
ਦਿੱਲੀ ਦੀ ਸਿੱਖ ਵਕੀਲ ਨੀਨਾ ਸਿੰਘ ਦੀ ਘਾਲਣਾ ਰੰਗ ਲਿਆਈ, ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਦਖ਼ਲ ਪਿਛੋਂ ਮਸਲਾ ਹੋਇਆ ਹੱਲ
ਨਵੀਂ ਦਿੱਲੀ (ਅਮਨਦੀਪ ਸਿੰਘ) : ਦਿੱਲੀ ਘੱਟ ਗਿਣਤੀ ਕਮਿਸ਼ਨ ਦੇ ਦਖ਼ਲ ਪਿਛੋਂ, 'ਛੋਟੀ ਸਰਦਾਰਨੀ' ਨਾਂਅ ਦੇ ਲੜੀਵਾਰ ਵਿਚ ਸਿੱਖ ਕਕਾਰਾਂ ਤੇ ਹੋਰ ਸਿੱਖ ਰਵਾਇਤਾਂ ਦੀ ਖਿੱਲੀ ਉਡਾਉਣ ਦਾ ਮਸਲਾ ਹੱਲ ਹੋ ਗਿਆ ਹੈ। ਕਮਿਸ਼ਨ ਮੁਤਾਬਕ ਰਿਲਾਇੰਸ ਦੀ ਮਲਕੀਅਤ ਵਾਲੇ ਟੀਵੀ ਚੈੱਨਲ 'ਕਲਰਜ਼ ਟੀਵੀ' 'ਤੇ ਛੋਟੀ ਸਰਦਾਰਨੀ ਲੜੀਵਾਰ ਵਿਚ ਸਿੱਖ ਕਕਾਰਾਂ ਬਾਰੇ ਮੰਦ ਸ਼ਬਦਾਵਲੀ ਵਰਤੀ ਗਈ ਸੀ, ਗੁਰਬਾਣੀ ਸ਼ਬਦਾਂ ਦੀ ਵਰਤੋਂ ਕਰ ਕੇ, ਗੁਰਦਵਾਰਿਆਂ ਦੀ ਦੁਰਵਰਤੋਂ ਕੀਤੀ ਗਈ ਸੀ।
Choti Sardarni
ਦਿੱਲੀ ਦੀ ਸਿੱਖ ਵਕੀਲ ਨੀਨਾ ਸਿੰਘ ਵਲੋਂ ਵਿਵਾਦਤ ਲੜੀਵਾਰ ਵਿਰੁਧ ਡੱਟਣ ਕਰ ਕੇ, ਚੈੱਨਲ ਨੂੰ ਆਪਣੇ ਕੀਤੇ ਦਾ ਪਛਤਾਵਾ ਕਰਨਾ ਪਿਆ। ਕਮਿਸ਼ਨ ਨੂੰ ਦਿਤੇ ਹਲਫ਼ਨਾਮੇ ਵਿਚ ਚੈੱਨਲ ਵਲੋਂ ਸਾਰੇ ਪਲੇਟਫਾਰਮਾਂ ਤੋਂ ਲੜੀਵਾਰ ਦੇ ਪੰਜ ਕਕਾਰਾਂ ਨਾਲ ਸਬੰਧਤ ਮਸ਼ਹੂਰੀਆਂ ਨੂੰ ਹਟਾ ਦਿਤਾ ਹੈ ਤੇ ਭਵਿੱਖ ਵਿਚ ਵਰਤੋਂ ਨਾ ਕਰਨ ਦਾ ਹਲਫ਼ਨਾਮਾ ਦਿਤਾ ਹੈ। ਅਦਾਕਾਰਾ (ਨਿਮਰਤ ਕੌਰ ਆਹੂਵਾਲੀਆ) ਨੂੰ ਗੁਰਦਵਾਰੇ ਦੇ ਦ੍ਰਿਸ਼ ਵਿਚ ਬਿਨਾਂ ਵਿਆਹੀ ਗਰਭਵਤੀ ਲਾੜੀ ਵਜੋਂ ਵਿਖਾਉਣ ਦੇ ਦ੍ਰਿਸ਼ ਵੀ ਹਟਾ ਦਿਤੇ ਗਏ ਹਨ।
Choti Sardarni
ਭਵਿੱਖ ਵਿਚ ਛੋਟੀ ਸਰਦਾਰਨੀ ਦੇ ਕਿਸੇ ਵੀ ਦ੍ਰਿਸ਼ ਦੀ ਗੁਰਦਵਾਰੇ ਵਿਚ ਸ਼ੂਟਿੰਗ ਨਹੀਂ ਕੀਤੀ ਜਾਵੇਗੀ। ਦਿੱਲੀ ਘੱਟ ਗਿਣਤੀ ਕਮਿਸ਼ਨ ਨੇ ਬਿਆਨ ਜਾਰੀ ਕਰ ਕੇ, ਕਿਹਾ ਹੈ ਕਿ ਚੈੱਨਲ ਵਲੋਂ ਕਮਿਸ਼ਨ ਕੋਲ ਦਿਤੇ ਗਏ ਹਲਫ਼ਨਾਮੇ ਤੇ ਬਿਆਨ ਪਿਛੋਂ ਐਡਵੋਕੇਟ ਨੀਨਾ ਸਿੰਘ ਨੇ ਆਪਣੀ ਸ਼ਿਕਾਇਤ ਵਾਪਸ ਲੈਣ ਲਈ ਸਹਿਮਤੀ ਜ਼ਾਹਰ ਕਰਦੇ ਹੋਏ ਕਮਿਸ਼ਨ ਦੇ ਚੇਅਰਮੈਨ ਡਾ.ਜ਼ਫ਼ਰਉੱਲ ਇਸਲਾਮ ਖ਼ਾਨ ਤੇ ਸਿੱਖ ਮੈਂਬਰ ਸ.ਕਰਤਾਰ ਸਿੰਘ ਕੋਛੜ ਵਲੋਂ ਮਸਲਾ ਸੁਲਝਾਉਣ ਲਈ ਧਨਵਾਦ ਕੀਤਾ ਹੈ।
Photo
ਇਸ ਬਾਰੇ 6 ਜਨਵਰੀ ਨੂੰ ਕਮਿਸ਼ਨ ਅਧਿਕਾਰਤ ਹੁਕਮ ਜਾਰੀ ਕਰੇਗਾ। ਕਮਿਸ਼ਨ ਦੀ ਵਿਚਲੋਗੀ ਪਿਛੋਂ ਚੈੱਨਲ ਨੇ ਸਿੱਖ ਜਜ਼ਬਾਤ ਨੂੰ ਸੱਟ ਮਾਰਦੇ ਦ੍ਰਿਸ਼ ਹਟਾਉਣ ਤੇ ਇਹ ਸਪਸ਼ਟੀਕਰਨ ਵਿਖਾਉਣ ਲਈ ਸਹਿਮਤ ਜੋ ਗਿਆ ਹੈ ਕਿ ਇਹ ਲੜੀਵਾਰ ਸਿੱਖ ਜੀਵਨ ਜਾਚ ਨੂੰ ਪੇਸ਼ ਨਹੀਂ ਕਰਦਾ। ਸਿੱਖ ਮਸਲਿਆਂ ਤੇ ਡੱਟਣ ਵਾਲੀ ਵਕੀਲ ਬੀਬੀ ਨੀਨਾ ਸਿੰਘ ਨੇ ਵਿਰਾਸਤ ਸਿੱਖਿਜ਼ਮ ਟਰੱਸਟ ਤੇ ਸਿੱਖ ਸੰਗਤ ਵਲੋਂ ਕਮਿਸ਼ਨ ਕੋਲ 17 ਜੁਲਾਈ 2019 ਨੂੰ ਵਿਵਾਦਤ ਲੜੀਵਾਰ ਬਾਰੇ ਆਪਣੀ ਸ਼ਿਕਾਇਤ ਦਰਜ ਕਰਵਾਈ ਸੀ।
Gurdwara Rakab Ganjਪਿੱਛੋਂ ਕਮਿਸ਼ਨ ਨੇ ਗੁਰਦਵਾਰਾ ਰਕਾਬ ਗੰਜ ਸਾਹਿਬ ਦੇ ਹੈੱਡ ਗ੍ਰੰਥੀ ਗਿਆਨੀ ਰਾਜਿੰਦਰ ਸਿੰਘ ਰਾਹੀਂ ਦੋਹਾਂ ਧਿਰਾਂ ਵਿਚ ਸਮਝੌਤਾ ਕਰਵਾਉਣ ਲਈ ਮੀਟਿੰਗ ਉਲੀਕੀ ਜਿਸ ਵਿਚ ਦੋਹਾਂ ਧਿਰਾਂ ਨੇ 26 ਦਸੰਬਰ ਨੂੰ ਸਮਝੋਤੇ ਦੀਆਂ ਸ਼ਰਤਾਂ ਬਾਰੇ ਹਲਫ਼ਨਾਮਾ ਦਿਤਾ ਤੇ ਸਮਝੋਤੇ ਦੀਆਂ ਸਰਤਾਂ 'ਤੇ ਅਪਣੀ ਸਹਿਮਤੀ ਦਿਤੀ।