Punjab News: ਸਹਿਕਾਰੀ ਬੈਂਕ ਦੇ ਸਹਾਇਕ ਮੈਨੇਜਰ ’ਤੇ ਬੈਂਕ ਨਾਲ ਠੱਗੀ ਦੇ ਇਲਜ਼ਾਮ; ਖਾਤਿਆਂ ਨਾਲ ਛੇੜਛਾੜ ਕਰ ਠੱਗੇ 1 ਕਰੋੜ 39 ਲੱਖ ਰੁਪਏ
Published : Jan 30, 2024, 11:34 am IST
Updated : Jan 30, 2024, 11:34 am IST
SHARE ARTICLE
Image: For representation purpose only.
Image: For representation purpose only.

ਚਪੜਾਸੀ ਤੋਂ ਅਸਿਸਟੈਂਟ ਮੈਨੇਜਰ ਬਣਿਆ ਸੀ ਮੁਲਜ਼ਮ ਦੀਪ ਇੰਦਰ ਸਿੰਘ

Punjab News: ਜ਼ਿਲ੍ਹਾ ਸੰਗਰੂਰ ਦੇ ਸਹਿਕਾਰੀ ਬੈਂਕ ਦੀ ਚੀਮਾ ਸ਼ਾਖਾ ਦੇ ਸਹਾਇਕ ਮੈਨੇਜਰ ਉਤੇ ਬੈਂਕ ਨਾਲ 1 ਕਰੋੜ 39 ਲੱਖ ਦੀ ਧੋਖਾਧੜੀ ਦੇ ਇਲਜ਼ਾਮ ਲੱਗੇ ਹਨ। ਮਿਲੀ ਜਾਣਕਾਰੀ ਅਨੁਸਾਰ ਮੁਲਜ਼ਮ ਗਾਹਕਾਂ ਦੀ ਰਿਵਾਲਵਿੰਗ ਕੈਸ਼ ਕ੍ਰੈਡਿਟ (ਆਰ.ਸੀ.ਸੀ.) ਲਿਮਟ ਤੋਂ ਲਏ ਗਏ ਕਰਜ਼ੇ ਦੀਆਂ ਕਿਸ਼ਤਾਂ ਜਮ੍ਹਾਂ ਕਰਵਾ ਕੇ ਉਨ੍ਹਾਂ ਨੂੰ ਐਨ.ਓ.ਸੀ. ਜਾਰੀ ਕਰ ਦਿੰਦਾ ਸੀ ਪਰ ਆਰ.ਸੀ.ਸੀ. ਖਾਤਾ ਬੰਦ ਨਹੀਂ ਕਰਦਾ ਸੀ। ਉਹ ਇਸ ਦੀ ਸੀਮਾ ਵਧਾ ਕੇ ਗਾਹਕਾਂ ਵਲੋਂ ਜਮ੍ਹਾਂ ਕਰਵਾਈਆਂ ਚੈੱਕ ਬੁੱਕਾਂ ਰਾਹੀਂ ਪੈਸੇ ਕਢਵਾ ਲੈਂਦਾ ਸੀ। ਬੈਂਕ ਦੇ ਐਮ.ਡੀ. ਦੀ ਸ਼ਿਕਾਇਤ ’ਤੇ ਸਹਾਇਕ ਮੈਨੇਜਰ ਦੀਪ ਇੰਦਰ ਸਿੰਘ, ਉਸ ਦੀ ਪਤਨੀ, ਧੀ ਅਤੇ ਉਸ ਦੇ ਇਕ ਜਾਣਕਾਰ ਵਿਰੁਧ ਧੋਖਾਧੜੀ ਦਾ ਕੇਸ ਦਰਜ ਕੀਤਾ ਗਿਆ ਹੈ।

ਸਿਕਾਇਤ ਵਿਚ ਦਸਿਆ ਗਿਆ ਕਿ ਮੁਲਜ਼ਮ ਬੈਂਕ ਵਿਚੋਂ ਪੈਸੇ ਕਢਵਾ ਕੇ ਅਪਣੀ ਪਤਨੀ, ਧੀ ਅਤੇ ਰਿਸ਼ਤੇਦਾਰਾਂ ਦੇ ਖਾਤਿਆਂ ਵਿਚ ਜਮ੍ਹਾਂ ਕਰਵਾਉਂਦਾ ਸੀ। ਮੁਲਜ਼ਮ ਕਰੀਬ 24 ਸਾਲਾਂ ਤੋਂ ਚੀਮਾ ਬ੍ਰਾਂਚ ਵਿਚ ਤਾਇਨਾਤ ਸੀ। ਉਹ ਚਪੜਾਸੀ ਵਜੋਂ ਭਰਤੀ ਹੋਇਆ ਸੀ, ਜਿਸ ਤੋਂ ਬਾਅਦ ਉਹ ਤਰੱਕੀ ਪ੍ਰਾਪਤ ਕਰ ਕੇ ਕਲਰਕ, ਲੇਖਾਕਾਰ ਅਤੇ ਫਿਰ ਸਹਾਇਕ ਬ੍ਰਾਂਚ ਮੈਨੇਜਰ ਬਣ ਗਿਆ।

ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।

ਮੀਡੀਆ ਨਾਲ ਗੱਲ ਕਰਦਿਆਂ ਸਹਿਕਾਰੀ ਬੈਂਕ ਦੇ ਚੇਅਰਮੈਨ ਨੇ ਦਸਿਆ ਕਿ ਲੰਬੇ ਸਮੇਂ ਤੋਂ ਇਕੋ ਬੈਂਕ ਵਿਚ ਤਾਇਨਾਤ ਮੁਲਾਜ਼ਮਾਂ ਦੀਆਂ ਬਦਲੀਆਂ ਕੀਤੀਆਂ ਗਈਆਂ, ਜਦੋਂ ਨਵੇਂ ਮੈਨੇਜਰ ਨੇ ਅਹੁਦਾ ਸੰਭਾਲਿਆ ਤਾਂ ਉਸ ਵਲੋਂ ਜਾਂਚ ਕੀਤੀ ਗਈ। ਇਸ ਦੌਰਾਨ ਕਈ ਤਰ੍ਹਾਂ ਦੀਆਂ ਬੇਨਿਯਮੀਆਂ ਸਾਹਮਣੇ ਆਈਆਂ, ਜਿਸ ਦੀ ਸੂਚਨਾ ਬ੍ਰਾਂਚ ਇੰਚਾਰਜ ਨੇ ਕੋਆਪਰੇਟਿਵ ਬੈਂਕ ਦੀ ਕਮੇਟੀ ਨੂੰ ਦਿਤੀ ਗਈ।

ਅਧਿਕਾਰੀਆਂ ਨੇ ਦਸਿਆ ਕਿ ਜਦੋਂ ਮਾਮਲਾ ਦਰਜ ਕਰਵਾਇਆ ਗਿਆ, ਉਸ ਸਮੇਂ ਇਹ ਘਪਲਾ ਸਿਰਫ਼ 80 ਕੁ ਲੱਖ ਦਾ ਨਜ਼ਰ ਆ ਰਿਹਾ ਸੀ ਪਰ ਜਾਂਚ ਤੋਂ ਬਾਅਦ ਪਤਾ ਲੱਗਿਆ ਕਿ ਹੁਣ ਤਕ ਇਕ ਕਰੋੜ 39 ਲੱਖ ਦੇ ਕਰੀਬ ਦਾ ਘਪਲਾ ਹੋ ਚੁੱਕਾ ਹੈ। ਬੈਂਕ ਦੇ ਐਮ.ਡੀ. ਵਲੋਂ ਮੀਡੀਆ ਨੂੰ ਜਾਣਕਾਰੀ ਦਿਤੀ ਗਈ ਕਿ ਇਹ ਅਧਿਕਾਰੀ 2000 ਤੋਂ ਲੈ ਕੇ 2018 ਤਕ ਅਸਿਸਟੈਂਟ ਮੈਨੇਜਰ ਦੀ ਪੋਸਟ ਉਤੇ ਚੀਮਾ ਮੰਡੀ ਵਿਖੇ ਹੀ ਤਾਇਨਾਤ ਰਿਹਾ।  ਉਨ੍ਹਾਂ ਕਿਹਾ ਕਿ ਇਸ ਘਪਲੇ ਦੀ ਬਰੀਕੀ ਨਾਲ ਜਾਂਚ ਕਰਵਾਈ ਜਾਵੇਗੀ।

(For more Punjabi news apart from Fraud by assistant manager of cooperative bank, stay tuned to Rozana Spokesman)

Location: India, Punjab, Sangrur

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM
Advertisement