ਖਹਿਰਾ ਨੇ ਕੋਰੋਨਾ ਵਾਇਰਸ ਤੋਂ ਬਚਣ ਲਈ ਦਿੱਤੇ ਅਹਿਮ ਸੁਝਾਅ
Published : Mar 30, 2020, 3:20 pm IST
Updated : Mar 31, 2020, 1:26 pm IST
SHARE ARTICLE
Sukhpal Singh Khaira Punjab Corona Virus
Sukhpal Singh Khaira Punjab Corona Virus

ਜੋ ਮਜ਼ਦੂਰ ਵਰਗ ਹੈ ਉਹਨਾਂ ਤੇ ਸਭ ਤੋਂ ਵਧ ਪ੍ਰਭਾਵ ਪਿਆ ਹੈ ਕਿਉਂ ਕਿ...

ਚੰਡੀਗੜ੍ਹ: ਦੇਸ਼ ਵਿਚ ਕੋਰੋਨਾ ਵਾਇਰਸ ਨੂੰ ਲੈ ਕੇ ਤਰਥੱਲੀ ਮਚੀ ਹੋਈ ਹੈ। ਇਸ ਦੇ ਚਲਦੇ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੀ 2 ਵਾਰ ਲਾਈਵ ਹੋ ਚੁੱਕੇ ਹਨ। ਉਹਨਾਂ ਨੇ ਲੋਕਾਂ ਨੂੰ ਅਪੀਲ ਕੀਤੀ ਹੈ ਕਿ ਲੋਕ ਅਪਣੇ ਘਰ ਵਿਚ ਰਹਿਣ ਅਤੇ ਇਸ ਬਿਮਾਰੀ ਦੇ ਸੰਪਰਕ ਵਿਚ ਆਉਣ ਤੋਂ ਬਚਣ। ਇਸ ਦੇ ਨਾਲ ਹੀ ਉਹਨਾਂ ਨੇ ਹੋਰ ਵੀ ਬਹੁਤ ਸਾਰੀ ਜਾਣਕਾਰੀ ਸਾਂਝੀ ਕੀਤੀ ਸੀ। ਇਸ ਦੁਖ ਦੀ ਘੜੀ ਵਿਚ ਬਹੁਤ ਸਾਰੇ ਆਗੂ, ਸਿਤਾਰੇ ਅਤੇ ਹੋਰ ਕਈ ਸੰਸਥਾਵਾਂ ਵੀ ਅੱਗੇ ਆ ਕੇ ਮਦਦ ਕਰ ਰਹੀਆਂ ਹਨ।

PhotoPhoto

ਇਸ ਸੰਬੰਧੀ ਸਪੋਕਸਮੈਨ ਚੈਨਲ ਤੇ ਸੁਖਪਾਲ ਖਹਿਰਾ ਨਾਲ ਗੱਲਬਾਤ ਕੀਤੀ ਗਈ। ਇਸ ਗੱਲਬਾਤ ਦੌਰਾਨ ਉਹਨਾਂ ਨੇ ਅਪਣੇ ਇਲਾਕੇ ਦਾ ਹਾਲ ਬਿਆਨ ਕੀਤਾ। ਉਹਨਾਂ ਦਸਿਆ ਕਿ ਉਹਨਾਂ ਨੂੰ ਕਈ ਦਿਨਾਂ ਤੋਂ ਕਾਲ ਆ ਰਹੀਆਂ ਸਨ ਕਿ ਉਹਨਾਂ ਦੇ ਪਿੰਡ ਜਾਂ ਹੋਰਨਾਂ ਆਸ-ਪਾਸ ਦੇ ਲੋਕਾਂ ਨੂੰ ਖਾਣ-ਪੀਣ ਸਬੰਧੀ ਭਾਰੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਕਿਸੇ ਕੋਲ ਸਿਲੰਡਰ ਨਹੀਂ ਹੈ, ਕਿਸੇ ਕੋਲ ਰਾਸ਼ਨ ਖਤਮ ਹੈ ਤੇ ਕਿਸੇ ਕੋਲ ਆਟਾ ਨਹੀਂ ਹੈ।

ਜੋ ਮਜ਼ਦੂਰ ਵਰਗ ਹੈ ਉਹਨਾਂ ਤੇ ਸਭ ਤੋਂ ਵਧ ਪ੍ਰਭਾਵ ਪਿਆ ਹੈ ਕਿਉਂ ਕਿ ਉਹਨਾਂ ਨੇ ਰੋਜ਼ ਸੱਜੀ ਕਮਾਈ ਕਰਨੀ ਹੁੰਦੀ ਹੈ। ਸੁਖਪਾਲ ਖਹਿਰਾ ਦਾ ਕਹਿਣਾ ਹੈ ਕਿ ਜਦੋਂ ਉਹਨਾਂ ਨੂੰ ਇਹਨਾਂ ਮੁਸ਼ਕਲਾਂ ਦਾ ਪਤਾ ਚੱਲਿਆ ਤਾਂ ਉਹਨਾਂ ਨੇ ਅਪਣੇ ਗਰੁੱਪ ਨਾਲ ਸਲਾਹ ਕੀਤੀ ਕਿ ਇਹਨਾਂ ਮਜ਼ਦੂਰ ਅਤੇ ਗਰੀਬ ਲੋਕਾਂ ਦੀ ਮਦਦ ਲਈ ਕੋਈ ਹੱਲ ਲੱਭਣਾ ਪਵੇਗਾ। ਉਹਨਾਂ ਕਿਹਾ ਕਿ ਕੈਪਟਨ ਸਰਕਾਰ ਨੇ ਕਿਹਾ ਸੀ ਕਿ ਉਹਨਾਂ ਨੇ 10 ਲੱਖ ਦੇ ਕਰੀਬ ਸੁੱਕੇ ਰਾਸ਼ਨ ਦੇ ਪੈਕੇਜ ਤਿਆਰ ਕਰ ਲਏ ਹਨ ਇਸ ਲਈ ਉਹਨਾਂ ਨੂੰ ਯਕੀਨ ਸੀ ਕਿ ਇਹ ਸਾਰਾ ਰਾਸ਼ਨ ਪਿੰਡਾਂ ਤਕ ਪਹੁੰਚਦਾ ਹੋ ਜਾਵੇਗਾ ਪਰ ਅਜੇ ਤਕ ਪਿੰਡਾਂ ਵਿਚ ਰਾਸ਼ਨ ਨਹੀਂ ਪੁੱਜਿਆ।

ਉਹਨਾਂ ਨੇ ਸਾਰੀਆਂ ਕਾਲਾਂ ਡਿਪਟੀ ਕਮਿਸ਼ਨਰ ਅਤੇ ਐਸਐਸਪੀ ਨੂੰ ਪਾਸ ਕੀਤੀਆਂ ਸਨ ਤਾਂ ਕਿ ਉਹਨਾਂ ਨੂੰ ਪਤਾ ਲੱਗ ਸਕੇ ਕਿ ਪੰਜਾਬ ਦੇ ਲੋਕਾਂ ਦੀ ਇਸ ਸਮੇਂ ਕੀ ਸਥਿਤੀ ਹੈ। ਉਹਨਾਂ ਨੇ ਜ਼ਿਲ੍ਹੇ ਦੀ ਪੁਲਿਸ ਨੂੰ ਰਾਸ਼ਨ ਸਬੰਧੀ ਪੁੱਛਿਆ ਕਿ ਕੀ ਉਹਨਾਂ ਕੋਲ ਚੰਡੀਗੜ੍ਹ ਤੋਂ ਰਾਸ਼ਨ ਸਬੰਧੀ ਕੋਈ ਪ੍ਰਬੰਧ ਕੀਤਾ ਗਿਆ ਹੈ ਕਿ ਜਾਂ ਨਹੀਂ ਤਾਂ ਉਹਨਾਂ ਕਿਹਾ ਕਿ ਅਜੇ ਤਕ ਤਾਂ ਅਜਿਹਾ ਕੋਈ ਪ੍ਰਬੰਧ ਨਹੀਂ ਕੀਤਾ ਗਿਆ।

ਉਹ ਐਨਜੀਓ ਨੂੰ ਅਪੀਲ ਕਰ ਰਹੇ ਹਨ ਕਿ ਉਹ ਪਿੰਡਾਂ ਤਕ ਰਾਸ਼ਨ ਪਹੁੰਚਦਾ ਕਰ ਦੇਣ। ਇਸ ਤੋਂ ਬਾਅਦ ਸੁਖਪਾਲ ਖਹਿਰਾ ਆਪ ਪਿੰਡਾਂ ਵਿਚ ਗਏ ਅਤੇ ਉੱਥੋਂ ਦਾ ਜਾਇਜ਼ਾ ਲਿਆ। ਪਿੰਡਾਂ ਵਿਚ ਐਨਆਰਆਈਜ਼ ਅਤੇ ਹੋਰਨਾਂ ਲੋਕਾਂ ਨੇ ਉਹਨਾਂ ਦਾ ਸਾਥ ਦਿੱਤਾ। ਲਗਭਗ 86 ਗਰੀਬ ਪਰਿਵਾਰਾਂ ਨੂੰ ਰਾਸ਼ਨ ਪਹੁੰਚਾਇਆ ਗਿਆ। ਉਹਨਾਂ ਕਿਹਾ ਕਿ ਲਗਭਗ 3 ਹਿੱਸੇ ਵਰਗ ਕੰਮਕਾਜ ਵਾਲਾ ਹੈ ਅਤੇ 1 ਹਿੱਸਾ ਅਜਿਹਾ ਹੈ ਜਿਹਨਾਂ ਕੋਲ ਰੁਜ਼ਗਾਰ ਨਹੀਂ ਹੈ।

ਸਾਰੇ ਹਲਕਿਆਂ ਦੇ ਐਮਐਲਏ ਨੂੰ ਇਸ ਤਰ੍ਹਾਂ ਜ਼ਿੰਮੇਵਾਰੀ ਸੌਂਪ ਦਿੱਤੀ ਜਾਵੇ ਤਾਂ ਸ਼ਾਇਦ ਕੋਈ ਭੁੱਖਾ ਨਾ ਰਹੇ। ਉਹਨਾਂ ਕੈਪਟਨ ਸਰਕਾਰ ਨੂੰ ਬੇਨਤੀ ਕੀਤੀ ਹੈ ਕਿ 10 ਲੱਖ ਦੀ ਬਜਾਏ ਸਾਢੇ 12 ਲੱਖ ਪੈਕੇਜ ਬਣਾਏ ਜਾਣ ਅਤੇ ਉਹਨਾਂ ਵਿਚ 2000 ਦਾ ਰਾਸ਼ਨ ਪਾਇਆ ਜਾਵੇ ਤਾਂ ਜੋ ਇਕ ਪਰਿਵਾਰ ਦੇ ਘੱਟੋ ਘਟ 15 ਦਿਨ ਆਰਾਮ ਨਾਲ ਨਿਕਲਣ ਜਾਣ। ਇਸ ਤਰ੍ਹਾਂ ਇਹ ਰਾਸ਼ਨ ਬਹੁਤ ਹੀ ਸੌਖੇ ਤਰੀਕੇ ਨਾਲ ਘਰ ਘਰ ਪਹੁੰਚਾਇਆ ਜਾ ਸਕੇਗਾ ਕਿਉਂ ਕਿ ਪੰਜਾਬ ਵਿਚ ਪੁਲਿਸ, ਅਤੇ ਹੋਰ ਮਦਦਗਾਰ ਸੰਸਥਾਵਾਂ ਦੀ ਕਮੀ ਨਹੀਂ ਹੈ ਜਿਸ ਦੇ ਚਲਦੇ ਇਸ ਨੂੰ ਆਰਗੇਨਾਈਜੇਸ਼ਨ ਤਰੀਕੇ ਨਾਲ ਸੰਭਾਲਿਆ ਜਾ ਸਕਦਾ ਹੈ।

ਇਸ ਦੇ ਨਾਲ ਹੀ ਇਹ ਵੀ ਪਤਾ ਕਰਨਾ ਚਾਹੀਦਾ ਹੈ ਕਿ ਪਿੰਡ ਵਿਚ ਕਿਹੜੇ ਲੋਕ ਹਨ ਜੋ ਲੋੜਵੰਦ ਹਨ ਕਿਉਂ ਕਿ ਕਈ ਲੋਕ ਲਾਲਚ ਦੇ ਮਾਰੇ ਝੂਠ ਬੋਲ ਕੇ ਰਾਸ਼ਨ ਲੈ ਲੈਂਦੇ ਹਨ। ਇਸ ਲਈ ਪੂਰੀ ਤਰ੍ਹਾਂ ਪਰਖ ਕਰ ਕੇ ਹੀ ਗਰੀਬ ਅਤੇ ਜ਼ਰੂਰਤਮੰਦਾਂ ਦੀ ਮਦਦ ਕਰਨ ਦੀ ਲੋੜ ਹੈ। ਇਹ ਸਾਰੀ ਜਾਣਕਾਰੀ ਪਿੰਡ ਦੀ ਪੰਚਾਇਤ ਤੇ ਨਿਰਭਰ ਕਰਦੀ ਹੈ ਕਿਉਂ ਕਿ ਉਹਨਾਂ ਨੂੰ ਪਤਾ ਹੁੰਦਾ ਹੈ ਕਿ ਕਿਹੜੇ ਪਰਿਵਾਰ ਦੀ ਕਿਹੋ ਜਿਹੀ ਸਥਿਤੀ ਹੈ।

ਇਸ ਦੁਖ ਦੀ ਘੜੀ ਵਿਚ ਉਹਨਾਂ ਨੇ ਦੁਕਾਨਦਾਰਾਂ ਨੂੰ ਵੀ ਅਪੀਲ ਕੀਤੀ ਹੈ ਕਿ ਉਹ ਜ਼ਿਆਦਾ ਮਹਿੰਗੇ ਸਮਾਨ ਤੇ ਲਗਾਮ ਲਾਉਣ। ਇਸ ਦਾ ਨਜ਼ਾਇਜ਼ ਫਾਇਦਾ ਨਾ ਚੁੱਕਿਆ ਜਾਵੇ ਕਿਉਂ ਕਿ ਹਰ ਕੋਈ ਅਮੀਰ ਨਹੀਂ ਹੈ ਜੋ ਇੰਨਾ ਮਹਿੰਗਾ ਸਮਾਨ ਖਰੀਦ ਸਕੇਗਾ। ਕਰਫਿਊ ਦੌਰਾਨ ਤਾਇਨਾਤ ਕੀਤੀ ਗਈ ਪੁਲਿਸ ਨੂੰ ਲੈ ਕੇ ਉਹਨਾਂ ਕਿਹਾ ਕਿ ਜਦੋਂ ਪੁਲਿਸ ਕੋਲ ਸਾਰੇ ਕਾਨੂੰਨੀ ਅਧਿਕਾਰ ਹਨ ਤਾਂ ਫਿਰ ਉਹ ਲੋਕਾਂ ਨੂੰ ਕੁੱਟ ਕਿਉਂ ਰਹੇ ਨੇ।

ਇਹ ਕੋਈ ਮਸਲੇ ਦਾ ਹੱਲ ਨਹੀਂ ਹੈ। ਕਈ ਲੋਕ ਹੋਣਗੇ ਜੋ ਬਿਨਾਂ ਵਜ੍ਹਾ ਘਰ ਤੋਂ ਬਾਹਰ ਨਿਕਲਦੇ ਹਨ ਪਰ ਬਹੁਤੇ ਲੋਕ ਅਪਣੀ ਮਜ਼ਬੂਰੀ ਕਾਰਨ ਘਰੋਂ ਬਾਹਰ ਆਉਂਦੇ ਹਨ। ਅਪਣੀ ਲੋੜਾਂ ਦੀ ਪੂਰਤੀ ਲਈ ਉਹਨਾਂ ਨੂੰ ਘਰੋਂ ਬਾਹਰ ਨਿਲਕਣਾ ਪੈਂਦਾ ਹੈ। ਅਜਿਹੇ ਵਿਚ ਪੁਲਿਸ ਨੂੰ ਚਾਹੀਦਾ ਹੈ ਕਿ ਉਹ ਉਹਨਾਂ ਨਾਲ ਸਮਝਦਾਰੀ ਨਾਲ ਪੇਸ਼ ਆਵੇ ਅਤੇ ਉਹਨਾਂ ਦੀ ਮਦਦ ਕਰੇ। ਉਹਨਾਂ ਕਿਹਾ ਕਿ ਇਸ ਸਥਿਤੀ ਵਿਚ ਸਰਕਾਰ ਘਬਰਾਈ ਪਈ ਹੈ ਉਹਨਾਂ ਕੋਲ ਜੇ ਜ਼ਰੂਰਤ ਸਬੰਧੀ ਸਾਰਾ ਸਾਮਾਨ ਹੁੰਦਾ ਤਾਂ ਹੁਣ ਤਕ ਪਿੰਡਾਂ ਤਕ ਰਾਸ਼ਨ ਪਹੁੰਚ ਜਾਣਾ ਸੀ।

ਪੰਚਾਇਤ ਨੂੰ ਜੇ 50 ਹਜ਼ਾਰ ਦੇ ਦਿੱਤਾ ਜਾਵੇ ਤਾਂ ਉਹ ਬੜੀ ਹੀ ਆਸਾਨੀ ਨਾਲ ਲੋਕਾਂ ਤਕ ਰਾਸ਼ਨ ਪਹੁੰਚਾ ਸਕਦੀ ਹੈ ਜਿਸ ਨਾਲ ਬਜਟ ਤੇ ਵੀ ਕੋਈ ਬੋਝ ਨਹੀਂ ਪਵੇਗਾ। ਜੇ ਦਿੱਲੀ ਦੀ ਗੱਲ ਕੀਤੀ ਜਾਵੇ ਤਾਂ ਉੱਥੇ ਜੋ ਯੂਪੀ ਤੋਂ ਆਏ ਹੋਏ ਮਜ਼ਦੂਰ ਹਨ ਉਹਨਾਂ ਦੀ ਹਾਲਤ ਬਹੁਤ ਹੀ ਬੱਦਤਰ ਹੋਈ ਪਈ ਹੈ। ਉਹਨਾਂ ਨੂੰ ਨਾ ਤਾਂ ਦਿੱਲੀ ਵਿਚ ਕੋਈ ਸਹੂਲਤ ਮਿਲ ਰਹੀ ਹੈ ਅਤੇ ਨਾ ਹੀ ਉਹਨਾਂ ਨੂੰ ਯੂਪੀ ਵਿਚ ਪਨਾਹ ਮਿਲ ਰਹੀ ਹੈ।

ਇਸੇ ਨੂੰ ਲੈ ਕੇ ਉਹਨਾਂ ਵਿਚ ਰੋਸ ਪਾਇਆ ਜਾ ਰਿਹਾ ਹੈ ਕਿ ਸਰਕਾਰ ਨੇ ਵਿਦੇਸ਼ਾਂ ਤੋਂ ਤਾਂ ਭਾਰਤੀਆਂ ਨੂੰ ਵਾਪਸ ਬੁਲਾ ਲਿਆ ਹੈ ਪਰ ਇੱਥੋਂ ਦੇ ਲੋਕਾਂ ਦਾ ਕੋਈ ਪ੍ਰਬੰਧ ਨਹੀਂ ਕੀਤਾ। ਵਿਦੇਸ਼ੀ ਲੋਕਾਂ ਬਾਰੇ ਗੱਲਬਾਤ ਦੌਰਾਨ ਉਹਨਾਂ ਦਾ ਕਹਿਣਾ ਸੀ ਕਿ ਤਕਰੀਬਨ 50 ਤੋਂ 60 ਲੱਖ ਪੰਜਾਬੀ ਵਿਦੇਸ਼ਾਂ ਵਿਚ ਵਸੇ ਹੋਏ ਹਨ ਜਿਹਨਾਂ ਨੇ ਪੰਜਾਬ ਦੇ ਹਰ ਦੁੱਖ ਵਿਚ ਸਾਥ ਦਿੱਤਾ ਹੈ,

ਹੁਣ ਜੇ ਉਹਨਾਂ ਤੇ ਇਹ ਇਲਜ਼ਾਮ ਲਗਾਇਆ ਜਾਵੇ ਕਿ ਵਿਦੇਸ਼ਾਂ ਤੋਂ ਪਰਤੇ ਭਾਰਤੀਆਂ ਕਾਰਨ ਕੋਰੋਨਾ ਫੈਲਿਆ ਹੈ ਤਾਂ ਇਹ ਤਾਂ ਕੋਈ ਗੱਲ ਨਾ ਬਣਦੀ। ਸਾਰੇ ਹੀ ਮਰੀਜ਼ ਨਹੀਂ ਹਨ, ਕੁੱਝ ਲੋਕ ਹੋਣਗੇ ਜੋ ਪੀੜਤ ਹੋਣਗੇ ਪਰ ਉਹਨਾਂ ਨੂੰ ਇਸ ਤਰ੍ਹਾਂ ਜ਼ਲੀਲ ਕਰਨਾ ਚੰਗੀ ਗੱਲ ਨਹੀਂ। ਸਰਕਾਰ ਨੇ ਸ਼ੂਗਰ ਮਿੱਲਾਂ ਨੂੰ ਮਨਜ਼ੂਰੀ ਦਿੱਤੀ ਹੈ ਕਿ ਉਹ ਅਪਣੀਆਂ ਫੈਕਟਰੀਆਂ ਖੋਲ੍ਹ ਕੇ ਸੈਨੇਟਾਈਜ਼ਰ ਤਿਆਰ ਕਰਨ ਪਰ ਲੋਕ ਇਸ ਦਾ ਗਲਤ ਫ਼ਾਇਦਾ ਚੁੱਕ ਰਹੇ ਹਨ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook  ਤੇ ਲਾਈਕ Twitter  ਤੇ follow  ਕਰੋ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement