
ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਇਕ ਪੱਤਰ ਸੌਂਪ ਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਕੋਲੋਂ ਮੁਲਾਕਾਤ ਲਈ ਸਮੇਂ ਦੀ ਮੰਗ..
ਅੰਮ੍ਰਿਤਸਰ (ਸਪੋਕਸਮੈਨ ਸਮਾਚਾਰ ਸੇਵਾ): ਵਿਧਾਇਕ ਬਲਵਿੰਦਰ ਸਿੰਘ ਬੈਂਸ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਸਕੱਤਰੇਤ ਵਿਖੇ ਇਕ ਪੱਤਰ ਸੌਂਪ ਕੇ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ ਕੋਲੋਂ ਮੁਲਾਕਾਤ ਲਈ ਸਮੇਂ ਦੀ ਮੰਗ ਕੀਤੀ।
Mangu Mutt
ਪੱਤਰਕਾਰਾਂ ਨਾਲ ਗੱਲ ਕਰਦਿਆਂ ਸ. ਬੈਸ ਨੇ ਕਿਹਾ ਕਿ ਉਹ ਉੜੀਸਾ ਦੇ ਮੰਗੂ ਮੱਠ, ਪੰਜਾਬੀ ਮੱਠ ਅਤੇ ਗੁਰਦਵਾਰਾ ਆਰਤੀ ਸਾਹਿਬ ਦੇ ਸਾਰੇ ਹਾਲਾਤ ਦਾ ਜਾਇਜ਼ਾ ਲੈ ਕੇ ਆਏ ਹਨ ਅਤੇ ਇਸ ਸੱਭ ਦੀ ਰੀਪੋਰਟ ਜਥੇਦਾਰ ਨੂੰ ਮਿਲ ਕੇ ਦੇਣਾ ਚਾਹੁੰਦੇ ਹਨ। ਉਨ੍ਹਾਂ ਕਿਹਾ ਕਿ ਉੜੀਸਾ ਵਿਚ ਕਈ ਮੁਸ਼ਕਿਲਾਂ ਦੇ ਬਾਅਦ ਸਾਨੂੰ ਸਥਾਨਕ ਪ੍ਰਸ਼ਾਸਨ ਦਾ ਸਹਿਯੋਗ ਮਿਲਿਆ ਹੈ।
File Photo
ਪ੍ਰਸ਼ਾਸਨ ਸਾਨੂੰ ਤਿੰਨੇ ਇਤਿਹਾਸਕ ਸਥਾਨ ਦੇਣ ਲਈ ਤਿਆਰ ਹੈ ਪਰ ਸਾਡੇ ਧਾਰਮਕ ਆਗੂ ਹੀ ਇਹ ਸਥਾਨ ਲੈਣ ਲਈ ਤਿਆਰ ਨਹੀਂ ਲੱਗ ਰਹੇ। ਸਿੱਖ ਰੈਫਰੈਂਸ ਲਾਇਬਰੇਰੀ ਬਾਰੇ ਗੱਲ ਕਰਦਿਆਂ ਸ. ਬੈਸ ਨੇ ਕਿਹਾ ਕਿ ਇਤਿਹਾਸਕ ਹਵਾਲਿਆਂ ਵਿਚ ਮਿਲਾਵਟ ਕੀਤੀ ਜਾ ਰਹੀ ਹੈ ਇਹ ਸਾਰਾ ਕੁਝ ਸਾਡੀਆਂ ਅੱਖਾਂ ਤੋ ਦੂਰ ਕਰ ਕੇ ਰਖਿਆ ਹੋਇਆ ਹੈ ਤਾਂ ਕਿ ਮੌਜੂਦਾ ਪੀੜੀਆਂ ਅਤੇ ਸਾਡੇ ਸਮੇ ਦੇ ਇਤਿਹਾਸਕਾਰ ਉਹ ਕੀਤਾ ਗਿਆ ਰਲੇਵਾਂ ਨਾ ਪੜ ਸਕਣ।
File Photo
ਕੁਝ ਸਾਲ ਬਾਅਦ ਜਦ ਸਾਡੀ ਪੀੜੀ ਤੇ ਇਸ ਪੀੜੀ ਦੇ ਇਤਿਹਾਸਕਾਰ ਇਸ ਸੰਸਾਰ ਤੋ ਕੂਚ ਕਰ ਜਾਣਗੇ ਤਾਂ ਇਹ ਕਿਤਾਬਾਂ ਵਿਚ ਮਿਲਾਵਟ ਵਾਲਾ ਇਤਿਹਾਸ ਪੇਸ਼ ਕਰ ਦਿਤਾ ਜਾਵੇਗਾ। ਪੰਜਾਬ ਦੇ ਹਲਾਤਾਂ ਬਾਰੇ ਗੱਲ ਕਰਦਿਆਂ ਉਨਾਂ ਕਿ ਘਰ ਦਾ ਮੁਖੀਆ ਕਮਜ਼ੋਰ ਹੈ ਜਿਸ ਕਾਰਨ ਸਾਨੂੰ ਅਨੇਕਾ ਮੁਸ਼ਕਿਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ।