
ਐਸ.ਐਸ.ਪੀ ਬਟਾਲਾ ਨੂੰ ਦਿੱਤੀ ਸ਼ਿਕਾਇਤ
ਚੰਡੀਗੜ੍ਹ : ਜੇਲ੍ਹ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਆਪਣੀ ਸੋਸ਼ਲ ਮੀਡੀਆ ਤੇ ਵਾਇਰਲ ਹੋ ਰਹੀ ਵੀਡੀਓ ਤੇ ਸਖ਼ਤ ਹੁੰਦੇ ਨਜ਼ਰ ਆ ਰਹੇ ਹਨ। ਇਸੇ ਸਬੰਧ ਵਿਚ ਅੱਜ ਐਤਵਾਰ ਨੂੰ ਰੰਧਾਵਾ ਨੇ ਬਟਾਲਾ ਦੇ ਐਸ.ਐਸ.ਪੀ ਉਪਿੰਦਰ ਜੀਤ ਘੁੰਮਣ ਨੂੰ ਪੂਰੇ ਮਾਮਲੇ ਦੀ ਸ਼ਿਕਾਇਤ ਦਿੱਤੀ ਹੈ। ਇਸ ਮੌਕੇ ਉਨ੍ਹਾਂ ਦੇ ਵਕੀਲ ਨਵੀਨ ਗੁਪਤਾ ਉਨ੍ਹਾਂ ਨਾਲ ਮੌਜ਼ੂਦ ਸਨ।
Photo
ਵਕੀਲ ਗੁਪਤਾ ਨੇ ਐਸ.ਐਸ.ਪੀ ਨੂੰ ਸ਼ਿਕਾਇਤ ਪੱਤਰ ਦਿੰਦਿਆ ਕਿਹਾ ਕਿ ਜਿਹੜੀ ਵੀਡੀਓ ਵਾਇਰਲ ਹੋ ਰਹੀ ਹੈ ਉਹ ਦੋ ਸਾਲ ਪੁਰਾਣੀ ਹੈ ਅਤੇ ਇਸ ਵੀਡੀਓ ਨਾਲ ਕਿਸੇ ਨੇ ਛੇੜ-ਛਾੜ ਕੀਤੀ ਹੋਈ ਹੈ।
Photo
ਵਕੀਲ ਨੇ ਦੱਸਿਆ ਵੀਡੀਓ ਨੂੰ ਮੀਡੀਆ ਦੇ ਕੁੱਝ ਨਿਊਜ਼ ਚੈਨਲਾਂ ਵੱਲੋਂ ਤੱਥਾ ਦੀ ਪੜਤਾਲ ਕੀਤੇ ਬਿਨਾਂ ਹੀ ਦਿਖਾਇਆ ਗਿਆ ਹੈ। ਉਨ੍ਹਾਂ ਨੇ ਕਿਹਾ ਕਿ ਸੁਖਜਿੰਦਰ ਰੰਧਾਵਾ ਇਕ ਇੱਜਤਦਾਰ ਵਿਅਕਤੀ ਹਨ ਅਤੇ ਨਿਊਜ਼ ਚੈਨਲਾਂ ਵੱਲੋਂ ਵਿਰੋਧੀਆਂ ਨਾਲ ਮਿਲ ਕੇ ਰੰਧਾਵਾ ਦੇ ਅਕਸ ਵਿਗਾੜਨ ਦੀ ਕੋਸ਼ਿਸ਼ ਕੀਤੀ ਗਈ ਹੈ।
Photo
ਰੰਧਾਵਾ ਦੇ ਵਕੀਲ ਨੇ ਦੱਸਿਆ ਕਿ ਉਹ ਇਸ ਦੇ ਵਿਰੁੱਧ ਅਦਾਲਤ ਵਿਚ ਜਾਣਗੇ ਅਤੇ ਸਬੰਧਿਤ ਨਿਊਜ਼ ਚੈਨਲਾਂ ਅਤੇ ਇਕ ਖਾਸ ਨਿਊਜ਼ ਚੈਨਲ ਸਮੇਤ ਉਸ ਦੇ 3 ਨੁਮਾਇੰਦਿਆ 'ਤੇ 100 ਕਰੋੜ ਦਾ ਦਾਅਵਾ ਕਰਨਗੇ। ਰੰਧਾਵਾ ਵੱਲੋਂ ਦਿੱਤੀ ਸ਼ਿਕਾਇਤ ਵਿਚ ਇਕ ਖਾਸ ਨਿਊਜ਼ ਚੈਨਲ ਅਤੇ ਉਸ ਦੇ 3 ਨੁਮਾਇੰਦਿਆ ਦੇ ਨਾਮ ਵੀ ਦਰਜ ਕੀਤੇ ਗਏ ਹਨ।