ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੂੰ ਸੰਕਟ 'ਚੋਂ ਕੱਢਣ ਲਈ ਮਾਨ ਸਰਕਾਰ ਵੱਲੋਂ ਹੁਣ ਤੱਕ 798 ਕਰੋੜ ਰੁਪਏ ਦੀ ਵਿੱਤੀ ਸਹਾਇਤਾ-ਹਰਪਾਲ ਸਿੰਘ ਚੀਮਾ

By : KOMALJEET

Published : Jan 30, 2023, 8:23 pm IST
Updated : Jan 30, 2023, 8:36 pm IST
SHARE ARTICLE
 HARPAL SINGH CHEEMA
HARPAL SINGH CHEEMA

ਕਿਹਾ-ਪਿਛਲੀਆਂ ਸਰਕਾਰਾਂ ਦੀ ਅਣਗਹਿਲੀ ਕਾਰਨ ਸੰਕਟ ਵਿੱਚ ਫਸੀ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ

ਚੰਡੀਗੜ੍ਹ: ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਲਿਮਟਿਡ ਨੂੰ ਸੰਕਟ ਵਿੱਚੋਂ ਕੱਢਣ ਲਈ 85 ਕਰੋੜ ਰੁਪਏ ਦੀ ਹੋਰ ਵਿੱਤੀ ਸਹਾਇਤਾ ਜਾਰੀ ਕਰਦਿਆਂ ਪੰਜਾਬ ਦੇ ਵਿੱਤ, ਯੋਜਨਾ, ਆਬਕਾਰੀ ਤੇ ਕਰ ਮੰਤਰੀ ਐਡਵੋਕੇਟ ਹਰਪਾਲ ਸਿੰਘ ਚੀਮਾ ਨੇ ਅੱਜ ਇਥੇ ਦੱਸਿਆ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਕਿਸਾਨਾਂ ਦੀ ਇਸ ਬੈਂਕ ਨੂੰ ਸੰਕਟ ਵਿੱਚੋਂ ਕੱਢਣ ਲਈ ਹੁਣ ਤੱਕ 798 ਕਰੋੜ ਰੁਪਏ ਦੀ ਸਹਾਇਤਾ ਦਿੱਤੀ ਜਾ ਚੁਕੀ ਹੈ।

ਇਹ ਵੀ ਪੜ੍ਹੋ: 10 ਮਹੀਨੇ 'ਚ 26 ਹਜ਼ਾਰ ਤੋਂ ਵੱਧ ਨੌਕਰੀਆਂ ਦਿੱਤੀਆਂ ਜੋ ਪਿਛਲੀਆਂ ਸਰਕਾਰਾਂ ਨਹੀਂ ਦੇ ਸਕੀਆਂ - ਭਗਵੰਤ ਮਾਨ

ਇਥੇ ਜਾਰੀ ਇੱਕ ਪ੍ਰੈਸ ਬਿਆਨ ਰਾਹੀਂ ਇਹ ਖੁਲਾਸਾ ਕਰਦਿਆਂ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਪੰਜਾਬ ਦੀਆਂ ਪਿਛਲੀਆਂ ਸਰਕਾਰਾਂ ਵੱਲੋਂ ਕਿਸਾਨਾਂ ਦੀ ਇਸ ਬੈਂਕ ਪ੍ਰਤੀ ਵਰਤੀ ਗਈ ਅਣਗਹਿਲੀ ਕਾਰਨ ਪੰਜਾਬ ਰਾਜ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਬੁਰੀ ਤਰ੍ਹਾਂ ਵਿੱਤੀ ਸੰਕਟ ਦੀ ਦਲਦਲ ਵਿੱਚ ਫਸੀ ਹੋਈ ਸੀ। ਉਨ੍ਹਾਂ ਕਿਹਾ ਕਿ 85 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਇਸ ਸਹਿਕਾਰੀ ਬੈਂਕ ਵੱਲੋਂ ਨਾਬਾਰਡ ਨੂੰ ਸਾਉਣੀ ਦੀ ਕਿਸ਼ਤ ਅਦਾ ਕਰਨ ਲਈ ਦਿੱਤੀ ਗਈ ਹੈ। ਉਨ੍ਹਾਂ ਦੱਸਿਆ ਕਿ ਸਹਿਕਾਰੀ ਬੈਂਕ ਵੱਲੋਂ ਨਾਬਾਰਡ ਨੂੰ 31 ਜਨਵਰੀ 2023 ਤੱਕ ਬਣਦੀ 120.91 ਕਰੋੜ ਰੁਪਏ ਦੀ ਬਣਦੀ ਕਿਸ਼ਤ ਸਮੇਂ ਸਿਰ ਨਾ ਮੋੜੇ ਜਾਣ ਕਾਰਨ ਬੈਂਕ ਨਾਬਾਰਡ ਦਾ ਡਿਫਾਲਟਰ ਹੋ ਜਾਣਾ ਸੀ ਅਤੇ ਇਸ ਸੂਰਤ ਵਿੱਚ ਬੈਂਕ ਨੂੰ ਭਵਿੱਕ ਵਿੱਚ ਨਾਬਾਰਡ ਤੋਂ ਰੀਫਾਈਨਾਂਸ ਮਿਲਣਾ ਬੰਦ ਹੋ ਜਾਣਾ ਸੀ।

ਇਹ ਵੀ ਪੜ੍ਹੋ: ਮੁੱਖ ਮੰਤਰੀ ਭਗਵੰਤ ਮਾਨ ਦਾ ਪਹਿਲੀਆਂ ਸਰਕਾਰਾਂ ਨੂੰ ਸਵਾਲ- ਆਖ਼ਰ ਪੰਜਾਬ ਕਿਵੇਂ ਹੋਇਆ ਕਰਜ਼ਾਈ?

ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਵੱਲੋਂ ਹੁਣ ਤੱਕ ਇਸ ਸਹਿਕਾਰੀ ਬੈਂਕ ਦੀ ਕੀਤੀ ਗਈ ਸਹਾਇਤਾ ਬਾਰੇ ਵੇਰਵਾ ਦਿੰਦਿਆਂ ਵਿੱਤ ਮੰਤਰੀ ਨੇ ਦੱਸਿਆ ਕਿ ਸਰਕਾਰ ਵੱਲੋਂ ਇਸ ਤੋਂ ਪਹਿਲਾਂ ਨਾਬਾਰਡ ਦੇ ਕਰਜ਼ੇ ਦੀ ਅਦਾਇਗੀ ਲਈ ਬੀਤੇ ਸਾਲ 26 ਮਈ ਨੂੰ 425 ਕਰੋੜ ਰੁਪਏ ਦੀ, 31 ਜੁਲਾਈ ਨੂੰ ਕਰਜੇਂ ਦੀ ਕਿਸ਼ਤ ਲਈ 100 ਕਰੋੜ ਰੁਪਏ ਦੀ ਅਤੇ ਪੈਨਸ਼ਨਾਂ ਅਤੇ ਪੈਨਸ਼ਨ ਬਕਾਇਆਂ ਦੀ ਅਦਾਇਗੀ ਲਈ 28 ਅਪ੍ਰੈਲ ਨੂੰ 62.67 ਕਰੋੜ ਰੁਪਏ ਤੇ 21 ਸਤੰਬਰ ਨੂੰ 125.33 ਕਰੋੜ ਰੁਪਏ ਦੀ ਵਿੱਤੀ ਸਹਾਇਤਾ ਕੀਤੀ ਜਾ ਚੁੱਕੀ ਹੈ। ਉਨ੍ਹਾਂ ਕਿਹਾ ਕਿ ਸਹਿਕਾਰੀ ਖੇਤੀਬਾੜੀ ਵਿਕਾਸ ਬੈਂਕ ਨੂੰ ਇਸ ਸੰਕਟ ਦਾ ਸਾਹਮਣਾ ਸਿਰਫ ਇਸੇ ਕਾਰਨ ਕਰਨਾ ਪੈ ਰਿਹਾ ਹੈ ਕਿ ਪਿਛਲੀਆਂ ਸਰਕਾਰਾਂ ਵੱਲੋਂ ਇਸ ਬੈਂਕ ਦੁਆਰਾ ਮੁਹੱਈਆ ਕਰਵਾਏ ਗਏ ਕਰਜਿਆਂ ਨੂੰ ਵਾਪਸ ਕਰਵਾਉਣ ਲਈ ਲੋੜੀਂਦੀਆਂ ਕੋਸ਼ਿਸ਼ਾਂ ਨਹੀਂ ਕੀਤੀਆਂ ਗਈਆਂ।

ਇਹ ਵੀ ਪੜ੍ਹੋ:  ਪੀੜਤ ਲੜਕੀ ਨੇ ਦੱਸਿਆ ਕਿਵੇਂ ਹੁੰਦੀਆਂ ਸਨ ਹੈਵਾਨੀਅਤ ਦੀਆਂ ਹੱਦਾਂ ਪਾਰ

ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਨੇ ਕਿਹਾ ਕਿ ਮੁੱਖ ਮੰਤਰੀ ਭਗਵੰਤ ਮਾਨ ਦੀ ਅਗਵਾਈ ਹੇਠ ਪੰਜਾਬ ਸਰਕਾਰ ਕਿਸਾਨਾਂ ਅਤੇ ਖੇਤਬਾੜੀ ਦੀ ਭਲਾਈ ਹਿੱਤ ਇਸ ਬੈਂਕ ਨੂੰ ਮੁੜ ਪੈਰਾਂ ਭਾਰ ਕਰਨ ਲਈ ਵਚਨਬੱਧ ਹੈ। ਉਨ੍ਹਾਂ ਕਿਹਾ ਕਿ ਇਸ ਬੈਂਕ ਵੱਲੋਂ ਖੇਤਬਾੜੀ ਦੇ ਵਿਕਾਸ ਲਈ ਕਿਸਾਨਾਂ ਨੂੰ ਆਸਾਨ ਕਿਸ਼ਤਾਂ ਤੇ ਕਰਜ਼ਾ ਦੇਣ ਵਿੱਚ ਅਹਿਮ ਭੂਮਿਕਾ ਨਿਭਾਈ ਜਾ ਰਹੀ ਹੈ। ਉਨ੍ਹਾਂ ਇਸ ਬੈਂਕ ਦੇ ਕਰਜ਼ਾਧਾਰੀਆਂ ਨੂੰ ਵੀ ਅਪੀਲ ਕੀਤੀ ਕਿ ਉਹ ਜਲਦ ਤੋਂ ਜਲਦ ਆਪਣਾ ਕਰਜ਼ਾ ਵਾਪਿਸ ਕਰਨ ਲਈ ਉਪਰਾਲਾ ਕਰਨ ਕਿਉਂਕਿ ਇਸ ਬੈਂਕ ਦੀ ਹੋਂਦ ਉਨ੍ਹਾਂ ਵਰਗੇ ਵਿਅਕਤੀਆਂ ਨੂੰ ਆਸਨ ਕਰਜੇ ਮੁਹੱਈਆ ਕਰਵਾਉਣ ਲਈ ਅਤੀ ਜ਼ਰੂਰੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Punjab Weather Update: ਅਚਾਨਕ ਬਦਲਿਆ ਮੌਸਮ, ਪੈਣ ਲੱਗਾ ਮੀਂਹ, ਲੋਕਾਂ ਦੇ ਖਿੜੇ ਚਿਹਰੇ, ਵੇਖੋ ਦਿਲਾਂ ਨੂੰ ਠੰਢਕ .

20 Jun 2024 2:02 PM

Akali Dal 'ਤੇ Charanjit Brar ਦਾ ਮੁੜ ਵਾਰ, ਕੱਲੇ ਕੱਲੇ ਦਾ ਨਾਂਅ ਲੈ ਕੇ ਸਾਧਿਆ ਨਿਸ਼ਾਨਾ, ਵੇਖੋ LIVE

20 Jun 2024 1:36 PM

Amritsar Weather Update : Temperature 46 ਡਿਗਰੀ ਸੈਲਸੀਅਸ ਤੱਕ ਪਹੁੰਚਿਆ ਤਾਪਮਾਨ.. ਗਰਮੀ ਦਾ ਟੂਰਿਜ਼ਮ ’ਤੇ ਵੀ..

20 Jun 2024 1:02 PM

ਅੱਤ ਦੀ ਗਰਮੀ 'ਚ ਲੋਕਾਂ ਨੂੰ ਰੋਕ-ਰੋਕ ਪਾਣੀ ਪਿਆਉਂਦੇ Sub-Inspector ਦੀ ਸੇਵਾ ਦੇਖ ਤੁਸੀਂ ਵੀ ਕਰੋਗੇ ਦਿਲੋਂ ਸਲਾਮ

20 Jun 2024 11:46 AM

Bathinda News: ਇਹ ਪਿੰਡ ਬਣਿਆ ਮਿਸਾਲ 25 ਜੂਨ ਤੋਂ ਬਾਅਦ ਝੋਨਾ ਲਾਉਣ ਵਾਲੇ ਕਿਸਾਨਾਂ ਨੂੰ ਦੇ ਰਿਹਾ ਹੈ 500 ਰੁਪਏ

20 Jun 2024 10:16 AM
Advertisement