪਕ ਦੀ ਅਣਗਹਿਲੀ ਵੀ ਹੈ ਤੇ ਇਸ ਲਈ ਉਸ ਤੋਂ ਜਵਾਬ-ਤਲਬੀ ਵੀ ਕੀਤੀ ਗਈ ਹੈ।ਇਸ ਮਾਮਲੇ 'ਚ ਵਿਭਾਗ ਵਲੋਂ ਸਕੂਲ ਅਧਿਆਪਕਾ ਨੂੰ ਨੋਟਿਸ ਵੀ ਜਾਰੀ ਕਰ ਦਿੱਤਾ ਗਿਆ ਹੈ। ਹਾਲਾਂਕਿ ਬੱਚੇ ਦੇ ਮਾਪਿਆਂ ਤੋਂ ਲੈ ਕੇ ਆਟੋ ਡਰਾਈਵਰ ਤੱਕ ਸਭ ਦੀ ਲਾਪਰਵਾਹੀ ਸਾਹਮਣੇ ਆ ਰਹੀ ਹੈ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM
Advertisement