ਸਿੱਖਾਂ ਤੋਂ ਬਾਅਦ ਹੁਣ ਹਿੰਦੂਆਂ ਦੇ ਇਸ ਵੱਡੇ ਇਤਿਹਾਸਕ ਸਥਾਨ ਨੂੰ ਖੋਲ੍ਹਣ ਦੀ ਤਿਆਰੀ 'ਚ ਪਾਕਿ
Published : Dec 29, 2019, 9:00 am IST
Updated : Apr 9, 2020, 9:50 pm IST
SHARE ARTICLE
File Photo
File Photo

ਆਉਣ ਵਾਲਾ ਨਵਾਂ ਸਾਲ ਪਾਕਿਸਤਾਨੀ ਹਿੰਦੂਆਂ ਲਈ ਖ਼ੁਸ਼ੀਆਂ ਲੈ ਕੇ ਆ ਸਕਦਾ ਹੈ।

ਇਸਲਾਮਾਬਾਦ: ਆਉਣ ਵਾਲਾ ਨਵਾਂ ਸਾਲ ਪਾਕਿਸਤਾਨੀ ਹਿੰਦੂਆਂ ਲਈ ਖ਼ੁਸ਼ੀਆਂ ਲੈ ਕੇ ਆ ਸਕਦਾ ਹੈ। ਇਸ ਚਾਲੂ ਸਾਲ 'ਚ ਭਾਰਤੀ ਸ਼ਰਧਾਲੂਆਂ ਲਈ ਤਿੰਨ ਧਾਰਮਿਕ ਸਥਾਨਾਂ ਨੂੰ ਖੋਲ੍ਹਣ ਤੋਂ ਬਾਅਦ ਪਾਕਿਸਤਾਨ ਹੁਣ ਇਤਿਹਾਸਕ ਹਿੰਦੂ ਮੰਦਰ ਦੇ ਦੁਆਰ ਖੋਲ੍ਹਣ ਦੀ ਤਿਆਰੀ ਕਰ ਰਿਹਾ ਹੈ। ਪੇਸ਼ਾਵਰ ਸਥਿਤ ਪੰਜ ਤੀਰਥ ਮੰਦਰ ਨੂੰ ਨਵੇਂ ਸਾਲ 'ਚ ਜਨਵਰੀ ਮਹੀਨੇ ਖੋਲ੍ਹਣ ਦੀ ਤਿਆਰੀ 'ਚ ਹੈ।

ਮੰਨਿਆ ਜਾਂਦਾ ਹੈ ਕਿ ਇਹ ਮੰਦਰ ਉਸ ਥਾਂ ਬਣਾਇਆ ਗਿਆ ਹੈ ਜਿੱਥੇ ਪਾਂਡਵ ਰਹੇ ਸਨ। ਵੰਡ ਮਗਰੋਂ ਇਸ ਮੰਦਰ ਦੇ ਦਰਵਾਜ਼ੇ ਬੰਦ ਕਰ ਦਿਤੇ ਗਏ ਸਨ। ਪਾਕਿਸਤਾਨ ਦਾ ਖ਼ੈਬਰ ਪਖਤੂਨਵਾ ਸੂਬਾ ਪਹਿਲਾਂ ਤੋਂ ਹੀ ਇਸ ਥਾਂ ਨੂੰ ਰਾਸ਼ਟਰੀ ਹੈਰੀਟੇਜ ਘੋਸ਼ਿਤ ਕਰ ਚੁੱਕਾ ਹੈ। ਪੰਜ ਤੀਰਥ ਨੂੰ ਉਥੇ ਮੌਜੂਦ ਪਾਣੀ ਦੇ ਪੰਜ ਤਾਲਾਬਾਂ ਕਾਰਨ ਪ੍ਰਸਿੱਧੀ ਮਿਲੀ।

ਇੱਥੇ ਪੰਜ ਤਾਲਾਬਾਂ ਤੋਂ ਇਲਾਵਾ ਇਕ ਮੰਦਰ ਅਤੇ ਖਜੂਰ ਦੇ ਦਰੱਖਤਾਂ ਦਾ ਇਕ ਬਗੀਚਾ ਹੈ। ਹੁਣ ਇਸ ਇਤਿਹਾਸਕ ਸਥਾਨ ਦੇ ਪੰਜ ਤਾਲਾਬ ਚਚਾ ਯੂਨੁਸ ਪਾਰਕ ਅਤੇ ਖੈਬਰ ਪਖਤੂਨਵਾ ਚੈਂਬਰ ਆਫ ਕਾਮਰਸ ਐਂਡ ਇੰਡਸਟਰੀ ਦੀ ਸਰਹੱਦ 'ਚ ਆ ਗਏ ਹਨ। ਅਜਿਹਾ ਮੰਨਿਆ ਜਾਂਦਾ ਹੈ ਕਿ ਇਸ ਥਾਂ ਦਾ ਸਬੰਧ ਮਹਾਭਾਰਤ ਕਾਲ ਨਾਲ ਹੈ।

ਹਿੰਦੂ ਕੱਤਕ ਮਹੀਨੇ ਇਨ੍ਹਾਂ ਤਾਲਾਬਾਂ 'ਚ ਇਸ਼ਨਾਨ ਕਰਦੇ ਸਨ ਅਤੇ ਦੋ ਦਿਨਾਂ ਤਕ ਇਨ੍ਹਾਂ ਦਰੱਖਤਾਂ ਹੇਠ ਪੂਜਾ ਕਰਦੇ ਸਨ। ਜ਼ਿਕਰਯੋਗ ਹੈ ਕਿ ਇਸ ਤੋਂ ਪਹਿਲਾਂ ਅਕਤੂਬਰ 'ਚ ਪਾਕਿਸਤਾਨ 'ਚ ਸਥਿਤ ਸ਼ਿਵਾਲਾ ਤੇਜਾ ਸਿੰਘ ਮੰਦਰ ਅਤੇ ਗੁਰਦੁਆਰਾ ਚੋਆ ਸਾਹਿਬ ਦੇ ਦੁਆਰ ਖੋਲ੍ਹੇ ਗਏ, ਜਿਸ ਕਾਰਨ ਸ਼ਰਧਾਲੂ ਬਹੁਤ ਖੁਸ਼ ਹਨ। 

ਪਾਕਿਸਤਾਨ ਸਰਕਾਰ ਨੇ ਪਾਕਿਸਤਾਨ ਵਿਚ ਵਸਦੇ ਹਿੰਦੂਆਂ ਨੂੰ ਨਵੇਂ ਸਾਲ ਦਾ ਤੋਹਫ਼ਾ ਦੇਣ ਦਾ ਮਨ ਬਣਾਇਆ ਹੋਇਆ ਹੈ। ਉਮੀਦ ਕੀਤੀ ਜਾ ਸਕਦੀ ਹੈ ਕਿ ਇਸੇ ਤਰ੍ਹਾਂ ਪਾਕਿਸਤਾਨ ਵਿਚ ਵਸਦੇ ਹਿੰਦੂਆਂ ਅਤੇ ਸਿੱਖਾਂ ਨੂੰ ਉਨ੍ਹਾਂ ਦੇ ਧਰਮ ਦੀ ਆਜ਼ਾਦੀ ਮਾਨਣ 'ਚ ਹੁਣ ਜ਼ਿਆਦਾ ਔਖਿਆਈਆਂ ਦਾ ਸਾਹਮਣਾ ਨਹੀਂ ਕਰਨਾ ਪਵੇਗਾ। 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:17 PM

'ਕਾਗ਼ਜ਼ੀ ਮੁੱਖ ਮੰਤਰੀ ਬਣਾਉਣ ਦੀ ਸ਼ੁਰੂਆਤ ਭਾਜਪਾ ਨੇ ਹੀ ਕੀਤੀ ਸੀ'

25 May 2024 2:15 PM

TODAY BARNALA NEWS : ਤਾਪਮਾਨ 45 ਡਿਗਰੀ ਤੋਂ ਪਾਰ ! ਕੋਈ ਪੀ ਰਿਹਾ ਗੰਨੇ ਦਾ ਜੂਸ ਤੇ ਕੋਈ ਪੀ ਰਿਹਾ ਨਿੰਬੂ ਪਾਣੀ

25 May 2024 9:58 AM

Punjab Weather Update : ਲਓ ਜੀ ਆ ਗਿਆ ਤੇਜ਼ ਮੀਂਹ, ਪੰਜਾਬ 'ਚ ਲੋਕਾਂ ਨੂੰ ਮਿਲੀ ਗਰਮੀ ਤੋਂ ਰਾਹਤ, ਦੇਖੋ LIVE

25 May 2024 8:57 AM

ਕਾਕਾ ਬਰਾੜ ਨੂੰ ਕਮਜ਼ੋਰ ਦੱਸਣ ਵਾਲਿਆਂ ਨੂੰ Goldy Kamboj ਦਾ ਜਵਾਬ"ਇੱਕ ਆਮ ਇਨਸਾਨ ਇਨ੍ਹਾਂ ਨੂੰ ਸਹਿਣ ਨਹੀਂ ਹੋ ਰਿਹਾ"

24 May 2024 4:29 PM
Advertisement