ਖੰਨਾ ਪੁਲਿਸ ਨੇ ਨਾਈਜੀਰੀਅਨ ਕੋਲੋਂ 300 ਗ੍ਰਾਮ ਹੈਰੋਇਨ ਕੀਤੀ ਬਰਾਮਦ
Published : Mar 23, 2019, 3:58 pm IST
Updated : Mar 23, 2019, 3:58 pm IST
SHARE ARTICLE
Khanna police arrest Naigerian
Khanna police arrest Naigerian

ਖੰਨਾ ਪੁਲਿਸ ਨੇ ਇਕ ਨਾਈਜੀਰੀਅਨ ਸਮੇਤ 300 ਗ੍ਰਾਮ ਹੈਰੋਇਨ ਕਾਬੂ ਕੀਤੀ ਹੈ।

ਲੁਧਿਆਣਾ :  ਖੰਨਾ ਪੁਲਿਸ ਨੇ ਇਕ ਨਾਈਜੀਰੀਅਨ ਕੋਲੋਂ 300 ਗ੍ਰਾਮ ਹੈਰੋਇਨ ਬਰਾਮਦ ਕਰਨ ਤੋਂ ਬਾਅਦ ਉਸ ਨੂੰ ਗ੍ਰਿਫਤਾਰ ਕਰ ਲਿਆ ਹੈ। ਦੋਸ਼ੀ ਦੀ ਪਛਾਣ ਇਮੇਕਾ ਜ਼ੂਰਫ (38) ਦੱਸੀ ਜਾ ਰਹੀ ਹੈ, ਜੋ ਕਿ ਮੌਜੂਦਾ ਸਮੇਂ ਵਿਚ ਦਿੱਲੀ ਵਿਖੇ ਇਕ ਹੋਟਲ ਵਿਚ ਕੰਮ ਕਰ ਰਿਹਾ ਹੈ।

ਖੰਨਾ ਦੇ ਐਸਐਸਪੀ ਦਰੁਵ ਦਾਹੀਆ ਨੇ  ਪ੍ਰੈਸ ਕਾਨਫਰੰਸ ਦੌਰਾਨ ਖ਼ੁਲਾਸਾ ਕੀਤਾ ਹੈ ਕਿ ਖੰਨਾ ਸੀਆਈਏ ਦੀ ਟੀਮ ਨੇ ਇਹ ਸਫ਼ਲਤਾ ਹਾਸਿਲ ਕੀਤੀ ਹੈ। ਇਸ ਦੌਰਾਨ ਐਸਐਸਪ ਨੇ ਦੱਸਿਆ ਕਿ ਖੰਨਾ ਪੁਲਿਸ ਨੇ ਪਿਛਲੇ 8 ਮਹੀਨਿਆਂ ਦੌਰਾਨ 22 ਨਾਈਜੀਰੀਅਨ ਤਸਕਰਾਂ ਨੂੰ ਗ੍ਰਿਫ਼ਤਾਰ ਕੀਤਾ ਹੈ ਅਤੇ ਹੁਣ ਤੱਕ ਲਗਭਗ 20 ਕਿਲੋ ਤੋਂ ਜ਼ਿਆਦਾ ਚਿੱਟਾ, ਇੱਕ ਕਿੱਲੋ 18 ਗ੍ਰਾਮ ਆਈਸ, 22 ਗ੍ਰਾਮ ਕੋਕੀਨ ਅਤੇ 5 ਗ੍ਰਾਮ ਕਰੈਕ ਬਰਾਮਦ ਕੀਤੀ ਗਈ ਹੈ।

ਦੱਸ ਦੇਈਏ ਕਿ ਬੀਤੇ ਦਿਨੀਂ ਵੀ ਖੰਨਾ ਸਦਰ ਪੁਲਿਸ ਨੇ ਇੱਕ ਨਾਇਜੀਰੀਆਈ ਮੂਲ ਦੇ ਵਿਅਕਤੀ ਨੂੰ ਇੱਕ ਕਿੱਲੋ ਹੀਰੋਇਨ ਅਤੇ 5 ਗ੍ਰਾਮ ਕੋਕੀਨ ਸਮੇਤ ਗ੍ਰਿਫ਼ਤਾਰ ਕੀਤਾ ਹੈ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕੈਪਟਨ ਜਾਣਾ ਚਾਹੁੰਦੇ ਨੇ ਅਕਾਲੀ ਦਲ ਨਾਲ਼, ਕਿਹਾ ਜੇ ਇਕੱਠੇ ਚੋਣਾਂ ਲੜਾਂਗੇ ਤਾਂ ਹੀ ਜਿੱਤਾਂਗੇ,

03 Dec 2025 1:50 PM

ਨਸ਼ਾ ਛਡਾਊ ਕੇਂਦਰ ਦੀ ਆੜ 'ਚ Kaka ਨੇ ਬਣਾਏ ਲੱਖਾਂ ਰੁਪਏ, ਨੌਜਵਾਨਾਂ ਨੂੰ ਬੰਧਕ ਬਣਾ ਪਸ਼ੂਆਂ ਦਾ ਕੰਮ ਕਰਵਾਉਂਦਾ ਰਿਹਾ

03 Dec 2025 1:48 PM

Amit Arora Interview : ਆਪਣੇ 'ਤੇ ਹੋਏ ਹਮਲਿਆਂ ਨੂੰ ਲੈ ਕੇ ਖੁੱਲ੍ਹ ਕੇ ਬੋਲੇ Arora, ਮੈਨੂੰ ਰੋਜ਼ ਆਉਂਦੀਆਂ ਧਮਕੀ

03 Dec 2025 1:47 PM

ਕੁੜੀਆਂ ਨੂੰ ਛੇੜਨ ਵਾਲੇ ਜ਼ਰੂਰ ਵੇਖ ਲੈਣ ਇਹ ਵੀਡੀਓ ਪੁਲਿਸ ਨੇ ਗੰਜੇ, ਮੂੰਹ ਕਾਲਾ ਕਰ ਕੇ ਸਾਰੇ ਬਜ਼ਾਰ 'ਚ ਘੁਮਾਇਆ

29 Nov 2025 1:13 PM

'ਰਾਜਵੀਰ ਜਵੰਦਾ ਦਾ 'ਮਾਂ' ਗਾਣਾ ਸੁਣ ਕੇ ਇੰਝ ਲੱਗਦਾ ਜਿਵੇਂ ਉਸ ਨੂੰ ਅਣਹੋਣੀ ਦਾ ਪਤਾ ਸੀ'

28 Nov 2025 3:02 PM
Advertisement