ਚੋਣ ਜ਼ਾਬਤੇ ਦੌਰਾਨ ਖੰਨਾ ਪੁਲਿਸ ਵੱਲੋਂ ਵੱਡੀ ਕਾਰਵਾਈ, 9 ਕਰੋੜ 66 ਲੱਖ ਦੀ ਭਾਰਤੀ ਕਰੰਸੀ ਬਰਾਮਦ
Published : Mar 30, 2019, 12:00 pm IST
Updated : Mar 30, 2019, 1:26 pm IST
SHARE ARTICLE
Indian Currency
Indian Currency

3 ਕਾਰਾਂ ਵਿਚ ਲੈ ਕੇ ਜਾ ਰਹੇ ਸੀ ਭਾਰਤੀ ਕਰੰਸੀ, ਸੂਹ ਮਿਲਣ ਪਰ ਖੰਨਾ ਪੁਲਿਸ ਨੇ ਦਬੋਚੇ

ਖੰਨਾ : ਸ਼੍ਰੀ ਧਰੁਵ ਦਹਿਆ ਆਈ.ਪੀ.ਐਸ ਸੀਨੀਅਰ ਪੁਲਿਸ ਕਪਤਾਨ ਖੰਨਾ ਨੇ ਪ੍ਰੈਸ ਕਾਂਨਫਰੰਸ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਦਿਨਕਰ ਗੁਪਤਾ, ਡੀਜੀਪੀ ਪੰਜਾਬ, ਰਣਬੀਰ ਸਿੰਘ ਖੱਟੜਾ ਡਿਪਟੀ ਇੰਸਪੈਕਟਰ ਜਨਰਲ ਲੁਧਿਆਣਾ, ਰੇਂਜ਼, ਲੁਧਿਆਣਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਲੋਕ ਸਭਾ ਚੋਣਾਂ 2019 ਨੂੰ ਮੱਦੇਨਜ਼ਰ ਰੱਖਦੇ ਹੋਏ ਖੰਨਾ ਪੁਲਿਸ ਵੱਲੋਂ ਪੁਲਿਸ ਜ਼ਿਲ੍ਹਾ ਖੰਨਾ ਵਿਚ ਸਿਟੀ ਸੀਲਿੰਗ ਪੁਆਇੰਟਾਂ, ਜ਼ਿਲ੍ਹਾ ਸੀਲਿੰਗ ਪੁਆਇੰਟਾਂ ਅਤੇ ਹਾਈਵੇ ਪਰ ਸਪੈਸ਼ਲ ਨਾਕਾਬੰਦੀਆਂ ਕਰਕੇ ਚੈਕਿੰਗਾਂ ਕੀਤੀਆਂ ਜਾ ਰਹੀਆਂ ਹਨ।

Indian CurrencyIndian Currency

ਜਿਸਦੇ ਅਧੀਨ ਮਿਤੀ 29/3/2019 ਜੇਰ ਸਰਕਰਦਗੀ ਹੰਸ ਰਾਜ, ਉਪ ਪੁਲਿਸ ਕਪਤਾਨ (ਆਈ), ਖੰਨਾ, ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫ਼ਸਰ ਥਾਣਾ ਦੋਰਾਹਾ ਅਤੇ ਸਹਾਇਕ ਥਾਣੇਦਾਰ ਮਹਿੰਦਰਪਾਲ ਸਿੰਘ ਸਮੇਤ ਪੁਲਿਸ ਪਾਰਟੀ ਵੱਲੋਂ ਸਾਹਮਣੇ ਮੈਕਡੋਨਾਲਡ ਜੀਟੀ ਰੋਡ ਦੋਰਾਹਾ ਨੇੜੇ ਨਾਕਾਬੰਦੀ ਕਰਕੇ ਸ਼ੱਕੀ ਵਹੀਕਲਾਂ/ਵਿਅਕਤੀਆਂ ਦੀ ਚੈਕਿੰਗ ਕੀਤੀ ਜਾ ਰਹੀ ਸੀ ਤਾਂ ਇਕ ਮੁਖਬਰ ਖਾਸ ਨੇ ਇਤਲਾਹ ਦਿੱਤੀ ਕਿ ਕੁਝ ਵਿਅਕਤੀ ਲੱਗਦਾ ਹਵਾਲਾ ਦਾ ਕਾਰੋਬਾਰ ਕਰਦੇ ਹਨ ਅਤੇ ਇਨ੍ਹਾਂ ਦੇ ਇਸ ਕੰਮ ਵਿਚ ਹੋਰ ਲੋਕ ਵੀ ਸ਼ਾਮਲ ਹਨ।

Dharuv Dahiya, SSP Khanna Dharuv Dahiya, SSP Khanna

ਜੋ ਇਹ ਵਿਅਕਤੀ ਅੱਜ ਗੱਡੀ ਨੰਬਰ ਪੀਬੀ-02-ਬੀਐਨ-3938 ਇਨੋਵਾ, ਗੱਡੀ ਨੰਬਰ ਪੀਬੀ-10-0269 ਫੋਰਡ ਈਕੋਸਪੋਰਟ ਅਤੇ ਗੱਡੀ ਨੰਬਰ ਪੀਬੀ-06-ਏਕਿਉ-8020 ਮਰੂਤੀ ਬਰੀਜਾ ਵਿਚ ਸਵਾਰ ਹੋ ਕੇ ਜਲੰਧਰ ਤੋਂ ਜੀਟੀ ਰੋਡ ਰਾਹੀਂ ਅੰਬਲਾ ਸਾਈਡ ਨੂੰ ਆ ਰਹੇ ਹਨ, ਜੇਕਰ ਜਲੰਧਰ ਸਾਈਡ ਵੱਲੋਂ ਆਉਣ ਵਾਲੀਆਂ ਗੱਡੀਆਂ ਦੀ ਬਰੀਕੀ ਨਾਲ ਚੈਕਿੰਗ ਕੀਤੀ ਜਾਵੇ ਤਾਂ ਉਕਤ ਗੱਡੀਆਂ ਵਿਚੋਂ ਭਾਰੀ  ਮਾਤਰਾ ਵਿੱਚ ਗੈਰ ਕਾਨੂੰਨੀ ਭਾਰਤੀ ਕਰੰਸੀ ਬਰਾਮਦ ਕੀਤੀ ਜਾ ਸਕਦੀ ਹੈ। ਜਿਸ ਉਤੇ ਕਾਰਵਾਈ ਕਰਦਿਆਂ ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫ਼ਸਰ ਥਾਣਾ ਦੋਰਾਹਾ ਸਮੇਤ ਪੁਲਿਸ ਪਾਰਟੀ ਵੱਲੋਂ ਮੁਸਤੈਦੀ ਨਾਲ ਨਾਕਾਬੰਦੀ ਕਰਕੇ ਜਲੰਧਰ-ਲੁਧਿਆਣਾ ਸਾਈਡ ਤੋਂ ਆ ਰਹੀਆਂ ਗੱਡੀਆਂ ਦੀ ਚੈਕਿੰਗ ਕਰਨੀ ਸ਼ੁਰੂ ਕੀਤੀ, ਇਸ ਦੌਰਾਨ ਉਕਤ ਤਿੰਨਾਂ ਗੱਡੀਆਂ ਲੁਧਿਆਣਾ ਸਾਈਡ ਵੱਲੋਂ ਆਈਆਂ।

Fake Currency Currency

ਗੱਡੀ ਨੰਬਰ ਪੀਬੀ-10-ਜੀਬੀ-0269 ਈਕੋਸਪੋਰਟ ਵਿਚ ਦੋ ਮੋਨੇ ਵਿਅਕਤੀ ਸਵਾਰ ਸਨ, ਜਿਨ੍ਹਾਂ ਨੂੰ ਗੱਡੀ ਤੋਂ ਹੇਠਾਂ ਉਤਾਰਕੇ ਉਨ੍ਹਾਂ ਦਾ ਨਾਮ ਪਤਾ ਪੁਛਿਆ। ਜਿਨ੍ਹਾਂ ਨੇ ਅਪਣਾ ਨਾਮ ਐਨਥਨੀ ਪੁੱਤਰ ਪੱਪੂ ਵਾਸੀ ਪ੍ਰਾਤਪਪੁਰਾ ਥਾਣਾ ਲਾਬੜਾਂ ਜ਼ਿਲ੍ਹਾ ਜਲੰਧਰ, ਜੋ ਪਿੰਡ ਪ੍ਰਤਾਪਪੁਰਾ ਦੀ ਚਰਚ ਦਾ ਪਾਦਰੀ ਹੈ, ਰਛਪਾਲ ਸਿੰਘ ਪੁੱਤਰ ਸੁੱਖਾ ਸਿੰਘ ਵਾਸੀ ਮਕਾਨ ਨੰਬਰ 284, ਵਾਰਡ ਨੰਬਰ 3, ਭੀਖੀਵਿੰਡ, ਥਾਣਾ ਭੀਖੀਵਿੰਡ, ਜ਼ਿਲ੍ਹਾ ਤਰਨਤਾਰਨ ਦੱਸਿਆ, ਫਿਰ ਦੂਜੀ ਗੱਡੀ ਨੰਬਰ ਪੀਬੀ-2-ਬੀਐਨ-3938 ਇਨੋਵਾ, ਵਿਚ ਦੋ ਮੋਨੇ ਵਿਅਕਤੀ ਅਤੇ ਇਕ ਔਰਤ ਸਵਾਰ ਸਨ, ਜਿਨ੍ਹਾਂ ਨੇ ਅਪਣਾ ਨਾਮ ਰਵਿੰਦਰ ਲਿੰਗਾਇਤ ਉਰਫ਼ ਰਵੀ ਪੁੱਤਰ ਮਧੂਕਰ ਵਾਸੀ ਮਕਾਨ ਨੰਬਰ 103, ਕਾਰਤੀਕੇ ਪਾਰਕ ਡੇਰਾਥਲੀ ਪਨਵਿਲ, ਨਵੀਂ ਮੁੰਬਈ,

ਸਿਵਾਂਗੀ ਲਿੰਗਾਇਤ ਪਤਨੀ ਪਤਨੀ ਰਵਿੰਦਰ ਲਿੰਗਾਇਤ ਵਾਸੀ ਮਕਾਨ ਨੰਬਰ 103 ਕਾਰਤੀਕੇ ਪਾਰਕ ਡੇਰਾਬਲੀ ਪਨਵਿਲ, ਨਵੀਂ ਮੁੰਬਈ, ਅਸ਼ੋਕ ਕੁਮਾਰ ਪੁੱਤਰ ਅਨੰਦ ਰਾਮ ਵਾਸੀ ਗਵਾਰੀ ਡਾਕਖਾਨਾ ਨਮਹੋਲ ਥਾਣਾ ਸਦਰ ਬਿਲਾਸਪੁਰ ਜ਼ਿਲ੍ਹਾ ਬਿਲਾਸਪੁਰ (ਹਿਮਾਚਲ ਪ੍ਰਦੇਸ਼) ਦੱਸਿਆ ਅਤੇ ਤੀਜੀ ਗੱਡੀ ਨੰਬਰ ਪੀਬੀ-06-ਏਕਿਉ-8020 ਬਰੀਜਾ ਵਿਚ ਇਕ ਮੋਨਾ ਵਿਅਕਤੀ ਸਵਾਰ ਸੀ, ਜਿਸਨੇ ਅਪਣਾ ਨਾਮ ਹਰਪਾਲ ਸਿੰਘ ਪੁੱਤਰ ਹਰਜੀਤ ਸਿੰਘ ਵਾਸੀ ਮਕਾਨ ਨੰਬਰ 321, ਛੋਟੀ ਬਾਰਾਦਰੀ, ਥਾਣਾ ਡਵੀਜ਼ਨ ਨੰਬਰ 7, ਜਲੰਧਰ, ਜ਼ਿਲ੍ਹਾ ਜਲੰਧਰ ਦੱਸਿਆ।

Indian New CurrencyIndian Currency

ਗੱਡੀਆਂ ਦੀ ਤਲਾਸ਼ੀ ਕਰਨ ਪਰ ਉਨ੍ਹਾਂ ਵਿਚ 9 ਕਰੋੜ 66 ਲੱਖ 61 ਹਜ਼ਾਰ 706 ਰੁਪੈ ਦੀ ਹਵਾਲਾ ਰਾਸ਼ੀ ਬਰਾਮਦ ਹੋਈ ਜਿਸ ਸਬੰਧੀ ਉਕਤ ਵਿਅਕਤੀ ਮੌਕੇ ਪਰ ਕੋਈ ਦਸਤਾਵੇਜ਼/ਸਬੂਤ ਪੇਸ਼ ਨਹੀਂ ਕਰ ਸਕੇ। ਜਿਸ ਸਬੰਧੀ ਸ਼੍ਰੀ ਵਿਮਲ ਮਦਾਨ, ਆਈਟੀਓ ਅਤੇ ਵਰਿੰਦਰ ਕੁਮਾਰ ਆਈਟੀਓ ਸਮੇਤ ਟੀਮ (ਇਨਵੈਸਟੀਗੇਸ਼ਨ ਵਿੰਗ) ਲੁਧਿਆਣਾ ਅਤੇ ਦੀਪਕ ਰਾਜਪੂਤ ਅਸਿਸਟੈਂਟ ਡਾਇਰੈਕਟਰ ਇਨਫੋਰਸਮੈਂਟ ਜਲੰਧਰ ਨੂੰ ਮੌਕਾ ਪਰ ਬੁਲਾ ਕੇ ਬਰਾਮਦ ਕੈਸ਼, ਵਿਅਕਤੀਆਂ ਅਤੇ ਗੱਡੀਆਂ ਦੇ ਨਿਪਟਾਰੇ ਸਬੰਧੀ ਅਗਲੀ ਕਾਰਵਾਈ ਅਮਲ ਵਿਚ ਲਿਆਦੀ ਜਾ ਰਹੀ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement